ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਾ ਤਸਕਰ ਅੰਤਰਰਾਜੀ ਗਿਰੋਹ ਦਾ ਪਰਦਾਫਾਸ
ਇੱਕ ਕੁਇੰਟਲ ਗਾਂਜਾ, 5 ਲੱਖ ਦੀ ਡਰੱਗ ਮਨੀ, ਮਹਿੰਦਰਾ ਪਿਕਅੱਪ ਤੇ 4 ਮੋਬਾਇਲ ਫੋਨਾਂ ਸਮੇਤ ਤਿੰਨ ਕਾਬੂ
ਨਵਾਂਸ਼ਹਿਰ, 5 ਅਕਤੂਬਰ-
ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਆਈ ਪੀ ਐਸ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਇੱਕ ਵੱਡੀ ਸਫ਼ਤਲਾ ਹਾਾਸਲ ਕਰਦਿਆਂ ਇੱਕ ਕੁਇੰਟਲ (ਲਗਭਗ 100 ਕਿਲੋਗ੍ਰਾਮ) ਗਾਂਜਾ , ਇੱਕ ਮਹਿੰਦਰਾ ਪਿਕਅੱਪ ਪੀਬੀ -07 ਬੀ.ਡਬਲਯੂ 5583 ਬਰਾਮਦ ਕੀਤੀ ਗਈ।
ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਸੱਜਣ ਕੁਮਾਰ ੳਰਫ਼ ਉਜਾਲਾ ਪੁੱਤਰ ਮਹੇਸ਼ਵਰ ਰਾਏ ਵਾਸੀ ਸ਼ੇਰਦਿਲਪੁਰ ਪੁਲਿਸ ਥਾਣਾ ਪੈਟਰਿਕ ਜ਼ਿਲ੍ਹਾ ਸਮਸਤੀਪੁਰ ਬਿਹਾਰ, ਮੱਖਣ ਪਾਸਵਾਨ ਪੁੱਤਰ ਓਮੇਸ਼ ਪਾਸਵਾਨ ਵਾਸੀ ਪੇਮਨਪੁਰ ਪੁਲਿਸ ਥਾਣਾ ਮੇਹਨਰ, ਬਿਸੋਲੀ, ਬਿਹਾਰ ਅਤੇ ਮਿੰਟੂ ਕੁਮਾਰ ਰਾਧਾ ਪਤਨੀ ਰਮੇਸ ਚੋਪੜਾ ਵਾਸੀ ਦੌਸਤ ਨਗਰ ਸ਼ੇਰਪੁਰ ਪਟਨਾ ਬਿਹਾਰ ਵਜੋਂ ਹੋਈ ਹੈ। ਇਨ੍ਹਾਂ ਦੋਸ਼ੀਆਂ ਕੋਲੋਂ 4 ਮੋਬਾਇਲ ਫੋਨ, 5 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਫਗਵਾੜਾ ਤੋਂ ਪਿੱਛਾ ਕਰਨ ਤੋਂ ਬਾਅਦ ਫੜ੍ਹਨ `ਚ ਸਫ਼ਤਲਾ ਹਾਸਿਲ ਕੀਤੀ ਗਈ ਅਤੇ ਇਹ ਗੈਂਗ ਯੂਪੀ, ਬਿਹਾਰ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਤਸਕਰੀ ਅਤੇ ਸਪਲਾਈ ਨੈਟਵਰਕ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੇ ਸਬੰਧਾਂ ਦੀ ਖੋਜ ਕਰਕੇ ਹੋਰ ਵਿਅਕਤੀਆਂ ਦੇ ਫੜੇ ਜਾਣ ਦੀ ਸੰਭਾਵਨਾ ਹੈ।