ਕੁਲਵਿੰਦਰ ਸਿੰਘ ਸਰਾਏ ਨੇ ਡੀ.ਈ.ਓ(ਸੈ) ਅਤੇ ਹਰਕੰਵਲਜੀਤ ਸਿੰਘ ਨੇ ਡੀ.ਈ.ਓ(ਐਲੀ) ਦਾ ਅਹੁਦਾ ਸੰਭਾਲਿਆ

 ਕੁਲਵਿੰਦਰ ਸਿੰਘ ਸਰਾਏ ਨੇ ਡੀ.ਈ.ਓ(ਸੈ) ਅਤੇ ਹਰਕੰਵਲਜੀਤ ਸਿੰਘ ਨੇ ਡੀ.ਈ.ਓ(ਐਲੀ) ਦਾ ਅਹੁਦਾ ਸੰਭਾਲਿਆ

ਨਵਾਂਸਹਿਰ 4 ਦਸੰਬਰ() ਕੁਲਵਿੰਦਰ ਸਿੰਘ ਸਰਾਏ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਅਤੇ ਹਰਕੰਵਲਜੀਤ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਸਹੀਦ ਭਗਤ ਸਿੰਘ ਨਗਰ ਦਾ ਅਹੁਦਾ ਸੰਭਾਲਿਆ।ਸਿੱਖਿਆ ਸਕੱਤਰ ਅਜੋਏ ਸ਼ਰਮਾ ਵੱਲੋਂ ਅੱਜ ਇੱਕ ਹੁਕਮ ਜਾਰੀ ਕਰਕੇ ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਬਰਨਾਲਾ ਦੀ ਬਦਲੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸਹੀਦ ਭਗਤ ਸਿੰਘ ਅਤੇ ਹਰਕੰਵਲ ਜੀਤ ਸਿੰਘ ਪ੍ਰਿੰਸੀਪਲ ਸ.ਸ.ਸ.ਸ ਬੋਹਨ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਸ਼ਹੀਦ ਭਗਤ ਸਿੰਘ ਨਗਰ ਲਗਾਇਆ ਹੈ।ਇੱਥੇ ਵਰਨਣਯੋਗ ਹੈ ਕਿ ਇਹ ਦੋਨੋ ਅਹੁਦੇ 30 ਸਤੰਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਸੇਵਾ ਮੁਕਤ ਹੋਣ ਕਾਰਨ ਖਾਲੀ ਹੋਏ ਸਨ।





 ਅਹੁਦਾ ਸੰਭਾਲਣ ਉਪਰੰਤ ਇਹਨਾਂ ਦੋਨਾਂ ਅਧਿਕਾਰੀਆਂ ਨੇ ਕਿਹਾ ਕਿ ਉਹ ਜ਼ਿਲ੍ਹੇ ਵਿਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ।ਉਨ੍ਹਾਂ ਕਿਹਾ ਕਿ ਉਹ ਪੰਜਾਬ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰਾਜੈਕਟ ਨੂੰ ਲਾਗੂ ਕਰਨ ਵਿਚ ਆਪਣਾ ਪੁਰਾ ਯੋਗਦਾਨ ਪਾਉਣਗੇ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਜਿਸ ਵੀ ਕਿਸੇ ਕਰਮਚਾਰੀ ਦਾ ਕੋਈ ਕੇਸ ਪੈਡਿੰਗ ਹੈ ਉਹ ਉਸ ਨਾਲ ਸਿੱਧਾ ਰਾਬਤਾ ਕਾਇਮ ਕਰੇ ਉਹ ਹਰ ਇੱਕ ਕਰਮਚਾਰੀ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਗੇ ਤੇ ਕਰਵਾਉਣਗੇ।ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਵਿਚ ਬੱਚਿਆ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ ਤੇ ਜ਼ਿਲ੍ਹੇ ਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਗੇ।ਇਸ ਮੌਕੇ ਅਮਰੀਕ ਸਿੰਘ ਉਪ ਜਿੱਲ੍ਹਾ ਸਿੱਖਿਆ ਅਫ਼ਸਰ(ਸੈ.ਸਿ),ਜਤੈਦਾਰ ਜਰਨੈਲ ਸਿੰਘ, ਜਸਕੀਰਤ ਸਿੰਘ ਸਹਾਏ,ਮਦਨ ਲਾਲ ਜਲੰਧਰ,,ਪ੍ਰਮੋਦ ਭਾਰਤੀ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ,ਜਗਜੀਤ ਕੌਰ ਹੁਸ਼ਿਆਰਪੁਰ,ਲਖਵੀਰ ਸਿੰਘ, ਮੋਹਨਜੀਤ ਸਿੰਘ, ਪ੍ਰਭਜੀਤ ਸਿੰਘ ਵਾਈਸ਼ ਪ੍ਰਿੰਸੀਪਲ ਬੋਹਣ,ਪ੍ਰਿ. ਅਮਰਜੀਤ ਖਟਕੜ,ਪ੍ਰਿੰ.ਰਜਨੀਸ਼ ਕੁਮਾਰ , ਅਸ਼ੋਕ ਕੁਮਾਰ ਬੀ.ਪੀ.ਈ.ਓ,ਅਨੀਤਾ ਕੁਮਾਰੀ ਬੀ.ਪੀ.ਈ.ਓ ਸੜੋਆ ,ਮਹਿੰਦਰ ਸਿੰਘ ਸਟੈਨੋ,ਨਰਿੰਦਰ ਪਾਲ ਵਰਮਾ, ਡਾ. ਸੁਰਿੰਦਰ ਪਾਲ ਅਗਨੀਹੋਤਰੀ,ਸਤਨਾਮ ਸਿੰਘ ਜਿਲਾ੍ਹ ਪਾ੍ਰਜੈਕਟ ਕੋਆਰਡੀਨੇਟਰ, ਗੁਰਦਿਆਲ ਸਿੰਘ ਜਿਲਾ੍ਹ ਮੀਡੀਆ ਕੌਆਰਡੀਨੇਟਰ,ਪ੍ਰਿੰ. ਗੁਰਪ੍ਰੀਤ ਸਿੰਘ,ਪ੍ਰਿੰ. ਰਾਜੇਸ ਕੁਮਾਰ, ਪ੍ਰਿੰ. ਜਤਿੰਦਰ ਮੋਹਣ, ,ਪ੍ਰਿੰ. ਰਣਜੀਤ ਕੌਰ, ਪ੍ਰਿੰ. ਅਲਕਾ ਰਾਣੀ,

Featured post

PSEB 8TH RESULT 2025 LINK DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ

PSEB 8TH RESULT 2025 LINK DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ  Chandigarh,4 April 2025 ( ਜਾਬਸ ਆਫ ਟੁਡੇ) ਪੰਜਾਬ ਸਕੂਲ...

RECENT UPDATES

Trends