ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਸਮੂਹ ਅਧਿਕਾਰੀਆਂ / ਕਰਮਚਾਰੀਆਂ ਦੇ ਸੇਵਾ ਰਿਕਾਰਡ ਵਿੱਚ ਨਾਮ ਦੀ ਸੋਧ ਕਰਨ ਲਈ ਕਾਰਜਵਿਧੀ ਅਪਣਾਉਂਦਿਆਂ ਬੇਲੋੜੀ ਦੇਰੀ ਹੋ ਜਾਂਦੀ ਹੈ। ਇਸ ਲਈ ਕਾਰਜਵਿਧੀ ਨੂੰ ਸਰਲ ਬਣਾਉਣ ਲਈ ਆਨ-ਲਾਈਨ ਕਰਨ ਦਾ ਫੈਸਲਾ ਲਿਆ ਗਿਆ ਹੈ। ਅਤੇ ਇਸ ਮੰਤਵ ਲਈ ਇੱਕ ਸਾਫਟਵੇਅਰ ਤਿਆਰ ਕੀਤਾ ਗਿਆ ਹੈ।
ਹਰੇਕ ਅਧਿਕਾਰੀ /ਕਰਮਚਾਰੀ ਆਪਣੇ ਨਾਮ ਦੀ ਸੋਧ ਲਈ ਆਨ-ਲਾਈਨ ਆਪਣੇ ਡੀ.ਡੀ.ਓ./
ਡੀ.ਈ.ਓ., ਸਕੂਲ ਮੁੱਖੀ / ਬੀ.ਪੀ.ਈ.ਓ. ਨੂੰ ਅਪਲਾਈ ਕਰੇਗਾ।
ਇਸ ਸਬੰਧੀ ਜੇਕਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਕੂਲ ਮੁੱਖੀ / ਡੀ.ਡੀ.ਓ./ ਡੀ.ਈ.ਓ./
ਬੀ.ਪੀ.ਈ.ਓ ਆਪਣੇ ਜਿਲੇ ਦੇ ਸਬੰਧਤ ਐਮ.ਆਈ.ਐਸ. ਵਿੰਗ ਦੇ ਕੋ-ਆਰਡੀਨੇਟਰ ਨਾਲ ਸੰਪਰਕ ਕਰ
ਸਕਦੇ ਹਨ, ਜਿੰਨ੍ਹਾਂ ਦੇ ਮੋਬਾਈਲ ਨੰਬਰ ਈ-ਪੰਜਾਬ ਸਕੂਲ ਪੋਰਟਲ ਤੇ ਉਪਲੱਬਧ ਹਨ।
ਇਸ ਸਬੰਧੀ ਸਕੂਲ ਡੀ.ਡੀ.ਓ. , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਜਿਲ੍ਹਾ ਸਿੱਖਿਆ ਅਫ਼ਸਰਾਂ
ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਵੀ ਇਸ ਸਿਸਟਮ ਨੂੰ ਆਪਣੇ ਸਕੂਲ ਜਾਂ ਦਫ਼ਤਰ ਦੇ ਈ-ਪੰਜਾਬ
ਸਕੂਲ
ਪੋਰਟਲ ਤੇ ਲਾਗਇੰਨ ਆਈ.ਡੀ. ਵਿੱਚ ਜਾ ਕੇ ਚੰਗੀ ਤਰ੍ਹਾਂ ਸਮਝ ਲੈਣ ਅਤੇ ਸਕੂਲ ਮੁਖੀ /
ਡੀ.ਡੀ.ਓ ਵੱਲੋਂ ਅਪਲਾਈ ਕੀਤੇ ਜਾਣ ਵਾਲੇ ਕੇਸਾਂ ਤੇ ਲੋੜੀਂਦੀ ਕਾਰਵਾਈ ਸਮੇਂ ਸਿਰ ਕਰਨ ਅਤੇ ਕਿਸੇ
ਪੱਧਰ ਤੇ ਵੀ ਕੋਈ ਅਰਜੀ ਲੰਬਿਤ ਨਾ ਰਹੇਂ।