ਵਿੱਤ ਮੰਤਰੀ ਦੇ ਬਠਿੰਡਾ ਹਲਕੇ 'ਚ ਲਲਕਾਰ ਰੈਲੀ ਦੀ ਤਿਆਰੀ ਲਈ ਪਟਿਆਲਾ ਚ ਸਰਗਰਮੀਆਂ ਹੋਰ ਤੇਜ਼

 ਵਿੱਤ ਮੰਤਰੀ ਦੇ ਬਠਿੰਡਾ ਹਲਕੇ 'ਚ ਲਲਕਾਰ ਰੈਲੀ ਦੀ ਤਿਆਰੀ ਲਈ ਪਟਿਆਲਾ ਚ ਸਰਗਰਮੀਆਂ ਹੋਰ ਤੇਜ਼


ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ



ਪਟਿਆਲਾ 28 ਜੂਨ ( )ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਪਟਿਆਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰੀਮਤੀ ਰਾਜ ਕੌਰ ਦੇ ਪੀ ਏ ਨੇ ਚੇਅਰਮੈਨ ਦੇ ਤਰਫੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਅੱਜ ਮੰਗ ਪੱਤਰ ਪ੍ਰਾਪਤ ਕੀਤਾ ਇਸ ਸਮੇਂ ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ਪਰਮਜੀਤ ਸਿੰਘ, ਪਟਿਆਲਾ ਹਰਪ੍ਰੀਤ ਉੱਪਲ , ਤਲਵਿੰਦਰ ਖਰੌਡ ਬਲਜੀਤ ਸਿੰਘ ਖੁਰਮੀ ਸਾਥੀਆਂ ਨੇ ਕਿਹਾ ਕਿ ਪੂਰੇ ਪੰਜਾਬ ਭਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਮੰਗ ਪੱਤਰ ਦਿੱਤੇ ਜਾ ਰਹੇ ਹਨ ਇਸ ਤੋਂ ਪਹਿਲਾਂ ਪੰਜਾਬ ਭਰ ਦੇ ਮੰਤਰੀਆਂ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਲਾ -ਮਿਸਾਲ ਇਕੱਠ ਨਾਲ ਪਟਿਆਲਾ ਰੈਲੀ ਕੀਤੀ ਸੀ ਜਿਸ ਦੇ ਬਾਵਜੂਦ ਸਰਕਾਰ ਨਾਲ ਕਈ ਮੀਟਿੰਗਾਂ ਹੋਈਆਂ ਪਰ ਇਹ ਮੀਟਿੰਗਾਂ ਕਿਸੇ ਵੀ ਤਣ ਪੱਤਣ ਨਹੀਂ ਲੱਗੀਆਂ ਇਸ ਕਰਕੇ ਮੁਲਾਜ਼ਮ ਸਾਥੀ ਸਰਕਾਰ ਨਾਲ ਟੱਕਰ ਲੈਣ ਲਈ ਤਿਆਰ ਬਰ ਤਿਆਰ ਹਨ ਇਸੇ ਕੜੀ ਤਹਿਤ ਤਿੱਖੇ ਸੰਘਰਸ਼ ਲਈ 11 ਜੁਲਾਈ ਨੂੰ ਵਿੱਤ ਮੰਤਰੀ ਦੇ ਹਲਕੇ ਬਠਿੰਡਾ ਵਿਖੇ ਲਲਕਾਰ ਰੈਲੀ ਦਾ ਐਲਾਨ ਕੀਤਾ ਗਿਆ ਹੈ ਜਿੱਥੇ ਮੁਲਾਜ਼ਮ ਵੱਡੇ ਪੱਧਰ ਤੇ ਪਹੁੰਚਣਗੇ ਅਤੇ ਸਰਕਾਰ ਨਾਲ ਟੱਕਰ ਲੈਣਗੇ 11 ਜੁਲਾਈ ਦੀ ਰੈਲੀ ਸਬੰਧੀ ਤਿਆਰੀਆਂ ਵੀ ਆਰੰਭ ਕੀਤੀਆਂ ਹੋਈਆਂ ਹਨ ਮੁਲਾਜ਼ਮ ਸਾਥੀ ਪਟਿਆਲੇ ਤੋਂ ਵੱਡੀ ਗਿਣਤੀ ਵਿੱਚ ਜਾਣਗੇ ।





 ਇਹ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੋ ਮੁਲਾਜ਼ਮਾਂ ਪ੍ਰਤੀ ਬੇਰੁਖ਼ੀ ਵਤੀਰਾ ਵਰਤ ਰਹੇ ਹਨ ਉਨ੍ਹਾਂ ਨੂੰ ਉਨ੍ਹਾਂ ਦੇ ਹਲਕੇ ਵਿੱਚ ਸ਼ੀਸ਼ਾ ਦਿਖਾਇਆ ਜਾਵੇਗਾ ਉਨ੍ਹਾਂ ਵੱਲੋਂ ਹੁਣ ਤੱਕ ਕੀਤੀ ਕਾਰਜ ਕਾਰਗੁਜ਼ਾਰੀ ਦਾ ਸਾਰਾ ਹਿਸਾਬ ਕਿਤਾਬ ਉਨ੍ਹਾਂ ਦੇ ਹਲਕੇ ਦੇ ਲੋਕਾਂ ਨਾਲ ਸਾਂਝਾ ਕੀਤਾ ਜਾਵੇਗਾ ਇਸ ਸਮੇਂ ਸਾਥੀ ਮੁਲਾਜ਼ਮ ਸਾਥੀ ਮਨਦੀਪ ਸਿੰਘ ,ਮਨਜੀਤ ਸਿੰਘ ,ਹਰਦੀਪ ਸਿੰਘ , ਕਰਮਜੀਤ ਸਿੰਘ ,ਸਤੀਸ਼ ਵਿਦਰੋਹੀ , ਅਮਰਿੰਦਰ ਸਿੰਘ ,ਮੱਘਰ ਸਿੰਘ ਨਰਿੰਦਰ ਸਿੰਘ ,ਹਰਦੀਪ ਮੰਡਾਲੀ ਗੁਰਮਿੰਦਰ ਪਟਿਆਲਾ, ਜਸਬੀਰ ਪਟਿਆਲਾ ,ਗੁਰਪ੍ਰੀਤ ਪਟਿਆਲਾ ਆਦਿ ਹੋਰ ਸਾਥੀ ਹਾਜ਼ਰ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ।

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends