*ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਬੱਦੋਵਾਲ ਸਕੂਲ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ।*
*ਉਸਾਰੀ ਦਾ ਕੰਮ ਪੀ ਡਬਲਿਊ ਡੀ ਨੂੰ ਸੌਂਪਿਆ ਜਾਵੇ।*
ਲੁਧਿਆਣਾ -23 ਅਗਸਤ
ਸ ਸ ਸ ਸ ਬੱਦੋਵਾਲ (ਸਕੂਲ ਆਫ ਐਮੀਨੈਂਸ ) ਵਿਖੇ ਕਮਰੇ ਦੀ ਛੱਤ ਡਿੱਗਣ ਨਾਲ ਤਿੰਨ ਮੈਡਮਾਂ ,ਮੈਡਮ ਇੰਦੂ ਬਾਲਾ, ਮੈਡਮ ਸੁਖਜੀਤ ਕੌਰ ਅਤੇ ਮੈਡਮ ਨਰਿੰਦਰਜੀਤ ਕੌਰ ਦਾ ਜ਼ਖ਼ਮੀ ਹੋਣਾ ਅਤੇ ਇੱਕ ਮੈਡਮ ਸ੍ਰੀਮਤੀ ਰਵਿੰਦਰ ਕੌਰ ਦੀ ਮੌਤ ਹੋ ਜਾਣਾ ਬੜੀ ਹੀ ਮਾੜੀ ਘਟਨਾ ਹੈ । ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਜਨ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੀਡੀਆ ਚ ਆਈਆਂ ਰਿਪੋਰਟਾਂ ਮੁਤਾਬਕ ਸਕੂਲ ਦੇ ਨਵੀਨੀਕਰਨ ਦੇ ਕੰਮ ਕਰਨ ਵਾਲੇ ਠੇਕੇਦਾਰ ਵੱਲੋਂ ਸੁਰੱਖਿਆ ਵਾਲਾ ਪੱਖ ਬਿਲਕੁਲ ਵੀ ਨਹੀਂ ਵਿਚਾਰਿਆ।
ਜੇਕਰ ਇਕੱਲੇ ਇਕੱਲੇ ਕਮਰੇ ਦਾ ਕੰਮ ਨੇਪਰੇ ਚਾੜਿਆ ਜਾਂਦਾ ਤਾਂ ਇਹ ਹਾਦਸਾ ਨਾ ਵਾਪਰਦਾ। ਬਚਾਅ ਕਾਰਜਾਂ ਵਿੱਚ ਆਈ.ਟੀ.ਬੀ.ਪੀ. ਕੈਂਪ ਬੱਦੋਵਾਲ ਅਤੇ N.D.R.F. ਦੇ ਜਵਾਨਾਂ ਨੇ ਸੁਹਿਰਦ ਭੂਮਿਕਾ ਨਿਭਾਅ ਕੇ ਵੱਡੇ ਨੁਕਸਾਨ ਨੂੰ ਘੱਟ ਕਰ ਦਿੱਤਾ ।ਉਹਨਾਂ ਨੇ ਅਧਿਆਪਕਾਵਾਂ ਨੂੰ ਸੁਰੱਖਿਅਤ ਕੱਢ ਕੇ ਹਸਪਤਾਲ ਪਹੁੰਚਾਇਆ। ਉਹਨਾਂ ਕਿਹਾ ਕਿ ਸਕੂਲਾਂ ਚ ਉਸਾਰੀ ਦਾ ਕੰਮ ਅਧਿਆਪਕਾਂ ਤੇ ਨਾ ਠੋਸਿਆ ਜਾਵੇ ਇਸ ਦੀ ਜ਼ਿੰਮੇਵਾਰੀ ਪੀ ਡਬਲਿਊ ਡਬਲਿਊ ਡੀ ਨੂੰ ਦਿੱਤੀ ਜਾਵੇ। ਅੱਗੇ ਤੋਂ ਅਜਿਹਾ ਕੋਈ ਹਾਦਸਾ ਨਾ ਹੋਵੇ ਇਸ ਲਈ ਸਰਕਾਰ ਅਤੇ ਵਿਭਾਗ ਉਸਾਰੀ ਮਾਹਿਰਾਂ ਦੀ ਸਲਾਹ ਨਾਲ ਇਮਾਰਤ ਉਸਾਰੀ ਨੀਤੀ ਬਣਾਵੇ। ਇਸ ਸਮੇਂ ਇਕਬਾਲ ਸਿੰਘ, ਰਣਜੋਧ ਸਿੰਘ,ਜਸਵੀਰ ਸਿੰਘ,ਕਰਮ ਸਿੰਘ ਭੱਟੀ,ਅਮਨਦੀਪ ਖੇੜਾ, ਰਹਿਤ ਅਵਸਥੀ ਵੀ ਮੌਜੂਦ ਸਨ।