ਪੰਜਾਬ ਅੰਦਰ ਮੁਕੰਮਲ ਲਾਕ ਡਾਊਨ ਬਾਰੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਫਿਲਹਾਲ ਕੋਈ ਵੀ ਮੁਕੰਮਲ ਲਾਕ ਡਾਊਨ ਨਹੀਂ ਲਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੋ ਪਹਿਲੀਆਂ ਗਾਈਡਲਾਈਨਜ਼ ਜਾਂ ਪਾਬੰਦੀਆਂ ਸਰਕਾਰ ਨੇ ਜਾਰੀ ਕੀਤੀਆ ਨੇ ਉਹ ਹੀ ਰਹਿਣਗੀਆਂ।
ਪੰਜਾਬ ਵਿਚ ਚੱਲ ਰਹੀਆਂ ਮੁਕੰਮਲ ਲਾਕਡਾਊਨ ਦੀ ਚਰਚਾਵਾਂ ਨੂੰ ਪੰਜਾਬ ਸਰਕਾਰ ਨੇ ਠੱਲ੍ਹ ਪਾਉਂਦਿਆਂ ਸਾਫ਼ ਕੀਤਾ ਹੈ ਸੂਬੇ ਵਿਚ ਫਿਲਹਾਲ ਮੁਕੰਮਲ ਲਾਕਡਾਊਨ ਨਹੀਂ ਲੱਗੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਫ਼ੈਸਲਾ ਅੱਜ ਹੋਈ ਕੋਵਿਡ ਰੀਵਿਊ ਮੀਟਿੰਗ ਵਿਚ ਲਿਆ ਗਿਆ ਹੈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਫਿਲਹਾਲ ਪੰਜਾਬ ਸਰਕਾਰ ਸੂਬੇ ਵਿਚ ਲਾਕਡਾਊਨ ਨਹੀਂ ਲਗਾ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਕੋਰੋਨਾ ਦੇ ਹਾਲਾਤ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਅਗਲੇ ਹਫ਼ਤੇ ਫਿਰ ਰੀਵਿਊ ਮੀਟਿੰਗ ਹੋਵੇਗੀ, ਜਿਸ ਵਿਚ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ।