ਕਿਸਾਨ ਸੰਯੁਕਤ ਮੋਰਚੇ ਦਾ ਭਾਰਤ ਬੰਦ ਅੱਜ
ਕਈ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਇਸ ਦੀ ਹਮਾਇਤ ਕੀਤੇ
ਜਾਣ ਦੇ ਸੰਕੇਤ ਮਿਲੇ ਹਨ। ਕੁਝ ਪਾਰਟੀਆਂ ਨੇ ਤਾਂ ਬੰਦ ਦੀ
ਹਮਾਇਤ 'ਚ ਸੜਕਾਂ 'ਤੇ ਉੱਤਰਨ ਦਾ ਐਲਾਨ ਵੀ ਕਰ
ਦਿੱਤਾ ਹੈ। ਕੋੋਈ ਵੀ ਸ਼ਰਾਰਤੀ ਅਨਸਰ ਭਾਰਤ ਬੰਦ ਦਾ ਫਾਇਦਾ ਨਾ
ਉਠਾ ਸਕਣ, ਇਸ ਲਈ ਸੁਰੱਖਿਆ ਨੂੰ ਲੈ ਕੇ ਕਈ ਰਾਜਾਂ ਨੇ
ਹਦਾਇਤਾਂ ਜਾਰੀ ਕੀਤੀ ਹੈ।
ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਇਹ ਬੰਦ
ਸ਼ਾਂਤੀਪੂਰਨ ਹੋਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ
ਕਿ ਕਿਸਾਨ ਇਹ ਨਿਸ਼ਚਿਤ ਕਰਨਗੇ ਕਿ ਜਨਤਾ ਨੂੰ ਘੱਟੋ
ਤੋਂ ਧੱਟ ਅਸਵਿਧਾ ਦਾ ਸਾਹਮਣਾ ਕਰਨਾ ਪਵੇ।
ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਬੰਦ ਸਵੇਰੇ
ਛੇ ਵਜੇ ਤੋਂ ਸ਼ੁਰੂ ਅਤੇ ਸ਼ਾਮ ਚਾਰ ਵਜੇ ਤਕ ਚੱਲੇਗਾ।
ਇਸ ਦੌਰਾਨ ਕੇਂਦਰ ਅਤੇ ਰਾਜ ਸਰਕਾਰ ਦੇ ਦਫ਼ਤਰਾਂ,
ਬਾਜ਼ਾਰਾਂ, ਦੁਕਾਨਾਂ, ਕਾਰਖ਼ਾਨਿਆਂ, ਸਕੂਲ, ਕਾਲਜਾਂ ਅਤੇ
ਹੋਰ ਵਿੱਦਿਅਕ ਸੰਸਥਾਵਾਂ ਨੂੰ ਕੰਮ ਕਰਨ ਦੀ ਆਗਿਆ
ਨਹੀਂ ਦਿੱਤੀ ਜਾਵੇਗੀ। ਜਨਤਕ ਅਤੇ ਨਿੱਜੀ ਆਵਾਜਾਈ ਨੂੰ
ਵੀ ਆਗਿਆ ਨਹੀਂ ਹੋਵੇਗਾ।
ਕਿਸਾਨ ਇਨ੍ਹਾਂ ਸੇਵਾਵਾਂ ਨੂੰ ਬੰਦ ਤੋਂ ਛੋਟ ਦੇਣਗੇ
ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਕਿਹਾ ਹੈ ਕਿ ਬੰਦ
ਦੌਰਾਨ ਐਂਬੂਲੈਂਸ ਅਤੇ ਅੱਗ ਬੁਝਾਊ ਸੇਵਾਵਾਂ ਸਮੇਤ ਸਿਰਫ਼
ਐਮਰਜੈਂਸੀ ਸੇਵਾਵਾਂ ਨੂੰ ਹੀ ਕੰਮ ਕਰਨ ਦੀ ਆਗਿਆ
ਹੋਵੇਗੀ।
ਕਿਸਾਨਾਂ ਨੇ ਦਾਅਵਾ ਕੀਤਾ ਹੈ
ਕਿ ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ ਅਤੇ ਐਂਬੂਲੈਂਸ
ਸਮੇਤ ਮੈਡੀਕਲ ਨਾਲ ਜੁੜੀਆਂ ਸੇਵਾਵਾਂ ਨੂੰ ਚਲਾਉਣ ਦੀ
ਇਜਾਜ਼ਤ ਹੋਵੇਗੀ।
ਪ੍ਰੀਖਿਆ ਜਾਂ ਇੰਟਰਵਿਊ 'ਚ ਜਾਣ
ਵਾਲੇ ਵਿਦਿਆਰਥੀਆਂ ਨੂੰ ਨਹੀਂ ਰੋਕਿਆ ਜਾਵੇਗਾ। ਕੋਰੋਨਾ
ਨਾਲ ਜੁੜੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਨਹੀਂ ਰੋਕਿਆ
ਜਾਵੇਗਾ।