ਦਫ਼ਤਰ ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ ਵਲੋਂ ਸਫ਼ਾਈ ਸੇਵਕ ਦੀਆਂ (ਠੇਕਾ ਆਧਾਰ) ’ਤੇ ਅਸਾਮੀਆਂ ਦੀ ਭਰਤੀ ਲਈ ਅਸਲ ਦਸਤਾਵੇਜ਼ਾਂ ਦੀ ਚੈਕਿੰਗ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਵਿਭਾਗ ਨਗਰ ਕੌਂਸਲ, ਸੁਨਾਮ, ਜ਼ਿਲ੍ਹਾ ਸੰਗਰੂਰ
ਵਿਖੇ 34 ਸਫ਼ਾਈ ਸੇਵਕ ਅਤੇ 7 ਸੀਵਰ ਮੈਨਾਂ ਦੀ ਭਰਤੀ ਕੀਤੀ ਜਾਣੀ ਹੈ। ਇਸ ਸਬੰਧੀ ਜਿਨ੍ਹਾਂ
ਪ੍ਰਾਰਥੀਆਂ ਵੱਲੋਂ ਭਰਤੀ ਲਈ ਦਰਖ਼ਾਸਤਾਂ ਦਿੱਤੀਆਂ ਹੋਈਆਂ ਹਨ।
ਉਸ ਸਬੰਧੀ ਮਿਤੀ 14.12 20121 ਨੂੰ
ਸਵੇਰੇ 11.00 ਵਜੇ ਦਫ਼ਤਰ ਨਗਰ ਕੌਂਸਲ, ਸੁਨਾਮ ਵਿਖੇ ਅਸਲ ਦਸਤਾਵੇਜ਼ ਦੀ ਚੈਕਿੰਗ ਕੀਤੀ ਜਾਵੇਗੀ।
ਇਸ ਲਈ ਪ੍ਰਾਰਥੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਕਤ ਮਿਤੀ ਅਤੇ ਸਮੇਂ 'ਤੇ ਅਸਲ
ਦਸਤਾਵੇਜ਼ ਲੈ ਕੇ ਦਫ਼ਤਰ ਨਗਰ ਕੌਂਸਲ, ਸੁਨਾਮ ਵਿਖੇ ਹਾਜ਼ਰ ਹੋਵੇ। ਜੇ ਕੋਈ ਲਾਭਪਾਤਰੀ ਦਿੱਤੀ
ਮਿਤੀ 'ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਵੱਲੋਂ ਦਿੱਤੀ ਦਰਖ਼ਾਸਤ ਤੇ ਵਿਚਾਰ ਨਹੀਂ ਕੀਤਾ ਜਾਵੇਗਾ।