ਅੱਜ ਇੱਥੇ ਸਕੂਲ
ਬੋਰਡ ਦੇ ਮੁਖੀ ਪ੍ਰੋ. ਯੋਗਰਾਜ ਨੇ ਦੱਸਿਆ ਕਿ ਕਰੋਨਾ ਦੇ
ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਅਤੇ
ਵਿਦਿਆਰਥੀ ਕੇਂਦਰਿਤ ਨੀਤੀਆਂ ਨੂੰ ਪਹਿਲ ਦਿੰਦੇ
ਹੋਏ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਮੁਲਾਂਕਣ ਸਬੰਧੀ
ਨੀਤੀ ਵਿੱਚ ਬਦਲਾਅ ਕੀਤੇ ਗਏ ਹਨ। ਉਨ੍ਹਾਂ ਦੱਸਿਆ
ਕਿ ਬੋਰਡ ਮੈਨੇਜਮੈਂਟ ਵੱਲੋਂ ਪ੍ਰੀਖਿਆ ਮੁਲਾਂਕਣ ਦੀ
ਨਵੀਂ ਨੀਤੀ ਮੁਤਾਬਕ ਅਕਾਦਮਿਕ ਸੈਸ਼ਨ ਨੂੰ ਦੋ ਟਰਮਾਂ
ਵਿੱਚ ਵੰਡਿਆ ਗਿਆ ਹੈ।
ਬੋਰਡ ਵੱਲੋਂ ਨਿਰਧਾਰਿਤ
ਪਾਠਕ੍ਰਮ ਦੇ ਆਧਾਰ 'ਤੇ ਪਹਿਲੀ ਟਰਮ ਦੀ ਪ੍ਰੀਖਿਆ
ਨਵੰਬਰ ਤੇ ਦਸੰਬਰ ਅਤੇ ਦੂਜੀ ਟਰਮ ਦੀ ਪ੍ਰੀਖਿਆ
ਫਰਵਰੀ ਤੇ ਮਾਰਚ ਵਿੱਚ ਕਰਵਾਈ ਜਾਵੇਗੀ। ਪਹਿਲੀ
ਟਰਮ ਵਿੱਚ ਸਿਰਫ਼ ਗਰੇਡਿੰਗ ਵਾਲੇ ਮੁੱਖ ਵਿਸ਼ਿਆਂ ਦੀ
ਪ੍ਰੀਖਿਆ ਲਈ ਜਾਵੇਗੀ, ਜਦਕਿ ਪ੍ਰਯੋਗੀ ਪ੍ਰੀਖਿਆ
ਨਹੀਂ ਕਰਵਾਈ ਜਾਵੇਗੀ।
ਪਹਿਲੀ ਟਰਮ ਦੀ ਲਿਖਤੀ
ਪ੍ਰੀਖਿਆ ਬਹੁ-ਵਿਕਲਪੀ ਮਲਟੀਪਲ ਚੁਆਇਸ)
ਪ੍ਰਸ਼ਨਾਂ 'ਤੇ ਆਧਾਰਿਤ ਹੋਵੇਗੀ ।
ਦੂਜੀ ਟਰਮ ਦੀ
ਲਿਖਤੀ ਪ੍ਰੀਖਿਆ ਛੋਟੇ ਅਤੇ ਵੱਡੇ ਉੱਤਰਾਂ ਵਾਲੇ
ਪ੍ਰਸ਼ਨਾਂ 'ਤੇ ਆਧਾਰਿਤ ਹੋਵੇਗੀ। ਉਨ੍ਹਾਂ ਦੱਸਿਆ ਕਿ
ਦੋਵੇਂ ਟਰਮਾਂ ਦੀ ਪ੍ਰੀਖਿਆ ਲਈ ਪ੍ਰਸ਼ਨ-ਪੱਤਰ ਬੋਰਡ
ਵੱਲੋਂ ਮੁਹੱਈਆ ਕਰਵਾਏ ਜਾਣਗੇ ਜਿਨ੍ਹਾਂ ਨੂੰ
ਓਐਮਆਰ ਸ਼ੀਟਾਂ 'ਤੇ ਹੱਲ ਕਰਨਾ ਹੋਵੇਗਾ।
ਸਿੱਖਿਆ ਬੋਰਡ ਵੱਲੋਂ ਪਹਿਲੀ ਅਤੇ ਦੂਜੀ ਟਰਮ ਦੀ ਪ੍ਰੀਖਿਆ ਨੂੰ
ਵੇਟੇਜ ਦਿੰਦੇ ਹੋਏ ਪ੍ਰੀਖਿਆਰਥੀਆਂ ਦਾ ਫਾਈਨਲ
ਨਤੀਜਾ ਐਲਾਨਿਆ ਜਾਵੇਗਾ। ਬੋਰਡ ਮੁਖੀ ਨੇ
ਦੱਸਿਆ ਕਿ ਟਰਮ ਵਾਈਜ਼ ਪਾਠਕ੍ਰਮ ਦੀ ਵੰਡ, ਪ੍ਰਸ਼ਨ
ਪੱਤਰ ਦੀ ਰੂਪ ਰੇਖਾ ਅਨੁਸਾਰ ਮਾਡਲ ਪ੍ਰਸ਼ਨ ਪੱਤਰ
ਅਤੇ ਪ੍ਰੀਖਿਆ ਸਬੰਧੀ ਹਦਾਇਤਾਂ ਬੋਰਡ ਦੀ
ਵੈੱਬਸਾਈਟ www.pseb.ac.in ਤੇ ਛੇਤੀ ਹੀ
ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।
ਓਪਨ ਸਕੂਲ ਪ੍ਰਣਾਲੀ ਅਧੀਨ ਦਾਖ਼ਲਾ ਲੈਣ ਵਾਲੇ
ਵਿਦਿਆਰਥੀਆਂ ਦੀ ਪ੍ਰੀਖਿਆ ਸਬੰਧੀ ਹਦਾਇਤਾਂ
ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ।