‘ਸਵੀਪ’ ਮੁਹਿੰਮ ਤਹਿਤ 45 ਵਿਦਿਆਰਥੀਆਂ ਦੇ ਵੋਟਾਂ ਬਣਾਉਣ ਦੇ ਫ਼ਾਰਮ ਭਰੇ

 

‘ਸਵੀਪ’ ਮੁਹਿੰਮ ਤਹਿਤ 45 ਵਿਦਿਆਰਥੀਆਂ ਦੇ ਵੋਟਾਂ ਬਣਾਉਣ ਦੇ ਫ਼ਾਰਮ ਭਰੇ

ਸ੍ਰੀ ਅਨੰਦਪੁਰ ਸਾਹਿਬ 02 ਨਵੰਬਰ ()

ਸਥਾਨਕ ਐਸ.ਜੀ.ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਵੀਪ ਮੁਹਿੰਮ ਅਧੀਨ 01.01.2022 ਜਾਂ ਉਸ ਤੋਂ ਪਹਿਲਾਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ 45 ਵਿਦਿਆਰਥੀਆਂ ਦੇ ਵੋਟਾਂ ਦੇ ਫਾਰਮ ਭਰੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸਵੀਪ ਨੋਡਲ ਅਫਸਰ ਰਣਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਦੀ ਅਗਵਾਈ ਵਿੱਚ ਇਹ ਕੈਂਪ ਲਗਾਇਆ ਗਿਆ। ਇਸ ਮੌਕੇ ਸਵੀਪ ਨੋਡਲ ਅਫਸਰ ਰਣਜੀਤ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ‘ ਵੋਟ ਬਣਾਉਣੀ ਵੀ ਅਤੇ ਪਾਉਣੀ ਵੀ’ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇਂ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿੱਚ ਪੂਰੇ ਜੋਸ਼ ਨਾਲ ਭਾਲ ਲੈਣ ਲਈ ਕਿਹਾ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦਾ ਕੋਈ ਹੋਰ ਭੈਣ ਭਰਾ ਜਾਂ ਜਾਣਕਾਰ ਵੋਟ ਬਣਾਉਣ ਤੋਂ ਰਹਿੰਦਾ ਹੈ ਤਾਂ ਤੁਰੰਤ ਉਸਦੀ ਵੋਟ ਬਣਵਾਉਣ। ਇਸ ਮੌਕੇ ਸਕੂਲ ਦੇ ਚੋਣ ਸਾਖਰਤਾ ਕਲੱਬ ਦੇ ਮੁਖੀ ਜਸਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ।



💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends