ਸਿੱਖਿਆ ਵਿਭਾਗ ਵੱਲੋਂ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਦੀ ਡੇਟਸੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆਵਾਂ ਸੰਬੰਧੀ ਜਰੂਰੀ ਹਦਾਇਤਾਂ:
ਪ੍ਰੀਖਿਆਵਾਂ ਆਫਲਾਈਨ ਹੋਣਗੀਆਂ।
ਉਕਤ ਡੇਟਸ਼ੀਟ ਵਿੱਚ ਜਿਹੜੇ ਵਿਸ਼ੇ ਨਹੀਂ ਹਨ, ਉਹਨਾਂ ਦਾ ਪੇਪਰ ਸਕੂਲ ਮੁਖੀ ਸਾਹਿਬਾਨ ਵੱਲੋਂ
ਆਪਏ ਪੱਧਰ ਤੇ ਸਕੂਲ ਦੇ ਅਧਿਆਪਕਾਂ/ਲੈਕਚਰਾਰਾਂ ਤੋਂ ਬਣਵਾ ਕੇ ਲਿਆ ਜਾਵੇਗਾ।
ਸਾਰੀਆਂ ਜਮਾਤਾਂ ਦੀ ਪ੍ਰੀਖਿਆ ਜੂਲਾਈ ਅਤੇ ਅਗਸਤ ਦੇ ਕਰਵਾਏ ਗਏ ਸਿਲੇਬਸ ਵਿੱਚੋਂ ਲਈ
ਜਾਵੇਗੀ।
ਛੇਵੀਂ, ਸੱਤਵੀਂ, ਨੌਵੇਂ ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਸਾਰੇ ਪੇਪਰ ਪੰਜਾਬ ਸਕੂਲ ਸਿੱਖਿਆ
ਬੋਰਡ ਦੇ ਪੇਪਰ ਪੈਟਰਨ ਅਨੁਸਾਰ ਹੋਣਗੇ ਅਤੇ ਇਹਨਾਂ ਦੇ ਅੰਕਾਂ ਦੀ weightage 50% ਹੋਵੇਗੀ।
ਅੱਠਵੀਂ ਅਤੇ ਦਸਵੀਂ ਜਮਾਤ ਦੇ NAS ਨਾਲ ਸਬੰਧਤ ਵਿਸ਼ਿਆਂ ਦੇ ਪੇਪਰ ਪੂਰੀ ਤਰ੍ਹਾਂ NAS ਦੇ
ਪੈਟਰਨ ਤੇ ਅਧਾਰਿਤ ਹੋਣਗੇ। ਇਸ ਸਬੰਧੀ ਨਮੂਨਾ ਪੇਪਰ ਪਹਿਲਾਂ ਹੀ ਸਕੂਲਾਂ ਵਿੱਚ ਭੇਜਿਆ ਜਾ ਚੁੱਕਾ
ਹੈ। ਇਨ੍ਹਾਂ ਜਮਾਤਾਂ ਦੇ ਰਹਿੰਦੇ ਵਿਸ਼ਿਆਂ ਦਾ ਪੇਪਰ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ
ਪ੍ਰੀਖਿਆ ਵਾਲਾ ਹੀ ਹੋਵੇਗਾ ਅਤੇ ਅੰਕਾਂ ਦੀ weightage 50% ਹੋਵੇਗੀ। ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਦਾ ਪੂਰਾ ਰਿਕਾਰਡ ਸਕੂਲ ਪੱਧਰ ਰੱਖਿਆ ਜਾਵੇ।