ਅੱਠਵੀਂ ਜਮਾਤ ਦੀ ਕੱਟਲਿਸਟ ਜਾਰੀ ਸਕੂਲਾਂ ਨੂੰ ਰਜਿਸਟ੍ਰੇਸ਼ਨ ਨੰਬਰ ਦੀ ਸੋਧ ਲਈ ਸ਼ਡਿਊਲ ਜਾਰੀ
ਚੰਡੀਗੜ੍ਹ 8 ਜਨਵਰੀ ( ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਮਾਰਚ 2024-25 ਦੀ ਕੱਟਲਿਸਟ ਸਕੂਲ ਲਾਗਿਨ ਆਈਡੀ ਤੇ ਅਪਲੋਡ ਕਰ ਦਿੱਤੀ ਗਈ ਹੈ। ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਅੱਠਵੀਂ ਜਮਾਤ ਦੀ ਕੱਟਲਿਸਟ ਦੀ ਜਾਂਚ ਕਰ ਲੈਣ।
ਜੇਕਰ ਕਿਸੇ ਵਿਦਿਆਰਥੀ ਨੇ ਪੰਜਵੀਂ ਜਮਾਤ ਪੰਜਾਬ ਬੋਰਡ ਤੋਂ ਪਾਸ ਕੀਤੀ ਹੈ ਅਤੇ ਉਸ ਨੂੰ ਨਵਾਂ ਰਜਿਸਟ੍ਰੇਸ਼ਨ ਨੰਬਰ ਅਲਾਟ ਹੋ ਗਿਆ ਹੈ ਤਾਂ ਉਸ ਰਜਿਸਟ੍ਰੇਸ਼ਨ ਨੰਬਰ ਦੀ ਸੋਧ ਲਈ ਸੋਧ ਫਾਰਮ ਜਨਰੇਟ ਕਰਕੇ 03/01/2025 ਤੋਂ 31/01/2025 ਤੱਕ ਬਿਨਾਂ ਕਿਸੇ ਫੀਸ ਦੇ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਇਆ ਜਾਵੇ।
ਜੇਕਰ ਇਹ ਸੋਧ ਮਿੱਥੀ ਮਿਤੀ ਤੱਕ ਨਹੀਂ ਕਰਵਾਈ ਜਾਂਦੀ ਹੈ ਤਾਂ ਬਾਅਦ ਵਿੱਚ ਨਿਯਮਾਂ ਅਨੁਸਾਰ ਫੀਸ ਦੇ ਨਾਲ ਸੋਧ ਕਰਵਾਈ ਜਾ ਸਕੇਗੀ।