DUMMY ADMISSION IN SCHOOL: ਸਕੂਲਾਂ ਵਿੱਚ ਡਮੀ ਦਾਖਲਿਆਂ ਨੂੰ ਰੋਕਣ ਲਈ ਸਰਕਾਰ ਸਖਤ, ਦਾਖਲਾ ਰਜਿਸਟਰਾਂ ਨੂੰ ਕਰਵਾਉਣਾ ਪਵੇਗਾ ਤਸਦੀਕ


ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਾਖਲਾ ਰਜਿਸਟਰਾਂ ਨੂੰ ਖੇਤਰੀ ਦਫਤਰਾਂ ਤੋਂ ਤਸਦੀਕ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।ਸਿੱਖਿਆ ਬੋਰਡ ਵਲੋਂ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ ਅਤੇ ਕਿਹਾ ਗਿਆ ਹੈ ਕਿ  ਕਈ ਸੰਸਥਾਵਾਂ ਦਾਖਲੇ ਖਤਮ ਹੋਣ ਦੀ ਅੰਤਿਮ ਮਿਤੀ ਤੋਂ ਬਾਦ ਵੀ ਆਪਣੇ ਵਿਦਿਆਰਥੀਆਂ ਦੇ ਦਾਖਲੇ ਕਰਦੀਆਂ ਹਨ ਜਿਸ ਨਾਲ ਡੰਮੀ ਦਾਖਲੇ ਕਰਨ ਦਾ ਖਦਸਾ ਬਣਿਆ ਰਹਿੰਦਾ ਹੈ।  ਉਚ ਅਧਿਕਾਰੀਆਂ ਵੱਲੋਂ  ਡੰਮੀ  ਦਾਖਲਿਆਂ ਦਾ ਗੰਭੀਰ ਨੋਟਿਸ ਲਿਆ ਗਿਆ ਹੈ। 






ਇਸ ਲਈ  ਸਮੂਹ  ਅਫੈਲਿੱਟੀਏਡ ਸੰਸਥਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਪਣੀ ਸੰਸਥਾ ਦੇ ਦਾਖਲਾ ਖਾਰਜ ਰਜਿਸਟਰ ਨੂੰ ਹੇਠ ਲਿਖੇ ਸ਼ਡਿਊਲ ਅਨੁਸਾਰ ਸਬੰਧਤ ਜਿਲ੍ਹੇ ਦੇ ਜਿਲ੍ਹਾ ਮੈਨੇਜਰਾਂ ਵੱਲੋਂ ਪ੍ਰਤੀ ਹਸਤਾਖਰ ਕਰਵਾਉਣਾ ਯਕੀਨੀ ਬਣਾਉਣਗੀਆਂ: ਬਿਨਾ ਫੀਸ ਤੋਂ   16 ਸਤੰਬਰ ਤੋਂ 30 ਸਤੰਬਰ 2022 ਤੱਕ, 1,000/- ਰੁ: ਜੁਰਮਾਨੇ ਨਾਲ 01 ਅਕਤੂਬਰ ਤੋਂ ਮਿਤੀ 10 ਅਕਤੂਬਰ 2022 ਤੱਕ,  2000/-ਰੁ: ਜੁਰਮਾਨੇ ਨਾਲ, 11 ਅਕਤੂਬਰ ਤੋਂ ਮਿਤੀ 20 ਅਕਤੂਬਰ 2022 ਤੱਕ ,ਅਤੇ  3,000/- ਰੁ: ਜੁਰਮਾਨਾ 21 ਅਕਤੂਬਰ 31 ਅਕਤੂਬਰ ਤੱਕ ਚੇਅਰਮੈਨ ਜੀ ਵੱਲੋਂ ਦੇਰੀ ਦੀ ਮੁਆਫੀ ਦੇ ਨਾਲ  ਦਾਖਲਾ ਖਾਰਜ ਰਜਿਸਟਰ ਨੂੰ ਖੇਤਰੀ ਦਫਤਰਾਂ ਤੋਂ ਤਸਦੀਕ ਕਰਵਾਇਆ ਜਾ ਸਕੇਗਾ।  ਦਾਖਲਾ ਰਜਿਸਟਰਾਂ ਨੂੰ ਖੇਤਰੀ ਦਫਤਰਾਂ ਤੋਂ ਤਸਦੀਕ  ਨਾ  ਕਰਵਾਉਣ ਤੇ ਸੰਸਥਾਵਾਂ ਵਿਰੁੱਧ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।  READ OFFICIAL LETTER HERE 





Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends