ਸੀ.ਬੀ.ਐੱਸ.ਈ ਦੀਆਂ 10ਵੀਂ ਤੇ 12ਵੀਂ ਦੀ ਕੰਪਾਰਟਮੈਂਟ ਤੇ ਸੁਧਾਰ ਪ੍ਰੀਖਿਆਵਾਂ 25 ਅਗਸਤ ਤੋਂ 15 ਸਤੰਬਰ ਤਕ ਹੋਣਗੀਆਂ। ਬੋਰਡ ਵਲੋਂ ਜਾਰੀ ਤਰੀਕੇ ਦੇ ਮੁਤਾਬਕ, 10ਵੀਂ ਕੰਪਾਰਟਮੈਂਟ ਪ੍ਰਰੀਖਿਆ 25 ਅਗਸਤ ਤੋਂ ਸ਼ੁਰੂ ਹੋ ਕੇ ਅੱਠ ਸਤੰਬਰ ਤਕ ਚੱਲੇਗੀ। ਉੱਥੇ, 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ 25 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤਕ ਚੱਲੇਗੀ। ਇਨ੍ਹਾਂ ਪ੍ਰੀਖਿਆਵਾਂ ਦਾ ਨਤੀਜਾ 30 ਸਤੰਬਰ, 2021 ਨੂੰ ਜਾਰੀ ਕੀਤਾ ਜਾਵੇਗਾ। ਬੋਰਡ ਨੇ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ‘ਚ ਵਿਦਿਆਰਥੀਆਂ ਨੂੰ ਮਿਲੇ ਨੰਬਰ ਹੀ ਆਖਰੀ ਨੰਬਰ ਮੰਨੇ ਜਾਣਗੇ ਤੇ ਉਨ੍ਹਾਂ ਦਾ ਨਤੀਜਾ ਵੀ ਇਸੇ ਆਧਾਰ ‘ਤੇ ਬਣਾਇਆ ਜਾਵੇਗਾ।
– 10ਵੀਂ ਲਈ ਕੰਪਾਰਟਮੈਂਟ ਪ੍ਰੀਖਿਆਵਾਂ 25 ਅਗਸਤ ਤੋਂ ਹੋਣਗੀਆਂ। 25 ਅਗਸਤ ਨੂੰ ਪਹਿਲਾ ਪੇਪਰ ਆਈਟੀ, 27 ਅਗਸਤ ਨੂੰ ਅੰਗਰੇਜ਼ੀ, 31 ਅਗਸਤ ਨੂੰ ਵਿਗਿਆਨ, ਦੋ ਸਤੰਬਰ ਨੂੰ ਹਿੰਦੀ, ਤਿੰਨ ਸਤੰਬਰ ਨੂੰ ਹੋਮ ਸਾਈਂਸ, ਚਾਰ ਸਤੰਬਰ ਨੂੰ ਵਿਗਿਆਨ (ਥਿਊਰੀ), ਸੱਤ ਸਤੰਬਰ ਨੂੰ ਕੰਪਿਊਟਰ ਤੇ ਅੱਠ ਸਤੰਬਰ ਨੂੰ ਗਣਿਤ ਦਾ ਪੇਪਰ ਹੋਵੇਗਾ।
– 12ਵੀਂ ਦੇ ਵਿਦਿਆਰਥੀਆਂ ਦਾ ਪਹਿਲਾ ਪੇਪਰ ਅੰਗਰੇਜ਼ੀ, 26 ਅਗਸਤ ਨੂੰ ਬਿਜ਼ਨਸ ਸਟਡੀਜ਼, 27 ਅਗਸਤ ਨੂੰ ਪਾਲੀਟਿਕਲ ਸਾਈਂਸ, 28 ਅਗਸਤ ਨੂੰ ਸਰੀਰਕ ਸਿੱਖਿਆ, 31 ਅਗਸਤ ਨੂੰ ਅਕਾਊਂਟਸ, ਇਕ ਸਤੰਬਰ ਨੂੰ ਅਰਥਸ਼ਾਸਤਰ, ਦੋ ਸਤੰਬਰ ਨੂੰ ਸਮਾਜ ਸ਼ਾਸਤਰ, ਤਿੰਨ ਸਤੰਬਰ ਨੂੰ ਰਸਾਇਣ ਵਿਗਿਆਨ, ਚਾਰ ਸਤੰਬਰ ਨੂੰ ਮਨੋਵਿਗਿਆਨ, ਛੇ ਸਤੰਬਰ ਨੂੰ ਜੀਵ ਵਿਗਿਆਨ, ਸੱਤਸਤੰਬਰ ਨੂੰ ਹਿੰਦੀ, ਅੱਠ ਸਤੰਬਰ ਨੂੰ ਕੰਪਿਊਟਰ ਸਾਈਂਸ (ਨਿਊ), ਨੌ ਸਤੰਬਰ ਨੂੰ ਭੌਤਿਕ ਵਿਗਿਆਨ, 11 ਸਤੰਬਰ ਨੂੰ ਭੂਗੋਲ, 13 ਸਤੰਬਰ ਨੂੰ ਗਣਿਤ, 14 ਸਤੰਬਰ ਨੂੰ ਇਤਿਹਾਸ ਤੇ 15 ਸਤੰਬਰ ਨੂੰ ਹੋਮ ਸਾਈਂਸ ਦਾ ਪੇਪਰ ਹੋਵੇਗਾ।
ਧਿਆਨ ਰੱਖਣਯੋਗ ਜ਼ਰੂਰੀ ਗੱਲਾਂ
ਸੀਬੀਐੱਸਈ ਬੋਰਡ ਪ੍ਰੀਖਿਆ 2021 ‘ਚ ਹਾਜ਼ਰ ਹੋਣ ਲਈ ਐਡਮਿਟ ਕਾਰਡ ਇਕ ਲਾਜ਼ਮੀ ਦਸਤਾਵੇਜ਼ ਹੈ। ਇਸ ਲਈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਡਮਿਟ ਕਾਰਡ ਜ਼ਰੂਰ ਨਾਲ ਲੈ ਕੇ ਜਾਣ, ਇਸ ਤੋਂ ਬਿਨਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੱਥੇ ਹੀ ਕਾਲ ਲੈਟਰ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਇਕ ਪਛਾਣ ਪੱਤਰ ਵੀ ਆਪਣੇ ਨਾਲ ਲੈ ਕੇ ਜਾਣਾ ਪਵੇਗਾ।
ਵਿਦਿਆਰਥੀਆਂ ਨੂੰ ਪ੍ਰੀਖਿਆ ਸਮੇਂ ਤੋਂ ਘੱਟੋ-ਘੱਟ 1 ਘੰਟੇ ਪਹਿਲਾਂ ਆਪਣੇ ਸੰਬੰਧਤ ਸੈਂਟਰਾਂ ‘ਤੇ ਪਹੁੰਚਣਾ ਪਵੇਗਾ।
ਕੋਵਿਡ-19 ਇਨਫੈਕਸ਼ਨ ਤੋਂ ਬਚਣ ਲਈ ਵਿਦਿਆਰਥੀਆਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉੱਥੇ ਹੀ ਵਿਦਿਾਰਥੀਆਂ ਨੂੰ ਆਪਣੇ ਹੱਥਾਂ ਨੂੰ ਸਾਫ਼ ਰੱਖਣਾ ਪਵੇਗਾ। ਵਿਦਿਆਰਥੀ ਆਪਣਾ ਹੈਂਡ ਸੈਨੇਟਾਈਜ਼ਰ ਨਾਲ ਲੈ ਕੇ ਆ ਸਕਦੇ ਹਨ, ਉੱਥੇ ਹੀ ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਪਵੇਗੀ।
ਪ੍ਰੀਖਿਆ ਕੇਂਦਰ ‘ਤੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ, ਕੈਲਕੂਲੇਟਰ ਜਾਂ ਕੋਈ ਇਲੈਕਟ੍ਰੌਨਿਕ ਗੈਜੇਟ ਲੈ ਜਾਣ ਦੀ ਇਜਾਜ਼ਤ ਨਹੀਂ ਹੈ।
ਵਿਦਿਆਰਥੀ ਪ੍ਰੀਖਿਆ ਕੇਂਦਰ ‘ਤੇ ਕਿਸੇ ਵੀ ਵਸਤੂ ਦਾ ਅਦਾਨ-ਪ੍ਰਦਾਨ ਨਹੀਂ ਕਰ ਸਕਦੇ ਹਨ।