ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਖਿਲਾਫ ਭੰਡੀ ਪ੍ਰਚਾਰ; ਸਿੱਖਿਆ ਮੰਤਰੀ ਦੀ ਕੋਠੀ ਨੇੜੇ ਹੋਈ ਧੱਕਾਮੁੱਕੀ

 ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਖਿਲਾਫ ਭੰਡੀ ਪ੍ਰਚਾਰ; ਸਿੱਖਿਆ ਮੰਤਰੀ ਦੀ ਕੋਠੀ ਨੇੜੇ ਹੋਈ ਧੱਕਾਮੁੱਕੀ



ਨਵਾਂ ਸਾਲ ਵੀ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ 'ਤੇ ਮਨਾਉਣਗੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ




ਦਲਜੀਤ ਕੌਰ ਭਵਾਨੀਗੜ੍ਹ



ਜਲੰਧਰ, 28 ਦਸੰਬਰ, 2021: "ਵੋਟਾਂ ਵੇਲੇ ਬਾਪੂ ਕਹਿੰਦੇ, ਮੁੜਕੇ ਸਾਡੀ ਸਾਰ ਨਾ ਲੈਂਦੇ।" "ਜਾਂ ਸਾਨੂੰ ਰੁਜ਼ਗਾਰ ਦਿਓ, ਜਾਂ ਫੇਰ ਗੋਲੀ ਮਾਰ ਦਿਓ।"



ਇਹ ਨਾਹਰੇ ਸਥਾਨਕ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਖੇਤਰ ਵਿੱਚ ਗੂੰਜਦੇ ਸੁਣੇ ਗਏ।ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਨੇ ਆਪਣੇ ਮਿੱਥੇ ਪ੍ਰੋਗਰਾਮ ਤਹਿਤ ਦੋ ਰੋਜ਼ਾ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਭੰਡੀ ਪ੍ਰਚਾਰ ਮੁਹਿੰਮ ਚਲਾਈ। ਕਰੀਬ 7-8 ਕਿਲੋਮੀਟਰ ਦਾ ਪੈਦਲ ਮਾਰਚ ਕਰਦੇ ਹੋਏ ਬੇਰੁਜ਼ਗਾਰ ਸਰਕਾਰ ਦੀਆਂ ਨਾਕਾਮੀਆਂ ਬਾਰੇ ਪ੍ਰਚਾਰ ਕਰਦੇ ਰਹੇ।



ਆਖਿਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਨੇ ਜਿਵੇਂ ਹੀ ਪੁਲਿਸ ਰੋਕਾਂ ਪਾਰ ਕਰਕੇ ਕੋਠੀ ਵੱਲ ਵਧਣ ਦੀ ਕੋਸਿਸ਼ ਕੀਤੀ ਤਾਂ ਇਸ ਦੌਰਾਨ ਪੁਲਿਸ ਨਾਲ ਕਾਫੀ ਖਿੱਚ ਧੂਹ ਹੋਈ। ਇਸ ਮੌਕੇ ਇਕ ਬੇਰੁਜ਼ਗਾਰ ਅਧਿਆਪਕਾ ਬੇਹੋਸ਼ੀ ਦੀ ਹਾਲਤ ਵਿੱਚ ਵੀ ਚਲੀ ਗਈ।



ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਵਾਰ ਵਾਰ ਮੀਟਿੰਗਾਂ ਦੇ ਲਾਰੇ ਲਗਾ ਕੇ ਜਾਂ ਮੀਟਿੰਗਾਂ ਕਰਕੇ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਤੋਂ ਟਾਲਾ ਮਟੋਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ।


 


ਸ਼੍ਰੀ ਢਿੱਲਵਾਂ ਨੇ ਅੱਗੇ ਕਿਹਾ ਕਿ ਘਰ-ਘਰ ਰੁਜ਼ਗਾਰ ਦੇਣ ਦਾ ਚੋਣ ਵਾਅਦਾ ਕਿਸੇ ਵਿਸ਼ੇਸ਼ ਵਿਅਕਤੀ ਦਾ ਨਹੀਂ ਸਗੋਂ ਕਾਂਗਰਸ ਪਾਰਟੀ ਦਾ ਚੋਣ ਵਾਅਦਾ ਸੀ, ਜਿਸਤੋਂ ਸਰਕਾਰ ਮੁੱਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਉਹ ਲਗਾਤਾਰ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਸਰਕਾਰ ਅਤੇ ਸਿੱਖਿਆ ਮੰਤਰੀ ਦੀਆਂ ਵਾਅਦਾ ਖਿਲਾਫੀਆਂ ਤੋਂ ਜਾਗਰੂਕ ਕਰ ਰਹੇ ਹਨ।



ਇਸ ਸਮੇਂ ਦੌਰਾਨ ਭਾਵੇਂ ਸਿੱਖਿਆ ਮੰਤਰੀ ਦੀ ਸੁਪਤਨੀ ਨੇ ਬੇਰੁਜ਼ਗਾਰਾਂ ਦੇ ਵਫ਼ਦ ਨੂੰ ਬੁਲਾ ਕੇ ਗੱਲਬਾਤ ਕੀਤੀ ਅਤੇ ਸਿੱਖਿਆ ਮੰਤਰੀ ਨਾਲ ਰਾਬਤਾ ਕਰਕੇ ਆਉਂਦੇ ਇਕ ਦੋ ਦਿਨਾਂ ਵਿਚ ਮਸਲਾ ਹੱਲ ਕਰਨ ਦਾ ਲਾਰਾ ਦਿੱਤਾ, ਪ੍ਰੰਤੂ ਬੇਰੁਜ਼ਗਾਰਾਂ ਨੇ ਮੁੜ ਨਵਾਂ ਸਾਲ 1 ਜਨਵਰੀ ਨੂੰ ਕੋਠੀ ਦੇ ਗੇਟ ਉੱਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।



ਇਸ ਮੌਕੇ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ, ਗੁਰਪ੍ਰੀਤ ਸਿੰਘ ਪੱਕਾ ਬਠਿੰਡਾ, ਬਲਕਾਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਖੇੜੀ, ਸੁਖਪਾਲ ਲਹਿਰਾ, ਗੁਰਸੇਵਕ ਸਿੰਘ ਸੇਬੀ, ਭਰਾਤਰੀ ਜਥੇਬੰਦੀਆਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸੰਯੁਕਤ ਸਮਾਜ ਮੋਰਚੇ ਵੱਲੋ ਕੁਲਵੰਤ ਸਿੰਘ ਸੰਧੂ, ਮੁਕੇਸ਼ ਚੰਦਰ ਦੋਆਬਾ ਕਿਸਾਨ ਕਮੇਟੀ, ਦਵਿੰਦਰ ਸਿੰਘ ਮਿੰਟਾ, ਹਰਵਿੰਦਰਪਾਲ ਸਿੰਘ ਸੋਢੀ ਨੇ ਵੀ ਸੰਬੋਧਨ ਕੀਤਾ।



ਇਸ ਮੌਕੇ ਮਾਸਟਰ ਅਮਨਦੀਪ ਸਿੰਘ, ਸਿਮਰਨ, ਰੇਖਾ, ਸੰਦੀਪ ਮੋਫ਼ਰ, ਇੰਦਰਜੀਤ ਕੌਰ, ਅਲਕਾ ਰਾਣੀ, ਨਵਜੋਤ ਮਹਾਂਬੀਰ, ਜਸਵੰਤ ਅਤੇ ਪਲਵਿੰਦਰ ਘੁਬਾਇਆ, ਹਰਦੀਪ ਸਿੰਘ ਰੰਗਾ ਸਿੰਘ, ਅੰਕੁਸ਼, ਵਿਜੇ, ਪ੍ਰਵੀਨ, ਲਵ ਪ੍ਰੀਤ ਕੌਰ, ਕੁਲਵੰਤ ਕੋਟ ਸ਼ਮੀਰ, ਬੀਰਬਲ ਬਹਿਮਣ, ਅਮਰੀਕ ਸਿੰਘ ਦੌਲਾ, ਅਮਰਜੀਤ ਸਿੰਘ, ਰਣਜੀਤ ਸਿੰਘ, ਬਲਜਿੰਦਰ ਸੰਘਾ, ਜਸਵਿੰਦਰ ਸਿੰਘ, ਬੱਬਲ ਜੀਤ ਕੌਰ, ਜਤਿੰਦਰ ਕੌਰ, ਰੇਨੂੰ ਸ਼ਰਮਾ, ਸਿਮਰ ਕੌਰ, ਸੰਦੀਪ ਕੌਰ ਝਾੜੋਂ, ਕਮਲਜੀਤ ਕੌਰ, ਕੁਲਵਿੰਦਰ ਕੌਰ ਗੁਰਨੇ, ਮਨਦੀਪ ਬੋਹਾ, ਮਨਪ੍ਰੀਤ ਬੋਹਾ, ਬਲਕਾਰ ਸਿੰਘ ਬੁਢਲਾਡਾ, ਚੰਨਾ ਸ਼ੇਰਗੜ੍ਹ, ਗਗਨ ਸੰਧਵਾ, ਸੁੱਖ ਜੀਤ ਸਿੰਘ ਹਰੀਕੇ, ਪਰਮਜੀਤ ਕੌਰ ਸਿਵੀਆ, ਸੰਦੀਪ ਕੌਰ ਝਾੜੋਂ, ਲਵਪ੍ਰੀਤ ਸਿੰਘ ਕੋਟਕਪੂਰਾ, ਗੁਰਪਰੀਤ ਸਿੰਘ ਵਾਂਦਰ ਜਟਾਨਾ, ਬਿੰਦਰ, ਜਸਵਿੰਦਰ ਅਤੇ ਕੁਲਦੀਪ ਸਾਰੇ ਅਹਿਮਦਪੁਰ, ਜੱਗੀ ਬਹਾਦਰ ਪੁਰ, ਗੁਰਪ੍ਰੀਤ ਭੀਖੀ, ਰਛਪਾਲ ਚੱਕ ਭਾਈ ਕੇ, ਹਰਵਿੰਦਰ ਬਰੇਟਾ, ਹਰਦੀਪ ਭਦੌੜ, ਗੁਰਸ਼ਰਨ ਅਨੰਦਪੁਰ ਸਾਹਿਬ, ਸੁਰਿੰਦਰ ਕੌਰ, ਅਵਤਾਰ ਸਿੰਘ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲਵੱਢ, ਗੁਲਾਬ ਸਿੰਘ ਬਖੋਰਾ, ਅਵਤਾਰ ਸਿੰਘ ਕੁੰਭੜਵਾਲ, ਸਤਪਾਲ ਕੌਰ ਬੱਲਰਾਂ, ਗੁਰਸੇਵਕ ਸਿੰਘ ਸੇਬੀ, ਲਖਵੀਰ ਸਿੰਘ ਕਕਰਾਲਾ, ਹਰਮੇਸ਼ ਸਿੰਘ ਥਲੇਸਾਂ ਆਦਿ ਹਾਜ਼ਰ ਸਨ।

Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends