ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਮੁਲਾਜਮਾਂ ਉੱਤੇ ਸਰਕਾਰ ਦਾ ਇਕ ਹੋਰ ਮਾਰੂ ਵਾਰ : ਮਾਨ

 

"ਵਿੱਤ ਮੰਤਰੀ ਦਾ ਦੋਗਲਾ ਚਿਹਰਾ ਸਾਹਮਣੇ ਆਇਆ"

ਨਵਾਂ ਸ਼ਹਿਰ,16 ਫਰਵਰੀ (ਹਰਿੰਦਰ ਸਿੰਘ):ਪੰਜਾਬ ਦੀ ਕਾਂਗਰਸੀ ਸਰਕਾਰ  ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਜਿੰਨ੍ਹੇ ਵਾਅਦੇ ਕੀਤੇ ਸਨ,  ਉਨ੍ਹਾਂ ਦੇ ਵਿਚੋ ਕੋਈ ਵਾਅਦਾ ਪੂਰਾ ਤਾਂ ਕੀ ਕਰਨਾ ਸੀ ਸਗੋਂ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਇਕ ਹੋਰ ਮਾਰੂ ਵਾਰ ਕਰ ਦਿੱਤਾ ਹੈ।ਜਿਸ ਅਧੀਨ 1/4/2019 ਤੋਂ ਨਿਊ ਪੈਨਸ਼ਨ ਸਕੀਮ ਦੇ ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਵਿੱਚ ਸਰਕਾਰ ਦਾ ਹਿੱਸਾ ਕਰਮਚਾਰੀ ਦੀ ਮੁਢਲੀ ਤਨਖਾਹ  ਦਾ 14% ਕਰ ਦਿੱਤਾ ਗਿਆ ਹੈ। ਜਦੋਂ ਕੇ ਕਰਮਚਾਰੀ ਦਾ ਹਿੱਸਾ 10% ਹੀ ਹੈ। ਪਹਿਲਾਂ ਸਰਕਾਰ ਦੇ ਸਾਰੇ ਹਿੱਸੇ ਨੂੰ ਕਰਮਚਾਰੀ ਦੀ ਕੁੱਲ ਟੈਕਸਯੋਗ ਆਮਦਨ  ਵਿਚੋਂ ਘਟਾ ਦਿੱਤਾ ਜਾਂਦਾ ਸੀ। ਪਰ ਨਵੇਂ ਨੋਟੀਫਿਕੇਸ਼ਨ ਅਨੁਸਾਰ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦਾ ਤਾਂ ਸਾਰਾ 14% ਹੀ ਟੈਕਸ ਤੋਂ ਛੋਟ  ਹੈ, ਪਰ ਪੰਜਾਬ   ਸਰਕਾਰ ਦੇ ਨਵੇਂ ਤੁਗਲਕੀ ਫਰਮਾਨ ਅਨੁਸਾਰ ਸਰਕਾਰ ਵਲੋਂ ਪੈਨਸ਼ਨ ਫੰਡ ਵਿੱਚ ਆਪਣੇ 14% ਹਿੱਸੇ ਵਿੱਚੋਂ ਕੇਵਲ 10% ਹੀ ਟੈਕਸ ਤੋਂ ਛੋਟ ਦਿੱਤੀ ਗਈ ਹੈ ਜਦਕਿ ਬਾਕੀ 4% ਟੈਕਸ ਯੋਗ ਕੁੱਲ ਆਮਦਨ ਵਿੱਚ ਜੋੜਿਆ ਜਾਵੇਗਾ ਇਹ ਕੇਵਲ ਐਨ .ਪੀ .ਐਸ. ਅਧੀਨ ਆਉਂਦੇ ਸਮੂਹ ਕਰਮਚਾਰੀਆਂ ਨਾਲ  ਕੇਵਲ ਪੱਖਪਾਤ ਹੀ ਨਹੀਂ ਸਗੋਂ ਘੋਰ ਬੇਇਨਸਾਫ਼ੀ ਵੀ ਹੈ,ਇਸ ਦੀ ਪ੍ਰੈਸ ਨੂੰ ਜਾਣਕਾਰੀ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਦਿੱਤੀ।ਉਨ੍ਹਾ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ 26 ਜਨਵਰੀ ਨੂੰ ਆਪਣੇ ਆਪਣੇ ਬਿਆਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਕਿਹਾ ਸੀ ਕਿ ਕੁਝ ਕੇਂਦਰ ਸਰਕਾਰ ਦੀਆਂ ਨੀਤੀਆਂ ਰਾਜ ਸਰਕਾਰਾਂ ਉੱਪਰ ਵੀ ਲਾਗੂ ਹੁੰਦੀਆਂ ਹਨ।ਜਦੋਂ ਕਿ ਕੇਂਦਰ ਸਰਕਾਰ ਆਪਣੇ ਮੁਲਾਜਮਾਂ ਨੂੰ ਹਰ ਛੇ ਮਹੀਨੇ ਬਾਅਦ ਡੀ ਏ ਦੀ ਕਿਸਤ ਦਿੰਦੀ ਹੈ,ਫਿਰ ਇਹ ਨੀਤੀ ਰਾਜ ਸਰਕਾਰਾਂ ਉੱਤੇ ਲਾਗੂ ਕਿਉਂ ਨਹੀਂ ਹੁੰਦੀ।ਇਨ੍ਹਾਂ ਬਿਆਨਾਂ ਤੋਂ ਵਿੱਤ ਮੰਤਰੀ ਦਾ ਮੁਲਾਜਮਾਂ ਪ੍ਰਤੀ ਅਪਣਾਏ ਜਾਂਦੇ ਦੋਹਰੇ ਮਾਪਦੰਡ ਇਸ ਦੀ ਦੋਗਲੇ ਚਿਹਰੇ ਨੂੰ ਨਸ਼ਰ ਕਰਦਾ ਹੈ।ਸ਼੍ਰੀ ਇਸ ਮੌਕੇ ਅਜੀਤ ਸਿੰਘ ਗੁੱਲਪੁਰੀ ਨੇ ਦੱਸਿਆ ਕਿ ਦਸੰਬਰ 2020 ਵਿੱਚ ਰਾਜਸਥਾਨ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਦੁਬਾਰਾ ਲਾਗੂ ਕਰ ਦਿੱਤੀ ਹੈ।ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ ਪਹਿਲਾਂ ਹੀ ਪੁਰਾਣੀ ਪੈਨਸ਼ਨ ਚੱਲ ਰਹੀ ਹੈ,ਕੀ ਇਨ੍ਹਾਂ ਸੂਬਿਆਂ ਉੱਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਲਾਗੂ ਨਹੀਂ ਹੁੰਦੀਆਂ।ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਨਿਊ ਪੈਨਸ਼ਨ ਸਕੀਮ  ਤੋਂ ਪੀੜਤ ਪੰਜਾਬ ਦੇ ਢਾਈ ਲੱਖ ਦੇ ਕਰੀਬ ਮੁਲਾਜਮ  ਰੋਹ ਭਰਪੂਰ  ਪਟਿਆਲਾ  ਵਿਖੇ ਰੈਲੀ ਕਰਕੇ ਦੇਣ ਲਈ ਉਤਾਵਲੇ ਬੈਠੇ ਹਨ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਗੂਆਂ ਨੇ ਕਿਹਾ ਕਿ  ਸਰਕਾਰ ਦੇ ਇਹ ਫਰਮਾਨ ਮੁਲਾਜ਼ਮਾਂ ਵਿਰੋਧੀ ਹਨ। ਕਿਉਂਕਿ ਇਕ ਤਾਂ ਮੁਲਾਜ਼ਮਾਂ ਕੋਲੋਂ ਪੁਰਾਣੀ ਪੈਨਸ਼ਨ ਖੋ ਲਈ ਹੈ,ਇਸ ਤੋਂ ਇਲਾਵਾ ਸਰਕਾਰ ਉਸ ਰਕਮ ਉੱਪਰ ਮੁਲਾਜ਼ਮਾਂ ਤੋਂ ਟੈਕਸ ਲੈ ਰਹੀ ਹੈ ਜੋ ਉਹਨਾਂ ਨੂੰ ਅਜੇ ਮਿਲਣੀ ਨਹੀਂ। ਸਰਕਾਰ ਦੀਆਂ ਇਹਨਾਂ ਮਾਰੂ ਨੀਤੀਆਂ ਖਿਲਾਫ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ 28 ਫਰਵਰੀ ਨੂੰ ਪਟਿਆਲਾ ਵਿਖੇ ਬਹੁਤ ਭਰਵੀਂ ਰੈਲੀ ਕੀਤੀ ਜਾਵੇਗੀ ਅਤੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਦੇ ਨਾਲ ਅੰਮਿਤ ਯਗੋਤਾ,ਚਰਨਜੀਤ ਆਲੋਵਾਲ,ਸੁਰਜੀਤ ਸਿੰਘ ਹੈਪੀ,ਸੁਰਿੰਦਰਪਾਲ ਸਿੰਘ ਵਿੱਕੀ,ਸੁਭਾਸ ਕਰੀਮਪੁਰੀ,ਬਲਵੀਰ ਸਿੰਘ,ਰਾਮਤੀਰਥ ਸਿੰਘ,ਹਰਵਿੰਦਰ ਸਿੰਘ,ਸੱਤਪਾਲ ਭਾਰਾਪੁਰੀ,ਜਸਵੀਰ ਬੇਗਮਪੁਰੀ,ਸੀਤਾ ਰਾਮ ਟੋਰੋਵਾਲ ਵੀ ਹਾਜਿਰ ਸਨ।


ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਐਨ ਪੀ ਐਸ ਤੋਂ ਪੀੜਤ ਮੁਲਾਜਮਾਂ ਨੂੰ ਘਰ-ਘਰ ਜਾਕੇ ਪਟਿਆਲਾ ਰੈਲੀ ਲਈ ਲਾਮਵੰਦ ਕਰਦੇ ਹੋਏ।



Featured post

PSEB 8th Result 2024: ਇੰਤਜ਼ਾਰ ਖ਼ਤਮ, 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇੱਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends