ਜਿਲਾ ਸਿੱਖਿਆ ਅਫ਼ਸਰ ਮੋਗਾ ਵੱਲੋਂ ਮਿਡਲ ਸਕੂਲਾਂ ਵਿੱਚ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਲਾਉਣ ਦੇ ਹੁਕਮ

ਜਿਲਾ  ਸਿੱਖਿਆ ਅਫ਼ਸਰ ਮੋਗਾ ਵੱਲੋਂ ਮਿਡਲ ਸਕੂਲਾਂ ਵਿੱਚ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਲਾਉਣ ਦੇ ਹੁਕਮ

ਐਸ ਏ ਐਸ ਨਗਰ, 3 ਅਕਤੂਬਰ 2024 (‌ਜਾਬਸ ਆਫ ਟੁਡੇ) ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੋਗਾ ਵੱਲੋਂ ਸਮੂਹ ਬਲਾਕ ਨੋਡਲ ਅਫਸਰਾਂ ਅਤੇ ਸਮੂਹ ਪ੍ਰਿੰਸੀਪਲ/ਮੁੱਖ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਮਿਡਲ ਸਕੂਲਾਂ ਵਿੱਚ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਲਾਉਣੀ ਯਕੀਨੀ ਬਣਾਈ ਜਾਵੇ।


ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਕੁਝ ਪ੍ਰਿੰਸੀਪਲ/ਮੁੱਖ ਅਧਿਆਪਕ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਮਿਡਲ ਸਕੂਲਾਂ ਵਿੱਚ ਨਹੀਂ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਮਿਡਲ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੀਨੀਅਰ ਸੈਕੰਡਰੀ/ਹਾਈ ਸਕੂਲ ਅਤੇ ਉਸ ਨਾਲ ਅਟੈਚ ਮਿਡਲ ਸਕੂਲ ਵਿੱਚ ਕੰਪਿਊਟਰ ਵਿਸ਼ੇ ਦਾ ਟਾਇਮ ਟੇਬਲ ਇਕੱਠਾ ਬਣਾਇਆ ਜਾਵੇ ਅਤੇ ਜਿਸ ਕੰਪਿਊਟਰ ਅਧਿਆਪਕ ਨੂੰ ਟਾਇਮ ਟੇਬਲ ਅਲਾਟ ਕੀਤਾ ਜਾਵੇ ਉਹੀ ਮਿਡਲ ਸਕੂਲ ਵਿੱਚ ਟਾਇਮ ਟੇਬਲ ਅਨੁਸਾਰ ਜਾਵੇਗਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 : SYMBOL LIST / NOMINATION FORM / MODEL CODE OF CONDUCT: 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ

PANCHAYAT ELECTION 2024 : SYMBOL LIST / NOMINATION FORM / MODEL CODE OF CONDUCT 28-9-204: PANCHAYAT ELECTION TRAINING PDF:  ਪੰਚਾਇਤੀ ਚੋਣਾਂ 20...

RECENT UPDATES

Trends