ਸਿੱਖਿਆ ਬੋਰਡ ਵੱਲੋਂ ਵਾਧੂ ਵਿਸ਼ਾ ਬਾਇਓਲਾਜੀ ਦੀ ਪਰੀਖਿਆ ਦੇਣ ਦੇ ਇੱਛੁਕ ਪਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ ਅਤੇ ਪਰੀਖਿਆ ਫ਼ੀਸ ਭਰਨ ਦਾ ਸ਼ਡਿਊਲ ਜਾਰੀ

 


ਐੱਸ.ਏ.ਐੱਸ. ਨਗਰ: 12 ਅਕਤੂਬਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਤੌਰ  ਵਿਸ਼ਾ ਬਾਇਓਲਾਜੀ ਦੀ ਪਰੀਖਿਆ ਦੇਣ ਦੇ ਇੱਛੁਕ ਪਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ ਅਤੇ ਪਰੀਖਿਆ ਫ਼ੀਸ ਭਰਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਜੇਕਰ ਕੋਈ ਪਰੀਖਿਆਰਥੀ ਬਾਰਵੀਂ ਸ਼੍ਰੇਣੀ ਦਾ ਇਮਤਿਹਾਨ ਪਾਸ ਕਰਨ ਉਪਰੰਤ ਕੇਵਲ ਬਾਇਓਲਾਜੀ ਵਿਸ਼ੇ ਦੀ ਪਰੀਖਿਆ ਵਾਧੂ ਵਿਸ਼ੇ ਵਜੋਂ ਦੇਣੀ ਚਾਹੁੰਦਾ ਹੈ ਤਾਂ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ- ਸਾਈਟ www.pseb.ac.in ਤੇ ਉਪਲਬਧ ਕਰਵਾਏ ਪਰੀਖਿਆ ਫ਼ਾਰਮ ਆਨ-ਲਾਈਨ ਭਰਨ ਉਪਰੰਤ 16 ਅਕਤੂਬਰ 2021 ਤੱਕ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਸਥਿਤ ਸਿੰਗਲ-ਵਿੰਡੋ ਤੇ ਜਮਾਂ ਕਰਵਾ ਸਕਦਾ ਹੈ। 


ਇਸ ਪਰੀਖਿਆ ਲਈ 3000 ਰੁਪਏ ਪਰੀਖਿਆ ਫ਼ੀਸ ਨਿਰਧਾਰਤ ਕੀਤੀ ਗਈ ਹੈ। ਕੰਟਰੋਲਰ ਪਰੀਖਿਆਵਾਂ ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਬਾਇਓਲਾਜੀ ਵਿਸ਼ੇ ਦੀ ਲਿਖਤੀ ਪਰੀਖਿਆ 18 ਅਕਤੂਬਰ 2021 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 01:15 ਵਜੇ ਤੱਕ ਅਤੇ ਪ੍ਰਯੋਗੀ ਪਰੀਖਿਆ ਉਸੇ ਦਿਨ ਬਾਅਦ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕਰਵਾਈ ਜਾਵੇਗੀ। ਇਸ ਪਰੀਖਿਆ ਦਾ ਪਰੀਖਿਆ ਕੇਂਦਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫ਼ੈਜ਼ 3ਬੀ1, ਐੱਸ.ਏ.ਐੱਸ. ਨਗਰ ਹੋਵੇਗਾ। ਬਾਇਓਲਾਜੀ ਵਿਸ਼ੇ ਦੀ ਇਸ ਪਰੀਖਿਆ ਸਬੰਧੀ ਮੁਕੰਮਲ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ- ਸਾਈਟ www.pseb.ac.in ਤੇ ਵੀ ਉਪਲਬਧ ਕਰਵਾਈ ਹੈ।
Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends