ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਜਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿਚ ਪ੍ਰੇਰਨਾ ਦਾਇਕ ਦੌਰਾ
ਰੂਪਨਗਰ 7 ਮਈ (ਜਰਨੈਲ ਸਿੰਘ ਨਿੱਕੂਵਾਲ)
ਪੰਜਾਬ ਸਰਕਾਰ ਦੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਜਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿਚ ਅਚਾਨਕ ਇਕ ਪ੍ਰੇਰਨਾ ਦਾਇਕ ਦੌਰਾ ਕੀਤਾ ਗਿਆ ਜਿਸ ਵਿਚ ਜਿਥੇ ਅਧਿਆਪਕਾਂ ਵਲੋਂ ਸਕੂਲਾਂ ਦੇ ਬੇਹਤਰੀ ਲਈ ਕਾਰਜਾਂ ਦੀ ਉਨ੍ਹਾਂ ਸ਼ਲਾਘਾ ਕੀਤੀ ਉਥੇ ਹੀ ਬੀਤੇ ਸਾਲ ਦੀ ਤਰਾਂ ਵੱਧ ਤੋਂ ਵੱਧ ਬੱਚਿਆਂ ਦਾ ਦਾਖਲਾ ਕਰਵਾਉਣ ਲਈ ਅਧਿਆਪਕਾਂ ਨੂੰ ਜੁੱਟ ਜਾਣ ਦੇ ਨਿਰਦੇਸ਼ ਦਿੱਤੇ ਸਿਖਿਆ ਸਕੱਤਰ ਵਲੋਂ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ , ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਤਖਤਗੜ੍ਹ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੂਰਪੁਰ ਬੇਦੀ , ਸਰਕਾਰੀ ਸਪੈਸ਼ਲ ਸਮਾਰਟ ਹਾਈ ਸਕੂਲ ਨੰਗਲ ਟਾਊਨਸ਼ਿਪ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੰਗਲ ਦਾ ਦੌਰਾ ਕੀਤਾ ਗਿਆ ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵਧੀਆ ਢਾਂਚਾ , ਵਧੀਆ ਸਿਖਿਆ ਦਾਇਕ ਪਾਰਕ , ਅੰਗਰੇਜ਼ੀ ਬੂਸਟਰ ਕਲੱਬ , ਅਤਿ ਆਧੁਨਿਕ ਲੈਬ , ਆਨਲਾਈਨ ਪੜ੍ਹਾਈ , ਦੂਰਦਰਸ਼ਨ ਤੇ ਵਿਸ਼ੇਸ਼ ਜਮਾਤਾਂ ਆਦਿ ਸਹੂਲਤਾਂ ਵਿਦਿਆਰਥੀਆਂ ਨੂੰ ਦਿਤੀਆਂ ਜਾ ਰਹੀਆਂ ਹਨ ਇਨ੍ਹਾਂ ਸਾਰੀਆਂ ਸਹੂਲਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਅਧਿਆਪਕ ਆਪਣੇ ਆਪਣੇ ਇਲਾਕਿਆਂ ਵਿਚ ਕਰਨ ਤਾ ਜੋ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀ ਵਧੀਆ ਕਾਰਜ ਸ਼ੈਲੀ ਦੀ ਹੋਰ ਜਾਣਕਾਰੀ ਮਿਲ ਸਕੇ ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਨੂੰ ਦੇਖਦਿਆਂ ਬਹੁਤ ਮਾਪਿਆਂ ਵਲੋਂ ਆਪਣਿਆ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪਾਇਆ ਗਿਆ ਸੀ ਇਸੇ ਤਰਾਂ ਇਸ ਸਾਲ ਵੀ ਅਧਿਆਪਕ ਸਰਕਾਰੀ ਸਕੂਲਾਂ ਦਾ ਪ੍ਰਚਾਰ ਕਰਨ ਅਤੇ ਦਾਖਲਾ ਮੁਹਿੰਮ ਲਈ ਜੁੱਟ ਜਾਣ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਲੋਂ ਦਿੱਤੀ ਜਾ ਰਹੀ ਮਿਆਰੀ ਸਿਖਿਆ ਕਾਰਨ ਵੱਡੀ ਗਿਣਤੀ ਵਿਚ ਬਚੇ ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋ ਰਹੇ ਹਨ ਅਤੇ ਅਧਿਆਪਕ ਸਰਕਾਰੀ ਸਕੂਲਾਂ ਵਿਚ ਦਿੱਤੀ ਜਾ ਰਹੀ ਮਿਆਰੀ ਸਿਖਿਆ ਦਾ ਹੋਰ ਪ੍ਰਚਾਰ ਕਰਨ ਜਿਸ ਨਾਲ ਹੋਰ ਬਚੇ ਵੀ ਇਨ੍ਹਾਂ ਸਕੂਲਾਂ ਵਿਚ ਦਾਖ਼ਲ ਹੋਣਗੇ ਇਸ ਮੌਕੇ ਸਕੂਲ ਮੁਖੀ ਅਤੇ ਅਧਿਆਪਕ ਹਾਜ਼ਰ ਸਨ
ਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੇਰਨਾ ਦਾਇਕ ਦੌਰੇ ਦੌਰਾਨ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਅਧਿਆਪਕ |