ਭਾਸ਼ਾ ਵਿਭਾਗ ਵੱਲੋਂ ਮਾਂ ਬੋਲੀ ਦੀ ਪ੍ਰਫੁਲਤਾ ਲਈ 'ਨਾਟਕ ਮੇਲੇ' ਦਾ ਆਯੋਜਨ

 ਭਾਸ਼ਾ ਵਿਭਾਗ ਵੱਲੋਂ ਮਾਂ ਬੋਲੀ ਦੀ ਪ੍ਰਫੁਲਤਾ ਲਈ 'ਨਾਟਕ ਮੇਲੇ' ਦਾ ਆਯੋਜਨ

ਪਟਿਆਲਾ, 17 ਨਵੰਬਰ:

ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਸ. ਪਰਗਟ ਸਿੰਘ ਅਤੇ ਸਕੱਤਰ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ, ਪੰਜਾਬ, ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਰਸਾਰ ਅਤੇ ਇਸ ਦੀ ਪ੍ਰਫੁੱਲਤਾ ਲਈ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਕਰਮਜੀਤ ਕੌਰ ਵਲੋਂ 01 ਨਵੰਬਰ ਤੋਂ 30 ਨਵੰਬਰ 2021 ਤੱਕ ਪੰਜਾਬੀ ਮਾਹ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਓਪਨ ਏਅਰ ਥੀਏਟਰ, ਭਾਸ਼ਾ ਭਵਨ, ਪਟਿਆਲਾ ਵਿਖੇ 'ਨਾਟਕ ਮੇਲੇ' ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਰੂਪ ਰੇਖਾ ਸ੍ਰੀਮਤੀ ਚੰਦਨਦੀਪ ਕੌਰ, ਜ਼ਿਲ੍ਹਾ ਭਾਸ਼ਾ ਅਫਸਰ, ਪਟਿਆਲਾ ਵਲੋਂ ਤਿਆਰ ਕੀਤੀ ਗਈ।

ਸ੍ਰੀਮਤੀ ਚੰਦਨਦੀਪ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵਲੋਂ ਸਵਾਗਤੀ ਸ਼ਬਦ ਕਹਿੰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ, ਸ੍ਰੀ ਸਤੀਸ਼ ਕੁਮਾਰ ਵਰਮਾ, ਪ੍ਰਸਿੱਧ ਨਾਟਕਕਾਰ, ਵਿਸ਼ੇਸ਼ ਮਹਿਮਾਨ, ਸ੍ਰ. ਹਰਜੀਤ ਕੈਂਥ, ਡਾਇਰੈਕਟਰ 'ਆਦਿ ਮੰਚ' ਅਤੇ ਪ੍ਰਧਾਨਗੀ, ਸ੍ਰੀਮਤੀ ਪਰਮਿੰਦਰਪਾਲ ਕੌਰ, ਡਾਇਰੈਕਟਰ 'ਕਲਾਕ੍ਰਿਤੀ' ਵਲੋਂ ਕੀਤੀ ਗਈ। ਇਸ ਸਮਾਗਮ ਵਿਚ ਨਾਮਵਰ ਕਾਲਜਾਂ ਮੋਦੀ ਕਾਲਜ ਵਲੋਂ ਇਕਾਂਗੀ ਨਾਟਕ 'ਇਕੋ ਰਾਹ ਸਵਲੜਾ', ਖਾਲਸਾ ਕਾਲਜ ਵਲੋਂ ਨੁੱਕੜ ਨਾਟਕ 'ਵਹਿੰਗੀ' ਅਤੇ ਭੰਡਾਂ ਦੀ ਪੇਸ਼ਕਾਰੀ ਕੀਤੀ ਗਈ। ਸ੍ਰੀਮਤੀ ਕੰਵਲਜੀਤ ਕੌਰ, ਸਹਾਇਕ ਡਾਇਰੈਕਟਰ ਨੇ ਸਮਾਗਮ ਵਿਚ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸ. ਤੇਜਿੰਦਰ ਸਿੰਘ ਗਿੱਲ ਨੇ ਬਾਖੂਬੀ ਨਿਭਾਈ। 



  ਇਸ ਤੋਂ ਇਲਾਵਾ ਸਤਨਾਮ ਸਿੰਘ, ਸਹਾਇਕ ਡਾਇਰੈਕਟਰ, ਹਰਭਜਨ ਕੌਰ, ਸਹਾਇਕ ਡਾਇਰੈਕਟਰ, ਸੁਖਪ੍ਰੀਤ ਕੌਰ, ਸਹਾਇਕ ਡਾਇਰੈਕਟਰ, ਪਰਵੀਨ ਕੁਮਾਰ, ਸਹਾਇਕ ਡਾਇਰੈਕਟਰ, ਅਸ਼ਰਫ ਮਹਿਮੂਦ ਨੰਦਨ, ਸਹਾਇਕ ਡਾਇਰੈਕਟਰ,ਹਰਵਿੰਦਰ ਕੌਰ, ਨਵਨੀਤ ਕੌਰ ਅਤੇ ਸੁਰੇਸ਼ ਕੁਮਾਰ ਵਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਵਿਦਿਆਰਥੀਆਂ ਵਲੋਂ ਵਿਸ਼ੇਸ਼ ਰੁਚੀ ਦਿਖਾਈ ਗਈ।

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends