ਤਿਵਾੜੀ ਨੇ ਪੰਜਾਬ ਚ ਬੀਐਸਐਫ ਦਾ ਦਾਇਰਾ ਵਧਾਉਣ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ

 ਤਿਵਾੜੀ ਨੇ ਪੰਜਾਬ ਚ ਬੀਐਸਐਫ ਦਾ ਦਾਇਰਾ ਵਧਾਉਣ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ

ਚੰਡੀਗੜ੍ਹ, 8 ਦਸੰਬਰ ( ਪ੍ਰਮੋਦ ਭਾਰਤੀ) : ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਭਾਰਤ ਸਰਕਾਰ ਤੋਂ ਪੰਜਾਬ ਚ ਬੀਐਸਐਫ ਦਾ ਅੰਤਰਰਾਸ਼ਟਰੀ ਸਰਹੱਦ ਦੇ ਅੰਦਰ ਦਾਇਰਾ 50 ਕਿਲੋਮੀਟਰ ਤਕ ਵਧਾਉਣ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ ਹੈ।

 ਚੰਨੀ ਸਰਕਾਰ ਦਾ ਵੱਡਾ ਐਲਾਨ ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਹੋਵੇਗੀ ਸਰਕਾਰੀ ਛੁੱਟੀ 

______________________________________

Join telegram for latest updates.

https://t.me/+Z0fDBg5zf6ZjYzk1



ਲੋਕ ਸਭਾ ਚ ਜ਼ੀਰੋ ਆਵਰ ਦੌਰਾਨ ਬੋਲਦਿਆਂ ਐਮ.ਪੀ ਤਿਵਾੜੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਮੁਤਾਬਕ ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੈ ਅਤੇ ਪੰਜਾਬ ਦੇ ਅੰਦਰ 50 ਕਿਲੋਮੀਟਰ ਤਕ ਬੀਐਸਐਫ ਦਾ ਦਾਇਰਾ ਵਧਾਉਣ ਦੀ ਮਨਜ਼ੂਰੀ ਦੇਣਾ ਦੇ ਸੰਘੀ ਢਾਂਚੇ ਦਾ ਉਲੰਘਣ ਹੈ।



ਐਮ.ਪੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਬੀਐਸਐਫ ਦਾ ਦਾਇਰਾ ਵਧਾਉਣ ਵਿਰੁੱਧ ਪਹਿਲਾਂ ਹੀ ਇਕ ਸੰਕਲਪ ਪਾਸ ਕਰ ਚੁੱਕੀ ਹੈ। ਜਿਸ ਦੇ ਤਹਿਤ ਭਾਰਤ ਸਰਕਾਰ ਨੂੰ ਸੂਬਾ ਸਰਕਾਰ ਨੂੰ ਭਰੋਸੇ ਚ ਲਏ ਬਗੈਰ ਦਾਇਰਾ ਵਧਾਉਣ ਸਬੰਧੀ ਜਾਰੀ ਨੋਟੀਫਿਕੇਸ਼ਨ ਵਾਪਸ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਇਹ ਸਪਸ਼ਟ ਕਰਦਾ ਹੈ ਕਿ ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੈ ਤੇ ਸੂਬੇ ਅੰਦਰ ਕਾਨੂੰਨ ਵਿਵਸਥਾ ਤੇ ਬੀਐਸਐਫ ਦਾ ਕੋਈ ਅਧਿਕਾਰ ਨਹੀਂ ਹੈ।

Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends