ਪੰਜਾਬੀ ਏ
ਜਮਾਤ - ਨੌਵੀਂ
ਲਿਖਤੀ ਅੰਕ = 65
ਸਮਾਂ = 3 ਘੰਟੇ
ਪ੍ਰਸ਼ਨ 1. ਵਸਤੂਨਿਸ਼ਠ ਪ੍ਰਸ਼ਨ : 10*2=20
1. | ਟੁਕੜੀ ਜਗ ਤੋਂ ਨਿਆਰੀ ਕਵਿਤਾ ਵਿੱਚ ਕਿਸ ਦੀ ਸੁੰਦਰਤਾ ਦਾ ਵਰਣਨ ਹੋਇਆ ਹੈ? |
---|---|
2. | ਮਾਤਾ ਗੁਜਰੀ ਜੀ ਕਿਹੜੇ ਚੰਦਾਂ ਦੀਆਂ ਘੋੜੀਆਂ ਗਾ ਰਹੀ ਸੀ? |
3. | ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨਾ ਕਿੱਥੇ ਸੰਭਾਲਿਆ? |
4. | ਲੇਖਕ ਨੂੰ ਆਪਣੀ ਬੇਬੇ ਕਾਹਦੀ ਟਕਸਾਲ ਜਾਪਦੀ ਸੀ? |
5. | ਕਿਸ ਦੀ ਫੁੱਟਬਾਲ ਦੀ ਕਿੱਕ ਬੜੀ ਮਸ਼ਹੂਰ ਸੀ? |
6. | ਪਾਲੀ ਨੂੰ ਵੇਖ ਕੇ ਜੀਤ ਕੰਡਕਟਰ ਨੂੰ ਕੌਣ ਯਾਦ ਆ ਜਾਂਦਾ ਸੀ? |
7. | ‘ਪਰਤ ਆਉਣ ਤੱਕ' ਇਕਾਂਗੀ ਦਾ ਲੇਖਕ ਕੌਣ ਹੈ? |
8. | ਦਾਦੀ ਨੂੰ ਬੱਚਿਆਂ ‘ਤੇ ਗੁੱਸਾ ਕਿਉਂ ਆਉਂਦਾ ਹੈ? |
9. | ‘ਇੱਕ ਹੋਰ ਨਵਾਂ ਸਾਲ' ਨਾਵਲ ਦੇ ਕਿੰਨੇ ਕਾਂਡ ਹਨ? |
10. | ਬੰਤੇ ਦੀ ਪਤਨੀ ਦਾ ਕੀ ਨਾਂ ਸੀ? |
ਪ੍ਰਸ਼ਨ 2. ਕਿਸੇ ਇੱਕ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ: 2+3=5
- ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਫੜ ਫੜ ਰਹੀ ਸਰੀਕ, ਸਮੇਂ ਖਿਸਕਾਈ ਕੰਨੀ। ਕਿਵੇਂ ਨਾ ਸੱਕੀ ਰੋਕ,ਅਟਕ ਜੋ ਪਾਈ ਭੰਨੀ। ਤ੍ਰਿਥੇ ਆਪਣੇ ਵੇਗ,ਗਿਆ ਟੱਪ ਧੰਨੇ ਧੰਨੀ।
- ਕੱਲ੍ਹ ਮੈਂ ਵੇਖੀ ਮਾਧੁਰੀ ਉਸੇ ਪਿੰਡ ਸਕੂਲ ਵਿੱਚ ਗੁੱਤਾਂ ਬੰਨ੍ਹ ਕੇ ਰਿਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ, ਊੜਾ ਐੜਾ ਲਿਖ ਰਹੀ, ਬੇਟੀ ਨੰਦ ਕਿਸ਼ੋਰ ਦੀ।
ਪ੍ਰਸ਼ਨ 3. ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ : (4)
- ਜਵਾਨ ਪੰਜਾਬ ਦੇ
- ਤ੍ਰਿੰਝਣ
ਪ੍ਰਸ਼ਨ 4. ਕਿਸੇ ਇੱਕ ਵਾਰਤਕ ਰਚਨਾ ਦਾ ਸਾਰ ਲਿਖੋ: (6)
- ਵੱਡਿਆਂ ਦਾ ਆਦਰ
- ਵਹਿਮੀ ਤਾਇਆ
ਪ੍ਰਸ਼ਨ 5. ਹੇਠ ਲਿਖੇ ਵਾਰਤਕ ਲੇਖਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ : 2+2 = 4
- ਸੁਲਤਾਨਪੁਰ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਦਾ ਨਿੱਤ-ਕਰਮ ਕੀ ਸੀ?
- ਸਮੇਂ ਦਾ ਅਰਥ ਤੋਂ ਕੀ ਭਾਵ ਹੈ? ਲੇਖਕ ਕਿਹੜੇ ਸਮੇਂ ਨੂੰ ਸਾਰਥਕ ਸਮਝਦਾ ਹੈ?
- ਦੁਨੀਆਂ ਦਾ ਉਲਟਾਪਨ ਕੀ ਹੁੰਦਾ ਹੈ?
- ਪਤੀ-ਪਤਨੀ ਘਰ ਦਾ ਮਾਹੌਲ ਕਿਵੇਂ ਠੀਕ ਕਰ ਸਕਦੇ ਹਨ?
ਪ੍ਰਸ਼ਨ 6. ਕਿਸੇ ਇੱਕ ਕਹਾਣੀ ਦਾ ਸਾਰ ਲਿਖੋ (6)
- ਜਨਮ ਦਿਨ
- ਮੁਰਕੀਆਂ
ਪ੍ਰਸ਼ਨ 7. ਹੇਠ ਲਿਖਿਆਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ: 2 + 2 = 4
- ਕੱਲੋਂ ਨੇ ਲੇਖਕ ਨੂੰ ਕਿਹੜੀ ਸੌਗਾਤ ਭੇਟ ਕੀਤੀ ਤੇ ਕਿਉਂ?
- ਫੁੱਟਬਾਲ ਖੇਡ ਰਹੇ ਬਸ਼ੀਰੇ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਹੈ?
- ਕਰੀਮੂ ਅਤੇ ਰਹੀਮੂ ਬਾਰੇ ਪਿੰਡ ਦੇ ਲੋਕਾਂ ਦੀ ਕੀ ਰਾਏ ਸੀ?
- ਤ੍ਰਿਕਾਲਾਂ ਨੂੰ ਸਾਰਾ ਟੱਬ ਕਿਸ ਗੱਲ ਦੀ ਇੰਤਜ਼ਾਰ ਕਰ ਰਿਹਾ ਸੀ?
ਪ੍ਰਸ਼ਨ 8. ਕਿਸੇ ਇੱਕ ਦਾ ਪਾਤਰ-ਚਿਤਰਨ ਲਿਖੋ: (5)
- ਕਿਸ਼ਨ ਦੇਈ
- ਸਿਰਜਣਾ
ਪ੍ਰਸ਼ਨ 9. “ਤਾਂ ਹੁਣ ਤੁਹਾਡਾ ਮਤਲਬ ਏ ਸ਼ੇਰਮੁਖੇ ਵੱਲ ਹੱਟੀ ਕਰ ਲਈਏ ਤੇ ਗਊਮੁਖੇ ਵੱਲ ਘਰ ਬਣਾ ਲਈਏ।” 2+2+2=6
- ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ?
- ਇਕਾਂਗੀ ਦਾ ਲੇਖਕ ਕੌਣ ਹੈ?
- ਗਊਮੁਖੇ ਅਤੇ ਸ਼ੇਰਮੁਖੇ ਤੋਂ ਕੀ ਭਾਵ ਹੈ?
ਜਾਂ
“(ਜ਼ੋਰ ਨਾਲ) ਮਖਾਂ, ਬਾਬਾ ਜੀ, ਆਜੋ ਬਾਹਰ। ਫ਼ੌਜਾਂ ਸ਼ਿਵਰਾਂ ਮੇਂ ਗਈ ਐਂ। ਮੈਦਾਨ-ਏ-ਜੰਗ ਸ਼ਾਂਤ ਹੈ।”
- ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ?
- ਮੈਦਾਨ-ਏ-ਜੰਗ ਕਿਉਂ ਸ਼ਾਂਤ ਸੀ?
- ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
ਪ੍ਰਸ਼ਨ 10. ਨਾਵਲ ਦੇ ਅਧਾਰ 'ਤੇ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ: (5)
- ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ‘ਬੈੱਡ ਟੀ’ ਦੀ ਮੰਗ ਕਿਉਂ ਕਰਦਾ ਹੈ?
- ਬੰਤੇ ਦੇ ਪਿਓ ਦੀ ਮੌਤ ਕਿਵੇਂ ਹੋਈ?
- ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡੀ?
- ਰਿਕਸ਼ਾ ਚਾਲਕ ਦੀ ਮਾਂ ਕਿੱਥੇ ਰਹਿੰਦੀ ਸੀ? ਉਹ ਉਸ ਦੀ ਦੇਖ-ਭਾਲ ਕਿਵੇਂ ਕਰਦਾ ਹੈ?
- ਰਿਕਸ਼ਾ ਚਾਲਕ ਦੇ ਕਿੰਨੇ ਬੱਚੇ ਸਨ? ਉਨ੍ਹਾਂ ਦੀ ਪੜ੍ਹਾਈ ਸੰਬੰਧੀ ਉਸ ਦੇ ਕੀ ਵਿਚਾਰ ਸਨ?