ਇਸ ਲਈ ਜ਼ਿਲ੍ਹਾ ਸਿੱਖਿਆ ਅਧਿਕਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ:-
ਇਹ ਮੀਟਿੰਗਾਂ ਹਰ ਸ਼ਨੀਵਾਰ ਕੀਤੀਆਂ ਜਾਣ। ਇਸ ਮੀਟਿੰਗ ਜੂਮ ਲਿੰਕ ਆਪਣੇ ਜ਼ਿਲ੍ਹੇ ਦੇ ਸਬੰਧਿਤ
SRP ਨੂੰ ਲਾਜਮੀ ਭੇਜਿਆ ਜਾਵੇ। ਡੀ.ਐਮ. ਕੋਆਰਡੀਨੇਟਰ/PPDC ਦੀ ਜ਼ਿਮੇਵਾਰੀ ਹੈ ਕਿ ਉਹ ਮੀਟਿੰਗ ਦਾ ਏਜੰਡਾ ਮੀਟਿੰਗ ਤੋਂ
ਪਹਿਲਾਂ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਵਿਚਾਰ ਲਵੇ ਅਤੇ ਇਸ ਏਜੰਡੇ ਬਾਰੇ ਸਕੂਲ ਮੁਖੀਆਂ
ਨੂੰ ਪਹਿਲਾਂ ਦੱਸਿਆ ਜਾਵੇ।ਇਕ SRP ਕੋਲ ਤਿੰਨ-ਚਾਰ ਜ਼ਿਲ੍ਹੇ ਹਨ। ਇਸ ਲਈ ਮੀਟਿੰਗ ਦਾ ਸਮਾਂ ਨਿਯਤ ਕਰਨ ਤੋਂ ਪਹਿਲਾਂ
ਉਸ ਨਾਲ ਮੀਟਿੰਗ ਦਾ ਸਮਾਂ ਤੈਅ ਕਰ ਲਿਆ ਜਾਵੇ।
ਇਨ੍ਹਾਂ ਮੀਟਿੰਗਾਂ ਵਿੱਚ ਸਾਰੇ ਸਕੂਲ ਮੁਖੀ ਆਪਣੀ ਪੂਰੀ ਤਿਆਰੀ ਨਾਲ ਸ਼ਾਮਲ ਹੋਣ ਅਤੇ BNO/CHT ਸਾਹਿਬਾਨ ਆਪਣੇ-ਆਪਣੇ ਬਲਾਕ ਦੇ ਸਕੂਲ ਮੁਖੀਆਂ ਦਾ ਇੰਨ੍ਹਾਂ ਮੀਟਿੰਗਾਂ ਵਿੱਚ
ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।
