ਪੰਜਾਬ ਪੈਟਰੋਲੀਅਮ ਡੀਲਰ
ਐਸੋਸੀਏਸ਼ਨ ਦੀ ਬੈਠਕ ਐਤਵਾਰ ਨੂੰ ਲੁਧਿਆਣਾ ਵਿਚ ਹੋਈ
ਮੀਟਿੰਗ ਤੋਂ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ ਗਿਆ।
ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦਾ ਆਖਣਾ ਹੈ ਕਿ ਪੈਟਰੋਲ ਪੰਪ 24 ਘੰਟੇ
ਜਾਂ ਦੇਰ ਰਾਤ ਤੱਕ ਖੋਲ੍ਹਣ ਕਾਰਣ ਉਨ੍ਹਾਂ ਦਾ ਖ਼ਰਚਾ ਵੱਧ
ਰਿਹਾ ਹੈ।
ਇਸ ਦੇ ਬਾਵਜੂਦ ਕਮਾਈ ਘੱਟ ਹੋ ਰਹੀ ਹੈ।
ਇਸ ਕਾਰਣ ਉਹ ਹੁਣ ਸਵੇਰੇ ਦੇਰ ਨਾਲ ਪੰਪ ਖੋਲ੍ਹਣਗੇ
ਅਤੇ ਸ਼ਾਮ ਨੂੰ ਵੀ ਜਲਦੀ ਬੰਦ ਕਰ ਦੇਣਗੇ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫਿਲਹਾਲ 7 ਤੋਂ ਲੈ ਕੇ 21 ਨਵੰਬਰ ਤਕ ਇਹ ਫ਼ੈਸਲਾ ਲਾਗੂ ਰਹੇਗਾ। ਜੇ ਅਗਲੇ
15 ਦਿਨਾਂ ਵਿਚ ਵੀ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣਦੀ
ਹੈ ਤਾਂ 22 ਨਵੰਬਰ ਨੂੰ ਪੂਰੇ ਦਿਨ ਲਈ ਪੈਟਰੋਲ ਪੰਪ ਬੰਦ
ਰੱਖੇ ਜਾਣਗੇ ਅਤੇ ਉਹ ਅੱਗੇ ਦੀ ਰਣਨੀਤੀ 'ਤੇ ਵਿਚਾਰ
ਕਰਨਗੇ।
ਪੈਟਰੋਲ ਪੰਪ ਮਾਲਕਾਂ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਲੋਕਾਂ ਲਈ ਵੱਡੀ ਮੁਸ਼ਕਲ ਪੈਦਾ ਹੋ ਸਕਦੀ ਹੈ।