ਕਰਫ਼ਿਊ ਲਾਗੂ ਹੋਣ ਜਾਂ ਰਸਤਾ ਰੋਕੇ ਜਾਣ ਕਾਰਣ ਗੈਰ ਹਾਜ਼ਰ ਕਰਮਚਾਰੀਆਂ ਨੂੰ ਰੈਗੂਲਰ ਭਾਵ ਡਿਊਟੀ ਤੇ ਮੰਨਿਆ
ਜਾਂਦਾ ਹੈ।
ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇਕ ਪੱਤਰ 1991 ਵਿੱਚ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਰਫ਼ਿਊ ਲਾਗੂ ਹੋਣ ਜਾਂ ਰਸਤਾ ਰੋਕੇ ਜਾਣ ਕਾਰਣ ਗੈਰ ਹਾਜ਼ਰ ਕਰਮਚਾਰੀਆਂ ਨੂੰ ਰੈਗੂਲਰ ਭਾਵ ਡਿਊਟੀ ਤੇ ਮੰਨਿਆ ਜਾਣ ਵਾਰੇ ਸਪਸ਼ਟੀਕਰਨ ਦਿਤਾ ਗਿਆ ਹੈ।
ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਹਾਸਲ ਕਰਨ ਦਾ ਮੌਕਾ ,
ਪੱਤਰ ਅਨੁਸਾਰ "ਭਾਰਤ ਸਰਕਾਰ ਵੱਲੋੋਂ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਵਿਰੁੱਧ ਐਂਟੀ-ਰਿਜ਼ਰਵੇਸ਼ਨ,
ਐਜੀਟੇਸ਼ਨਾਂ ਸ਼ੁਰੂ
ਹੋਈ ਸੀ, ਜਿਸ ਦੌਰਾਨ ਰਸਤਾ ਰੋਕੇ ਜਾਣ ਦੀਆਂ ਅਤੇ ਸਰਕਾਰ ਵੱਲ ' ਕਰਫਿਊ
ਲਾਗੂ ਕੀਤੇ ਜਾਣ ਦੀਆਂ ਘੱਟਨਾਵਾਂ ਵਾਪਰੀਆਂ ਸਨ ਜਿਸ ਦੇ ਫਲਸਰੂਪ ਸਰਕਾਰੀ ਅਧਿਕਾਰੀ
ਕਰਮਚਾਰੀ ਦਫ਼ਤਰ ਵਿੱਚ ਹਾਜ਼ਰ ਨਹੀਂ ਸੀ ਹੋ ਸਕੇ। ਅਜਿਹੇ ਕੇਸਾਂ ਵਿੱਚ ਕਰਮਚਾਰੀਆਂ
ਅਧਿਕਾਰੀਆਂ ਦੇ ਗੈਰ ਹਾਜ਼ਰੀ ਦੇ ਸਮੇਂ ਨੂੰ ਰੈਗੂਲਰ ਕਰਨ ਬਾਰੇ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ
ਕਿ ਜਿਵੇਂ ਸਰਕਾਰ ਦੇ ਪਰ ਨੰ: 6/4/84-ਜੀ.ਈ. / 7071, ਮਿਤੀ 11 ਅਪ੍ਰੈਲ, 1984 ਤੋਂ
ਸਪਸ਼ਟ ਹੈ, ਜਿਹੜੇ ਦਿਨਾਂ ਲਈ ਸਰਕਾਰ ਵੱਲ ਨੂੰ ਕਰਫ਼ਿਊ ਲਾਗੂ ਕੀਤਾ ਗਿਆ ਸੀ, ਉਨ੍ਹਾਂ ਦਿਨਾਂ ਨੂੰ
ਸਾਰੇ ਮਨੋਰਥਾਂ ਲਈ ਡਿਊਟੀ ਤੇ ਬਿਤਾਇਆ ਸਮਾਂ ਸਮਝਿਆ ਜਾਵੇ"
ਪੱਤਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਿਥੋਂ ਤਕ ਰਸਤਾ ਰੋਕੇ ਜਾਣ
ਅਤੇ ਬੰਦ ਆਦਿ ਕਾਰਣ ਸਰਕਾਰੀ ਅਧਿਕਾਰੀ / ਕਰਮਚਾਰੀ ਦਫ਼ਤਰ ਵਿੱਚ ਹਾਜ਼ਰ ਨਾ ਹੋ ਸਕੇ, ਉਸ
ਸਮੇਂ ਨੂੰ ਬਣਦੀ ਛੁੱਟੀ ਦੇ ਕੇ ਰੈਗੂਲਰ ਕਰ ਦਿੱਤਾ ਜਾਵੇ ।
ਜ਼ਰੂਰੀ ਸੂਚਨਾ: ਜੇਕਰ ਤੁਸੀਂ ਰੋਜ਼ਾਨਾ ਅਪਡੇਟ ਆਪਣੇ ਮੋਬਾਈਲ ਫੋਨ ਤੇ ਦੇਖਣਾ ਚਾਹੁੰਦੇ ਹਨ ਤਾਂ ਟੈਲੀਗਰਾਮ ਚੈਨਲ ਜੁਆਇੰਨ ਕਰੋ , ਕਲਿੱਕ ਕਰੋ
- ਇਹ ਵੀ ਪੜ੍ਹੋ: ਭਾਰਤ ਬੰਦ ਦੇ ਸੱਦੇ ਤੇ ਵਿੱਦਿਅਕ ਅਦਾਰਿਆਂ ਲਈ ਕੀ ਹਨ ਆਦੇਸ਼
- ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੇ ਫੈਸਲੇ , ਪੜ੍ਹੋ ਇਥੇ
- ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਅਪਡੇਟ ਇਥੇ
- ਚੰਨੀ ਕੈਬਨਿਟ ਦੇ ਮੰਤਰੀਆਂ ਦੀ ਅੰਤਿਮ ਸੂਚੀ, 15 ਵੱਡੇ ਨਾਂ ਪੜ੍ਹੋ ਜੋ ਮੰਤਰੀ ਬਣੇ