ਕਰਫ਼ਿਊ ਦੌਰਾਨ ਸ਼ਨੀਵਾਰ ਨੂੰ ਸਕੂਲ ਖੋਲ੍ਹਣ ਵਾਲੇ ਸਕੂਲ ਮੁਖੀਆਂ ਦੀ ਆਟੀਆਈ ਰਾਹੀਂ ਸੂਚਨਾ ਮੰਗੀ ਗਈ ਹੈ
RTI ਕਾਰਯਕਰਤਾ ਰਮਨਦੀਪ ਵਲੋਂ ਮੰਗੀ ਸੂਚਨਾ ਵਿੱਚ ਕਿਹਾ ਹੈ ਕਿ ਦਫਤਰ ਜ਼ਿਲ੍ਹਾ ਮੈਜਿਸਟਰੇਟ ਫ਼ਾਜ਼ਿਲਕਾ (ਦੁਟਕਲ ਸ਼ਾਖਾ) ਦੇ ਪਿੱਠ ਅੰਕਣ ਨੰਬਰ 3335-67/MC-4/M.A. ਮਿਤੀ 15 ਮਈ 2021 ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਪੂਰੇ ਜ਼ਿਲ੍ਹੇ ਫਾਜ਼ਿਲਕਾ ਵਿਚ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ, ਪਰ ਬਾਵਜੂਦੈ ਇਸਦੇ ਜ਼ਿਲ੍ਹਾ ਫਾਜ਼ਿਲਕਾ ਦੇ ਸਕੂਲ ਮੁਖੀਆਂ ਨੇ ਕਰਫਿਊ ਦੀ ਉਲੰਘਣਾ ਕਰਕੇ ਸਕੂਲ ਖੋਲ੍ਹੇ ਹਨ, ਜੋ ਕਿ ਇਕ ਅਪਰਾਧ ਹੈ, ਇਸ ਨਾਲ ਭਵਿੱਖ ਵਿੱਚ ਕਰੋਨਾ ਦੇ ਫੈਲਾਅ ਵਿੱਚ ਵਾਧਾ ਹੋ ਸਕਦਾ ਹੈ, ਇਸ ਲਈ ਲੋਕਾਂ ਦੇ ਜੀਵਨ ਨਾਲ ਸਬੰਧਤ ਸੂਚਨਾ ਹੋਣ ਕਰਕੇ ਹੇਠ ਲਿਖੇ ਅਨੁਸਾਰ ਸੂਚਨਾ ਆਰਟੀਆਈ ਐਕਟ 7(1) ਤਹਿਤ 48 ਘੰਟੇ ਵਿੱਚ ਦਿੱਤੀ ਜਾਵੇ ।
ਰਮਨਦੀਪ ਵਲੋਂ ਸੂਚਨਾ ਮੰਗੀ ਗਈ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਵੱਲੋਂ ਲਿਖਤੀ ਜਾਂ ਜ਼ੁਬਾਨੀ ਜੋ ਵੀ ਹਦਾਇਤ ਸਕੂਲ ਮੁਖੀਆਂ ਨੂੰ ਸ਼ਨੀਵਾਰ 15 ਮਈ 2021 ਨੂੰ ਸਕੂਲ ਖੋਲ੍ਹਣ ਸੰਬੰਧੀ ਜਾਰੀ ਕੀਤੀ ਹੈ ਉਸ ਦੀ ਅਟੈਸਟਡ ਕਾਪੀ ਦਿੱਤੀ ਜਾਵੇ ਅਤੇ ਸਕੂਲ ਖੋਲਣ ਸਬੰਧੀ ਜੇਕਰ ਕੋਈ ਹਦਾਇਤ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਹੋਈ ਹੈ, ਤਾਂ ਉਸ ਦੀ ਸੂਚਨਾ ਦਿੱਤੀ ਜਾਵੇ।
ਜ਼ਿਲ੍ਹਾ ਫਾਜ਼ਿਲਕਾ ਵਿੱਚ ਕਿਹੜੇ-ਕਿਹੜੇ ਸਕੂਲ ਮੁਖੀਆਂ ਨੇ ਕਰਫਿਊ ਦੀ ਉਲੰਘਣਾ ਕਰਕੇ 15 ਮਈ 2021 ਨੂੰ ਸਕੂਲ ਖੋਲ੍ਹੇ ਹਨ ਉਨ੍ਹਾਂ ਸਕੂਲਾਂ ਦੇ ਨਾਮ ਤੇ ਸਕੂਲ ਮੁਖੀਆਂ ਦੇ ਉਹਦੇ ਦੱਸੇ ਜਾਣ। ਸਕੂਲਾਂ ਵਿਚ ਸਟਾਫ ਨੇ ਹਾਜ਼ਰੀ ਜਿਸ ਰਜਿਸਟਰ ਵਿੱਚ ਲਗਾਈ ਹੈ। ਉਨ੍ਹਾਂ ਸਾਰੇ ਪੰਨਿਆਂ ਦੀਆਂ ਅਟੈਸਟਡ ਕਾਪੀਆਂ ਦਿੱਤੀਆਂ ਜਾਣ। ਜਿਨ੍ਹਾਂ ਸਕੂਲ ਮੁਖੀਆਂ ਨੇ 15ਮਈ 2021 ਸਕੂਲ ਖੋਲ੍ਹੇ ਸਨ ਉਨ੍ਹਾਂ ਖਿਲਾਫ਼ ਜੋ ਵੀ ਕਾਰਵਾਈ ਕੀਤੀ ਗਈ ਹੈ ਉਸ ਦੀ ਡਿਟੇਲ ਦਿੱਤੀ ਜਾਵੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਇਹ ਸੂਚਨਾ ਸਕੂਲ ਮੁਖੀਆਂ ਨੂੰ ਸਮਾਂਬੱਧ ਭੇਜਣ ਲਈ ਲਿਖਿਆ ਹੈ।