ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ

ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਪੰਜਾਬ ਭਰ ਦੇ 22 ਜ਼ਿਲਿਆਂ ਵਿੱਚ ਮਿਲ ਰਿਹਾ ਹੈ ਭਰਵਾਂ ਹੰਗਾਰਾ



    ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪਿਛਲੇ ਦਿਨੀਂ ਗੂਗਲ ਫਾਰਮ ਰਾਹੀਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਇਸ ਸਬੰਧੀ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਪੰਜਾਬ ਭਰ ਦੇ ਹਰੇਕ ਜ਼ਿਲ੍ਹੇ ਵਿੱਚ ਜਥੇਬੰਦੀ ਦੀ ਮੈਂਬਰਸ਼ਿਪ ਪ੍ਰਤੀ ਸਾਥੀ ਗੰਭੀਰਤਾ ਨਾਲ ਮੈਂਬਰਸ਼ਿਪ ਕਰਵਾ ਰਹੇ ਹਨ ਦੋ ਦਿਨਾਂ ਦੀ ਮੈਂਬਰਸ਼ਿਪ ਵਿੱਚ ਮਾਨਸਾ, ਫਾਜ਼ਲਿਕਾ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ,ਹੁਸ਼ਿਆਰਪੁਰ ਗੁਰਦਾਸਪੁਰ ਬਠਿੰਡਾ ਇਨ੍ਹਾਂ ਜ਼ਿਲ੍ਹੇ ਵਿੱਚ ਮੈਂਬਰਸ਼ਿਪ ਕਾਫੀ ਵੱਡੇ ਪੱਧਰ ਤੇ ਹੋਈ ਹੈ ਅਤੇ ਬਾਕੀ ਜਿਨ੍ਹਾਂ ਵਿੱਚ ਮੈਂਬਰਸ਼ਿਪ ਨੂੰ ਭਰਪੂਰ ਹੰਗਾਰਾ ਮਿਲ ਰਿਹਾ ਹੈ। 

ਜਥੇਬੰਦੀ ਦੇ ਸਟੇਟ ਕਮੇਟੀ ਮੈਂਬਰ ਭਗਵੰਤ ਭਟੇਜਾ, ਸਤਿੰਦਰ ਸਿੰਘ ਦੁਆਬੀਆ ਜਸ਼ਨਦੀਪ ਸਿੰਘ ਕੁਲਾਣਾ ,ਬਲਜੀਤ ਸਿੰਘ ਗੁਰਦਾਸਪੁਰ ਰਘਵਿੰਦਰ ਸਿੰਘ ਧੂਲਕਾ ਕੁਲਦੀਪ ਸਿੰਘ ਲੁਧਿਆਣਾ ਓਮ ਪ੍ਰਕਾਸ਼ ਸੰਗਰੂਰ ,ਰਾਕੇਸ਼ ਕੁਮਾਰ ਚੋਟੀਆਂ ,ਬੰਤ ਸਿੰਘ ਬਠਿੰਡਾ, ਨਛੱਤਰ ਸਿੰਘ ਮੁਕਤਸਰ ਸਾਹਿਬ ਮੈਡਮ ਸੁਖਬੀਰ ਕੌਰ ਮੁਹਾਲੀ ,ਅਮਨਦੀਪ ਸਿੰਘ ਪਾਤਰਾਂ' ਮੱਖਣ ਜੈਨ ਪਟਿਆਲਾ,ਮਾਲਵਿੰਦਰ ਸਿੰਘ ਬਰਨਾਲਾ, ਪੂਰਨ ਸਿੰਘ ਤਪਾ ,ਧੰਨਾ ਸਿੰਘ ਸਵੱਦੀ ਸ਼ੇਰ ਸਿੰਘ ਛਿੱਬਰ ,ਰਾਮਪਾਲ ਸਿੰਘ ਗੜੱਦੀ, ਅਸ਼ੋਕ ਕੁਮਾਰ ਫਫੜੇ ਭਾਈਕੇ ਰਾਜਵਿੰਦਰ ਸਿੰਘ ਖੱਤਰੀਵਾਲਾ ,ਜਸਵੀਰ ਸਿੰਘ ਹੁਸ਼ਿਆਰਪੁਰ ,ਲਵਨੀਸ਼ ਗੋਇਲ ਨਾਭਾ ,ਜਗਤਾਰ ਸਿੰਘ ਸੰਗਰੂਰ,ਗੁਰਦੀਪ ਸਿੰਘ ਆਦਿ ਸਾਥੀਆਂ ਦੀ ਪੂਰੇ ਪੰਜਾਬ ਵਿੱਚ ਮੈਂਬਰਸ਼ਿਪ ਮੁਹਿੰਮ ਵਧਾਉਣ ਸਬੰਧੀ ਡਿਊਟੀ ਲਗਾਈ ਗਈ ਹੈ। ਜਥੇਬੰਦੀ ਦੇ ਸੂਬਾ ਪ੍ਰਸੱਤ ਜਸਵੀਰ ਸਿੰਘ ਨੇ ਕਿਹਾ ਕਿ 30 ਸਤੰਬਰ ਤੱਕ ਜਥੇਬੰਦੀ ਦੀ ਮੈਂਬਰਸ਼ਿਪ ਚੱਲੇਗੀ ਅਤੇ ਇਸ ਤੋਂ ਬਾਅਦ ਕਲੱਸਟਰ, ਬਲਾਕ, ਜ਼ਿਲ੍ਹਾ ਪੱਧਰ ਤੇ ਕਮੇਟੀਆਂ ਦਾ ਗਠਨ ਅਕਤੂਬਰ ਮਹੀਨੇ ਕੀਤਾ ਜਾਵੇਗਾ ਦਸੰਬਰ ਮਹੀਨੇ ਪੂਰੇ ਪੰਜਾਬ ਭਰ ਦੀ ਸਟੇਟ ਕਮੇਟੀ ਦੀ ਚੋਣ ਕਰ ਲਈ ਜਾਵੇਗੀ ਅਤੇ ਇਸ ਤੋਂ ਬਾਅਦ ਤੁਰੰਤ ਅਧਿਆਪਕ ਮਸਲੇ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ । ਉਨ੍ਹਾਂ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਇਸ ਮੈਂਬਰਸ਼ਿਪ ਦਾ ਹਿੱਸਾ ਬਣਨ ਤਾਂ ਜੋ ਹਰੇਕ ਪ੍ਰਾਇਮਰੀ ਸਕੂਲ ਦੇ ਮੁਖੀ ਨੂੰ ਇਸ ਜਥੇਬੰਦੀ ਨਾਲ ਜੋੜ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਸਕੇ ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends