ਮੁੜ ਵਧਨ ਲਗਾ ਕਰੋਨਾ , ਸਰਕਾਰੀ ਸਕੂਲ ਦੇ 22 ਵਿਦਿਆਰਥੀ ਕਰੋਨਾ ਪਾਜ਼ਿਟਿਵ



 ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੋਰੋਨਾ ਮੁੜ ਪੈਰ ਪਸਾਰਨ ਲੱਗਿਆ ਹੈ ਤਲਵਾੜਾ ਬਲਾਕ ਦੇ ਅਧੀਨ ਇੱਕ ਸਰਕਾਰੀ ਸਕੂਲ ਵਿਚ ਦੋ ਦਿਨ ਪਹਿਲਾਂ 12 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ ਗਏ ਸਨ । ਸਬ ਡਵੀਜ਼ਨਲ ਮੈਜਿਸਟ੍ਰੇਟ ਦੇ ਹੁਕਮਾਂ ,ਤੇ  ਸਕੂਲ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।


ਸਿਹਤ ਵਿਭਾਗ ਦੀ ਟੀਮ ਵੱਲੋਂ ਜਦੋਂ ਸੰਪਰਕ ਵਿੱਚ ਆਏ ਵਿਦਿਆਰਥੀਆਂ ਦੇ ਟੈਸਟ ਕੀਤੇ ਗਏ ਤਾਂ 10 ਵਿਦਿਆਰਥੀ ਹੋਰ ਕੋਰੋਨਾ ਪਾਜ਼ਿਟਿਵ ਪਾਏ ਗਏ । ਇਸ ਸਰਕਾਰੀ ਸਕੂਲ ਵਿੱਚ ਕੁੱਲ ਕੋਰੋਨਾ ਪਾਜ਼ਿਟਿਵ ਵਿਦਿਆਰਥੀਆਂ ਦੀ ਗਿਣਤੀ 22 ਹੋ ਗਈ ਹੈ। 

Also read: 

PSEB BOARD/NON BOARD EXAM: ਸਿਲੇਬਸ, ਡੇਟ ਸੀਟ, ਮਾਡਲ ਪ੍ਰਸ਼ਨ ਪੱਤਰ, GUESS PAPER 

ਸਰਕਾਰੀ ਨੌਕਰੀਆਂ: ਇਸ ਹਫਤੇ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ


ਬਲਾਕ ਨੋਡਲ ਅਧਿਕਾਰੀ ਡਾਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ   10 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ  ਜਾਣ ਤੋਂ ਬਾਅਦ 510 ਬੱਚਿਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ ਅੱਜ 10 ਵਿਦਿਆਰਥੀਆਂ ਦੀ ਕਰੋਨਾ ਟੈਸਟ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। 

ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਣ ਲਈ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਦੀ ਪਾਲਣਾ ਯਕੀਨੀ ਬਣਾਈ ਜਾਵੇ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends