ਮੋਹਾਲੀ 2 ਅਕਤੂਬਰ () ਮੁੱਖ ਅਧਿਆਪਕ ਯੂਨੀਅਨ ਦੀ ਮੀਟਿੰਗ ਡੀਪੀਆਈ ਪ੍ਰਾਇਮਰੀ ਨਾਲ ਹੋਈ।
ਮੁੱਖ ਅਧਿਆਪਕ ਅਤੇ ਕੇਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਡੀ ਪੀ ਆਈ ਪ੍ਰਾਇਮਰੀ ਮੈਡਮ ਹਰਿੰਦਰ ਕੌਰ ਜੀ ਨਾਲ ਹੋਈ ਮੀਟਿੰਗ
ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਤੁਰੰਤ: ਅਮਨਦੀਪ ਸਰਮਾ
ਅਧਿਆਪਕਾਂ ਦੇ ਮੈਡੀਕਲ ਬਿਲ ਅਤੇ ਪ੍ਰਾਇਮਰੀ ਤੋਂ ਹੈੱਡ ਟੀਚਰ, ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਦਾ ਸਿਲਸਿਲਾ ਸ਼ੁਰੂ :ਕੁਲਾਣਾ,ਧੂਲਕਾ,ਦੁਆਬੀਆ,ਰਾਕੇਸ ਕੁਮਾਰ ਚੋਟੀਆਂ ।
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਦੀ ਮੀਟਿੰਗ ਡੀ ਪੀ ਆਈ ਪ੍ਰਾਇਮਰੀ ਨਾਲ ਹੋਈ। ਜਾਣਕਾਰੀ ਦਿੰਦਿਆ ਸੂਬਾ ਪ੍ਰਧਾਨ ਅਮਨਦੀਪ ਸਰਮਾ ਨੇ ਕਿਹਾ ਕੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਕਾਫੀ ਲੰਮੇ ਸਮੇਂ ਤੋਂ ਰੁਕੀਆ ਪਈਆ ਹਨ ਇਸ ਸਬੰਧੀ ਡੀ ਪੀ ਆਈ ਪ੍ਰਾਇਮਰੀ ਨੇ ਕਿਹਾ ਕੇ ਮਾਸਟਰ ਕਾਡਰ ਦੀਆਂ ਤਰੱਕੀਆ ਤੁਰੰਤ ਹੋਣਗੀਆਂ ਹੈਡ ਟੀਚਰ ਸੈਂਟਰ ਹੈਡ ਟੀਚਰ ਦੀਆਂ ਤਰੱਕੀਆ ਜਲਦੀ ਕਰਨ ਸਬੰਧੀ ਪੱਤਰ ਜਾਰੀ ਕਰਨ ਦੀ ਗੱਲ ਕੀਤੀ। ਪ੍ਰਾਇਮਰੀ ਕਾਡਰ ਦੀਆਂ 1904 ਹੈਡ ਟੀਚਰ ਦੀਆਂ ਪੋਸਟਾ ਬਹਾਲ ਕਰਨ ਸਬੰਧੀ ਉਹਨਾਂ ਕਿਹਾ ਕੇ ਜਲਦੀ ਬਣਦੀਆਂ ਪੋਸਟਾ ਦਿੱਤੀਆਂ ਜਾਣਗੀਆ।
👇👇👇👇👇👇👇👇👇👇👇👇👇👇
2364 ਅਧਿਆਪਕਾ ਦੀ ਭਰਤੀ ਸਬੰਧੀ ਉਹਨਾ ਕਿਹਾ ਕੇ ਅਦਾਲਤ ਦੇ ਫੈਸਲੇ ਤੋਂ ਤੁਰੰਤ ਬਾਅਦ ਭਰਤੀ ਸੁਰੂ ਕਰ ਦਿੱਤੀ ਜਾਵੇਗੀ,ਮੈਡੀਕਲ ਬਿਲਾ ਸਬੰਧੀ ਉਹਨਾਂ ਕਿਹਾ ਕਿ ਰਿਟਾਇਰ ਅਧਿਆਪਕਾਂ ਦਾ ਮੈਡੀਕਲ ਬਜਟ ਜਾਰੀ ਹੋ ਚੁੱਕਾ ਹੈ ਤੇ ਅਧਿਆਪਕਾਂ ਦੇ ਬਜਟ ਅਤੇ ਮੈਡੀਕਲ ਸਬੰਧੀ ਵੀ ਡਿਊਟੀ ਲਗਾ ਦਿੱਤੀ ਹੈ,ਜਥੇਬੰਦੀ ਵੱਲੋ ਜਿਲ੍ਹਾ ਪੱਧਰ ਤੇ ਸੈਂਟਰ ਹੈੱਡ ਟੀਚਰ ਦੀ ਸੀਨੀਅਰਤਾ ਬਣਾਉਣ ਸਬੰਧੀ ਅਤੇ ਪ੍ਰਮੋਟ ਹੋਏ ਹੈੱਡ ਟੀਚਰ ਸੈਂਟਰ ਹੈੱਡ ਟੀਚਰਾਂ ਨੂੰ ਟ੍ਰਾਂਸਫਰ ਪਾਲਿਸੀ ਤੋਂ ਬਾਹਰ ਰੱਖਣ ਸਬੰਧੀ ਵੀ ਗੱਲਬਾਤ ਕੀਤੀ ਗਈ ਜਿਸ ਤੇ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੰਗਾਂ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਇਆ ਜਾਣਗੀਆ । ਇਸ ਸਮੇਂ ਜਨਰਲ ਸਕੱਤਰ ਸਤਿੰਦਰ ਦੁਆਬੀਆ ,ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਅ੍ਮਿਤਸਰ,ਸੂਬਾ ਮੀਤ ਪ੍ਰਧਾਨ ਜਸਨਦੀਪ ਕੁਲਾਣਾ,ਸੂਬਾ ਜੋਆਇੰਟ ਸਕੱਤਰ ਰਾਕੇਸ ਕੁਮਾਰ ਸੰਗਰੂਰ,,ਬਲਵਿੰਦਰ ਸਿੰਘ ਹਾਕਮਵਾਲ ,ਸੁਖਵਿੰਦਰ ਸਿੰਗਲਾ ,,ਬਲਵਿੰਦਰ ਸਿੰਘ ,ਭੁਪਿੰਦਰ ਸਿੰਘ,ਬੂਟਾ ਸਿੰਘ ,ਗੁਲਜਾਰ ਸਿੰਘ ਅਦਿ ਸਾਥੀ ਹਾਜਰ ਸਨ।