ਫੰਡ ਨਾ ਦੇਣ ਤੇ ਨਿੱਜੀ
ਸਕੂਲ ਵਿਦਿਆਰਥੀਆਂ ਨੂੰ ਟਰਾਂਸਫਰ
ਸਰਟੀਫਿਕੇਟ ਜਾਰੀ ਕਰਨ ਤੋਂ ਨਾਂਹ ਕਰ
ਰਹੇ ਹਨ, ਜਿਸ ਕਾਰਨ ਵਿਦਿਆਰਥੀਆਂ
ਤੇ ਉਨ੍ਹਾਂ ਦੇ ਮਾਪਿਆਂ ਦੀ ਖੱਜਲ-ਖੁਆਰੀ
ਵਧ ਗਈ ਹੈ। ਇਹ ਸਰਟੀਫਿਕੇਟ ਪੰਜਾਬ
ਸਕੂਲ ਬੋਰਡ ਤੋਂ ਇਲਾਵਾ ਹੋਰਨਾਂ ਬੋਰਡਾਂ
ਦੇ ਵਿਦਿਆਰਥੀਆਂ ਨੂੰ 31 ਅਗਸਤ ਤੋਂ
ਪਹਿਲਾਂ ਜਮਾਂ ਕਰਵਾਉਣ ਲਈ ਕਿਹਾ ਜਾ
ਰਿਹਾ ਹੈ। ਜਾਣਕਾਰੀ ਅਨੁਸਾਰ ਕਰੋਨਾ
ਦੌਰ ਵਿੱਚ ਪ੍ਰਾਈਵੇਟ ਸਕੂਲਾਂ ਨੇ ਸਕੂਲ ਬੰਦ
ਹੋਣ ਦੇ ਬਾਵਜੂਦ ਵਿਦਿਆਰਥੀਆਂ ਦੇ
ਮਾਪਿਆਂ ਤੇ ਫੀਸਾਂ ਤੇ ਫੰਡ ਜਮਾਂ ਕਰਨ
ਲਈ ਦਬਾਅ ਬਣਾਇਆ ਹੈ, ਜਿਸ ਕਾਰਨ
ਵੱਡੀ ਗਿਣਤੀ ਵਿਦਿਆਰਥੀਆਂ ਨੇ
ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ
ਵਿੱਚ ਦਾਖ਼ਲੇ ਲਏ ਹਨ।
ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦੇ
ਵਿਦਿਆਰਥੀ ਆਕਾਸ਼ਦੀਪ ਸਿੰਘ ਨੇ
ਦੱਸਿਆ ਕਿ ਉਸ ਨੇ ਪਿਛਲੇ ਸਾਲ
ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ
ਵਿੱਚ ਦਾਖਲਾ ਲਿਆ ਸੀ, ਉਸ ਵੇਲੇ
ਸਰਕਾਰੀ ਸਕੂਲ ਨੇ ਕੋਈ ਕਾਗਜ਼ ਨਹੀਂ
ਮੰਗੇ ਸਨ, ਹੁਣ ਅਧਿਆਪਕਾਂ ਨੇ ਪਿਛਲੇ
ਪ੍ਰਾਈਵੇਟ ਸਕੂਲ ਤੋਂ ਟਰਾਂਸਫਰ
ਸਰਟੀਫਿਕੇਟ ਲਿਆਉਣ ਲਈ ਕਿਹਾ ਹੈ।
ਉਹ ਜਦੋਂ ਆਪਣੇ ਪੁਰਾਣੇ ਸਕੂਲ ਗਿਆ
ਤਾਂ ਸਕੂਲ ਮੈਨੇਜਮੈਂਟ ਨੇ 65 ਹਜ਼ਾਰ ਰੁਪਏ
ਹੋਰ ਮੰਗੇ ਤੇ ਪੈਸੇ ਨਾ ਦੇਣ ਤੇ
ਸਰਟੀਫਿਕੇਟ ਜਾਰੀ ਕਰਨ ਤੋਂ ਨਾਂਹ ਕਰ
ਦਿੱਤੀ। ਇਸ ਤੋਂ ਇਲਾਵਾ ਅੰਮ੍ਰਿਤਸਰ,
ਸੰਗਰੂਰ, ਰੂਪਨਗਰ, ਨੂਰਪੁਰ ਬੇਦੀ,
ਸੰਗਰੂਰ, ਜ਼ੀਰਕਪੁਰ ਤੇ ਖਰੜ ਦੇ ਕਈ
ਸਕੂਲਾਂ ਵੱਲੋਂ ਵੀ ਸਰਟੀਫਿਕੇਟ ਜਾਰੀ
ਕਰਨ ਲਈ ਪੈਸੇ ਮੰਗੇ ਜਾ ਰਹੇ ਹਨ।