ਇੱਕ ਵੀ ਅਧਿਆਪਕ ਤਨਖਾਹ ਕਮਿਸ਼ਨ ਸਬੰਧੀ ਆਪਸ਼ਨ ਫਾਰਮ ਨਹੀਂ ਭਰੇਗਾ - ਵੜੈਚ

 ਇੱਕ ਵੀ ਅਧਿਆਪਕ ਤਨਖਾਹ ਕਮਿਸ਼ਨ ਸਬੰਧੀ ਆਪਸ਼ਨ ਫਾਰਮ ਨਹੀਂ ਭਰੇਗਾ - ਵੜੈਚ 


- ਜੇਕਰ ਮੰਗਾਂ ਨਾਂ ਮੰਨੀਆਂ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਣਗੇ ਮੁਲਾਜਮ-ਰਛਪਾਲ ਵੜੈਚ

- 13 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਤਹਿਸੀਲ ਪੱਧਰ ਉੱਤੇ ਹੋਣਗੇ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜਾਹਰੇ



ਸੁਲਤਾਨਪੁਰ ਲੋਧੀ, 11 ਜੁਲਾਈ 2021- ਪੰਜਾਬ ਸਰਕਾਰ ਵਲੋਂ ਕੀਤੇ ਮੁਲਾਜ਼ਮ ਵਰਗ ਨਾਲ ਪੇਅ ਕਮਿਸ਼ਨ ਦੇ ਨਾਮ ਉੱਤੇ ਕੀਤੇ ਧੋਖੇ ਦੀ ਨੂੰ ਬਰਦਾਸ਼ਤ ਨਹੀਂ.ਕੀਤਾ ਜਾਵੇਗਾ ਅਤੇ ਅਤੇ ਸਰਕਾਰ ਦੇ ਵਿਰੋਧ ਵਜੋਂ ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ13 ਜੁਲਾਈ ਦੇ ਕੀਤੇ ਜਾ ਰਹੇ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਵਿੱਚ ਵੱਡੀ ਪੱਧਰ ਤੇ ਈ. ਟੀ.ਟੀ.ਅਧਿਆਪਕ ਸ਼ਮੂਲੀਅਤ ਕਰਨਗੇ ਇਹ ਜਾਣਕਾਰੀ ਦਿੰਦੇ ਹੋਏ ਈ. ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਸਰਕਾਰ ਵੱਲੋਂ ਪੇ ਕਮਿਸ਼ਨ ਦਾ ਲਾਭ ਲੈਣ ਲਈ 2.59 ਅਤੇ 2.25 ਫਾਰਮੂਲੇ ਵਿੱਚੋਂ ਇੱਕ ਆਪਸ਼ਨ ਚੁਣਨ ਲਈ ਕਿਹਾ ਜਾ ਰਿਹਾ ਹੈ ਪਰ ਕੋਈ ਵੀ ਅਧਿਆਪਕ ਆਪਸ਼ਨ ਫਾਰਮ ਨਹੀਂ ਭਰੇਗਾ ਅਤੇ ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਪੇ ਕਮਿਸ਼ਨ ਦੀ ਰਿਪੋਰਟ ਮੁਲਾਜਮਾਂ ਦੇ ਹੱਕ ਸੋਧ ਕੇ ਨਾਂ ਲਾਗੂ ਕੀਤੀ ਤਾਂ 21 ਜੁਲਾਈ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ।


ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ : 





ਇਸ ਮੌਕੇ ਉਹਨਾਂ ਪੰਜਾਬ ਸਰਕਾਰ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਅਤੇ ਅੰਤਰ ਜਿਲ੍ਹਾ ਬਦਲੀਆਂ ਪੱਕੇ ਤੌਰ ਤੇ ਲਾਗੂ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਪ੍ਰਾਇਮਰੀ ਵਿਭਾਗ ਤੋਂ ਮਾਸਟਰ ਕਾਡਰ ਅਤੇ ਪ੍ਰਾਇਮਰੀ ਵਿਭਾਗ ਤੋਂ ਐੱਚ ਟੀ ਅਤੇ ਸੀ ਐੱਚ ਟੀ ਦੀਆਂ ਪ੍ਰੋਮੋਸ਼ਨ ਤੁਰੰਤ ਕੀਤੀਆਂ ਜਾਣ। 


ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ,ਜਨਰਲ ਸਕੱਤਰ ਇੰਦਰਜੀਤ ਬਿਧੀਪੁਰ, ਸਰਪ੍ਰਸਤ ਕਰਮਜੀਤ ਗਿੱਲ, ਦਲਜੀਤ ਸਿੰਘ ਸੈਣੀ ਸਟੇਟ ਕਮੇਟੀ ਮੈਂਬਰ, ਜਸਵਿੰਦਰ ਸਿੰਘ ਸ਼ਿਕਾਰਪੁਰ , ਸ਼ਿੰਦਰ ਸਿੰਘ, ਸਤਵਿੰਦਰ ਕੌਰ, ਲ਼ਕਸ਼ਦੀਪ ਸ਼ਰਮਾ,ਬਲਾਕ ਪ੍ਰਧਾਨ ਭੁਲੱਥ ਗੁਰਦੇਵ ਸਿੰਘ ਬਾਗੜੀਆ, ਸੁਖਦੇਵ ਸਿੰਘ, ਕਰਮਜੀਤ ਗਿੱਲ,ਦੀਪਕ ਕੁਮਾਰ, ਐਮ.ਪੀ.ਸਿੰਘ,ਅਵਤਾਰ ਸਿੰਘ ਹੈਬਤਪੁਰ,ਕੰਵਲਪ੍ਰੀਤ ਸਿੰਘ ਕੌੜਾ, ਪਰਮਿੰਦਰ ਸਿੰਘ ਸੈਦਪੁਰ,ਗੁਰਪ੍ਰੀਤ ਸਿੰਘ ਮੰਗੂਪੁਰ,ਲਖਵਿੰਦਰ ਸਿੰਘ ਟਿੱਬਾ, ਗੁਰਜੀਤ ਸਿੰਘ ਗੋਪੀਪੁੁਰ,ਕਰਮਜੀਤ ਗਿੱਲ,ਪੰਕਜ ਮਰਵਾਹਾ,ਹਰਵਿੰਦਰ ਸਿੰਘ,ਜਗਜੀਤ ਸਿੰਘ ,ਵਰਿੰਦਰ ਸਿੰਘ ,ਸੁਖਨਿੰਦਰ ਸਿੰਘ, ਸੁਖਦੀਪ ਸਿੰਘ ਬੂਲਪੁਰ, ਸਰਬਜੀਤ ਸਿੰਘ ਅਮਰਕੋਟ ਆਦਿ ਹਾਜਰ ਸਨ।

Featured post

PSEB CLASS 8 RESULT 2024 DIRECT LINK ACTIVE: ਵਿਦਿਆਰਥੀਆਂ ਲਈ ਨਤੀਜਾ ਦੇਖਣ ਲਈ ਲਿੰਕ ਐਕਟਿਵ

PSEB 8th Result 2024 : DIRECT LINK Punjab Board Class 8th result 2024 :  💥RESULT LINK PSEB 8TH CLASS 2024💥  Link for result active on 1 m...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends