10 EMPLOYEES SUSPENDED: ਚੋਣ ਡਿਊਟੀ ਤੋਂ ਗੈਰਹਾਜ਼ਰ 8 ਅਧਿਆਪਕਾਂ ਅਤੇ ਇੱਕ ਜੂਨੀਅਰ ਸਹਾਇਕ ਅਤੇ 1 ਲਾਈਬ੍ਰੇਰੀਅਨ ਨੂੰ ਕੀਤਾ ਮੁਅੱਤਲ
ਗਿੱਦੜਬਾਹਾ, 15 ਦਸੰਬਰ 2024
ਬਲਾਕ ਗਿੱਦੜਬਾਹਾ ਵਿਖੇ ਬਾਕੀ ਰਹਿੰਦੀਆਂ ਗਰਾਮ ਪੰਚਾਇਤ ਚੋਣਾਂ ਲਈ ਮਿਤੀ 15-12-2024 ਨੂੰ ਹੋ ਰਹੀ ਹੈ।ਜਿਸ ਮੰਤਵ ਲਈ ਜਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜੀਆਂ ਵੱਲੋਂ ਹੋਏ ਹੁਕਮਾਂ ਰਾਂਹੀ ਨਿਮਨ ਕਰਮਚਾਰੀਆਂ ਦੀ ਡਿਊਟੀ ਬਤੌਰ ਪੋਲਿੰਗ ਸਟਾਫ ਲਗਾਈ ਗਈ ਸੀ।
ਉੱਪ-ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫਸਰ 084 ਗਿੱਦੜਬਾਹਾ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ "ਇਹਨਾਂ ਕਰਮਚਾਰੀਆਂ ਵੱਲੋਂ ਵਾਰ-ਵਾਰ ਮੌਕਾ ਦੇਣ ਤੇ ਵੀ ਡਿਊਟੀ ਤੇ ਹਾਜਰ ਨਹੀਂ ਆਇਆ ਗਿਆ, ਜਾਂ ਡਿਊਟੀ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਡਿਊਟੀ ਤੋਂ ਬਚਣ ਦੇ ਇਰਾਦੇ ਨਾਲ ਡਿਸਪੈਚ ਸੈਂਟਰ ਛੱਡ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ, ਇਹਨਾਂ ਕਰਮਚਾਰੀਆਂ ਵੱਲੋਂ ਕੀਤੀ ਗਈ ਇਸ ਘੋਰ ਅਣਗਹਿਲੀ ਕਾਰਨ ਚੋਣਾਂ ਦਾ ਅਤਿ-ਮਹੱਤਵਪੂਰਨ ਕੰਮ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।"
ਚੋਣ ਡਿਊਟੀ ਦੌਰਾਨ ਅਧਿਕਾਰੀ/ਕਰਮਚਾਰੀ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੇ ਸੈਕਸ਼ਨ 23 ਦੇ ਤਹਿਤ ਰਾਜ ਚੋਣ ਕਮਿਸ਼ਨ ਪਾਸ ਡੈਪੂਟੇਸ਼ਨ ਤੇ ਹੁੰਦੇ ਹਨ। ਇਸ ਲਈ ਡਿਊਟੀ ਪ੍ਰਤੀ ਲਾਪਰਵਾਹੀ ਨੂੰ ਦੇਖਦੇ ਹੋਏ, ਉੱਪ-ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫਸਰ 084 ਗਿੱਦੜਬਾਹਾ ਵੱਲੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਨਿਮਨ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ है।