ਵੈਸਟਰਨ ਡਿਸਟ੍ਬੇਂਸ ਦੇ ਪ੍ਰਭਾਵ ਹੇਠ, ਆਗਾਮੀ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਜਿਆਦਾਤਰ ਇਲਾਕਿਆਂ ਚ ਹਨੇਰੀ-ਝੱਖੜ ਤੇ ਗਰਜ ਨਾਲ ਹਲਕੀਆਂ-ਦਰਮਿਆਨੀਆਂ ਬਰਸਾਤੀ ਕਾਰਵਾਈਆਂ ਦੀ ਉਮੀਦ ਹੈ। ਜਿਸਦੀ ਤੀਬਰਤਾ ਮਾਲਵਾ ਡਿਵੀਜ਼ਨ ਖਾਸਕਰ ਫਾਜਿਲਕਾ, ਅਬੋਹਰ, ਮੁਕਤਸਰ, ਫਰੀਦਕੋਟ, ਬਠਿੰਡਾ ਚ ਵਧੀਕ ਰਹੇਗੀ। ਹਵਾ ਦੀ ਰਫਤਾਰ 70-90km/h ਤੱਕ ਰਹਿ ਸਕਦੀ ਹੈ, ਜਿਸ ਨਾਲ ਨੁਕਸਾਨ ਦੀ ਸੰਭਾਵਨਾ ਬਣੀ ਹੋਈ ਹੈ। ਅਜਿਹੀ ਸਥਿਤੀ ਚ 2-3 ਘੰਟਿਆਂ ਚ ਹੀ ਪਾਰੇ ਚ 14-15° ਦੀ ਗਿਰਾਵਟ ਦੀ ਸੰਭਾਵਨਾ ਵੀ ਰਹੇਗੀ। ਜਿਕਰਯੋਗ ਹੈ ਕਿ 28-29 ਮਈ ਨੂੰ ਚੜੀ ਰਾਤਾਂ ਦੀ ਗਰਮੀ ਕਾਰਨ ਪੰਜਾਬ-ਰਾਜਸਥਾਨ ਸਰਹੱਦ ਤੇ ਆਸਪਾਸ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆਂ ਹੋਇਆ ਹੈ। ਜਿਸ ਕਰਕੇ ਬੀਤੇ ਕਈ ਦਿਨਾਂ ਤੋਂ ਸੂਬੇ ਚ ਪੁਰਾ ਖੁੱਲ੍ਹਿਆ ਹੋਇਆ ਹੈ ਤੇ ਕੱਲ੍ਹ ਸ਼ਨੀਵਾਰ ਦੇਰ ਸ਼ਾਮ ਪੰਜਾਬ ਦੀ ਹਿਮਾਚਲ ਬੈਲਟ ਚ ਹਨੇਰੀ-ਝੱਖੜ ਨਾਲ਼ ਮੀਂਹ ਦਰਜ ਹੋਇਆ।