ਕੋਰੋਨਾ ਕੇਸਾਂ ਦੇ ਵਿਚਾਲੇ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ 50% ਤੱਕ ਸੀਮਤ ਕਰਨ ਦੇ ਆਦੇਸ਼ ਦਿੱਤੇ ।
ਉਨ੍ਹਾਂ ਫੂਡ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ ਮਰੀਜ਼ਾਂ ਨੂੰ ਰਾਸ਼ਨ ਵੰਡਣ ਲਈ 5 ਲੱਖ ਦੇ ਵਾਧੂ ਫੂਡ ਪੈਕਟ ਤਿਆਰ ਕਰਨ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਹਰੇਕ ਮਰੀਜ਼ ਨੂੰ ਵਿਅਕਤੀਗਤ ਤੌਰ 'ਤੇ ਇਕ ਪੈਕੇਟ ਮਿਲਦਾ ਰਹੇ | ਰਾਜ ਸਰਕਾਰ ਨੇ 1.41 ਕਰੋੜ ਸਮਾਰਟ ਰੈਸ਼ਨ ਕਾਰਡ ਲਾਭਪਾਤਰੀਆਂ ਲਈ 10 ਕਿਲੋ ਆਟਾ ਵਾਧੂ ਦੇਣ ਦਾ ਐਲਾਨ ਵੀ ਕੀਤਾ ਹੈ।
