MONKEYPOX IN PUNJAB SCHOOL: ਖੰਨਾ, ਜ਼ਿਲ੍ਹਾ ਲੁਧਿਆਣਾ ਦੇ ਦੋ ਪ੍ਰਾਈਵੇਟ ਸਕੂਲਾਂ ਨੂੰ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਮੰਕੀਪਾਕਸ ਤੋਂ ਡਰ ਇਸ ਤਰ੍ਹਾਂ ਹੈ ਕਿ ਖੰਨਾ ਦੇ ਦੋ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਚਿਹਰੇ ਤੇ ਜਲਣ ਹੋਣ ਦੀ ਸ਼ਿਕਾਇਤ ਤੇ ਸਕੂਲਾਂ ਨੂੰ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਮੀਡਿਆ ਰਿਪੋਰਟ ਅਨੁਸਾਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਹੀ ਇੱਕ ਸਕੂਲ ਨੂੰ ਬੰਦ ਕਰ ਦਿੱਤਾ ਸੀ। ਵਿਦਿਆਰਥੀਆਂ ਵਿਚ ਮੰਕੀਪਾਕਸ ਦੇ ਕੋਈ ਲਛਣ ਨਹੀਂ ਸਨ।
Also read:
ਜਾਣਕਾਰੀ ਮੁਤਾਬਕ ਸਕੂਲ ਦੇ ਵਿਦਿਆਰਥੀ ਨੂੰ ਛੁੱਟੀ ਦੇਣ ਲਈ ਪੇਰੇਂਟਸ ਵਲੋਂ ਅਰਜ਼ੀ ਵਿੱਚ ਲਿਖਿਆ ਸੀ ਕਿ ਬੱਚੇ ਨੂੰ ਮੰਕੀਪਾਕਸ ਹੋ ਸਕਦਾ ਹੈ,ਜਿਸ ਕਾਰਣ ਸਕੂਲ ਵਿੱਚ ਹੜਕੰਪ ਮਚ ਗਿਆ ਤੇ ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ।
ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬੱਚੇ ਵਿੱਚ ਮੰਕੀਪਾਕਸ ਦਾ ਕੋਈ ਲਛਣ ਨਹੀਂ ਮਿਲੇ ਹਨ।