12th RESULT : ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਹਦਾਇਤਾਂ, 12 ਜੁਲਾਈ ਤੱਕ ਦਿੱਤਾ ਸਮਾਂ

 

ਮਾਨਯੋਗ ਸੁਪਰੀਮ ਕੋਰਟ ਵੱਲੋਂ ਜੁਲਾਈ-2021 ਵਿੱਚ ਹੀ ਬਾਰੂਵੀਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਹਰ ਹਾਲਤ ਘੋਸ਼ਿਤ ਕਰਨ ਸਬੰਧੀ ਹੁਕਮ ਕੀਤੇ ਹਨ। 


ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਪ੍ਰੀਖਿਆ ਮਾਰਚ-2021 ਦੇ ਨਤੀਜੇ ਤਿਆਰ ਕਰਨ ਲਈ ਬਾਰ੍ਹਵੀਂ ਪ੍ਰੀਖਿਆ ,ਦਸਵੀਂ ਸ਼੍ਰੇਣੀ ਦੇ ਸਕੂਲ ਲਾਗ ਇਨ ਆਈ ਡੀ ਤੇ ਅਪਲੋਡ ਕੀਤੇ ਗਏ ਅੰਕਾਂ ਨੂੰ ਸਕੂਲ ਪੱਧਰ ਤੇ ਚੈੱਕ ਕਰਨ ਦੂਜੇ ਰਾਜਾਂ ਤੋਂ ਆਏ ਪ੍ਰੀਖਿਆਰਥੀਆਂ ਦਾ ਨਤੀਜਾ ਅੰਕ ਅਤੇ ਗਿਆਰਵੀਂ ਸ਼੍ਰੇਣੀ ਦਾ ਨਤੀਜਾ ਬੋਰਡ ਪੋਰਟਲ ਤੋਂ ਅਪਲੋਡ ਕਰਨ ਲਈ ਆਖਰੀ ਮਿਤੀ:07/07 / 2021 ਤੱਕ ਦਾ ਉਚਿਤ ਸਮਾਂ ਦਿੱਤਾ ਗਿਆ ਸੀ ।



CORONA BREAKING : ਨਵੀਆਂ ਹਦਾਇਤਾਂ ਜਾਰੀ , ਕਰਫ਼ਿਊ ਖਤਮ 






 ਉਕਤ ਕਾਰਜ ਸਮਾਂ ਬੱਧ ਹੋਣ ਤੇ ਤੁਹਾਡੇ ਵੱਲੋਂ ਪ੍ਰੀਖਿਆਰਥੀਆਂ ਦੇ ਅੰਕ ਬੋਰਡ ਪੋਰਟਲ ਤੋਂ ਅਪਲੋਡ ਨਹੀਂ ਕੀਤੇ ਗਏ। ਇਸ ਲਈ ਪ੍ਰੀਖਿਆਰਥੀਆਂ ਦੇ ਅੰਕ/ਨਤੀਜਾ ਬੋਰਡ ਪੋਰਟਲ ਤੇ ਅਪਲੋਡ ਕਰਨ ਤੋਂ ਰਹਿੰਦੇ ਸਕੂਲਾਂ ਨੂੰ ਮੁੜ ਮਿਤੀ 12-07-2021 ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ, ਜੇਕਰ ਸਕੂਲਾਂ ਵੱਲੋਂ ਮਿੱਥੇ ਸਮੇਂ ਤੱਕ ਵੀ ਸਬੰਧਤ ਕਾਰਜ ਮੁਕੰਮਲ ਨਹੀਂ ਕੀਤਾ ਜਾਂਦਾ ਜਾਂ ਇਹਨਾਂ ਕਾਰਨਾਂ ਕਰਕੇ ਪ੍ਰੀਖਿਆਰਥੀ ਦਾ ਨਤੀਜਾ ਘੋਸ਼ਿਤ ਹੋਣ ਤੋਂ ਰਹਿ ਜਾਂਦਾ ਹੈ,ਤਾਂ ਇਸਦੀ ਜਿੰਮੇਵਾਰੀ ਸਬੰਧਤ ਸਕੂਲ ਦੀ ਹੋਵੇਗੀ । 


ਪੈਡਿੰਗ ਕਾਰਜ ਦਾ ਸਕੂਲ ਸਿੱਖਿਆ ਸਕੱਤਰ ਜੀ ਵੱਲੋਂ ਵੀ ਗੰਭੀਰ ਨੋਟਿਸ ਲਿਆ ਗਿਆ ਹੈ। ਉਪਰੋਕਤ ਨੂੰ ਮੁੱਖ ਰੱਖਦੇ ਹੋਏ ਆਪਣੇ ਸਕੂਲ ਨਾਲ ਸਬੰਧਤ ਪ੍ਰੀਖਿਆਰਥੀਆਂ ਦੇ ਅੰਕ/ਨਤੀਜਾ ਬੋਰਡ ਪੋਰਟਲ ਤੇ ਤੁਰੰਤ ਅਪਲੋਡ ਕੀਤੇ ਜਾਣ।


 ਆਖਰੀ ਮਿਤੀ:12/07/2021 ਦਾ ਨਿਰਧਾਰਿਤ ਸਮਾਂ ਸਮਾਪਤ ਹੋਣ ਤੋਂ ਬਾਅਦ ਚੇਅਰਮੈਨ ਸਾਹਿਬ ਜੀ ਦੀ ਪ੍ਰਵਾਨਗੀ ਅਤੇ ਜੁਰਮਾਨਾ ਵੀਸ ਦੀ ਅਦਾਇਗੀ ਉਪਰੰਤ ਪੋਰਟਲ ਓਪਨ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਸਕੂਲ ਦੀ ਹੋਵੇਗੀ । 


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends