ਕਿਸਾਨ-ਅੰਦੋਲਨ 'ਚ ਔਰਤਾਂ ਦੀ ਸ਼ਮੂਲੀਅਤ ਨੇ ਇਤਿਹਾਸ ਸਿਰਜਿਆ

 ਕਿਸਾਨ-ਅੰਦੋਲਨ 'ਚ ਔਰਤਾਂ ਦੀ ਸ਼ਮੂਲੀਅਤ ਨੇ ਇਤਿਹਾਸ ਸਿਰਜਿਆ

ਦਿੱਲੀ, 26 ਜੁਲਾਈ ()  

ਸੰਯੁਕਤ ਕਿਸਾਨ ਮੋਰਚੇ ਵੱਲੋਂ ਜੰਤਰ-ਮੰਤਰ 'ਤੇ ਆਯੋਜਿਤ ਔਰਤ ਕਿਸਾਨ-ਸੰਸਦ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਔਰਤਾਂ ਆਗੂਆਂ ਨੇ ਇਤਿਹਾਸ ਸਿਰਜ ਦਿੱਤਾ ਹੈ। ਸਿੰਘੂ-ਬਾਰਡਰ ਤੋਂ ਜਥਿਆਂ ਨੂੰ ਰਵਾਨਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਔਰਤ ਆਗੂਆਂ ਐਡਵੋਕੇਟ ਬਲਬੀਰ ਕੌਰ, ਮਨਜੀਤ ਕੌਰ, ਜਸਵੀਰ ਕੌਰ ਮਹਿਲ ਕਲਾਂ, ਪਰਵਿੰਦਰ ਕੌਰ, ਰਣਜੀਤ ਕੌਰ ਫਿਰੋਜ਼ਪੁਰ ਨੇ ਕਿਹਾ ਕਿ ਉਹਨਾਂ ਕਿਹਾ ਕਿ ਔਰਤਾਂ ਦੇ ਇਕੱਠਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਿਲ ਹੁੰਦੀਆਂ ਹਨ। ਉਹ ਆਪਣੀ ਜਗ੍ਹਾ ਹਾਸਿਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਜਵਾਬ ਦੇਣ ਦੇ ਸਮਰੱਥ ਵੀ। ਇਨ੍ਹਾਂ ਵੱਡੀਆਂ ਸਟੇਜਾਂ ਤੋਂ ਔਰਤਾਂ ਦੇ ਬੋਲਣ ਅਤੇ ਉਨ੍ਹਾਂ ਨੂੰ ਸੁਣਨ ਦੀ ਰਵਾਇਤ ਭਵਿੱਖ ਵਿਚ ਅੰਦੋਲਨਾਂ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਆਧਾਰ ਬਣੇਗੀ। ਔਰਤਾਂ ਨੇ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ। 



ਆਗੂਆਂ ਨੇ ਕਿਹਾ ਕਿ ਲੰਮੇਰੇ ਪੰਧਾਂ ਦੇ ਔਖੇ ਰਸਤਿਆਂ ਨੂੰ ਸਫਲਤਾ ਪੂਰਵਕ ਪਾਰ ਕਰਨ ਲਈ ਔਰਤਾਂ ਨੇ ਕਮਰਕੱਸ ਲਈ ਹੈ। ਇਸ ਦੀ ਮਿਸਾਲ ਪੰਜਾਬ ਵਿਚੋਂ ਦਿੱਲੀ ਵੱਲ ਆ ਜਾ ਰਹੇ ਜਥਿਆਂ ਵਿਚ ਔਰਤਾਂ ਦੀ ਸ਼ਮੂਲੀਅਤ ਤੋਂ ਮਿਲ ਜਾਂਦੀ ਹੈ। ਮੋਰਚਾ ਲੰਮਾ ਚੱਲਦਾ ਵੇਖਦਿਆਂ ਬੀਬੀਆਂ ਨੇ ਪਿੰਡਾਂ 'ਚ ਇਕਾਈ ਬਣਾ ਅਹਿਦ ਕਰ ਲਿਆ ਹੈ ਕਿ ਉਹ ਵੱਡੀ ਜ਼ਿੰਮੇਵਾਰੀ ਸੰਭਾਲਣਗੀਆਂ।



ਔਰਤ-ਆਗੂਆਂ ਨੇ ਕਿਹਾ ਕਿ ਖੇਤੀ ਸਬੰਧੀ ਇਨ੍ਹਾਂ ਕਾਨੂੰਨਾਂ ਅਤੇ ਪਿਛੋਂ ਬਣੇ ਹਾਲਾਤਾਂ ਜਿਸ ’ਚ ਵਿਸ਼ੇਸ਼ ਕਰਕੇ ਮਹਿੰਗਾਈ, ਰੋਜ਼ਗਾਰ ਵਿਹੂਣਤਾ ਅਤੇ ਸਰਕਾਰੀ ਜਬਰ ਆਦਿ ਹਨ, ਦਾ ਸਭ ਤੋਂ ਵੱਡਾ ਪ੍ਰਭਾਵ ਔਰਤਾਂ ਉੱਤੇ ਹੀ ਪੈ ਰਿਹਾ ਹੈ ਅਤੇ ਪਵੇਗਾ। ਕਿਸਾਨ ਔਰਤਾਂ ਹੀ ਨਹੀਂ ਮਜ਼ਦੂਰ ਔਰਤਾਂ ਵੀ ਜਿਹਨਾਂ ਨੂੰ ਸਸਤੇ ਅਨਾਜ ਦੇਣ ਦੀ ਸਮਾਜੀ ਸਕੀਮ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਇਸ ਤੋਂ ਵੀ ਮੰਦਹਾਲੀ ਵਾਲੀ ਹਾਲਤਾਂ ਵਿੱਚ ਵਧਣਗੀਆਂ।



ਖੇਤੀ ਕਾਨੂੰਨਾਂ ਦਾ ਇਹ ਹਮਲਾ ਸਾਡੇ ਖੇਤੀ ਸੰਕਟ ਨੂੰ ਹੋਰ ਡੂੰਘਾ ਤੇ ਤਿੱਖਾ ਕਰਨ ਜਾ ਰਿਹਾ ਹੈ। ਇਹ ਸੰਕਟ ਸਾਡੇ ਲਈ ਘਾਟੇਵੰਦਾ ਧੰਦਾ ਬਣੀ ਹੋਈ ਖੇਤੀ ਦਾ ਸੰਕਟ ਹੈ। ਇਸ ਸੰਕਟ ਦੀ ਸਭ ਤੋਂ ਵੱਧ ਮਾਰ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਤੇ ਪੈ ਰਹੀ ਹੈ। ਇਹਨਾਂ ਤਬਕਿਆਂ ਦੀਆਂ ਔਰਤਾਂ ਇਸ ਸੰਕਟ ਦੀ ਸਭ ਤੋਂ ਤਿੱਖੀ ਮਾਰ ਦਾ ਸ਼ਿਕਾਰ ਹਨ। ਪਹਿਲਾਂ ਹੀ ਸਮਾਜਿਕ ਪੌੜੀ ਦੇ ਸਭ ਤੋ ਹੇਠਲਿਆਂ ਡੰਡਿਆਂ ‘ਤੇ ਬੈਠੀਆਂ ਔਰਤਾਂ, ਇਸ ਸੰਕਟ ਤੋਂ ਉਪਜੀਆਂ ਘਰਾਂ ਦੀਆਂ ਤੰਗੀਆਂ ਤਰੁੱਸ਼ੀਆਂ ਨੂੰ ਸਭ ਤੋਂ ਜਿਆਦਾ ਹੰਢਾਉਂਦੀਆਂ ਹਨ। ਇਹਨਾਂ ਤੰਗੀਆਂ ਦਾ ਸਭ ਤੋਂ ਜਿਆਦਾ ਬੋਝ ਚੁੱਕਦੀਆਂ ਹਨ। ਕਰਜਿਆਂ ਦਾ ਭਾਰ ਨਾਂ ਸਹਾਰਦੇ ਹੋਏ ਖੁਦਕੁਸੀਆਂ ਕਰ ਗਏ ਪਤੀਆਂ-ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਕੇ, ਸਾਰੀ ਉਮਰ ਕਬੀਲਦਾਰੀ ਦਾ ਭਾਰ ਢੋਹਦੀਆਂ ਹਨ। ਸਖਤ ਘਾਲਣਾ ਨਾਲ ਬੱਚੇ ਪਾਲਦੀਆਂ ਹਨ, ਹਰ ਤਰ੍ਹਾਂ ਦੇ ਦਰਦ ਸਹਾਰਦੀਆਂ ਹਨ, ਬਿਨਾਂ ਨਸ਼ਿਆਂ ਦਾ ਆਸਰਾ ਲਏ ਸਹਾਰਦੀਆਂ ਹਨ। ਸਾਡੇ ਸੰਘਰਸ਼ ਦਾ ਇਹ ਇਕ ਤਾਕਤਵਰ ਪਹਿਲੂ ਹੈ ਕਿ ਖੇਤੀ ਕਾਨੂੰਨਾਂ ਦੇ ਇਸ ਕਾਰਪੋਰੇਟੀ ਹੱਲੇ ਨੂੰ ਕਿਸਾਨ ਔਰਤਾਂ ਨੇ ਵੀ ਪਛਾਣਿਆਂ ਹੈ। ਇਸਨੂੰ ਖੇਤੀ ਕਿੱਤੇ ਦੀ ਤਬਾਹੀ ਦੇ ਵਰੰਟਾਂ ਵਜੋਂ ਲਿਆ ਹੈ। ਮਰਦਾਂ ਦੇ ਬਰਾਬਰ ਹੋ ਕੇ ਸੰਘਰਸ਼ਾਂ ’ਚ ਕੁੱਦੀਆਂ ਹਨ। ਕਿਸਾਨ ਸੰਘਰਸ਼ ਦੀ ਸਭ ਤੋਂ ਜਾਨ ਦਾਰ ਤੇ ਨਿਭਣਹਾਰ ਸਕਤੀ ਬਣੀਆਂ ਹਨ। ਸਬਰ, ਤਹੱਮਲ, ਸੰਘਰਸ਼-ਨਿਹਚਾ ਤੇ ਕੁਰਬਾਨੀ ਦੇ ਅਥਾਹ ਮਾਦੇ ਵਰਗੇ ਗੁਣਾਂ ਸਦਕਾ ਕਿਸਾਨ ਸੰਘਰਸ਼ ਦੀ ਤਾਕਤ ਬਣਕੇ ਉੱਭਰੀਆਂ ਹਨ। 


ਸਿੰਘੂ-ਮੋਰਚੇ ਤੋਂ ਔਰਤਾਂ ਦੇ ਜਥੇ ਰਵਾਨਾ ਕਰਦੇ ਕਿਸਾਨ ਆਗੂ ਅਤੇ ਕਿਸਾਨ-ਸੰਸਦ 'ਚ ਸ਼ਾਮਿਲ ਹੋਣ ਆਈ ਔਰਤ ਆਗੂ ਮਨਜੀਤ ਕੌਰ ਮਹਿਲ ਕਲਾਂ ਆਪਣੇ ਬੱਚੇ ਕਪਤਾਨ ਸਿੰਘ ਨਾਲ



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends