ਕਿਰਤੀ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਲਈ ਰਵਾਨਾ

 ਕਿਰਤੀ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਲਈ ਰਵਾਨਾ

ਨਵਾਸ਼ਹਿਰ 20 ਅਕਤੂਬਰ (

                    ) ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ ਦੀ ਅਗਵਾਈ ਵਿਚ ਦਿੱਲੀ ਲਈ ਰਵਾਨਾ ਹੋਇਆ।ਰਿਲਾਇੰਸ ਦੇ ਨਵਾਸ਼ਹਿਰ ਮੌਲ ਅਗਿਓਂ ਰਵਾਨਾ ਹੋਣ ਸਮੇਂ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਦੇਸ਼ ਵਿਆਪੀ ਘੋਲ ਨੂੰ ਢਾਹ ਲਾਉਣ ਲਈ ਭਾਰਤੀ ਜਨਤਾ ਪਾਰਟੀ, ਮੋਦੀ ਸਰਕਾਰ ,ਸਰਕਾਰੀ ਏਜੰਸੀਆਂ ਅਤੇ ਆਰ.ਐਸ.ਐਸ ਡੂੰਘੀਆਂ ਸਾਜਿਸ਼ਾਂ ਨੂੰ ਅੰਜਾਮ ਦਿੰਦੇ ਚਲੇ ਆ ਰਹੇ ਹਨ।ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵਲੋ ਲਖਵੀਰ ਸਿੰਘ ਨਾਂਅ ਦੇ ਵਿਅਕਤੀ ਦਾ ਕਤਲ ਵੀ ਇਸ ਸਾਜਿਸ਼ ਦਾ ਹਿੱਸਾ ਹੈ ਜਿਸਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ।ਇਹ ਕਿਸਾਨੀ ਮੋਰਚੇ ਨੂੰ ਢਾਹ ਲਾਉਣ ਦੀ ਬਹੁਤ ਵੱਡੀ ਸਾਜਿਸ਼ ਸੀ।ਉਹਨਾਂ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਸਿਰਫ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੀਮਤ ਨਹੀਂ ਹੈ ਇਹ ਮੋਦੀ ਸਰਕਾਰ ਦੇ ਫਾਸ਼ੀਵਾਦ, ਸਰਕਾਰ ਅਤੇ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੇ ਗੱਠਜੋੜ ਦੇ ਵਿਰੁੱਧ ਵੀ ਤਿੱਖਾ ਅਤੇ ਭਾਰਤੀ ਤੰਤਰ ਦੀਆਂ ਜੜ੍ਹਾਂ ਹਿਲਾਉਣ ਵਾਲਾ ਘੋਲ ਵੀ ਹੈ।ਉਹਨਾਂ ਕਿਹਾ ਕਿ ਇਹ ਘੋਲ ਹਰ ਹਾਲਤ ਵਿਚ ਜੇਤੂ ਹੋਕੇ ਨਿਕਲੇਗਾ ਅਤੇ ਮੋਦੀ ਸਰਕਾਰ ਦੀ ਹਾਰ ਯਕੀਨੀ ਹੈ।ਇਸ ਜਥੇ ਵਿਚ ਕੁਲਦੀਪ ਸਿੰਘ ਛੋਕਰ,ਕਰਨੈਲ ਸਿੰਘ ਮੌਲਾ, ਹਰਵਿੰਦਰ ਸਿੰਘ ਉੜਾਪੜ,ਸੋਹਣ ਸਿੰਘ ਅਟਵਾਲ, ਬਲਵਿੰਦਰ ਸਿੰਘ ਲੰਗੜੋਆ, ਦੀਪਾ ਬਘੌਰਾਂ ਵੀ ਸ਼ਾਮਲ ਸਨ।ਇਸ ਜਥੇ ਨੂੰ ਜਗਤਾਰ ਸਿੰਘ ਜਾਡਲਾ,ਜਸਵੀਰ ਸਿੰਘ ਮਹਾਲੋਂ ਨੇ ਰਵਾਨਾ ਕੀਤਾ।



ਕੈਪਸ਼ਨ : ਰਿਲਾਇੰਸ ਮੌਲ ਨਵਾਂਸ਼ਹਿਰ ਤੋਂ ਦਿੱਲੀ ਨੂੰ ਰਵਾਨਾ ਹੁੰਦਾ ਹੋਇਆ ਕਿਰਤੀ ਕਿਸਾਨ ਯੂਨੀਅਨ ਦਾ ਜਥਾ।

Featured post

Punjab Board Class 10th/12th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 13 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends