ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ

 *ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ *


*ਗੁਰਦਾਸਪੁਰ 30 ਨਵੰਬਰ (ਗਗਨਦੀਪ ਸਿੰਘ ) *


* ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਸਕੱਤਰ ਪੰਜਾਬ ਅਜੋਏ ਸ਼ਰਮਾ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਤੇ ਡੀ.ਈ.ਓ. ਐਲੀ: ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਅੱਜ ਸੈਕੰਡਰੀ ਪੱਧਰ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆਂ ਦੀਨੀ ਸੈਕੰ: ਸਕੂਲ ਦੀਨਾਨਗਰ ਅਤੇ ਪ੍ਰਾਇਮਰੀ ਪੱਧਰ ਤੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਬੱਚਿਆ ਦੇ ਜ਼ਿਲ੍ਹਾ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਹਨ ਜਿਸ ਵਿੱਚ ਸਾਰੇ 19 ਬਲਾਕਾਂ ਦੇ ਸੈਕੰਡਰੀ ਤੇ ਪ੍ਰਾਇਮਰੀ ਬਲਾਕ ਪੱਧਰੀ ਸੁੰਦਰ ਲਿਖਾਈ ,ਕਵਿਤਾ ਗਾਇਨ , ਭਾਸ਼ਣ , ਕਹਾਣੀ ਸੁਣਾਉਣਾ , ਚਿੱਤਰ ਕਲਾਂ , ਬੋਲ ਲਿਖਤ , ਪੰਜਾਬੀ ਪੜ੍ਹਨਾ , ਆਮ ਗਿਆਨ ਦੇ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕਰਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। 



ਇਸ ਦੇ ਨਾਲ ਨਾਲ ਬਲਾਕ ਪੱਧਰੀ ਅਧਿਆਪਕਾਂ ਦੇ ਸੁੰਦਰ ਹੱਥ ਲਿਖਤ ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ ਬੱਚਿਆਂ ਦੇ ਮਾਤਾ ਪਿਤਾ ਤੇ ਸਮਾਜਿਕ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਮੂਲੀਅਤ ਕਰਕੇ ਅਧਿਆਪਕਾਂ ਤੇ ਬੱਚਿਆ ਦੀ ਹੋਸਲਾ ਅਫ਼ਜਾਈ ਕੀਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵੱਖ ਵੱਖ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀ ਤੇ ਅਧਿਆਪਕ ਨੂੰ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਿਪਟੀ ਡੀ.ਈ.ਓ. ਸੈਕੰ : ਲਖਵਿੰਦਰ ਸਿੰਘ ਤੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਤੇ ਅਧਿਆਪਕਾਂ ਸੰਬੋਧਨ ਕਰਕੇ ਸ਼ੁਭ ਇੱਛਾਵਾਂ ਦਿੱਤੀਆਂ । ਇਸ ਦੌਰਾਨ ਬੀ.ਪੀ.ਈ.ਓ. ਲਖਵਿੰਦਰ ਸਿੰਘ ਸੇਖੋਂ, ਬੀ.ਪੀ.ਈ.ਓ ਜਸਵਿੰਦਰ ਸਿੰਘ , ਬੀ.ਪੀ.ਈ.ਓ ਬਲਵਿੰਦਰ ਸਿੰਘ ਗਿੱਲ , ਰਾਕੇਸ਼ ਕੁਮਾਰ , ਗੁਰਇਕਬਾਲ ਸਿੰਘ ,ਬੀ.ਪੀ.ਈ.ਓ ਨਿਰਮਲ ਕੁਮਾਰੀ , ਬੀ.ਪੀ.ਈ.ਓ ਪੋਹਲਾ ਸਿੰਘ ,ਬੀ.ਪੀ.ਈ.ਓ ਨੀਰਜ ਕੁਮਾਰ ,ਬੀ.ਪੀ.ਈ.ਓ ਸੁਖਜਿੰਦਰਪਾਲ, ਬੀ.ਪੀ.ਈ.ਓ. ਭਾਰਤ ਰਤਨ , ਬੀ.ਪੀ.ਈ.ਓ. ਪਰਲੋਕ ਸਿੰਘ , ਬੀ.ਪੀ.ਈ.ਓ. ਤਰਸੇਮ ਸਿੰਘ , ਬੀ.ਪੀ.ਈ.ਓ. ਕੁਲਬੀਰ ਕੌਰ ਆਦਿ ਵੱਲੋਂ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਪ੍ਰਿੰਸੀਪਲ ਡਾਈਟ ਅਨੀਤਾ ,ਪ੍ਰਿੰਸੀਪਲ ਰਾਜਵਿੰਦਰ ਕੌਰ , ਅਮਨਦੀਪ ਸਿੰਘ , ਪਰਮਜੀਤ ਸਿੰਘ ਕਲਸੀ , ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਸਹਾਇਕ ਕੋਆਰਡੀਨੇਟਰ ਨਿਸਚਿੰਤ ਕੁਮਾਰ , ਵਿਕਾਸ ਸ਼ਰਮਾ , ਡੀ.ਐਮ. ਗੁਰਨਾਮ ਸਿੰਘ ,ਸੁਰਿੰਦਰ ਮੋਹਨ , ਗੁਰਵਿੰਦਰ ਸਿੰਘ , ਪਰਮਜੀਤ ਸਿੰਘ , ਜਸਪਿੰਦਰ ਸਿੰਘ , ਸੁਖਬੀਰ ਕੌਰ ਆਦਿ ਸਨ। *

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends