ਪ੍ਰੀਖਿਆ ਫਾਰਮ ਤੇ ਫੀਸਾਂ ਭਰਨ ਦੇ ਸ਼ਡਿਊਲ ਵਿੱਚ ਕੀਤਾ ਬਦਲਾਅ





 ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾਣ ਵਾਲੀ ਅਨੁਪੂਰਕ ਪ੍ਰੀਖਿਆ  ਦੌਰਾਨ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੇ ਕੇਵਲ ਵਾਧੂ ਵਿਸ਼ਾ ਕੈਟਾਗਰੀ ’ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ · ਅਤੇ ਪ੍ਰੀਖਿਆ ਫ਼ੀਸਾਂ ਭਰਨ ਦੇ ਸ਼ਡਿਊਲ 'ਚ ਬਦਲਾਅ ਕੀਤਾ ਗਿਆ ਹੈ। 


ਸਿੱਖਿਆ ਬੋਰਡ  ਦੇ ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਵਾਧੂ ਵਿਸ਼ਾ ਕੈਟਾਗਰੀ ਦੀ ਇਸ ਪ੍ਰੀਖਿਆ ਲਈ ਦਸਵੀਂ ਸ਼੍ਰੇਣੀ ਵਾਸਤੇ ਉੱਕਾ ਪੁੱਕਾ 1050 ਰੁਪਏ ਅਤੇ ਬਾਰੂਵੀਂ ਸ਼੍ਰੇਣੀ ਵਾਸਤੇ ਉੱਕਾ ਪੁੱਕਾ 1350 ਰੁਪਏ ਪ੍ਰਤੀ ਪ੍ਰੀਖਿਆਰਥੀ ਪ੍ਰਤੀ ਵਿਸ਼ਾ ਪ੍ਰੀਖਿਆ ਫ਼ੀਸ, ਪ੍ਰੀਖਿਆ ਦੇਣ ਦੇ ਚਾਹਵਾਨ ਪ੍ਰੀਖਿਆਰਥੀ ਹੁਣ 20 ਅਕਤੂਬਰ ਦੀ ਬਜਾਏ 22 ਅਕਤੂਬਰ 2021 ਤਕ ਬਿਨਾਂ ਕਿਸੇ ਲੇਟ ਫ਼ੀਸ ਦੇ ਪ੍ਰੀਖਿਆ ਫ਼ਾਰਮ ਭਰ ਕੇ ਆਨਲਾਈਨ ਆਪਣੀ ਪ੍ਰੀਖਿਆ ਫ਼ੀਸ ਜਮਾਂ ਕਰਵਾ ਸਕਦੇ ਹਨ।

 ਇਹ ਪ੍ਰੀਖਿਆ ਫ਼ਾਰਮ 25 ਅਕਤੂਬਰ 2021 ਤਕ ਜ਼ਿਲ੍ਹਾ ਪੱਧਰ ਤੇ ਸਥਿਤ ਖੇਤਰੀ ਦਫ਼ਤਰਾਂ 'ਚ ਜਮਾਂ ਕਰਵਾਏ ਜਾ ਸਕਦੇ ਹਨ। ਅੰਤਿਮ ਮਿਤੀ ਉਪਰੰਤ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰਵਾਨਗੀ ਨਾਲ 2000 ਰੁਪਏ ਲੇਟ ਫ਼ੀਸ ਦੇ ਨਾਲ 500 ਰੁਪਏ ਦੇਰੀ ਦੀ ਮੁਆਫ਼ੀ ਸਬੰਧੀ ਫ਼ੀਸ ਨਾਲ ਕੇਵਲ ਮੁੱਖ ਦਫ਼ਤਰ ਵਿਖੇ ਹਾਜ਼ਰ ਹੋ ਕੇ ਫ਼ੀਸ ਜਮਾਂ ਕਰਵਾਈ ਜਾ ਸਕਦੀ ਹੈ। 







ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 



ਪ੍ਰੀਖਿਆ ਫ਼ੀਸ ਕੇਵਲ ਆਨਲਾਈ ਹੀ ਜਮਾਂ ਕਰਵਾਈ ਜਾ ਸਕੇਗੀ।ਪ੍ਰੀਖਿਆ ਸਬੰਧੀ ਬਾਕੀ ਹਦਾਇਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਜਿਵੇਂ ਕਿ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਕੇਵਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ 'ਤੇ ਹੀ ਉਪਲਬਧ ਕਰਵਾਏ ਜਾਣਗੇ।

 ਸਰਟੀਫ਼ਿਕੇਟ ਦੀ ਹਾਰਡ ਕਾਪੀ ਲੈਣ ਦੀ ਆਪਸ਼ਨ ਪ੍ਰੀਖਿਆ ਫ਼ਾਰਮ’ਚਦਿੱਤੀ ਗਈ ਹੈ। ਜੇ ਕੋਈ ਪ੍ਰੀਖਿਆਰਥੀ ਸਰਟੀਫ਼ਿਕੇਟ ਦੀ ਹਾਰਡ ਕਾਪੀ ਲੈਣ ਦਾ ਇੱਛੁਕ ਹੋਵੇ ਤਾਂ ਉਹ ਪ੍ਰੀਖਿਆ ਫ਼ਾਰਮ ਵਿੱਚ ਆਪਸ਼ਨ ਇੱਕ ਕਰਨ ਉਪਰੰਤ ਨਿਰਧਾਰਤ ਫ਼ੀਸ 100 ਰੁਪਏ ਪ੍ਰੀਖਿਆ ਫ਼ੀਸ ਦੇ ਨਾਲ ਹੀ ਜਮਾਂ ਕਰਵਾ ਸਕਦਾ ਹੈ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends