ਅਣਪਛਾਤੇ ਵਿਅਕਤੀਆਂ ਤੇ ਕੀਤੇ ਪਰਚੇ ਵਿੱਚ ਸਾਂਝੇ ਫਰੰਟ ਦੇ ਆਗੂਆਂ ਨੂੰ ਨਾਮਜ਼ਦ ਕਰਨ ਤੇ ਵਫ਼ਦ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਮਿਲਿਆ

 *ਅਣਪਛਾਤੇ ਵਿਅਕਤੀਆਂ ਤੇ ਕੀਤੇ ਪਰਚੇ ਵਿੱਚ ਸਾਂਝੇ ਫਰੰਟ ਦੇ ਆਗੂਆਂ ਨੂੰ ਨਾਮਜ਼ਦ ਕਰਨ ਤੇ ਵਫ਼ਦ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਮਿਲਿਆ*  


*ਜਲਦ ਨਾਂ ਖਾਰਜ਼ ਨਾ ਕਰਨ 'ਤੇ ਕਰਾਂਗੇ ਘਿਰਾਓ - ਦੌੜਕਾ*



ਨਵਾਂ ਸ਼ਹਿਰ 13 ਅਕਤੂਬਰ ( ) ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਦਾ ਵਫ਼ਦ ਅਣਪਛਾਤੇ ਵਿਅਕਤੀਆਂ ਤੇ ਕੀਤੇ ਪਰਚੇ ਵਿਚ ਸਾਂਝੇ ਫਰੰਟ ਦੇ ਆਗੂਆਂ ਨੂੰ ਨਾਮਜ਼ਦ ਕਰਨ ਤੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਨਵਾਂਸ਼ਹਿਰ ਨੂੰ ਮਿਲਿਆ।  

          ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਅਜੀਤ ਸਿੰਘ ਬਰਨਾਲਾ ਅਤੇ ਮੁਲਖ ਰਾਜ ਸ਼ਰਮਾ ਨੇ ਦੱਸਿਆ ਕਿ ਐਫ ਆਈ ਆਰ ਨੰਬਰ 0154 /2020 ਅਨੁਸਾਰ ਮਿਤੀ 10/8/2020 ਨੂੰ ਬੀ ਜੇ ਪੀ ਦੇ ਐਸ ਸੀ ਵਿੰਗ ਦੇ ਨਾਮਲੂਮ ਵਰਕਰਾਂ ਵਲੋਂ ਮਾਝਾ ਖੇਤਰ 'ਚ ਨਸ਼ੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਰੋਸ ਵਜੋਂ ਅੰਬੇਦਕਰ ਚੌਕ ਨਵਾਂਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਾਰਨ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਸੀ, ਇਸ ਕੇਸ ਵਿੱਚ ਥਾਣਾ ਸਿਟੀ ਨਵਾਂਸ਼ਹਿਰ ਦੇ ਅਧਿਕਾਰੀਆਂ ਵੱਲੋਂ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਜ਼ਿਲ੍ਹਾ ਕਨਵੀਨਰਾਂ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਅਜੀਤ ਸਿੰਘ ਬਰਨਾਲਾ ਅਤੇ ਰਾਮ ਲੁਭਾਇਆ ਨੂੰ ਨਾਮਜ਼ਦ ਕੀਤਾ ਗਿਆ ਹੈ। ਜਦੋਂ ਕਿ ਉਸ ਦਿਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਹਲਕਾ ਵਿਧਾਇਕ ਅੰਗਦ ਸਿੰਘ ਦੀ ਕੋਠੀ ਸਾਹਮਣੇ ਰੋਸ ਪ੍ਰਦਰਸ਼ਨ ਉਪਰੰਤ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਸੀ। ਇਸ ਸਬੰਧੀ ਸਾਂਝਾ ਫਰੰਟ ਦੇ ਆਗੂਆਂ ਦਾ ਵੱਡਾ ਵਫਦ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਿਆ। ਵਫਦ ਨੇ ਇਸ ਕਿਸਮ ਦੀ ਘਿਨਾਉਣੀ ਹਰਕਤ ਕਰਨ ਵਾਲੇ ਨਵਾਂਸ਼ਹਿਰ ਸਿਟੀ ਪੁਲੀਸ ਦੇ ਅਧਿਕਾਰੀਆਂ ਨੂੰ ਬਰਖਾਸਤ ਕਰਨ ਅਤੇ ਪਰਚੇ ਵਿੱਚ ਨਾਮਜ਼ਦ ਆਗੂਆਂ ਦੇ ਨਾਂ ਖਾਰਜ ਕਰਨ ਦੀ ਮੰਗ ਕੀਤੀ। ਆਗੂਆਂ ਨੇ ਸਾਂਝੇ ਫਰੰਟ ਦੇ ਜ਼ਿਲ੍ਹਾ ਕਨਵੀਨਰਾਂ ਦੇ ਨਾਂ ਜਲਦ ਪਰਚੇ ਵਿੱਚੋਂ ਖਾਰਜ ਨਾ ਕਰਨ ਤੇ ਪ੍ਰਸ਼ਾਸਨ ਨੂੰ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ।

          ਇਸ ਮੌਕੇ ਮੋਹਨ ਸਿੰਘ ਪੂਨੀਆ, ਸੁਖ ਰਾਮ, ਸੀਬੂ ਰਾਮ, ਬਲਬੀਰ ਕੁਮਾਰ, ਰਾਮ ਪਾਲ, ਕੁਲਵਿੰਦਰ ਰਾਮ, ਸੁੱਚਾ ਰਾਮ, ਅਮਰੀਕ ਲਾਲ, ਨਿਰਮਲ ਸਿੰਘ, ਸ਼ਿੰਗਾਰਾ ਸਿੰਘ, ਰਾਵਲ ਸਿੰਘ, ਜੋਗਿੰਦਰ ਸਿੰਘ, ਜੋਗਾ ਸਿੰਘ, ਭਲਵਿੰਦਰ ਪਾਲ, ਸਤਨਾਮ ਸਿੰਘ, ਸੁਖਵਿੰਦਰ ਪਾਲ, ਅਮਰਜੀਤ ਸਿੰਘ, ਮੱਖਣ ਰਾਮ, ਧੀਰ ਸਿੰਘ, ਪ੍ਰੇਮ ਰੱਤੂ, ਸੱਤਪਾਲ, ਕੁਲਵੰਤ ਸਿੰਘ, ਪਰਮੇਸ਼ ਕੁਮਾਰ, ਨਰਿੰਦਰ ਕੁਮਾਰ, ਬਲਵੀਰ ਰਾਮ, ਕੇਵਲ ਰਾਮ, ਅਸ਼ੋਕ ਕੁਮਾਰ, ਅਮਰੀਕ ਸਿੰਘ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends