ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ,ਰੂਪਨਗਰ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਈ ਨਵੇਂ ਆਦੇਸ਼ ਜਾਰੀ
ਰੂਪਨਗਰ 17 ਮਈ :
ਕੋਵਿਡ-19 ਦੀ ਬਿਮਾਰੀ ਵਿਸ਼ਵ ਭਰ ਵਿੱਚ ਫੈਲਣ ਤੋਂ ਬਾਅਦ ਇਸ ਨੇ ਆਪਣੇ ਪੈਰ ਪੂਰੇ ਭਾਰਤ ਵਿੱਚ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿਸਨੂੰ ਮੁਖ ਰੱਖਦੇ ਹੋਏ, ਜਿਲ੍ਹਾ ਰੂਪਨਗਰ ਵਿੱਚ ਵੀ ਇਸ ਵਾਇਰਸ ਦੇ ਫੈਲਣ ਤੋਂ ਖਤਰਾ ਲਗਾਤਾਰ ਬਣਿਆ ਹੋਇਆ ਹੈ।ਇਸ ਭਿਆਨਕ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਣ ਤੋਂ ਰੋਕਣ ਅਤੇ ਅਪਾਤਕਾਲ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਆਮ ਲੋਕਾਂ ਦੀ ਸੁਰੱਖਿਆ ਲਈ ਅਤੇ ਜਨਤਕ ਹਿੱਤਾਂ ਨੂੰ ਦੇਖਦੇ ਹੋਏ ਇਹਤਿਆਤ ਵਜੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਈਟ ਕਰਫਿਊ ਲਗਾਇਆ ਗਿਆ ਹੈ।
ਇਸ ਸਬੰਧ ਵਿੱਚ ਜਿਲ੍ਹਾ ਮੈਜਿਸਟਰੇਟ, ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ Punjab Village and Small Town Patrol Act, 1918 section 3(1) ਅਧੀਨ ਪ੍ਰਾਪਤ ਅਖਤਿਆਰਾਂ ਦੀ ਵਰਤੋਂ ਕਰਦਿਆਂ
ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਲ੍ਹਾ ਰੂਪਨਗਰ ਵਿੱਚ ਸਾਰੇ ਪਿੰਡਾਂ ਵਿੱਚ ਕੇਵਿਡ-19 (ਕਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਨਰੋਈ ਸਿਹਤ ਵਾਲੇ ਬਾਲਗ ਵਿਅਕਤੀ 24 ਘੰਟੇ ਪਹਿਰਾ/ਰਾਖੀ ਦੀ ਡਿਊਟੀ ਨੂੰ ਨਿਭਾਉਣਗੇ ਅਤੇ ਹਰ ਵਿਅਕਤੀ ਨੂੰ ਮਾਸਕ ਪਾਉਣ ਲਈ ਅਤੇ 2 ਗੱਜ ਦੀ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕਰਨਗੇ। ਪਿੰਡਾਂ ਅੰਦਰ ਸਰਪੰਚ/ ਪੰਚਾਇਤ ਮੈਂਬਰਾਂ ਰਾਹੀਂ ਠੀਕਰੀ ਪਹਿਰੇ ਲਗਵਾਏ ਜਾਣਗੇ ਅਤੇ ਠੀਕਰੀ ਪਹਿਰਾ ਦੇਣ ਵਾਲੇ ਵਿਅਕਤੀਆਂ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਕੋਈ ਬਾਹਰਲਾ ਵਿਅਕਤੀ ਲੁਕਛਿਪ ਕੇ ਪਿੰਡ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਬਾਰੇ ਤੁਰੰਤ ਕੰਟਰੌਲ ਰੂਮ ਦੇ ਨੰਬਰਾਂ 01881-221273, 9779464100 (ਪੁਲਿਸ ਕੰਟਰੋਲ ਰੂਮ), 01881-221157 (ਕੰਟਰੋਲ ਰੂਮ ਦਫਤਰ ਡਿਪਟੀ ਕਮਿਸ਼ਨਰ, ਰੂਪਨਗਰ) ਤੇ ਜਾਣਕਾਰੀ ਦੇਣਗੇ।
ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ
ਪਿੰਡਾਂ ਦੇ 60 ਸਾਲ ਤੋਂ ਵੱਧ ਉਮਰ ਵਾਲੇ ਬਜੁਰਗਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਇਹ ਪਹਿਰਾ ਦੇਣ ਤੋਂ ਛੋਟ ਹੋਵੇਗੀ। ਪਿੰਡ ਵਿੱਚ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਤੇ ਪਿੰਡਾਂ ਦੇ ਮੁੱਖ ਥਾਣਾ ਅਫਸਰ ਇਹ ਹੁਕਮ ਸਖਤੀ ਨਾਲ ਲਾਗੂ ਕਰਵਾਉਣ ਦੇ ਜਿੰਮੇਵਾਰ ਅਧਿਕਾਰੀ ਹੋਣਗੇ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।