ਇੱਕ ਪਾਸੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਮੁੰਡੇ, ਕੁੜੀਆਂ ਸੜਕਾਂ ਤੇ ਰੁਜਗਾਰ ਲਈ ਸੰਘਰਸ਼ ਕਰ ਰਹੇ ਸਨ ।ਇਹ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਲਗਾਤਾਰ ਸਰਕਾਰ ਤੋਂ ਭਰਤੀ ਲਈ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰ ਰਹੇ ਹਨ । ਲੱਖਾਂ ਦੇ ਕਰੀਬ ਬੇਰੁਜ਼ਗਾਰ B.ED , ਜੇਬੀਟੀ ,ਪੀਐੱਚਡੀ, ਟੈਟ ਪਾਸ ਵਰਗੇ ਇਮਤਿਹਾਨ ਪਾਸ ਕਰਕੇ ਸੜਕਾਂ ਤੇ ਧੱਕੇ ਖਾ ਰਹੇ ਹਨ
ਇੱਕ ਪਾਸੇ ਤਾਂ ਸਰਕਾਰ ਇਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਦਿੱਸ ਰਹੀ ਦੂਜੇ ਪਾਸੇ ਕੁਝ ਸ਼ਰਾਰਤੀ ਅਨਸਰ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਇਸ ਤਰ੍ਹਾਂ ਹੀ ਇੱਕ ਤਾਜ਼ਾ ਮਾਮਲਾ ਅੱਜ ਸਾਹਮਣੇ ਆਇਆ ਹੈ ਜਿੱਥੇ ਕਿ ਮਾਸਟਰ ਕੇਡਰ ਦੀਆਂ ਭਰਤੀਆਂ ਨੂੰ ਲੈ ਕੇ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਇਸ਼ਤਿਹਾਰ ਵਿੱਚ ਹਿੰਦੀ ਮਾਸਟਰ/ਮਿਸਟ੍ਰੈਸ ਕੇਡਰ ਦੀਆਂ 1580 ਅਸਾਮੀਆਂ ਉਤੇ ਭਰਤੀ ਦੀ ਗੱਲ ਕੀਤੀ ਗਈ ਹੈ ਅਤੇ 27 ਦਸੰਬਰ ਤੱਕ ਅਪਲਾਈ ਕਰਨ ਲਈ ਕਿਹਾ ਗਿਆ ਹੈ।
ਇਸ ਇਤਿਹਾਸਕ ਸਬੰਧੀ ਜਦੋਂ ਪੜਤਾਲ ਕੀਤੀ ਗਈ ਤਾਂ ਇਹ ਇਸ਼ਤਿਹਾਰ ਬਿਲਕੁਲ ਫਰਜ਼ ਨਿਭਾਇਆ ਗਿਆ । ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਸਿੱਖਿਆ ਮੰਤਰੀ ਵੱਲੋਂ ਮਾਸਟਰ ਕੇਡਰ ਦੀਆਂ 10880 ਅਸਾਮੀਆਂ ਤੇ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕਰਨ ਦੀ ਗੱਲ ਕੀਤੀ ਗਈ ਸੀ ਪ੍ਰੰਤੂ ਹਾਲੇ ਤਕ ਕੋਈ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਹੈ।
- PSEB Term-1 EXAM : ਸਿੱਖਿਆ ਬੋਰਡ ਵੱਲੋਂ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਉਣ ਸਬੰਧੀ ਕੀਤੇ ਵੱਡੇ ਬਦਲਾਅ
- 6th pay commission: 15% ਵਾਧੇ ਸਬੰਧੀ ਵਿੱਤ ਵਿਭਾਗ ਵਲੋਂ ਸਪਸ਼ਟੀਕਰਨ
- BREAKING NEWS: ਫੈਮਿਲੀ ਪੈਨਸ਼ਨ ਲਈ ਮੁਲਾਜ਼ਮਾਂ ਤੋਂ 7 ਜਨਵਰੀ ਤੱਕ ਮੰਗੀਆਂ ਆਪਸ਼ਨਾ