ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਹੈੱਡਮਾਸਟਰ ਨੂੰ ਕੀਤਾ ਮੁਅੱਤਲ

 ਸਿੱਖਿਆ ਸਕੱਤਰ ਵਲੋਂ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਹੈੱਡਮਾਸਟਰ   ਨੂੰ  ਮੁਅੱਤਲ ਕੀਤਾ ਗਿਆ ਹੈ।

ਸਿੱਖਿਆ ਵਿਭਾਗ ਵੱਲੋਂ ਜਾਰੀ ਮੁਅੱਤਲੀ ਪੱਤਰ ਅਨੁਸਾਰ ਸ੍ਰੀ ਸਤਨਾਮ ਸਿੰਘ, ਮੁੱਖ ਅਧਿਆਪਕ, ਸਹਸ ਮੜੋਲੀ ਕਲਾਂ (ਰੂਪਨਗਰ) ਦੀ ਸਮੂਹ ਸਟਾਫ ਵਲੋਂ  ਸ਼ਿਕਾਇਤ ਕੀਤੀ  ਗਈ ਸੀ।



 ਸ਼ਿਕਾਇਤ ਦੀ ਮੁਢਲੀ ਪੜਤਾਲ  ਵਿੱਚ ਇਹ ਸਾਬਤ ਹੋਇਆ ਕਿ ਸ੍ਰੀ ਸਤਨਾਮ ਸਿੰਘ, ਮੁੱਖ ਅਧਿਆਪਕ ਵਲੋ ਨੌਵੀਂ ਜਮਾਤ ਵਿੱਚ ਪੜ੍ਹਦੀ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। 


ਇਹ ਵੀ ਪੜ੍ਹੋ : ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ  


6th Pay commission updae read here 


ਇਸ ਲਈ ਕਰਮਚਾਰੀ ਵਲੋ ਕੰਡਕਟ ਰੂਲਾਂ ਦੀ ਘੋਰ ਉਲੰਘਣਾ ਕੀਤੀ ਹੈ। ਸ੍ਰੀ ਸਤਨਾਮ ਸਿੰਘ, ਮੁੱਖ ਅਧਿਆਪਕ, ਸਹਸ ਮੜੋਲੀ ਕਲਾਂ (ਰੂਪਨਗਰ) ਨੂੰ ਤਤਕਾਲ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਸਮੇਂ ਦੌਰਾਨ ਕਰਮਚਾਰੀ ਦਾ ਹੈਡਕੁਆਰਟਰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਤਰਨਤਾਰਨ ਹੋਵੇਗਾ।



💐🌿Follow us for latest updates 👇👇👇

Featured post

PSSSB SEWADAR AND CHOWKIDAR RECRUITMENT 2025: 371ਅਸਾਮੀਆਂ ਤੇ ਭਰਤੀ , 27 ਦਸੰਬਰ ਤੱਕ ਤੱਕ ਕਰੋ ਆਨਲਾਈਨ ਅਪਲਾਈ

PSSSB Group D Recruitment 2025: Apply Online for 371 Sewadar & Chowkidar Posts PSSSB Group D Recruitment 2025: Apply...

RECENT UPDATES

Trends