ਬਜਟ ਨਾ ਆਉਣ ਕਾਰਣ ਹਜਾਰਾਂ ਅਧਿਆਪਕ ਜਨਵਰੀ ਦੀ ਤਨਖਾਹ ਨੂੰ ਤਰਸੇ - ਲਾਹੌਰੀਆ

 ਬਜਟ ਨਾ ਆਉਣ ਕਾਰਣ ਹਜਾਰਾਂ ਅਧਿਆਪਕ ਜਨਵਰੀ ਦੀ ਤਨਖਾਹ ਨੂੰ ਤਰਸੇ - ਲਾਹੌਰੀਆ


           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਜਨਵਰੀ ਦਾ ਬਜਟ ਨਾ ਆਉਣ ਕਾਰਨ ਹਜਾਰਾਂ ਅਧਿਆਪਕਾਂ ਜਨਵਰੀ ਦੀ ਤਨਖਾਹਾਂ ਨੂੰ ਤਰਸ ਰਹੇ ਪਰ ਸਰਕਾਰ ਤੇ ਕੋਈ ਵੀ ਜੂੰ ਨਹੀ ਸਰਕ ਰਹੀ । ਲਹੌਰੀਆ ਨੇ ਦੱਸਿਆ ਕਿ ਅਧਿਆਪਕ ਟੈਕਸ ਕਟੌਤੀ ਤੇ ਲੋਨ ਦੀਆ ਕਿਸ਼ਤੀ ਤਾਰਨ ਤੋ ਵੀ ਅਸਮਰੱਥ ਹੋਏ ਪਏ ਹਨ । ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਨਖਾਹਾਂ ਦਾ ਬਜ਼ਟ ਜਲਦੀ ਪਾਇਆਂ ਜਾਵੇ ਕਿ ਅਧਿਆਪਕਾਂ ਨੂੰ ਕੋਈ ਮੁਸ਼ਕਲ ਨਾ ਆਵੇ । ਲਾਹੌਰੀਆ ਨੇ ਕਿਹਾ ਕਿ ਸਰਕਾਰ ਜਲਦੀ ਤਨਖਾਹਾਂ ਪਾੇ ਤਾ ਕਿ ਅਧਿਆਪਕ ਆਪਣੀ ਟੈਕਸ ਕਟੌਤੀ ਤੇ ਲੋਨ ਦੀਆ ਕਿਸ਼ਤਾ ਤਾਰ ਸਕਨ । ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ , ਗੁਰਮੇਲ ਸਿੰਘ ਬਰੇ , ਸਰਬਜੀਤ ਸਿੰਘ ਖਡੂਰ ਸਾਹਿਬ , ਨਿਰਭੈ ਸਿਂਘ ਮਾਲੋਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਹਰਜਿੰਦਰ ਸਿਂਘ ਬੁੱਢੀਪਿੰਡ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਪਵਨ ਕੁਮਾਰ ਜਲੰਧਰ ਆਦਿ ਆਗੂ ਹਾਜ਼ਰ ਸਨ ।

HEAD MASTER PROBATION PERIOD:ਹੈੱਡਮਾਸਟਰਾਂ ਦੇ ਪਰਖ ਕਾਲ 'ਚ ਰੁਕਾਵਟਾਂ, ਸਰਕਾਰ ਵੱਲੋਂ ਸ਼ਕਤੀਆਂ ਦਾ ਕੇਂਦਰੀਕਰਨ

 *ਸਿੱਧੀ ਭਰਤੀ ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਨ 'ਚ ਰੁਕਾਵਟਾਂ ਖੜੀਆਂ ਕਰਨ ਦੀ ਨਿਖੇਧੀ*


*ਸਿੱਖਿਆ ਵਿਭਾਗ ਵਿੱਚ ਸ਼ਕਤੀਆਂ ਦਾ ਕੇਂਦਰੀਕਰਨ ਨਿਖੇਧੀਯੋਗ : ਡੀ.ਟੀ. ਐੱਫ.*

ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕੇ ਸਿੱਖਿਆ ਵਿਭਾਗ ਵਿੱਚ ਜਨਵਰੀ 2020 ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਰਾਹੀਂ ਭਰਤੀ ਹੋਏ 672 ਹੈੱਡਮਾਸਟਰਾਂ ਦਾ ਪਰਖ ਕਾਲ ਪਾਰ ਕਰਨ ਵਿੱਚ ਸਿੱਖਿਆ ਵਿਭਾਗ ਵੱਲੋਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ । ਦਰਅਸਲ ਹੈੱਡਮਾਸਟਰਾਂ ਦਾ ਪਰਖ ਕਾਲ ਕਲੀਅਰ ਕਰਨ ਅਤੇ ਸੇਵਾਵਾਂ ਕਨਫਰਮ ਕਰਨ ਦੇ ਅਧਿਕਾਰ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ ਸਿੱਖਿਆ) ਕੋਲ ਹੋਣ ਦੇ ਬਾਵਜੂਦ, ਸਿੱਖਿਆ ਵਿਭਾਗ ਵੱਲੋਂ ਇਹਨਾਂ ਕੇਸਾਂ ਨੂੰ ਡੀ.ਪੀ.ਆਈ. ਦਫ਼ਤਰ ਵਿੱਚ ਮੰਗਵਾਂ ਲੈਣ ਕਰਨ ਇਹ ਮਾਮਲਾ ਲਟਕ ਗਿਆ ਹੈ। ਡੀ.ਟੀ.ਐੱਫ. ਆਗੂਆਂ ਨੇ ਵਿਭਾਗ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨੂੰ ਸਿੱਖਿਆ ਵਿਭਾਗ ਦਾ ਗੈਰ ਜ਼ਿੰਮੇਵਾਰੀ ਵਾਲਾ ਰੱਵਈਆ ਕਰਾਰ ਦਿੱਤਾ ਹੈ । 

ALSO READ: 

HOW TO CHECK STUDENTS GOT SCHOLARSHIP OR NOT? ਵਿਦਿਆਰਥੀ ਨੂੰ ਕਿਨ੍ਹਾਂ ਵਜੀਫਾ ਮਿਲਿਆ ਜਾਣੋ ਸਿਰਫ਼ 2 ਸਟੈਪਾਂ ਵਿੱਚ

ਭਗਵੰਤ ਮਾਨ ਵੱਲੋਂ ਕਾਰਪੋਰੇਸ਼ਨ ਅਤੇ ਮਾਰਕਿਟ ਕਮੇਟੀ ਦੇ 13 ਚੇਅਰਮੈਨ ਨਿਯੁਕਤ

SPORTS TRIAL 2023: ਸਰਕਾਰੀ ਸਪੋਰਟਸ ਸਕੂਲ, ਵੱਲੋਂ ਖਿਡਾਰੀਆਂ (ਲੜਕੇ/ਲੜਕੀਆਂ) ਦੇ ਦਾਖਲੇ ਲਈ ਚੋਣ ਟਰਾਇਲਜ਼ ਦੀਆਂ ਮਿਤੀਆਂ ਜਾਰੀ


ਇਸ ਸਬੰਧੀ ਡੀ.ਟੀ.ਐੱਫ. ਦੇ ਸੂਬਾਈ ਮੀਤ ਪ੍ਰਧਾਨਾਂ ਜਗਪਾਲ ਬੰਗੀ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲ, ਜਸਵਿੰਦਰ ਔਜਲਾ ਅਤੇ ਰਘਵੀਰ ਭਵਾਨੀਗੜ੍ਹ ਸਵਾਲ ਕੀਤਾ ਕਿ ਇਹ ਭਰਤੀ ਸਿੱਖਿਆ ਵਿਭਾਗ ਵਿਚੋਂ ਹੀ ਕੀਤੀ ਹੋਣ ਕਰਕੇ ਇੰਨ੍ਹਾਂ ਅਧਿਆਪਕਾਂ ਵਿੱਚੋਂ ਹਰੇਕ ਨੇ ਘੱਟੋ-ਘੱਟ ਦਸ ਸਾਲ ਦੀ ਸੇਵਾ ਪੂਰੀ ਕਰ ਲਈ ਹੈ ਅਤੇ ਵਿਭਾਗ ਹਾਲੇ ਇੰਨ੍ਹਾਂ ਦੀ ਪਰਖ ਨਹੀਂ ਕਰ ਸਕਿਆ ਹੈ? ਆਗੂਆਂ ਨੇ ਦੱਸਿਆ ਕਿ ਇਸੇ ਪ੍ਰੀਖਿਆ ਰਾਹੀਂ ਭਰਤੀ ਹੋਏ ਪ੍ਰਿੰਸੀਪਲ, ਬੀਪੀਈਓ, ਹੈੱਡ ਟੀਚਰ ਆਦਿ ਦਾ ਪਰਖ ਕਾਲ ਪਹਿਲਾਂ ਹੀ ਪਾਰ ਕੀਤਾ ਜਾ ਚੁੱਕਾ ਹੈ, ਜਦਕਿ ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਨ ਦੇ ਅਧਿਕਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਹੋਣ ਦੇ ਬਾਵਜੂਦ ਉਨ੍ਹਾਂ ਦੇ ਅਧਿਕਾਰ ਵਿੱਚ ਵਿਭਾਗ ਨੇ ਦਖਲ ਅੰਦਾਜੀ ਕਰਦਿਆਂ ਸਾਰਾ ਰਿਕਾਰਡ ਮੁੱਖ ਦਫ਼ਤਰ ਵਿਖੇ ਮੰਗਵਾ ਕੇ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਹੈ। 


ਪ੍ਰੀਖਿਆ ਪਾਸ ਕੀਤੇ ਬਹੁਤੇ ਅਧਿਆਪਕਾਂ ਨੇ 16 ਜਨਵਰੀ 2020 ਨੂੰ ਮੋਹਾਲੀ ਮੁੱਖ ਦਫਤਰ ਵਿਖੇ ਬਤੌਰ ਹੈੱਡ ਮਾਸਟਰ ਜੁਆਇੰਨ ਕਰ ਲਿਆ ਸੀ ਅਤੇ 16 ਜਨਵਰੀ 2023 ਨੂੰ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਉਨ੍ਹਾਂ ਦਾ ਪਰਖ ਕਾਲ ਪਾਰ ਕਰਨਾ ਬਣਦਾ ਸੀ, ਪਰ ਵਿਭਾਗ ਦੀ ਦਖਲਅੰਦਾਜ਼ੀ ਕਾਰਨ ਹਾਲੇ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਨਾਲ ਇੰਨ੍ਹਾਂ ਨੂੰ ਮਿਲਣ ਵਾਲੀਆਂ ਸਲਾਨਾ ਤਰੱਕੀਆਂ ਵੀ ਲਟਕ ਗਈਆਂ ਹਨ। ਡੀ ਟੀ ਐੱਫ ਆਗੂਆਂ ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਹੈਡਮਾਸਟਰਾਂ ਦੇ ਪਰਖ ਕਾਲ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਅੰਦਾਜ਼ੀ ਅਤੇ ਸ਼ਕਤੀਆਂ ਦੇ ਕੇਂਦਰੀਕਰਨ ਦੀ ਨਿਖੇਧੀ ਕਰਦਿਆਂ ਹੈਡਮਾਸਟਰਾਂ ਦੇ ਪਰਖ ਕਾਲ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦੇਣ ਅਤੇ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।

SPORTS TRIAL 2023: ਸਰਕਾਰੀ ਸਪੋਰਟਸ ਸਕੂਲ, ਵੱਲੋਂ ਖਿਡਾਰੀਆਂ (ਲੜਕੇ/ਲੜਕੀਆਂ) ਦੇ ਦਾਖਲੇ ਲਈ ਚੋਣ ਟਰਾਇਲਜ਼ ਦੀਆਂ ਮਿਤੀਆਂ ਜਾਰੀ

SPORTS TRIAL 2023: ਸਰਕਾਰੀ ਸਪੋਰਟਸ ਸਕੂਲ, ਵੱਲੋਂ ਖਿਡਾਰੀਆਂ (ਲੜਕੇ/ਲੜਕੀਆਂ) ਦੇ ਦਾਖਲੇ ਲਈ ਚੋਣ ਟਰਾਇਲਜ਼ ਦੀਆਂ ਮਿਤੀਆਂ ਜਾਰੀ 


ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ, ਘੁੱਦਾ (ਬਠਿੰਡਾ) ਦਾਖਲਾ ਨੋਟਿਸ

ਸਕੂਲ ਵਿਚ ਸੈਸ਼ਨ 2023-24 ਲਈ ਹੇਠ ਲਿਖੇ ਅਨੁਸਾਰ ਖਿਡਾਰੀਆਂ (ਲੜਕੇ/ਲੜਕੀਆਂ) ਦੇ ਦਾਖਲੇ  ਲਈ ਚੋਣ ਟਰਾਇਲਜ਼ ਸਕੂਲ ਕੈਂਪਸ ਵਿਚ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਲਏ ਜਾਣੇ ਹਨ।

14.02.2023 (ਅੰਡਰ-11 ) 

ਲੜਕੇ: ਬਾਸਕਟਬਾਲ, ਕੁਸ਼ਤੀ, ਅਥਲੈਟਿਕਸ, ਵਾਲੀਬਾਲ, ਹਾਥੀ, ਤੈਰਾਕੀ, ਸ਼ੂਟਿੰਗ, ਬਾਕਸਿੰਗ 

ਲੜਕੀਆਂ : ਬਾਸਕਟਬਾਲ, ਕੁਸ਼ਤੀ, ਅਥਲੈਟਿਕਸ, ਵਾਲੀਬਾਲ, ਤੈਰਾਕੀ, ਬਾਕਸਿੰਗ 

15.02.2023 (ਅੰਡਰ-17 ) 

ਲੜਕੇ : ਬਾਸਕਟਬਾਲ, ਕੁਸ਼ਤੀ, ਅਥਲੈਟਿਕਸ, ਫੁੱਟਬਾਲ, ਵੇਟਲਿਫਟਿੰਗ 

ਲੜਕੀਆਂ : ਕੁਸ਼ਤੀ, ਵਾਲੀਬਾਲ, ਹਾਕੀ, ਸ਼ੂਟਿੰਗ, ਕਬੱਡੀ, ਵੇਟਲਿਫਟਿੰਗ

16.02.2023 (ਅੰਤਰ-9) 

ਲੜਕੇ:  ਫੁੱਟਬਾਲ, ਸ਼ੂਟਿੰਗ

ਲੜਕੀਆਂ  : ਐਥਲੈਟਿਕਸ 

DOCUMENTS REQUIRED FOR SPORTS TRIAL 

ਚਾਹਵਾਨ ਖਿਡਾਰੀ ਦਿੱਤੇ ਸਮੇਂ ਵਿਚ ਆਪਣੇ-2 ਸ਼ਨਾਖਤੀ ਬਰਡ (ਆਧਾਰ ਕਾਰਡ, ਜਨਮ ਸਰਟੀਫਿਕੇਟ) ਸਕੂਲ ਵਿੱਚ ਪੜ੍ਹੀ ਜਾ ਰਹੀ ਜਮਾਤ ਦਾ ਸਬੂਤ ਅਤੇ 4 ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਸਕੂਲ ਕੈਂਪਸ ਵਿਚ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ ਹੈ। 


ਖਿਡਾਰੀ ਦਾ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ। ਕਿਸੇ ਖਿਡਾਰੀ ਨੂੰ ਕਿਸੇ ਕਿਸਮ ਦਾ ਕੋਈ ਟੀ.ਏ.ਡੀ.ਏ. ਨਹੀਂ ਦਿੱਤਾ ਜਾਵੇਗਾ। 

ਇਹ ਜਾਣਕਾਰੀ ਪ੍ਰਿੰਸੀਪਲ, ਸਰਕਾਰੀ ਸਪੋਰਟਸ ਸੀ.ਸੈ. ਸਕੂਲ, ਘੁੱਦਾ (ਬਠਿੰਡਾ) ਵੱਲੋਂ ਸਾੰਝੀ ਕੀਤੀ ਗਈ ਹੈ।

ਭਗਵੰਤ ਮਾਨ ਵੱਲੋਂ ਕਾਰਪੋਰੇਸ਼ਨ ਅਤੇ ਮਾਰਕਿਟ ਕਮੇਟੀ ਦੇ 13 ਚੇਅਰਮੈਨ ਨਿਯੁਕਤ

 

ਜਨਤਾ ਦਰਬਾਰ ਵਿੱਚ ਨਾਗਰਿਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਲਿੰਕ ਜਾਰੀ - ਹਰਜੋਤ ਸਿੰਘ ਬੈਂਸ

 6 ਫਰਵਰੀ ਨੂੰ ਜਨਤਾ ਦਰਬਾਰ ਵਿੱਚ ਪਿੰਡਾਂ ਦੇ ਲੋਕਾਂ ਦੀਆਂ ਜਲ ਸਪਲਾਈ ਅਤੇ ਸੈਨੀਟੇਂਸ਼ਨ ਵਿਭਾਗ ਨਾਲ ਸਬੰਧਿਤ ਸ਼ਿਕਾਇਤਾ ਦਾ ਹੋਵੇਗਾ ਨਿਪਟਾਰਾ- ਹਰਜੋਤ ਬੈਂਸ  

ਜਨਤਾ ਦਰਬਾਰ ਵਿੱਚ ਨਾਗਰਿਕ ਸਰਲ ਵਿਧੀ ਰਾਹੀ ਆਨਲਾਈਨ ਦਰਜ ਕਰਵਾ ਸਕਣਗੇ ਸ਼ਿਕਾਇਤ-ਕੈਬਨਿਟ ਮੰਤਰੀ 

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਸਹੂਲਤਾਂ ਦੇਣ ਦੇ ਉਪਰਾਲੇ ਨਿਰੰਤਰ ਰਹਿਣਗੇ ਜਾਰੀ

ਸ੍ਰੀ ਅਨੰਦਪੁਰ ਸਾਹਿਬ 04 ਫਰਵਰੀ ()

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੀ ਕਿਸਮ ਦੇ ਪਹਿਲੇ ਜਨਤਾ ਦਰਬਾਰ ਦੀ ਸ਼ੁਰੂਆਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਕੀਤੀ ਹੈ। ਪਹਿਲਾ ਰਾਜ ਪੱਧਰੀ ਆਨਲਾਈਨ ਜਨਤਾ ਦਰਬਾਰ 6 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ। ਪਿੰਡਾਂ ਦੇ ਵਸਨੀਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਸਾਫ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਜੇਕਰ ਕੋਈ ਦਿੱਕਤ ਆ ਰਹੀ ਹੈ ਜਾਂ ਉਹ ਕੋਈ ਸ਼ਿਕਾਇਤ ਦਰਜ ਕਰਨੀ ਚਾਹੁੰਦੇ ਹਨ, ਤਾਂ ਉਹ ਸਰਲ ਵਿਧੀ ਰਾਹੀ ਆਨਲਾਈਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।   ਹਰਜੋਤ ਬੈਸ ਸਿੰਘ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਉਚੇਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ ਰਾਜ ਦੇ ਦੂਰ ਦੂਰਾਂਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਘਰਾਂ ਨੇੜੇ ਸੁਵਿਧਾਵਾ ਦੇਣ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਨਿਵੇਕਲੀ ਸੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਪਹਿਲੇ ਰਾਜ ਪੱਧਰੀ ਆਨਲਾਈਨ ਜਨਤਾ ਦਰਬਾਰ ਦਾ ਪ੍ਰਬੰਧ 6 ਫਰਵਰੀ ਨੂੰ ਸਵੇਰੇ 11.30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਅਜਿਹੇ ਜਨਤਾ ਦਰਬਾਰ ਹਰ 15 ਦਿਨਾਂ ਬਾਅਦ ਲਗਾਉਣ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਮਾਨ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਦਰਾਂ ‘ਤੇ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜਨਤਾ ਦਰਬਾਰ ਦੀ ਸਫਲਤਾ ਲਈ ਜ਼ਿਲ੍ਹਾ ਮੁਕਾਮ ‘ਤੇ ਤਇਨਾਤ ਅਫਸਰਾਂ ਅਤੇ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਲੋਕਾਂ ਤੱਕ ਇਹ ਸਹੂਲਤਾਂ ਦੇਣ ਲਈ ਅਧਿਕਾਰੀ ਤਿਆਰੀਆਂ ਕਰ ਰਹੇ ਹਨ। 

   ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾ ਅਨੁਸਾਰ ਜਿਹੜੀ ਸ਼ਿਕਾਇਤ ਅਗੇਤਰੀ ਦਰਜ ਕਰਵਾਈ ਜਾਵੇਗੀ, ਉਨ੍ਹਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਸ ਤੋਂ ਬਾਅਦ ‘ਪਹਿਲਾਂ ਆਓ, ਪਹਿਲਾਂ ਸੁਣਾਓ’ ਦੇ ਆਧਾਰ ‘ਤੇ ਉਨ੍ਹਾਂ ਨਾਗਰਿਕਾਂ ਨੂੰ ਮੌਕਾ ਦਿੱਤਾ ਜਾਵੇਗਾ ਜਿਹੜੇ ਪਹਿਲਾਂ ਸ਼ਿਕਾਇਤ ਦਰਜ ਨਹੀਂ ਕਰਵਾ ਸਕੇ। ਡਿਪਟੀ ਕਮਿਸ਼ਨਰ ਵੱਲੋ ਇਹ ਵੀ ਦੱਸਿਆ ਗਿਆ ਹੈ ਕਿ ਪੀਣ ਵਾਲਾ ਪਾਣੀ ਜਰੂਰੀ ਸੇਵਾਵਾ ਹੋਣ ਕਾਰਨ ਕੋਈ ਵੀ ਨਾਗਰਿਕ ਪਾਣੀ ਦੇ ਸਬੰਧ ਵਿੱਚ ਆਪਣੀ ਸ਼ਿਕਾਇਤ ਕਿਸੇ ਵੀ ਸਮੇਂ ਉਨ੍ਹਾਂ ਦੇ ਦਫਤਰ ਜਾਂ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੇ ਦਫਤਰ ਵਿੱਚ ਦਰਜ ਕਰਵਾ ਸਕਦੇ ਹਨ।   

 ਉਨ੍ਹਾਂ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਸਾਰੀਆਂ ਸ਼ਿਕਾਇਤਾਂ ਦਾ ਰਿਕਾਰਡ ਰੱਖਣਗੇ ਅਤੇ ਜਿਹੜੀਆਂ ਸ਼ਿਕਾਇਤਾਂ ਅਗੇਤਰੀ ਪ੍ਰਾਪਤ ਹੋਣਗੀਆਂ, ਉਹ ਸਬੰਧਤ ਅਧਿਕਾਰੀਆਂ ਨੂੰ ਭੇਜਣਗੇ ਤਾਂ ਜੋ ਉੱਚ ਪੱਧਰੀ ਮੀਟਿੰਗ ਵਿੱਚ ਅਧਿਕਾਰੀ ਆਪਣਾ ਪੱਖ ਰੱਖ ਸਕਣ। ਸ਼ਿਕਾਇਤਾਂ ਦਾ ਰਿਕਾਰਡ ਕਾਰਜਕਾਰੀ ਇੰਜੀਨੀਅਰ ਵਲੋਂ ਗੂਗਲ ਫਾਰਮ ‘ਚ ਰੱਖਿਆ ਜਾਵੇਗਾ।  

        ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਉਪ ਮੰਡਲ ਦੇ ਪਿੰਡਾਂ ਵਿੱਚ ਲੋਕਾਂ ਨੂੰ ਇਹ ਸਹੂਲਤ ਦੇਣ ਲਈ ਵਿਭਾਗ ਵੱਲੋਂ ਵਿਸ਼ੇਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਲਾ ਰੂਪਨਗਰ ਅਧੀਨ ਪੈਦੇ ਸਮੂਹ ਪਿੰਡਾਂ ਲਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਹਰਜੀਤ ਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਅਤੇ ਕਾਰਜਕਾਰੀ ਇੰਜੀਨੀਅਰ ਮਾਈਕਲ ਰੂਪਨਗਰ ਤੋਂ ਆਪਣੇ-ਆਪਣੇ ਦਫਤਰਾ ਵਿੱਚ 6 ਫਰਵਰੀ ਨੂੰ ਬੈਠ ਕੇ ਆਨਲਾਈਨ ਜਨਤਾ ਦਰਬਾਰ ਦਾ ਹਿੱਸਾ ਬਣਨਗੇ, ਬਾਕੀ ਵਿਭਾਗ ਦਾ ਸਮੂਹ ਫੀਲਡ ਸਟਾਫ ਵੱਖ-ਵੱਖ ਪਿੰਡਾਂ ਵਿੱਚ ਉੱਕਤ ਸਮੇ ਦੋਰਾਨ ਹਾਜਰ ਰਹੇਗਾ। ਸ਼ਿਕਾਇਤ ਦਰਜ ਕਰਵਾਉਣ ਦੀ ਵਿਧੀ ਬਹੁਤ ਹੀ ਸਰਲ ਹੈ।

      ਜਿਹੜੇ ਨਾਗਰਿਕ ਸ਼ਿਕਾਇਤ ਦਰਜ ਕਰਵਾਉਣੀ ਚਾਹੁੰਦੇ ਹਨ,ਉਹ ਆਨਲਾਈਨ ਲਿੰਕ https://headdwss.my.webex.com/headdwss.my/j.php?MTID=mb93a5a19bb8a03372346bce9780ae495 ‘ਤੇ ਜੁੜ ਸਕਦੇ ਹਨ। ਇਸ ਤੋਂ ਇਲਾਵਾ WebExMeeting number: 2642 015 6498 (Password: 1234) ਰਾਹੀਂ ਵੀ ਜਨਤਾ ਦਰਬਾਰ ਵਿਚ ਜੁੜਿਆ ਜਾ ਸਕਦਾ ਹੈ। ਜਿਹੜੇ ਨਾਗਰਿਕ ਆਪਣੀ ਸ਼ਿਕਾਇਤ ਦੱਸਣਾ ਚਾਹੁੰਦੇ ਹਨ, ਉਹ ਆਪਣੀ ਸ਼ਿਕਾਇਤ ਅਗੇਤਰੀ ਦਰਜ ਕਰਵਾਉਣ ਤਾਂ ਜੋ ਮੀਟਿੰਗ ਤੋਂ ਪਹਿਲਾਂ ਸ਼ਿਕਾਇਤ ਦਾ ਵਿਸ਼ਲੇਸ਼ਣ ਕਰਕੇ ਸ਼ਿਕਾਇਤ ਦਾ ਯੋਗ ਨਿਪਟਾਰਾ ਹੋ ਸਕੇ। ਅਗੇਤਰੀ ਸ਼ਿਕਾਇਤ ਟੋਲ ਫਰੀ ਨੰਬਰ- 1800-180-2468 ਜਾਂ ਈ ਮੇਲ dwsssnkhelpdesk@gmail.com ਜਾਂ ਵੈੱਬਸਾਈਟ dwss.punjab.gov.in/Citizen Corner Register Online Complaint ’ਤੇ ਦਰਜ ਕਰਵਾਈ ਜਾ ਸਕਦੀ ਹੈ। ਜੇਕਰ ਸ਼ਿਕਾਇਤ ਦਰਜ ਕਰਵਾਉਣ ਵੇਲੇ ਕੋਈ ਤਕਨੀਕੀ ਦਿੱਕਤ ਪੇਸ਼ ਆਉਂਦੀ ਹੈ ਤਾਂ ਸ਼ਿਕਾਇਤ ਦਿੱਤੀ ਈਮੇਲ ‘ਤੇ ਭੇਜੀ ਜਾ ਸਕਦੀ ਹੈ। 

      ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਰੰਤਰ ਆਮ ਲੋਕਾਂ ਦੀਆਂ ਮੁਸ਼ਕਿਲਾ ਦਾ ਨਿਪਟਾਰਾ ਕਰਨ ਲਈ ਪ੍ਰਸਾਸ਼ਨ ਦੇ ਅਧਿਕਾਰੀਆਂ ਰਾਹੀ ਵੱਖ ਵੱਖ ਪਿੰਡਾਂ ਵਿੱਚ ਜਣ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ। ਖੁਦ ਕੈਬਨਿਟ ਮੰਤਰੀ ਪਿੰਡਾਂ ਵਿੱਚ ਪਹੁੰਚ ਕੇ ਸਾਡਾ.ਐਮ.ਐਲ.ਏ.ਸਾਡੇ.ਵਿੱਚ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਹਨ। ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਭ੍ਰਿਸਟਾਚਾਰ ਮੁਕਤ ਸਾਫ ਸੁਥਰਾ ਪ੍ਰਸਾ਼ਸਨ ਦੇਣ ਦੇ ਵਾਅਦੇ ਨੂੰ ਬੂਰ ਪਿਆ ਹੈ। ਸਿਹਤ ਅਤੇ ਸਿੱਖਿਆ ਸੁਧਾਰ ਦੀ ਦਿਸ਼ਾ ਵਿੱਚ ਨਿਰੰਤਰ ਪੁਲਾਘਾਂ ਪੁੱਟੀਆਂ ਜਾ ਰਹੀਆਂ ਹਨ, ਆਮ ਆਦਮੀ ਕਲੀਨਿਕ, ਸਕੂਲ ਆਂਫ ਐਮੀਨੈਂਸ ਰਾਹੀ ਇਸ ਦਿਸ਼ਾ ਵਿੱਚ ਉਚੇਚੇ ਕਦਮ ਚੁੱਕੇ ਜਾ ਰਹੇ ਹਨ, ਅਜਿਹੇ ਲੋਕਹਿੱਤ ਦੇ ਫੈਸਲਿਆਂ ਦੀ ਹਰ ਵਰਗ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

SRI GURU RAVIDAS PRAKASH PURAB: ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

 ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਸ੍ਰੀ ਅਨੰਦਪੁਰ ਸਾਹਿਬ 04 ਫਰਵਰੀ ()

ਮੁਹੱਲਾ ਕੁਰਾਲੀਵਾਲਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਅੱਜ ਸੰਗਤਾਂ ਵੱਲੋਂ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਸਮੇਤ ਇਲਾਕੇ ਦੇ ਵੱਡੀ ਗਿਣਤੀ ਪਤਵੰਤਿਆਂ ਨੇ ਸਮੂਲੀਅਤ ਕੀਤੀ ਅਤੇ ਗੁਰੂ ਰਵਿਦਾਸ ਜੀ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀਆਂ ਸਿੱਖਿਆਵਾ ਸਰਵਣ ਕੀਤੀਆਂ। ਇਸ ਮੌਕੇ ਸੋਹਣ ਸਿੰਘ ਬੈਂਸ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਇੱਕ ਮਹਾਨ ਕਵੀ, ਸੰਤ ਤੇ ਸਮਾਜ ਸੁਧਾਰਕ ਸਨ, ਉਨ੍ਹਾਂ ਦਾ ਦੇਸ਼ ਦੇ ਕੋਨੇ ਕੋਨੇ ਵਿੱਚ ਹਰ ਵਰਗ ਵੱਲੋਂ ਬਹੁਤ ਸਤਿਕਾਰ ਕੀਤਾ ਜਾਦਾ ਸੀ। ਉਹ ਬਚਪਨ ਤੋਂ ਹੀ ਭਗਤੀ ਵਿੱਚ ਲੀਨ ਰਹਿੰਦੇ ਸਨ, ਉਨ੍ਹਾਂ ਦੇ ਗੁਰੂ ਸੰਤ ਰਾਮਾਨੰਦ ਜੀ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਹਿਚਾਣੀਆਂ। ਸੁਆਮੀ ਰਾਮਾਨੰਦ ਜੀ ਵੈਸ਼ਨਵ ਭਗਤੀ ਧਾਰਾ ਦੇ ਮਹਾਨ ਸੰਤ ਸਨ। ਗੁਰੂ ਰਵਿਦਾਸ ਜੀ ਸੰਤ ਕਬੀਰ ਜੀ ਦੇ ਸਮਕਾਲੀ ਅਤੇ ਗੁਰੂ ਭਾਈ ਕਹੇ ਜਾਂਦੇ ਸਨ। ਉਨ੍ਹਾਂ ਨੇ ਸਮੁੱਚੀ ਲੋਕਾਈ ਨੂੰ ਬਹੁਤ ਸਿੱਖਿਆਵਾ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਅਸੀ ਗੁਰੂ ਰਵਿਦਾਸ ਜੈਯੰਤੀ ਮੌਕੇ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ। ਇਸ ਮੌਕੇ ਜਸਪ੍ਰੀਤ ਸਿੰਘ ਜੇ.ਪੀ, ਪ੍ਰਧਾਨ ਵੀਰ ਸਿੰਘ, ਦੀਪਕ ਸੋਨੀ, ਦਰਸ਼ਨ ਸਿੰਘ, ਗੁਲਜਾਰ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ, ਦੇਸ ਰਾਜ, ਮਹਿੰਦਰ ਸਿੰਘ ਭਸੀਨ, ਮਨਜਿੰਦਰ ਸਿੰਘ ਬਰਾੜ, ਕੁਲਦੀਪ ਸਿੰਘ, ਤਜਿੰਦਰ ਸਿੰਘ, ਜਸਵੀਰ ਸਿੰਘ, ਹਰਮਿੰਦਰ ਸਿੰਘ, ਜੀਤ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ ਜੱਗੀ, ਅਨੂਪ ਸਿੰਘ, ਬੰਟੀ ਵਾਲੀਆ,ਕਮਲਜੀਤ ਹਾਜ਼ਰ ਸਨ।

PSEB STRUCTURE OF QUESTION PAPER SESSION 2022-23: ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਬੋਰਡ ਨੇ ਪ੍ਰਸ਼ਨ ਪੱਤਰ ਬਣਤਰ ਵਿੱਚ ਕੀਤੀ ਸ਼ੋਧ,
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸਨ ਮਾਰਚ 2022-23 ਲਈ 5ਵੀਂ, 8ਵੀਂ , 10ਵੀਂ  ਅਤੇ 12 ਵੀਂ ਜਮਾਤਾਂ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦੀ ਬਣਤਰ  ਜਾਰੀ ਕੀਤੀ  ਗਈ  ਸੀ ।

 ਪ੍ਰਸ਼ਨ ਪੱਤਰ ਦੀ ਬਣਤਰ ਤੋਂ ਕਿਸ ਅਧਿਆਇ ਤੋਂ ਕਿਨੇਂ ਨੰਬਰ ਦਾ ਪੇਪਰ ਆਏਗਾ, ਕਿਨੇਂ ਪ੍ਰਸ਼ਨ 1 ਨੰਬਰ, ਕਿਨੇਂ ਪ੍ਰਸ਼ਨ 2 ਨੰਬਰ ਆਦਿ ਦੀ ਜਾਣਕਾਰੀ ਲੈਕੇ ਵਿਦਿਆਰਥੀ ਸਹੀ ਢੰਗ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ।  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਸਾਮਾਜਿਕ ਸਿੱਖਿਆ ਦੇ ਪ੍ਰਸ਼ਨ ਪੱਤਰ ਦੀ ਬਣਤਰ, ਅੰਕਾਂ ਦੀ ਵੰਡ ਸਬੰਧੀ ਸੋਧ ਕੀਤੀ ਗਈ ਹੈ। ਸੋਧ ਕਰਨ ਉਪਰੰਤ ਨਵੀਂ ਪ੍ਰਸ਼ਨ ਪੱਤਰ ਦੀ ਬਣਤਰ ਜਾਰੀ ਕੀਤੀ ਹੈ, ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। 

      DOWNLOAD REVISED PAPER PATTERN FOR SST 10TH CLASS CLICK HERE  


CLASS LINK FOR DOWNLOADING QUESTION PAPER
PSEB 5TH CLASS QUESTION PAPER DOWNLOAD HERE
PSEB 8TH CLASS QUESTION PAPER DOWNLOAD HERE
PSEB 10TH CLASS QUESTION PAPER DOWNLOAD HERE
PSEB 12TH CLASS QUESTION PAPER DOWNLOAD HERE

PSEB STRUCTURE OF QUESTION PAPER FOR SEPTEMBER EXAM DOWNLOAD HERE 

 ALSO READ : PSEB SYLLABUS ALL CLASSES SESSION  2022-2023 

PSEB SYLLABUS 2022-23  DOWNLOAD HERE
PSEB 8TH  CLASS SYLLABUS- DOWNLOAD HERE
PSEB 9TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 11TH CLASS SYLLABUS DOWNLOAD HERE
PSEB 12TH CLASSES SYLLABUS 22-23  DOWNLOAD HERE
PSEB PRIMARY CLASSES SYLLABUS 22-23 DOWNLOAD HERE


PSEB SYLLABUS 2022-23: PSEB SYLLABUS 2022-23 DOWNLOAD HERE 


ਮੁੱਖ ਮੰਤਰੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਜਲਦ ਹੀ ਰੈਗੂਲਰ ਦੇ ਆਰਡਰ ਦੇਣ ਦਾ ਭਰੋਸਾ


*ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ*


*ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਦਾ ਵਫਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ*

*ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਤਨਖਾਹ ਕਟੌਤੀ ਅਤੇ 8736 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਹੋਈ ਗੱਲਬਾਤ*

*ਮੁੱਖ ਮੰਤਰੀ ਵੱਲੋਂ ਤਨਖਾਹ ਅਨਾਮਲੀ ਅਤੇ ਜਲਦ ਹੀ ਰੈਗੂਲਰ ਦੇ ਆਰਡਰ ਦੇਣ ਦਾ ਭਰੋਸਾ*

ਮਿਤੀ 04 ਫਰਵਰੀ 2023 (ਜਲੰਧਰ) :  ਅੱਜ ਜਲੰਧਰ ਵਿਖੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਦੇ ਵਫਦ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ ਜਿਸ ਦੋਰਾਨ ਮੁਲਾਜ਼ਮ ਆਗੂਆ ਵੱਲੋਂ ਰੈਗੂਲਰ ਦੇ ਆਰਡਰ ਜ਼ਾਰੀ ਕਰਨ ਅਤੇ ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਪ੍ਰਤੀ ਮਹੀਨਾ ਚੱਲ ਰਹੀ ਤਨਖਾਹ ਅਨਾਮਲੀ ਸਬੰਧੀ ਗੱਲਬਾਤ ਕੀਤੀ ਗਈ।ਮੁੱਖ ਮੰਤਰੀ ਵੱਲੋਂ 5 ਸਤੰਬਰ 2022 ਨੂੰ ਸਿੱਖਿਆ ਵਿਭਾਗ ਦੇ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਸਰਕਾਰ ਵੱਲੋਂ 7 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਵੀ ਜ਼ਾਰੀ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਹੀ ਮਿਲੇ ਜਿਸ ਸਬੰਧੀ ਮੁਲਾਜ਼ਮ ਲਗਾਤਾਰ ਮੰਤਰੀਆ ਤੇ ਵਿਧਾਇਕਾਂ ਨੂੰ ਵਾਅਦਾ ਯਾਦ ਕਰਵਾ ਰਹੇ ਸਨ ਅਤੇ ਅੱਜ ਮੁਲਾਜ਼ਮਾਂ ਦੇ ਵਫਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂ ਸ਼ੋਭਿਤ ਭਗਤ,ਮੋਹਿਤ ਸ਼ਰਮਾਂ ਅਤੇ ਗਗਨਦੀਪ ਸ਼ਰਮਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੜੇ ਧਿਆਨ ਨਾਲ ਮੁਲਾਜ਼ਮਾਂ ਦੀਆ ਮੰਗਾਂ ਨੂੰ ਸੁਣਿਆ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਅਨਾਮਲੀ  ਦਾ ਜਲਦ ਹੱਲ ਕੀਤਾ ਜਾਵੇਗਾ ਅਤੇ 8736 ਮੁਲਾਜ਼ਮਾਂ ਦੇ ਰੈਗੂਲਰ ਦਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਲਦ ਹੀ ਆਰਡਰ ਦਿੱਤੇ ਜਾਣਗੇ।

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੱਤ ਫਰਵਰੀ ਨੂੰ ਸੰਗਰੂਰ ਵਿਖ਼ੇ ਸੂਬਾ ਪੱਧਰੀ ਰੋਸ਼ ਰੈਲੀ

 ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੱਤ ਫਰਵਰੀ ਨੂੰ ਸੰਗਰੂਰ  ਵਿਖ਼ੇ ਸੂਬਾ ਪੱਧਰੀ ਰੋਸ਼ ਰੈਲੀ   

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਇੱਕ ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਮੁਲਤਵੀ ਕਰਕੇ ਸੱਤ ਫਰਵਰੀ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ । 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾਨਗਰੀ ਬਲਬੀਰ ਸਿੰਘ ਸਿਵੀਆ ਤੇ ਹਰਜੀਤ ਕੌਰ ਸਮਰਾਲਾ ਦੱਸਿਆ ਕਿ ਇੱਕ ਫਰਵਰੀ ਨੂੰ ਮਸਤੂਆਣਾ ਮੇਲੇ ਦਾ ਆਖਰੀ ਦਿਨ ਹੋਣ ਕਰਕੇ ਰੈਲੀ ਵਿੱਚ ਕਈ ਤਰਾਂ ਦੀਆਂ ਦਿੱਕਤਾਂ ਦਾ ਆਉਣ ਦਾ ਖ਼ਤਰਾ ਸੀ ਜਿਸ ਕਾਰਨ ਬਦਲਾਵ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਜਾ ਰਹੀ ਅਤੇ ਪਿਛਲੀਆਂ ਸਰਕਾਰਾਂ ਦੀ ਤਰਾਂ ਹੀ ਮੰਤਰੀਆਂ ਦੀਆਂ ਸਬ ਕਮੇਟੀਆਂ ਬਣਾ ਕੇ ਕੱਚੇ ਮੁਲਾਜ਼ਮਾਂ ਪ੍ਰਤੀ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ ਜਿਸ ਤਿਹਤ ਜੰਗਲਾਤ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਉਸਦੇ ਵਾਅਦੇ ਯਾਦ ਕਰਵਾਉਣ ਲਈ ਸੱਤ ਫਰਵਰੀ ਨੂੰ ਸੰਗਰੂਰ ਵਿਖੇ ਸੂਬਾਈ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਸੇਂਕੜੇ ਜੰਗਲਾਤ ਵਰਕਰ ਸ਼ਾਮਲ ਹੋਣਗੇ।


 ਇਸ ਮੌਕੇ ਹਰਿੰਦਰ ਕੁਮਾਰ ਐਮਾਂ ਬਲਜਿੰਦਰ ਸਿੰਘ ਖੈਰਦੀਨਕੇ ਬਲਵਿੰਦਰ ਕੌਰ ਤਿਲਕ ਰਾਜ ਪੱਟੀ ਗੁਰਮੀਤ ਸਿੰਘ ਗੁਮਾਨਪੁਰਾ ਪ੍ਰੇਮ ਸਿੰਘ ਕਰਨੈਲ ਸਿੰਘ ਸਰਾਂ ਸਾਲ਼ੀ ਵੇਰਕਾਕੇਵਲ ਸਿੰਘ ਨਿਰਮਲ ਸਿੰਘ ਅਟਵਾਲ ਬੀਰ ਸਿੰਘ ਭੂਰਾ ਕਰਨੇਲ ਸਿੰਘ ਇੰਬਣ ਬਲਵਿੰਦਰ ਸਿੰਘ ਗੰਡੀਵਿੰਡ ਆਦਿ ਹਾਜ਼ਰ ਹੋਏ

MOBILE ALLOWANCE: ਅਧਿਆਪਕਾਂ ਦਾ ਜਨਵਰੀ ਮਹੀਨੇ ਦਾ ਕੱਟਿਆ ਮੋਬਾਇਲ ਭੱਤਾ ਜਾਰੀ ਕੀਤਾ ਜਾਵੇ -ਅਮਨਦੀਪ ਸ਼ਰਮਾ

 ਬਲਾਕ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਕਰਨ ਦੀ ਮੰਗ -ਜਸਬੀਰ ਸਿੰਘ ਹੁਸ਼ਿਆਰਪੁਰੀਆ।    ਅਧਿਆਪਕਾਂ ਦਾ ਜਨਵਰੀ ਮਹੀਨੇ ਦਾ ਕੱਟਿਆ ਮੋਬਾਇਲ ਭੱਤਾ ਜਾਰੀ ਕੀਤਾ ਜਾਵੇ -ਅਮਨਦੀਪ ਸ਼ਰਮਾ।      ਪਿਛਲੇ ਲੰਮੇਂ ਸਮੇਂ ਤੋਂ ਪੰਜਾਬ ਭਰ ਦੇ ਵੱਖ-ਵੱਖ ਬਲਾਕਾਂ ਵਿੱਚ ਬਲਾਕ ਸਿੱਖਿਆ ਅਫਸਰ ਦੀਆਂ ਖਾਲੀ ਪਈਆਂ ਅਸਾਮੀਆਂ ਕਾਰਨ ਅਧਿਆਪਕਾਂ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਮਾਨਸਾ ਜ਼ਿਲ੍ਹੇ ਵਿੱਚ ਸਿਰਫ ਇੱਕ ਬਲਾਕ ਸਿੱਖਿਆ ਅਫਸਰ ਹੀ ਕੀ ਕੰਮ ਕਰ ਰਿਹਾ ਹੈ ਅਤੇ ਚਾਰ ਬਲਾਕ ਸਿੱਖਿਆ ਅਫਸਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਵੱਡੇ ਜ਼ਿਲਿਆ, ਹੁਸ਼ਿਆਰਪੁਰ, ਲੁਧਿਆਣਾ ,ਗੁਰਦਾਸਪੁਰ ,ਅੰਮ੍ਰਿਤਸਰ ,ਜਲੰਧਰ ਵਿੱਚ ਅੱਧ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ।

         ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਹੁਸ਼ਿਆਰਪੁਰੀ ਨੇ ਮੰਗ ਕੀਤੀ ਹੈ ਕਿ ਬਲਾਕ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਤੁਰੰਤ ਕੀਤੀਆ ਜਾਣ ਤਾਂ ਜੋ ਅਧਿਆਪਕ ਕੰਮ ਅਤੇ ਬਲਾਕਾ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ।

       ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਤਨਖ਼ਾਹਾਂ ਅਤੇ ਮੈਡੀਕਲ ਬਜਟ ਤੁਰੰਤ ਜਾਰੀ ਕੀਤਾ ਜਾਵੇ। ਉਹਨਾਂ ਕਿਹਾ ਕਿ ਜਨਵਰੀ ਮਹੀਨੇ ਦਾ ਕੱਟਿਆ ਗਿਆ ਮੋਬਾਇਲ ਭੱਤਾ ਵੀ ਤੁਰੰਤ ਜਾਰੀ ਕੀਤਾ ਜਾਵੇ।

VIDEO: 36 ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਰਵਾਨਾ, ਦੇਖੋ ਵੀਡਿਉ

  36 ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਰਵਾਨਾ, ਦੇਖੋ ਵੀਡਿਉ 

ਚੰਡੀਗੜ੍ਹ, 4 ਫਰਵਰੀ 2023

ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਜੋ ਕਿ ਸਿਖਲਾਈ ਲਈ ਸਿੰਗਾਪੁਰ ਜਾ ਰਹੇ ਹਨਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ।


ਉਨ੍ਹਾਂ ਕਿਹਾ ,"ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਚੋਣਾਂ ਸਮੇਂ ਦਿੱਤੀ ਗਈ ਗਰੰਟੀ ਅਨੁਸਾਰ ਅੱਜ 36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਜਾ ਰਹੇ ਹਨ..ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।"

ਆਉਣ ਵਾਲੇ ਸਮੇਂ ਵਿੱਚ ਹੋਰਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਬੈਚ ਵੀ ਵਿਦੇਸ਼ ਭੇਜੇ ਜਾਣਗੇ।

ONLINE CLASSES SCHEDULE:04/02/2023 (ਸ਼ਨੀਵਾਰ) ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ

 *04/02/2023 (ਸ਼ਨੀਵਾਰ)*

*ਸ਼ਾਮ ਦਾ ਸੈਸ਼ਨ*

*ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ*“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 04/02/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


ਸਮਾਂ - 5:00- 5:45 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 5:45 - 6: 30 ਵਜੇ

ਜਮਾਤ 12ਵੀਂ ਬਾਇਓਲੋਜੀ 


*Facebook ਲਿੰਕ:* 

https://www.facebook.com/profile.php?id=100072301243476&mibextid=LQQJ4d 


*YouTube ਲਿੰਕ:* 

https://www.youtube.com/live/Ui8cWKToDQE?feature=share

APS SANGRUR RECRUITMENT 2023 : ਆਰਮੀ ਪਬਲਿਕ ਸਕੂਲ ਸੰਗਰੂਰ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ,

APS SANGRUR RECRUITMENT 2023 : ਆਰਮੀ ਪਬਲਿਕ ਸਕੂਲ ਸੰਗਰੂਰ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ,ARMY PUBLIC SCHOOL SANGRUR (PB)  REQUIRES FOLLOWING STAFF 
 
 (a) Trained Graduate Teacher (TGT) Term Based/Adhoc-SST,Science, Maths. 

(b) Primary Teacher (PRT) Term Based / Adhoc 

(c) Counsellor, Special Educator, Art & Craft, Sports Teacher.  

 (d) Admin Staff (Term Based) - LDC (Preferably ex-Serviceman) 


Education Qualifications-As per CBSE AFFILIATION BYE LAWS for all the posts. 

 

Candidates applying for Fixed Term position should hold a Valid CSB Score Card and CTET Scores, where applicable. 


  Age Criteria (As on 01 Apr 2023)- Fresh candidates (less than 5 Years Experience) - below 40 years, experienced candidates- below 57 years (incl ESM). 

How to apply for APS SANGRUR Recruitment 2023 

  Application form given on School website www.apssangrur.edu.in along with attested copies of Certificates and processing fee (Bank Draft) of Rs 100/- in favour of Principal,  Army Public School Sangrur be sent by 15 Feb 2023 at the following address ARMY PUBLIC SCHOOL, Opp Military Gate No. 2, SANGRUR-148001.


Also read: 

MGNREGA MALERKOTLA RECRUITMENT 2023 : ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ

APS SANGRUR RECRUITMENT 2023 : ਆਰਮੀ ਪਬਲਿਕ ਸਕੂਲ ਸੰਗਰੂਰ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ,

RCF KAPURTHALA APPRENTICESHIP 2023 : ਰੇਲਵੇ ਕੋਚ ਫੈਕਟਰੀ ਕਪੂਰਥਲਾ ਵੱਲੋਂ 550 ਅਪ੍ਰੈੰਟਿਸਿਪ ਲਈ ਅਰਜ਼ੀਆਂ ਦੀ ਮੰਗ
HALF DAY:ਜਿਲ੍ਹਾ ਮਜਿਸਟ੍ਰੇਟ ਵਲੋਂ ਅੱਜ ਅੱਧੇ ਦਿਨ ਦੀ ਛੁੱਟੀ ਘੋਸ਼ਿਤ

 


Epunjab new link : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੇ ਅੰਕਾਂ ਨੂੰ ਅਪਲੋਡ ਕਰਨ ਲਈ ਨਵਾਂ ਲਿੰਕ ਜਾਰੀ

Also read: 

MGNREGA MALERKOTLA RECRUITMENT 2023 : ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ

APS SANGRUR RECRUITMENT 2023 : ਆਰਮੀ ਪਬਲਿਕ ਸਕੂਲ ਸੰਗਰੂਰ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ,

RCF KAPURTHALA APPRENTICESHIP 2023 : ਰੇਲਵੇ ਕੋਚ ਫੈਕਟਰੀ ਕਪੂਰਥਲਾ ਵੱਲੋਂ 550 ਅਪ੍ਰੈੰਟਿਸਿਪ ਲਈ ਅਰਜ਼ੀਆਂ ਦੀ ਮੰਗ
HOLIDAY DECLARED : ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਕੀਤਾ ਛੁੱਟੀ ਦਾ ਐਲਾਨ

HOLIDAY DECLARED : ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਕੀਤਾ ਛੁੱਟੀ ਦਾ ਐਲਾਨ 

ਚੰਡੀਗੜ੍ਹ, 21 ਜਨਵਰੀ 
ਪੰਜਾਬ ਸਰਕਾਰ ਵੱਲੋਂ ਸਤਿਗੁਰੂ ਸ਼੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਮੌਕੇ ਮਿਤੀ 23-01- 2023 (ਸੋਮਵਾਰ) ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੌਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ।‌।


 ਇਸ ਦੋਰਾਨ ਸਮੂਹ ਵਿਦਿਅਕ ਅਦਾਰਿਆਂ ਨੂੰ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। DOWNLOAD OFFICIAL ORDER HERE  

ਚੰਡੀਗੜ੍ਹ, (3 ਫਰਵਰੀ)ਜਨਵਰੀ ਮਹੀਨੇ ਦਾ ਮੋਬਾਇਲ ਭੱਤਾ ਕੱਟਣ ਖ਼ਿਲਾਫ਼ ਅਧਿਆਪਕਾਂ' ਚ ਰੋਸ*

 *ਬਹੁ ਗਿਣਤੀ ਅਧਿਆਪਕ ਤਨਖਾਹੋਂ ਵਾਂਝੇ : ਡੀ ਟੀ ਐੱਫ*


*ਜਨਵਰੀ ਮਹੀਨੇ ਦਾ ਮੋਬਾਇਲ ਭੱਤਾ ਕੱਟਣ ਖ਼ਿਲਾਫ਼ ਅਧਿਆਪਕਾਂ' ਚ ਰੋਸ*


 

ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਉਂਦੇ ਬਹੁ ਗਿਣਤੀ ਅਧਿਆਪਕਾਂ ਅਤੇ  ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਤੇ ਨਾਨ ਟੀਚਿੰਗ ਨੂੰ ਜਨਵਰੀ ਮਹੀਨੇ ਦੀ ਤਨਖ਼ਾਹ ਦੇਣ ਲਈ, ਸਕੂਲਾਂ ਅਤੇ ਸਿੱਖਿਆ ਦਫਤਰਾਂ ਵਿੱਚ, ਪੰਜਾਬ ਸਰਕਾਰ ਵੱਲੋਂ ਲੋੜੀਂਦਾ ਬਜ਼ਟ ਨਾ ਭੇਜਣ ਕਾਰਨ, ਅਧਿਆਪਕਾਂ ਤੇ ਨਾਨ ਟੀਚਿੰਗ ਸਟਾਫ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਸਬੰਧੀ ਬਜ਼ਟ ਜਾਰੀ ਨਾ ਕਰਨ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਬਹੁ ਗਿਣਤੀ ਪ੍ਰਾਇਮਰੀ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਨਵਰੀ-2023 ਮਹੀਨੇ ਦੀਆਂ ਤਨਖਾਹਾਂ ਕਢਾਉਣ ਲਈ ਕੋਈ ਵੀ ਬਜ਼ਟ ਪ੍ਰਾਪਤ ਨਹੀਂ ਹੋਇਆ ਹੈ, ਜਿਸ ਕਾਰਣ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲ ਸਕੀਆਂ। ਜ਼ਿਕਰਯੋਗ ਹੈ ਕਿ ਪਿਛਲੀਆਂਂ ਸਰਕਾਰਾਂ ਵਾਂਗ ਇਸ ਸਰਕਾਰ ਵੱਲੋਂ ਵੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਬੰਧੀ ਕੋਈ ਠੋਸ ਉਪਰਾਲਾ ਨਾ ਕਰਕੇ ਤਨਖਾਹਾਂ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਬੈਂਕਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਸਮੇਂ ਸਿਰ ਨਾ ਭਰੀਆਂ ਜਾਣ ਕਾਰਣ ਮੁਲਾਜ਼ਮਾਂ ਤੇ ਬੈਂਕਾਂ ਵੱਲੋਂ ਜੁਰਮਾਨੇ ਪਾਏ ਜਾਂਦੇ ਹਨ ਅਤੇ ਸਰਕਾਰ ਦੀ ਇਸ ਬਦਇੰਤਜਾਮੀ ਦਾ ਬੋਝ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਝੱਲਣਾ ਪੈ ਰਿਹਾ ਹੈ।


 ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵੱਲੋਂ ਦਸੰਬਰ ਅਤੇ ਜਨਵਰੀ ਦੀਆਂ ਛੁੱਟੀਆਂ ਨੂੰ ਇੱਕੋ ਮਹੀਨੇ ਵਿੱਚ ਸ਼ਾਮਲ ਕਰਦਿਆਂ ਜਨਵਰੀ ਮਹੀਨੇ ਦਾ ਮੋਬਾਇਲ ਭੱਤਾ ਦੇਣ ਤੋਂ ਰੋਕਣ ਦੇ ਜਾਰੀ ਕੀਤੇ ਗਏ ਸੰਦੇਸ਼ਾਂ ਪ੍ਰਤੀ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਫੋਨ ਤੇ ਰਾਬਤਾ ਬਣਾ ਕੇ ਰੱਖਣ, ਮਿਸ਼ਨ ਸ਼ਤ ਪ੍ਰਤੀਸ਼ਤ ਲਈ ਵਿਦਿਆਰਥੀਆਂ ਨੂੰ ਸਵੇਰੇ ਫੋਨ ਕਰਕੇ ਉਠਾਉਣ ਅਤੇ ਆਨ ਲਾਈਨ ਕਲਾਸਾਂ ਲਗਾਉਣ ਦੇ ਹੁਕਮ ਚਾੜ੍ਹੇ ਗਏ, ਦੂਜੇ ਪਾਸੇ ਇਸ ਦੇ ਬਦਲੇ ਅਧਿਆਪਕਾਂ ਦਾ ਮੋਬਾਇਲ ਭੱਤਾ ਕੱਟਣਾ ਬਹੁਤ ਹੀ ਘਟੀਆ ਹਰਕਤ ਹੈ। ਡੀ ਟੀ ਐੱਫ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਲਈ ਬਜ਼ਟ ਅਤੇ ਅਧਿਆਪਕਾਂ ਦਾ ਜਨਵਰੀ ਮਹੀਨੇ ਦਾ ਮੋਬਾਇਲ ਭੱਤਾ ਤੁਰੰਤ ਜਾਰੀ ਕੀਤਾ ਜਾਵੇ।

PSEB 10TH PRACTICAL DATE SHEET 2023 PDF DOWNLOAD HERE

 PSEB 10TH PRACTICAL DATESHEET 2023 DOWNLOAD HERE

PSEB 12TH PRACTICAL DATESHEET 2023 DOWNLOAD@ PSEBAC IN

 

DOWNLOAD PDF PSEB 10+2 PRACTICAL DATESHEET HERE

PSEB PRACTICAL DATESHEET 2023: ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰਯੋਗੀ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ, ਕਰੋ ਡਾਊਨਲੋਡ

PSEB PRACTICAL DATESHEET 2023:ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰਯੋਗੀ ਪਰੀਖਿਆਵਾਂ ਦੀਆਂ ਦੀ ਡੇਟ ਸ਼ੀਟ ਜਾਰੀ, ਕਰੋ ਡਾਊਨਲੋਡ   ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰਯੋਗੀ ਪਰੀਖਿਆਵਾਂ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ) ਅਧੀਨ ਰੀ-ਅਪੀਅਰ, ਵਾਧੂ ਵਿਸ਼ਾ ਅਤੇ ਦਰਜਾ / ਕਾਰਗੁਜਾਰੀ ਵਧਾਉਣ ਲਈ ਦਸਵੀਂ ਸ਼੍ਰੇਣੀ ਮਿਤੀ 25-04-2023 ਤੋਂ 06-05-2023 ਤੱਕ ਅਤੇ ਬਾਰ੍ਹਵੀਂ ਸ਼੍ਰੇਣੀ ਮਿਤੀ 25-04-2023 ਤੋਂ 09-05-2023 ਤੱਕ ਹੋਈਆਂ ਹਨ। ਸਬੰਧਤ ਸਕੂਲ ਮੁਖੀ ਇਨ੍ਹਾਂ ਵਿਸ਼ਿਆਂ ਦੇ ਪਰੀਖਿਆਰਥੀਆਂ ਨੂੰ ਨੋਟ ਕਰਵਾਂ ਦੇਣ ਤਾਂ ਜੋ ਕੋਈ ਪਰੀਖਿਆਰਥੀ ਪਰੀਖਿਆ ਦੇਣ ਤੋਂ ਵਾਂਝਾ ਨਾ ਰਹਿ ਜਾਵੇ। ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬੱਧ ਹੈ ਅਤੇ ਲੋੜ ਸਮੇਂ ਈ-ਮੇਲ srsecconduct.pseb@punjab.gov.in ਤੇ ਸੰਪਰਕ ਕੀਤਾ ਜਾਵੇ।

PSEB PRACTICAL DATESHEET 10TH AND 12TH DATE SHEET DOWNLOAD HERE 


PSEB  10+2 PRACTICAL DATESHEET 2023 DOWNLOAD HERE 

PSEB 10TH PRACTICAL DATESHEET 2023  CLICK HERE

 

RETIREMENT PARTY IN OFFICE TIME, INSTRUCTIONS

NO PARTY DURING OFFICE HOURS: ਦਫ਼ਤਰੀ ਸਮੇਂ ਦੌਰਾਨ ਪਾਰਟੀਆਂ/ ਹੋਰ ਗਤੀਵਿਧੀਆਂ ਸਬੰਧੀ ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ 

ਚੰਡੀਗੜ੍ਹ, 3 ਫਰਵਰੀ 

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਸਮੂਹ ਸਿਵਲ ਸਰਜਨ ਅਤੇ ਮੈਡੀਕਲ ਸਮੁਰਡੰਟ ਪੰਜਾਬ ਰਾਜ ਨੂੰ ਹਦਾਇਤ ਕੀਤੀ ਗਈ ਹੈ ਕਿ ਦਫਤਰੀ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਟੀ/ ਗੈਰ ਸਰਕਾਰੀ ਗਤੀਵਿਧੀਆਂ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੁਸ਼ਕਿਲ ਪੇਸ਼ ਨਾ ਆਵੇ।


ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਸਮੂਹ  ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ  ਦਫਤਰਾਂ, ਸਿਹਤ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਅਕਸਰ ਰਿਟਾਇਰਮੈਂਟ ਅਤੇ ਗੈਰ ਸਰਕਾਰੀ ਗਤੀਵਿਧੀਆਂ ਦਫਤਰੀ ਸਮੇਂ ਦੌਰਾਨ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਸਿਵਲ ਹਸਪਤਾਲ ਅਤੇ ਸਿਹਤ ਕੇਂਦਰਾਂ ਵਿੱਚ ਆਏ ਮਰੀਜ਼ਾਂ ਨੂੰ ਸਿਹਤ ਸਹੂਲਾਂ ਪ੍ਰਦਾਨ ਕਰਨ ਵਿੱਚ ਮੁਸ਼ਕਿਲਾਂ / ਔਕੜਾਂ ਪੇਸ਼ ਆਊਂਦੀਆਂ ਹਨ, ਜਿਸ ਕਾਰਨ ਮਰੀਜ਼ ਪਰੇਸ਼ਾਨ ਹੁੰਦੇ ਹਨ।  

 

PUNJAB CABINET DECISION: ਮੰਤਰੀ ਮੰਡਲ ਦੇ ਫੈਸਲੇ

PUNJAB CABINET DECISION: ਮੰਤਰੀ ਮੰਡਲ ਦੇ ਫੈਸਲੇ 

Chandigarh, 3 February 

ਅੱਜ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ ਨੂੰ ਮਨਜ਼ੂਰੀ ਦਿੱਤੀ। ਇਹ ਪਾਲਿਸੀ ਕਾਰੋਬਾਰੀਆਂ ਨਾਲ ਸਲਾਹ ਕਰਕੇ ਬਣਾਈ ਗਈ ਹੈ ਤੇ ਉਹਨਾਂ ਦੇ ਸੁਝਾਅ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ । ਨਾਲ ਹੀ ਹੋਰ ਫ਼ੈਸਲਿਆਂ ਤੋਂ ਇਲਾਵਾ ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਵੀ ਕੈਬਨਿਟ ਨੇ ਮਨਜ਼ੂਰੀ ਦਿੱਤੀ ।


PRENEET KAUR SUSPENDED: ਕਾਂਗਰਸ ਪਾਰਟੀ ਨੇ ਐਮਪੀ ਪ੍ਰਨੀਤ ਕੌਰ ਨੂੰ ਕੀਤਾ ਸਸਪੈਂਡ

 

ਮਾਨ ਸਰਕਾਰ ਲੁਧਿਆਣਾ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਸਾਜੋ ਸਮਾਨ ਦੀ ਖਰੀਦ 'ਤੇ 7.77 ਕਰੋੜ ਰੁਪਏ ਖਰਚ ਕਰੇਗੀ: ਡਾ.ਇੰਦਰਬੀਰ ਸਿੰਘ ਨਿੱਜਰ

ਮਾਨ ਸਰਕਾਰ ਲੁਧਿਆਣਾ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਸਾਜੋ ਸਮਾਨ ਦੀ ਖਰੀਦ 'ਤੇ 7.77 ਕਰੋੜ ਰੁਪਏ ਖਰਚ ਕਰੇਗੀ: ਡਾ.ਇੰਦਰਬੀਰ ਸਿੰਘ ਨਿੱਜਰ


 ਪੰਜਾਬ ਸਰਕਾਰ ਦੀ ਮੁੱਖ ਤਰਜੀਹ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣਾ


 ਚੰਡੀਗੜ੍ਹ, 3 ਫਰਵਰੀ:


 ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਸਾਜ਼ੋ-ਸਾਮਾਨ ਦੀ ਸਪਲਾਈ 'ਤੇ ਲਗਭਗ 7.77 ਕਰੋੜ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਹੈ।


 ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸ ਕਾਰਨ ਸੂਬੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।


 ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ 16 ਟਨ ਜੀਵੀਡਬਲਯੂ ਟਰੱਕ ਚੈਸੀ 'ਤੇ ਜੈਟਿੰਗ-ਕਮ-ਸਕਸ਼ਨ ਮਸ਼ੀਨਾਂ ਦੇ ਵਿਆਪਕ ਸੰਚਾਲਨ ਅਤੇ ਰੱਖ-ਰਖਾਅ ਦੇ ਨਾਲ-ਨਾਲ ਨਿਰਮਾਣ, ਸਪਲਾਈ ਅਤੇ ਡਿਲੀਵਰੀ 'ਤੇ ਲਗਭਗ 4.26 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ, ਵਿਆਪਕ ਸੰਚਾਲਨ ਅਤੇ ਰੱਖ-ਰਖਾਅ ਦੇ ਨਾਲ 9 ਟਨ ਜੀਵੀਡਬਲਯੂ ਟਰੱਕ ਚੈਸੀ 'ਤੇ ਜੈਟਿੰਗ-ਕਮ-ਸਕਸ਼ਨ ਮਸ਼ੀਨਾਂ ਦੇ ਨਿਰਮਾਣ, ਸਪਲਾਈ ਅਤੇ ਡਿਲੀਵਰੀ 'ਤੇ ਲਗਭਗ 2.86 ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਗਿਆ ਹੈ।


 ਉਨ੍ਹਾਂ ਦੱਸਿਆ ਕਿ ਇਨ੍ਹਾਂ ਜੈਟਿੰਗ ਅਤੇ ਚੂਸਣ ਵਾਲੀਆਂ ਮਸ਼ੀਨਾਂ ਦੀ ਸਮਰੱਥਾ 8000 ਅਤੇ 4000 ਲੀਟਰ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਖੁਦਾਈ ਵਾਲੀ ਮਸ਼ੀਨ ਦੀ ਸਪਲਾਈ ਅਤੇ ਡਿਲੀਵਰੀ ਲਈ 65 ਲੱਖ ਰੁਪਏ ਖਰਚ ਕੀਤੇ ਜਾਣਗੇ।


 ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਗੰਦਗੀ ਅਤੇ ਪ੍ਰਦੂਸ਼ਣ ਨਾਲ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।


 ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਵਿੱਤੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।

HOLIDAY DECLARED: 4 ਫਰਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ ਛੁੱਟੀ ਦਾ ਐਲਾਨ

 

4161 MASTER CADRE RECRUITMENT: ਉਮੀਦਵਾਰਾਂ ਨੂੰ ਨਿਯੁਕਤੀ ਪੱਤਰਾਂ ਲਈ ਸੱਦਾ

 

LIVE : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਦੀ ਚੈਕਿੰਗ, ਲਾਈਵ

 LIVE : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਦੀ ਚੈਕਿੰਗ, ਲਾਈਵ 

LIVE : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਕੂਲਾਂ ਦੀ ਚੈਕਿੰਗ ਕਰਦੇ ਹੋਏ, ਦੇਖੋ ਲਾਈਵ 

ਸਰਕਾਰੀ ਸਕੂਲਾਂ ਦੇ ਨਰਸਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਵੇਗੀ ਮਾਨ ਸਰਕਾਰ: : ਹਰਜੋਤ ਸਿੰਘ ਬੈਂਸ

 ਸਰਕਾਰੀ ਸਕੂਲਾਂ ਦੇ ਨਰਸਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਵੇਗੀ ਮਾਨ ਸਰਕਾਰ: : ਹਰਜੋਤ ਸਿੰਘ ਬੈਂਸ 


ਪਹਿਲੀ ਵਾਰ ਮਿਲਣਗੀਆਂ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਵਰਦੀਆਂ  


ਵਰਦੀਆਂ ਦੀ ਖ੍ਰੀਦ ਲਈ 21.10 ਕਰੋੜ ਰੁਪਏ ਦੀ ਰਾਸ਼ੀ ਜਾਰੀ 


ਚੰਡੀਗੜ੍ਹ, 2 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਾਲ 2017 ਤੋਂ ਚੱਲ ਰਹੀਆਂ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤਾਂ ਵਿੱਚ ਪੜ੍ਹ ਰਹੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਵਰਦੀਆਂ ਦੇਣ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸਾਲ 2017 ਤੋਂ ਚਲ ਰਹੀਆਂ ਪ੍ਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ 3,51,724 ਬੱਚਿਆਂ ਦੀ ਵਰਦੀਆਂ ਦਿੱਤੀਆਂ ਜਾਣਗੀਆਂ।

 

ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਸਿੱਖਿਆ ਵਿਭਾਗ ਵੱਲੋਂ 21.10 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। 

 

ਸ. ਬੈਂਸ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੂੰ ਪਹਿਲਾਂ ਸਕੂਲ ਵਰਦੀ ਨਹੀਂ ਦਿੱਤੀ ਜਾਂਦੀ ਸੀ ਪਰ ਮਾਮਲਾ ਜਦੋਂ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਇਸ ਬਾਰੇ ਸਿੱਖਿਆ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ।


ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰੌਚਿਕਤਾ ਭਰਪੂਰ ਵਿਸ਼ੇਸ਼ ਕਲਾਸ-ਰੂਮ ਵੀ ਤਿਆਰ ਕਰਵਾਏ ਗਏ ਹਨ। 


ਸ. ਬੈਂਸ ਨੇ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਨਿਸ਼ਾਨਾ ਸੂਬੇ ਦੇ ਸਿੱਖਿਆ ਢਾਂਚੇ ਦਾ ਹਰ ਪੱਖ ਤੋਂ ਵਿਕਾਸ ਕਰਨਾ ਹੈ ਜਿਸਦੇ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਲੱਖਾਂ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਵਾਸਤੇ ਸਰਕਾਰ ਹਰ ਸੰਭਵ ਉਪਰਾਲੇ ਕਰ ਰਹੀ ਹੈ। BM -DM ACR : NEW INSTRUCTIONS BY EM PUNJAB

 

ਵੱਡੀ ਖੱਬਰ: ਡੀ.ਐਮ./ਬੀ.ਐਮ. ਦੀਆਂ ਏਸੀਆਰ ਸਬੰਧੀ ਸਿੱਖਿਆ ਮੰਤਰੀ ਨੇ ਲਿਆ ਵੱਡਾ ਫੈਸਲਾ

 ਵੱਡੀ ਖੱਬਰ: ਡੀ.ਐਮ./ਬੀ.ਐਮ. ਦੀਆਂ ਏਸੀਆਰ ਸਬੰਧੀ ਸਿੱਖਿਆ ਮੰਤਰੀ ਨੇ ਲਿਆ ਵੱਡਾ ਫੈਸਲਾ 

ਚੰਡੀਗੜ੍ਹ, 3 ਫਰਵਰੀ 2023


ਡੀ.ਐਮ./ਬੀ.ਐਮ. ਦੀ ਏ.ਸੀ.ਆਰ ਸਬੰਧੀ ਸਿੱਖਿਆ ਵਿਭਾਗ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡੀਪੀਆਈ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ  ਪੱਤਰ ਜਾਰੀ ਕਰ ਹੁਕਮ ਜਾਰੀ ਕੀਤੇ ਗਏ ਹਨ ਕਿ   ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਆਦੇਸ਼ਾਂ/ਪ੍ਰਵਾਨਗੀ ਅਨੁਸਾਰ ਸਮੂਹ ਡੀ.ਐਮ./ਬੀ.ਐਮ (ਵਿਗਿਆਨ, ਗਇਤ, ਸਸ/ਅੰਗਰੇਜੀ) ਨੂੰ ਜਿਸ ਸਕੂਲ ਵਿੱਚ ਆਰਜੀ ਤੌਰ ਤੇ ਤੈਨਾਤ ਕੀਤਾ ਗਿਆ ਹੈ, ਉਸ ਸਕੂਲ ਦੇ ਸਾਲ 2022-23 ਦੇ ਬੋਰਡ ਦੇ ਨਤੀਜੇ ਸਬੰਧਤ ਡੀ.ਐਮ/ਬੀ.ਐਮ ਦੀ ਏ.ਸੀ.ਆਰ ਵਿੱਚ ਦਰਜ ਕੀਤੇ ਜਾਣਗੇ।

HOLIDAY IN SCHOOL: ਇਹਨਾਂ ਜ਼ਿਲਿਆਂ ਵਿੱਚ 4 ਫਰਵਰੀ ਨੂੰ ਛੁੱਟੀ ਦਾ ਐਲਾਨ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ , ਸਕੂਲ ਮੁਖੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਲਾਗੂ ਕਰਨ ਲਈ ਪਾਬੰਦ ਕੀਤਾ ਗਿਆ ਹੈ। READ OFFICIAL INSTRUCTIONS HERE

ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖੱਬਰ, ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ


ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖੱਬਰ, ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ  ਸਰਕਾਰ ਵੱਲੋਂ ਜਾਰੀ ਪਾਲਿਸੀ ਮਿਤੀ 7/10/2022 ਦੀ ਰੌਸ਼ਨੀ  ਵਿੱਚ ਸਮੱਗਰਾ ਸਿੱਖਿਆ ਅਭਿਆਨ ਪੰਜਾਬ ਤੇ ਦਫਤਰ ਡੀ.ਜੀ.ਐਸ.ਈ. ਅਧੀਨ ਵੱਖ ਵੱਖ ਸੋਸਾਇਟੀਆਂ ਵਿੱਚ ਕੰਟਰੈਕਟ ਦੇ ਅਧਾਰ ਤੇ ਕੰਮ ਕਰਦੇ ਸਟਾਫ ਦਾ ਡਾਟਾ ਮਿਤੀ 06.01.2023 ਤੱਕ ਭਰਨ ਸਬੰਧੀ ਪੰਜਾਬ ਪੋਰਟਲ ਖੋਲਿਆ ਗਿਆ ਸੀ। ਉਕਤ ਪਾਲਿਸੀ ਦੀ ਰੋਸ਼ਨੀ ਵਿਚ ਕਰਮਚਾਰੀਆਂ ਵੱਲੋਂ ਡਾਟਾ ਭਰਿਆ ਗਿਆ ਹੈ । 

HOLIDAY ALERT: ਸ਼ਨੀਵਾਰ ਨੂੰ ਸਮੂਹ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ 

ਪਾਲਿਸੀ ਮਿਤੀ 07-10-2023 ਦੀ ਰੋਸ਼ਨੀ ਵਿੱਚ ਪੰਜਾਬ ਸਰਕਾਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਨ੍ਹਾਂ ਬਲਾਕ ਅਤੇ ਸਕੂਲ ਪੱਧਰ ਤੇ ਕੰਟਰੈਕਟ ਤੇ ਕੰਮ ਕਰਦੇ ਸਟਾਫ ਦਾ ਡਾਟਾ, ਪਾਲਿਸੀ ਦੀਆਂ ਵੱਖ-ਵੱਖ ਮਦਾਂ ਦੀ ਰੋਸ਼ਨੀ ਵਿਚ ਵੈਰੀਫਾਈ ਕਰਨ ਅਤੇ ਸਡਿਊਲ ਬੀ ਅਨੁਸਾਰ ਰਜਿਸਟਰ ਤਿਆਰ ਕਰਨ ਹਿੱਤ ਹੇਠ ਲਿਖੇ ਅਨੁਸਾਰ ਕਮੇਟੀ ਗਠਨ ਕੀਤੀ ਜਾਵੇ। 

ਕਮੇਟੀ ਦੇ ਗਠਨ ਸਬੰਧੀ 


ਕਮੇਟੀ ਦਾ ਗਠਨ ਕਰਨ ਉਪਰੰਤ ਮੁੱਖ ਦਫਤਰ ਨੂੰ ਸੂਚਿਤ ਕਰਨਾ ਯਕੀਨੀ ਬਣਾਉਣ ਅਤੇ ਪਾਲਿਸੀ ਅਨੁਸਾਰ ਵੈਰੀਫਿਕੇਸ਼ਨ ਦਾ ਕੰਮ ਪੱਤਰ ਜਾਰੀ ਹੋਣ ਦੇ 15 ਦਿਨਾਂ ਦੇ ਅੰਦਰ- ਅੰਦਰ ਮੁਕੰਮਲ ਕਰਨਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ । 


ਪਾਲਿਸੀ ਵਿੱਚ ਦਰਜ ਵੱਖ ਵੱਖ ਮਦਾਂ ਦੀ ਰਚਨਾ ਵਿੱਚ ਵੈਗਰਿਕਸਨ ਦਾ ਕੰਮ ਈ ਪੰਜਾਬ ਪੋਰਟਲ ਤੇ ਆਨ ਲਾਈਨ ਕੀਤਾ ਜਾਵੇਗਾ। ਇਸ ਸਬੰਧੀ ਲੋੜੀਦੀਆਂ ਹਦਾਇਤ ਜ਼ਿਲ੍ਹਾ ਸਿੱਖਿਆ ਅਫਸਰਜ਼ ਨੂੰ ਵੱਖਰੇ ਤੌਰ ਤੇ ਈਮੇਲ ਰਾਹੀਂ ਭੇਜ ਦਿੱਤੀਆਂ ਜਾਣਗੀਆਂ। DOWNLOAD OFFICIAL NOTIFICATION HERE PRINCIPAL SINGAPORE TRAINING; 36 ਪ੍ਰਿੰਸੀਪਲਾਂ ਦੀ ਸੂਚੀ ਜਾਰੀ ,

36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿਖਲਾਈ ਲਈ ਹੋਵੇਗਾ ਸਿੰਗਾਪੁਰ ਰਵਾਨਾ 
ਚੰਡੀਗੜ੍ਹ, 2 ਫਰਵਰੀ 


ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕੀਤੀ

 

4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਜਾਵੇਗਾ ਪ੍ਰਿੰਸੀਪਲਾਂ ਦਾ ਪਹਿਲਾ ਬੈਚ

 

6-10 ਫਰਵਰੀ ਤੱਕ ਪ੍ਰੋਫੈਸ਼ਨਲ ਟ੍ਰੇਨਿੰਗ 'ਚ ਹਿੱਸਾ ਲੈਣਗੇ ਪ੍ਰਿੰਸੀਪਲ

 

ਪੰਜਾਬ ਦੀ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਿਤ ਹੋਵੇਗਾ ਟ੍ਰੇਨਿੰਗ ਪ੍ਰੋਗਰਾਮ-ਮੁੱਖ ਮੰਤਰੀ

 

ਚੋਣਾਂ ਤੋਂ ਪਹਿਲਾਂ ਅਸੀਂ ਵਿਦੇਸ਼ਾਂ 'ਚ ਟ੍ਰੇਨਿੰਗ ਦੀ ਦਿੱਤੀ ਸੀ ਗਾਰੰਟੀ-ਭਗਵੰਤ ਮਾਨ

 

ਚੰਡੀਗੜ੍ਹ, 2 ਫਰਵਰੀ:

ਪੰਜਾਬ ਦੇ ਲੋਕਾਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਆਪਣੇ ਪੇਸ਼ੇਵਰ ਹੁਨਰ ਨੂੰ ਹੋਰ ਨਿਖਾਰਨ ਲਈ ਸਿੰਗਾਪੁਰ ਜਾਵੇਗਾ।

ਲੋਕਾਂ ਨਾਲ ਆਨਲਾਈਨ ਵਿਧੀ ਜ਼ਰੀਏ ਰਾਬਤਾ ਕਾਇਮ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਸੂਬੇ ਵਿਚ ਸਿੱਖਿਆ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਹਨ ਜੋ ਸਿੱਖਿਆ ਦਾ ਪੱਧਰ ਉੱਚਾ ਚੁੱਕ ਸਕਦੇ ਹਨ ਜਿਸ ਕਰਕੇ ਇਹ ਗਾਰੰਟੀ ਦਿੱਤੀ ਗਈ ਸੀ ਕਿ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਉਚ ਪੱਧਰ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਦੇ ਅਧਿਆਪਨ ਹੁਨਰ ਨੂੰ ਹੋਰ ਨਿਖਾਰਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸੇ ਗਾਰੰਟੀ ਦੇ ਆਧਾਰ ਉਤੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਪੇਸ਼ੇਵਰ ਟ੍ਰੇਨਿੰਗ ਲਈ 4 ਫਰਵਰੀ ਨੂੰ ਸਿੰਗਾਪੁਰ ਰਵਾਨਾ ਹੋ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਿੰਸੀਪਲ 6 ਫਰਵਰੀ ਤੋਂ 10 ਫਰਵਰੀ ਤੱਕ ਹੋ ਰਹੇ ‘ਪ੍ਰੋਫੈਸ਼ਨਲ ਟੀਚਰ ਟ੍ਰੇਨਿੰਗ ਸੈਮੀਨਾਰ’ ਵਿਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਬੈਚ ਸੈਮੀਨਾਰ ਵਿਚ ਹਿੱਸਾ ਲੈਣ ਤੋਂ ਬਾਅਦ 11 ਫਰਵਰੀ ਨੂੰ ਵਾਪਸ ਪਰਤੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਇਨਕਲਾਬੀ ਕਦਮ ਨਾਲ ਸੂਬੇ ਦੇ ਲੱਖਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਕਿਉਂ ਜੋ ਸਿੰਗਾਪੁਰ ਤੋਂ ਹੋਰ ਮੁਹਾਰਤ ਹਾਸਲ ਕਰਨ ਨਾਲ ਸੂਬੇ ਵਿਚ ਸਿੱਖਿਆ ਦਾ ਮਿਆਰ ਹੋਰ ਸੁਧਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਤੋਂ ਵਾਪਸ ਆਉਣ ਮਗਰੋਂ ਇਹ ਪ੍ਰਿੰਸੀਪਲ ਆਪਣੇ ਅਧਿਆਪਕ ਸਾਥੀਆਂ ਅਤੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਅਧਿਆਪਕ ਦੀ ਮੁਹਾਰਤ ਅਤੇ ਪੇਸ਼ੇਵਰ ਯੋਗਤਾ ਵਧਾਉਣ ਵਿਚ ਸਹਾਈ ਹੋਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਯਕੀਨਨ ਤੌਰ ਉਤੇ ਇਹ ਕਦਮ ਸੂਬੇ ਦੀ ਸਿੱਖਿਆ ਵਿਵਸਥਾ ਨੂੰ ਸੁਧਾਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਵਿਚ ਸਹਾਈ ਸਿੱਧ ਹੋਣਗੇ।
--------     

AMAN ARORA GIVES AWAY STATE ENERGY CONSERVATION AWARDS TO GOVT & PRIVATE ENTITIES

AMAN ARORA GIVES AWAY STATE ENERGY CONSERVATION AWARDS TO GOVT & PRIVATE ENTITIES

• Mann Govt making concerted efforts to make Punjab Carbon Neutral state

• Shifting to renewable energy sources from conventional power generation is need of the hour, says New & Renewable Energy Sources Minister

Chandigarh, February 2:

In a bid to ensure clean & green environment to the people by promoting energy conservation in the state, Punjab New and Renewable Energy Sources Minister Mr Aman Arora on Thursday felicitated government and private sector entities with State Energy Conservation Awards at Confederation of Indian Industrialists (CII) Northern Region Headquarters here.

          Addressing the State Level Energy Conservation Day and Award function organised by Punjab Energy Development Agency (PEDA), Mr. Aman Arora said that Chief Minister S Bhagwant Mann led Punjab Government is making concerted efforts to make Punjab Carbon Neutral state and energy conservation is the focus area to abate greenhouse gas emission to save environment.

          Dependency on fossil fuels for power generation is high, which lead to pollution and environment hazards, said the cabinet minister while emphasizing that with the expansion of the industry and need of more infrastructure, the demand of power is increasing day by day so shifting from conventional power generation to renewable energy sources such as Solar, Hydel, Biomass is the need of the hour.

In the state of Punjab, he said, around 2150 MW capacity renewable energy projects have been installed which is about 16% of the total installed capacity. Out of which, 1200 MW capacity of Solar plants installed in the state.

Apart from this, Punjab has taken the lead to develop and notify Punjab Energy Conservation Building Code by amending National Energy Conservation Building Code for the composite climate zone applicable in the state. The implementation has started by incorporating in the building bye-laws. Considering 8% growth in up-coming new commercial buildings, 18 Million Units of electricity consumption will be reduced by using Punjab ECBC leads to 15 thousand ton carbon dioxide emission abatements which is equivalent to planting 6 lacs trees per annum, he added.

          Urging the people to use the energy judiciously, Mr Aman Arora stated that energy efficiency in the buildings is one of the key areas to save energy in commercial sector by adopting energy efficient design, building material and using Energy Conservation Building Code. He also appreciated the efforts of PEDA for taking initiatives in the field of Energy Conservation & Energy Efficiency.

          Chairman PEDA Sh. H.S. Hanspal, emphasized upon the need of energy conservation and energy efficiency in the state to meet the gap between the demand and supply of power. He stressed to adopt renewable energy sources and use power judiciously adopting energy conservation & energy efficiency measures.

Chief Executive Officer PEDA Dr. Sumeet K. Jarangal highlighted the initiatives taken under energy conservation programs in the State. The awareness of energy conservation is being created through workshops / seminars, implementation of Energy Conservation Policies in Transport, Buildings, Industries sectors in consultation with various stakeholder departments, he added.

Earlier, PEDA has also signed MoU with 13 reputed Engineering Institutes / Universities for promoting innovative projects through Research & Development on Energy Conservation & Energy Efficiency. PEDA is also giving “State Recognition” to facilities/units who have taken extra efforts for Efficient Utilization, Management and Conservation of Energy during 2020-21 & 2021-22 in Punjab, said Dr. Jarangal.

On this occasion, the cabinet minister also inaugurated an exhibition organised for the visitors from various stakeholder departments / organisations regarding the use of Energy Efficient Materials in Buildings & Industries.

Director PEDA Mr. M.P. Singh thanked all the participants and urged to adopt energy conservation measures at their works and residences. Chief Architect Punjab Ms. Sapna & more than 200 participants attended this function.Details of Energy conservation awards winners

 

Energy Intensive Industries (Designated Consumer) category (Textile)

 

1st Prize: M/s Vardhman Yarns and Threads Limited, Hoshiarpur

2nd Prize: M/s. Arihant Spinning Mills,Sangrur

 

Energy Intensive Industries (Designated Consumer) category (Pulp & Paper)

 

1st Prize: M/s. Khanna Paper Mills Limited, Amritsar

2nd Prize: M/s. Kuantum Papers Limited, VPO Saila Khurd, Tehsil Garhshankar (Hoshiarpur)

 

Manufacturing Enterprises category (Medium Scale)

 

1st Prize: M/s. Eastman Cast & Forge Limited,Ludhiana

2nd Prize: M/s. Auto International Ludhiana

 

Manufacturing Enterprises category (Large Scale)

 

1st Prize: M/s. Madhav Group, Patiala

2nd Prize: M/s. Hero Steels Limited, Ludhiana

 

Commercial (Government & Private) Buildings category (Offices)

 

1st Prize: M/s. Bharat Sanchar Nigam Limited, Jalandhar

2nd Prize: M/s. Bharat Sanchar Nigam Limited Hoshiarpur

 

Educational Institutions (Government & Private) building category

1st Prize: M/s. Punjab Agricultural University, Ludhiana

2nd Prize: M/s. Chitkara University, Rajpura Punjab

 

Hospital Building Category

 

1st Prize: M/s. Post Graduate Institute of Medical Education and Research (PGIMER), Sangrur

2nd Prize: M/s. Max Super Speciality Hospital (A unit of Hometrail Buildtech Pvt. Ltd) Mohali

 

Energy Auditing Agency Category (BEE Certified Energy Auditors)

 

1st Prize: M/s. PGS Energy Services Pvt. Ltd, Chandigarh

2nd Prize: M/s. Namdhari Eco Energies Pvt. Ltd,Sirsa, Haryana

ਤਨਖਾਹਾਂ ਰੁਕਣ ਕਾਰਨ ਅਧਿਆਪਕ ਮੁਸ਼ਕਲਾਂ ਚ' ਟੈਕਸ ਕਟੌਤੀ ਤੇ ਲੋਂਨ ਦੀਆਂ ਕਿਸ਼ਤਾਂ ਤਾਰਨ ਤੋਂ ਵੀ ਹੋਏ ਅਸਮਰਥ - ਲਾਹੌਰੀਆ

 ਤਨਖਾਹਾਂ ਰੁਕਣ ਕਾਰਨ ਅਧਿਆਪਕ ਮੁਸ਼ਕਲਾਂ ਚ' ਟੈਕਸ ਕਟੌਤੀ ਤੇ ਲੋਂਨ ਦੀਆਂ ਕਿਸ਼ਤਾਂ ਤਾਰਨ ਤੋਂ ਵੀ ਹੋਏ ਅਸਮਰਥ  -  ਲਾਹੌਰੀਆ


           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਤਨਖਾਹਾਂ ਰੁਕਣ ਅਧਿਆਪਕਾਂ ਦੀਆਂ ਮੁਸ਼ਕਲਾ ਚ' ਵਾਧਾ ਹੋਇਆ ਹੈ । ਲਹੌਰੀਆ ਨੇ ਦੱਸਿਆ ਕਿ ਅਧਿਆਪਕ ਟੈਕਸ ਕਟੌਤੀ ਤੇ ਲੋਨ ਦੀਆ ਕਿਸ਼ਤੀ ਤਾਰਨ ਤੋ ਵੀ ਅਸਮਰੱਥ ਹੋਏ ਹਨ ।  ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਨਖਾਹਾਂ ਦਾ ਬਜ਼ਟ ਜਲਦੀ ਪਾਇਆਂ ਜਾਵੇ ਕਿ ਅਧਿਆਪਕਾਂ ਨੂੰ ਕੋਈ ਮੁਸ਼ਕਲ ਨਾ ਆਵੇ । ਲਾਹੌਰੀਆ ਨੇ ਕਿਹਾ ਕਿ ਸਰਕਾਰ ਜਲਦੀ ਤਨਖਾਹਾਂ ਪਾੇ ਤਾ ਕਿ ਅਧਿਆਪਕ ਆਪਣੀ ਟੈਕਸ ਕਟੌਤੀ ਤੇ ਲੋਨ ਦੀਆ ਕਿਸ਼ਤਾ ਤਾਰ ਸਕਨ । ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ , ਗੁਰਮੇਲ ਸਿੰਘ ਬਰੇ , ਸਰਬਜੀਤ ਸਿੰਘ ਖਡੂਰ ਸਾਹਿਬ , ਨਿਰਭੈ ਸਿਂਘ ਮਾਲੋਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਹਰਜਿੰਦਰ ਸਿਂਘ ਬੁੱਢੀਪਿੰਡ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਪਵਨ ਕੁਮਾਰ ਜਲੰਧਰ ਆਦਿ ਆਗੂ ਹਾਜ਼ਰ ਸਨ ।

ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲੇ ਸੀ.ਡੀ.ਪੀ.ਓ.ਅਜਨਾਲਾ ਨੂੰ ਕੀਤਾ ਮੁਅੱਤਲ: ਡਾ. ਬਲਜੀਤ ਕੌਰ

 ਸੀ.ਡੀ.ਪੀ.ਓ.ਅਜਨਾਲਾ ਨੂੰ ਕੀਤਾ ਮੁਅੱਤਲ: ਡਾ. ਬਲਜੀਤ ਕੌਰ

ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲੇ ਸੀ.ਡੀ.ਪੀ.ਓ.ਅਜਨਾਲਾ ਨੂੰ ਕੀਤਾ ਮੁਅੱਤਲ: ਡਾ. ਬਲਜੀਤ ਕੌਰ

ਚੰਡੀਗੜ੍ਹ, 2 ਫਰਵਰੀ:

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਅਤੇ ਤੰਗ ਕਰਨ ਦੇ ਦੋਸ਼ ’ਚ ਸੀ.ਡੀ.ਪੀ.ਓ. ਅਜਨਾਲਾ ਜਸਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਤੋ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਅਜਨਾਲਾ ਨੇੜੇ ਪਿੰਡ ਕਰੀਮਪੁਰਾ ਦੀ ਆਂਗਣਵਾੜੀ ਵਰਕਰ ਅਮਨਦੀਪ ਕੌਰ ਵੱਲੋ ਦੋਸ਼ ਲਗਾਏ ਗਏ ਸਨ ਕਿ ਜਸਪ੍ਰੀਤ ਸਿੰਘ ਸੀ.ਡੀ.ਪੀ.ਓ. ਉਸਦੀ ਬਦਲੀ ਕਰਵਾਉਣ ਲਈ ਰਿਸ਼ਵਤ ਮੰਗਦਾ ਸੀ ਅਤੇ ਬਿਨ੍ਹਾ ਵਜ੍ਹਾ ਉਸਨੂੰ ਤੰਗ ਤੇ ਪਰੇਸ਼ਾਨ ਕਰਦਾ ਸੀ। ਜਿਸ ਕਾਰਨ ਆਂਗਨਵਾੜੀ ਵਰਕਰ ਵੱਲੋ ਅਸਤੀਫਾ ਦੇ ਦਿੱਤਾ ਸੀ।

ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਇਹ ਵੀ ਦੱਸਿਆ ਕਿ ਆਂਗਨਵਾੜੀ ਵਰਕਰ ਨੇ ਦੱਸਿਆ ਕਿ ਇਹ ਅਧਿਕਾਰੀ ਇਕ ਸੁਪਰਵਾਈਜਰ ਰਾਹੀਂ ਉਸ ਕੋਲ ਰਿਸ਼ਵਤ ਦੀ ਮੰਗ ਕਰਦਾ ਸੀ। ਜਿਸ ਕਰਕੇ ਉਨ੍ਹਾਂ ਵੱਲੋ ਇਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕੀਤਾ ਗਿਆ ਹੈ।

ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੈ। ਇਸ ਲਈ ਉਨ੍ਹਾਂ ਨੇ ਇਸ ਅਧਿਕਾਰੀ ਨੂੰ ਮੁਅੱਤਲ ਕਰਦੇ ਹੋਏ ਵਿਭਾਗ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭ੍ਰਿਸਟਾਚਾਰ ਕਰਨ ਵਾਲੇ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਭਵਿੱਖ ਵਿੱਚ ਬਖਸ਼ਿਆ ਨਹੀ ਜਾਵੇਗਾ।

HOLIDAY ALERT: ਜ਼ਿਲ੍ਹਾ ਕਮਿਸ਼ਨਰ ਵੱਲੋਂ 3 ਅਤੇ 4 ਫਰਵਰੀ ਨੂੰ ਛੁੱਟੀ ਦਾ ਐਲਾਨ, ਪੜ੍ਹੋ ਹੁਕਮ

HOLIDAY ALERT: ਜ਼ਿਲ੍ਹਾ ਕਮਿਸ਼ਨਰ ਵੱਲੋਂ 3 ਅਤੇ 4 ਫਰਵਰੀ ਨੂੰ ਛੁੱਟੀ ਦਾ ਐਲਾਨ, ਪੜ੍ਹੋ ਹੁਕਮ 

ਕਪੂਰਥਲਾ, 2 ਫਰਵਰੀ 2023

ਜ਼ਿਲ੍ਹਾ ਕਮਿਸ਼ਨਰ ਕਪੂਰਥਲਾ ਵੱਲੋਂ,  ਜਿਲਾ ਕਪੂਰਥਲਾ ਦੀਆਂ ਸਬ ਡਵੀਜਨਾਂ ਕਪੂਰਥਲਾ/ਸੁਲਤਾਨਪੁਰਲੋਧੀ/ਭੁਲੱਥ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ/ਗੈਰ ਸਰਕਾਰੀ ਸਕੂਲਾਂ,ਕਾਲਜਾਂ ਵਿੱਚ ਮਿਤੀ 03-02-2023 ਨੂੰ ਅਤੇ ਸਬ ਡਵੀਜਨ ਫਗਵਾੜਾ ਵਿੱਚ ਮਿਤੀ 04-02-2023 ਨੂੰ ਇਕ ਦਿਨ ਦੀ ਛੁੱਟੀ  ਘੋਸ਼ਿਤ ਕੀਤੀ ਗਈ ਹੈ। READ OFFICIAL LETTER HERE 


REGULARISATION OF CONTRACT EMPLOYEES, PUNJAB GOVT NEW INSTRUCTIONS

 

BREAKING NEWS: ਇੱਕ ਹੋਰ ਗਾਰੰਟੀ ਪੂਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਦਿਤੀ ਜਾਣਕਾਰੀ

BREAKING NEWS: ਇੱਕ ਹੋਰ ਗਾਰੰਟੀ ਪੂਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਦਿਤੀ ਜਾਣਕਾਰੀ 

ਚੰਡੀਗੜ੍ਹ, 2 ਫਰਵਰੀ 2023


ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤਾ ਇੱਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ। ਜਲਦ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਲਈ ਰਵਾਨਾ ਹੋਣਗੇ। ਜਿੱਥੇ ਉਹ ਕਰੀਬ 6 ਦਿਨ  ਟ੍ਰੇਨਿੰਗ ਹਾਸਲ ਕਰਨਗੇ। ਸੀਐਮ ਮਾਨ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਲਾਈਵ ਹੋ ਕੇ ਇੱਕ ਹੋਰ ਗਾਰੰਟੀ ਦੀ ਜਾਣਕਾਰੀ ਦਿੱਤੀ ਜੋ ਪੂਰੀ ਹੋਣ ਵਾਲੀ ਹੈ।

HOLIDAY ALERT : ਜ਼ਿਲ੍ਹਾ ਕਮਿਸ਼ਨਰ ਵੱਲੋਂ 4 ਫਰਵਰੀ ਨੂੰ ਛੁੱਟੀ ਦਾ ਐਲਾਨ

 ਸ਼੍ਰੀ ਗੁਰੂ ਰਵੀਦਾਸ ਜੀ ਦੇ 646 ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਮਿਤੀ 04-02-2023 ਨੂੰ ਜਲੰਧਰ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਸ ਨਗਰ ਕੀਰਤਨ ਕਰਕੇ ਸ਼ਹਿਰ ਦੇ ਟਰੈਫਿਕ ਦੇ ਕਈ ਰੂਟ ਡਾਇਵਰਟ ਕੀਤੇ ਗਏ ਹਨ।


ALSO READ: ਸ਼ਨੀਵਾਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਪੜ੍ਹੋ ਪੱਤਰ 

 ਇਸ ਲਈ ਇਸ ਦਿਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ/ਗੈਰ ਸਰਕਾਰੀ ਸਕੂਲਾਂ, ਕਾਲਜਾਂ ਅਤੇ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਮਿਤੀ 04-02-2023 ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ। READ OFFICIAL NOTIFICATION HERE

GURU RAVIDAS JAYANTI: ਗੁਰੂ ਰਵਿਦਾਸ ਜਨਮ ਦਿਹਾੜੇ ਤੇ ਚੋਣ ਕਮਿਸ਼ਨ ਨੇ ਕੀਤਾ ਇਹ ਫੈਸਲਾ

 

ONLINE CLASSES SCHEDULE:ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ 02-02-2023 (ਵੀਰਵਾਰ)

 02-02-2023 (ਵੀਰਵਾਰ) ਸ਼ਾਮ ਦਾ ਸੈਸ਼ਨ

ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ


“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ Harjot Singh Bains ਜੀ ਦੀ ਅਗਵਾਈ ਹੇਠ ਮਿਤੀ: 02/02/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: ਸਮਾਂ - 5:00- 5:45 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 5:45 - 6: 30 ਵਜੇ

ਜਮਾਤ 12ਵੀਂ ਬਾਇਓਲੋਜੀ


*Facebook ਲਿੰਕ:* 

https://www.facebook.com/profile.php?id=100072301243476&mibextid=LQQJ4d 


*YouTube ਲਿੰਕ:* 

https://www.youtube.com/live/wCbl-rccjSE?feature=share

ਮੌਸਮ ਪੰਜਾਬ: ਦੇਖੋ ਅੱਜ ਦਾ ਮੌਸਮ

ਮੌਸਮ ਪੰਜਾਬ: ਦੇਖੋ ਅੱਜ ਦਾ ਮੌਸਮ 


ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 5 ਦਿਨਾਂ ਦੌਰਾਨ ਖੁਸ਼ਕ ਮੌਸਮ ਰਹੇਗਾ। ਅਗਲੇ 3 ਦਿਨਾਂ ਦੌਰਾਨ ਹਨੇਰੀ ਦੇ ਹਾਲਾਤ ਰਹਿਣਗੇ।ਖੇਤਰ ਵਿੱਚ ਤੇਜ਼ ਹਵਾਵਾਂ ਕਾਰਨ ਧੁੰਦ ਘੱਟ ਹੋਣ ਦੀ ਉਮੀਦ ਹੈ।

24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ, ਉਸ ਤੋਂ ਬਾਅਦ ਹੌਲੀ-ਹੌਲੀ ਵਾਧਾ ਹੋਵੇਗਾ।

MGNREGA RECRUITMENT 2023: ਗ੍ਰਾਮ ਰੋਜ਼ਗਾਰ ਸਹਾਇਕ, ਡਾਟਾ ਐਂਟਰੀ ਆਪਰੇਟਰ ਸਮੇਤ ਵੱਖ ਅਸਾਮੀਆਂ ਤੇ ਭਰਤੀ 


Dry Weather to prevail over Punjab, Haryana & Chandigarh during 5 days. Windy Conditions to prevail during next 3 Days.

Fog expected to reduce due to Strong winds in the Region. No large Change in Minimum Temp during 24 hours gradual rise thereafter

ਡੀ.ਈ.ਓ. ਐਲੀਮੈਂਟਰੀ ਵੱਲੋਂ ਝੁੱਗੀ ‘ਚ ਅੱਗ ਲੱਗਣ ਨਾਲ ਸੜੇ ਬੱਚਿਆਂ ਦੇ ਮਾਤਾ ਪਿਤਾ ਨਾਲ ਦੁੱਖ ਦਾ ਪ੍ਰਗਟਾਵਾ

 *ਡੀ.ਈ.ਓ. ਐਲੀ: ਵੱਲੋਂ ਝੁੱਗੀ ‘ਚ ਅੱਗ ਲੱਗਣ ਨਾਲ ਸੜੇ ਬੱਚਿਆਂ ਦੇ ਮਾਤਾ ਪਿਤਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ *


*ਡੀ.ਈ.ਓ. ਵੱਲੋਂ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਨੂੰ ਸਹਾਇਤਾ ਰਾਸ਼ੀ ਭੇਂਟ ਕੀਤੀ *
*ਲੁਧਿਆਣਾ 01 ਫ਼ਰਵਰੀ ( ) *


*ਬੀਤੇ ਦਿਨੀ ਪਿੰਡ ਮੰਡਿਆਣਾ ਵਿੱਚ ਵਿੱਚ ਇੱਕ ਪਰਵਾਸੀ ਮਜ਼ਦੂਰ ਦੀ ਝੁੱਗੀ ਵਿੱਚ ਅੱਗ ਲੱਗਣ ਨਾਲ ਛੇ ਬੱਚੇ ਝੁਲਸ ਗਏ ਸਨ। ਇਸ ਹਾਦਸੇ ਵਿੱਚ ਸਾਰੇ 6 ਬੱਚਿਆਂ ਦੀ ਮੌਤ ਹੋ ਗਈ ਸੀ । ਅੱਜ ਮ੍ਰਿਤਕ ਬੱਚਿਆਂ ਦੀ ਅੰਤਿਮ ਅਰਦਾਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਦੇਵ ਸਿੰਘ ਵੱਲੋਂ ਸ਼ਾਮਲ ਹੋ ਕੇ ਬੱਚਿਆਂ ਦੇ ਮਾਤਾ ਪਿਤਾ ਨਾਲ ਦੁੱਖ ਨਾਲ ਪ੍ਰਗਟਾਵਾ ਕੀਤਾ ਅਤੇ ਨਗੰਦ ਸਹਾਇਤਾ ਰਾਸ਼ੀ ਭੇਂਟ ਕੀਤੀ। ਇਸ ਮੌਕੇ ਸੀਨੀਅਰ ਸਹਾਇਕ ਜੀਵਨ ਸਿੰਘ , ਸਰਪੰਚ ਗੁਰਪ੍ਰੀਤ ਕੌਰ , ਬੀ.ਪੀ.ਈ.ਓ. ਇਤਬਾਰ ਸਿੰਘ, ਸੈਂਟਰ ਮੁੱਖ ਅਧਿਆਪਕ ਬਰਿੰਦਰਪਾਲ ਸਿੰਘ , ਨਰਿੰਦਰਪਾਲ ਸਿੰਘ , ਹੈੱਡ ਟੀਚਰ ਬਲਦੇਵ ਸਿੰਘ , ਬੀ.ਐਮ.ਟੀ. ਬਲਵੀਰ ਸਿੰਘ ਹਾਜ਼ਰ ਸਨ। *

ਕੇਂਦਰੀ ਬਜਟ ਮੁਲਾਜ਼ਮ,ਮਜ਼ਦੂਰ ,ਕਿਸਾਨ ਵਿਰੋਧੀ: ਪਸਸਫ (ਵਿਗਿਆਨਿਕ )

ਕੇਂਦਰੀ ਬਜਟ ਮੁਲਾਜ਼ਮ,ਮਜ਼ਦੂਰ ,ਕਿਸਾਨ ਵਿਰੋਧੀ: ਪਸਸਫ (ਵਿਗਿਆਨਿਕ )


ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) ਨੇ ਕੇਂਦਰੀ ਬਜਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਬਜਟ ਪਬਲਿਕ ਸੈਕਟਰ ਵਿਰੋਧੀ ਹੈ।ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਤੇ ਸੂਬਾ ਸਕੱਤਰ ਐਨ ਡੀ ਤਿਵਾੜੀ , ਨਵਪ੍ਰੀਤ ਬੱਲੀ, ਮਨਜੀਤ ਸਿੰਘ ਲਹਿਰਾਂ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਲਈ ਇਸ ਬਜਟ ਵਿੱਚ ਕੁਝ ਵੀ ਨਹੀਂ ਹੈ।ਸਗੋੰ ਇਸ ਬਜਟ ਨੂੰ ਇਸ ਤਰਾਂ ਤਿਆਰ ਕੀਤਾ ਗਿਆ ਹੈ ਜਿਵੇਂ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਹੁੰਦੇ ਹਨ। ਮੁਲਾਜ਼ਮ ਵਰਗ ਨੂੰ ਆਸ ਸੀ ਕਿ ਨੌਂ ਸਾਲ ਤੋਂ ਇਨਕਮ ਟੈਕਸ ਦਾ ਦਾਇਰਾ ਨਾ ਛੁਹਣ ਵਾਲੀ ਮੋਦੀ ਸਰਕਾਰ ਸ਼ਾਇਦ ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਕਾਰਣ ਟੈਕਸ ਸਲੈਬ ਛੋਟ ਦੱਸ ਲੱਖ ਤੱਕ ਕਰੇਗੀ ਪਰ ਸਰਕਾਰ ਨੇ ਪਰਾਣੀ ਟੈਕਸ ਸਕੀਮ ਵਿੱਚ ਛੋਟ ਦੇਣ ਦੀ ਬਜਾਏ ਸਿਰਫ ਨਵੀਂ ਟੈਕਸ ਸਕੀਮ ਤਹਿਤ ਹੀ ਸੱਤ ਲੱਖ ਕਰਕੇ ਊਠ ਦੇ ਮੂੰਹ ਵਿਚ ਜ਼ੀਰਾ ਪਾਉਣ ਵਾਲੀ ਗੱਲ ਹੀ ਕੀਤੀ ਹੈ। ਦੋ ਕਰੋੜ ਨੌਕਰੀਆਂ ਹਰ ਸਾਲ ਪੈਦਾ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਦੱਸ ਲੱਖ ਨੌਕਰੀਆਂ ਦੀ ਗੱਲ ਹੀ ਇਸ ਬਜਟ ਵਿਚ ਕਰ ਰਹੀ ਹੈ। ਖੇਤੀ ਵਿਚ ਆਮਦਨ ਦੁੱਗਣੀ ਕਰਨ ਦੇ ਵਾਅਦੇ ਤੋਂ ਸਰਕਾਰ ਇਸ ਬਜਟ ਵਿਚ ਮੁਨਕਰ ਹੋਈ ਹੈ। ਇਹ ਬਜਟ ਵੀ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਮੁੱਖ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ।


 ਇਸ ਮੌਕੇ ਸੁਰਿੰਦਰ ਕੰਬੋਜ, ਬਿਕਰਮਜੀਤ ਸਿੰਘ, ਭੂਪਿੰਦਰ ਪਾਲ ਕੌਰ , ਸੋਮ ਸਿੰਘ, ਜਤਿੰਦਰ ਸਿੰਘ ਸੋਨੀ , ਗੁਲਜ਼ਾਰ ਖਾਨ, ਕੰਵਲਜੀਤ ਸੰਗੋਵਾਲ, ਸੁਖਵਿੰਦਰ ਸਿੰਘ ਦੋਦਾ, ਜਤਿੰਦਰ ਸਿੰਘ, ਪ੍ਰਗਟ ਸਿੰਘ ਜੰਬਰ, ਜੰਗ ਬਹਾਦਰ ਸਿੰਘ ਫਰੀਦਕੋਟ, ਜਗਤਾਰ ਸਿੰਘ, ਜਗਦੀਪ ਸਿੰਘ ਜੌਹਲ, ਬਿੱਕਰ ਸਿੰਘ ਮਾਖਾ, ਸਿਕੰਦਰ ਸਿੰਘ ਢੇਰ, ਸੁੱਚਾ ਸਿੰਘ ਚਾਹਲ , ਹਰਮਿੰਦਰ ਸਿੰਘ , ਕਰਮਦੀਨ ਖਾਨ, ਅਮਨਦੀਪ ਬਾਗਪੁਰੀ, ਮੇਜਰ ਸਿੰਘ ਬਲਵਿੰਦਰ ਸਿੰਘ ਕਾਲੜਾ ਰਮਨ ਗੁਪਤਾ, ਲਾਲ ਚੰਦ, ਜਰਨੈਲ ਜੰਡਾਲੀ ਵੱਲੋਂ ਇਸ ਬਜਟ ਨੂੰ ਮੁਲਾਜ਼ਮ ਵਿਰੋਧੀ ਗਰਦਾਨਿਆ ਗਿਆ।

BUDGET 2023-24: ਕੇਂਦਰ ਸਰਕਾਰ ਦਾ 2023-24 ਬਜ਼ਟ ਸਿੱਖਿਆ ਦੇ ਖੇਤਰ ਲਈ ਰਿਹਾ ਨਿਰਾਸ਼ਾਜਨਕ

   *ਕੇਂਦਰ ਸਰਕਾਰ ਦਾ 2023-24 ਬਜ਼ਟ ਸਿੱਖਿਆ ਦੇ ਖੇਤਰ ਲਈ ਰਿਹਾ ਨਿਰਾਸ਼ਾਜਨਕ* //


*ਹਕੀਕੀ ਸਿੱਖਿਆ ਪ੍ਰਬੰਧ ਨੂੰ ਮਜਬੂਤ ਕਰਨ ਦੀ ਥਾਂ ਆਨਲਾਇਨ ਸਿੱਖਿਆ ਨੂੰ ਪ੍ਰਮੁੱਖਤਾ ਦੇਣ ਦਾ ਵਿਰੋਧ*

*ਸਿੱਖਿਆ ਲਈ ਜੀ.ਡੀ.ਪੀ. ਦੇ ਤਿੰਨ ਫ਼ੀਸਦੀ ਤੋਂ ਵੀ ਘੱਟ ਹਿੱਸਾ ਰੱਖਣਾ ਨਿਖੇਧੀਯੋਗ : ਡੀ.ਟੀ.ਐੱਫ.*

1 ਫਰਵਰੀ, ਚੰਡੀਗੜ੍ਹ   (    ): ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਨੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਵੱਲੋਂ ਵਿੱਤੀ ਸਾਲ 2023-24 ਲਈ ਪੇਸ਼ ਕੀਤੇ ਬਜ਼ਟ ਨੂੰ ਨਿੱਜ਼ੀਕਰਨ ਨੂੂੰ ਹੋਰ ਹੁਲਾਰਾ ਦੇਣ ਵਾਲਾ ਅਤੇ ਕਾਰਪੋਰੇਟ ਪੱਖੀ ਬਜ਼ਟ ਕਰਾਰ ਦਿੱਤਾ ਹੈ।

  ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਕੇਂਦਰੀ ਬਜ਼ਟ 2022-23 ਵਿੱਚ ਪਿਛਲੇ ਵਰ੍ਹੇ ਦੀ ਤਰ੍ਹਾ ਸਿੱਖਿਆ ਦੇ ਖੇਤਰ ਲਈ ਕੁੱਲ ਬਜ਼ਟ ਦਾ ਮਹਿਜ਼ 2.9 ਫ਼ੀਸਦੀ ਹੀ ਰੱਖਿਆ ਗਿਆ ਹੈ। ਜਦ ਕਿ ਕਈ ਸਿੱਖਿਆ ਕਮਿਸ਼ਨਾਂ ਵੱਲੋਂ ਸਿੱਖਿਆ ਲਈ ਜੀ.ਡੀ.ਪੀ. ਦਾ ਘੱਟੋ ਘੱਟ 6 ਫ਼ੀਸਦੀ ਬਜ਼ਟ ਖ਼ਰਚ ਕਰਨ ਦੀਆਂ ਸ਼ਿਫਾਰਸ਼ਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵਧੇਰੇ ਜ਼ਮਹੂਰੀ ਸਿੱਖਿਆ ਪ੍ਰਬੰਧ ਉਸਾਰਨ ਦੀ ਥਾਂ, ਲੋਕਾਂ ਦੇ ਵੱਡੇ ਹਿੱਸੇ ਨੂੰ ਹਕੀਕੀ ਸਿੱਖਿਆ ਤੋਂ ਦੂਰ ਕਰਨ ਵਾਲੇ ਨਿੱਜ਼ੀਕਰਨ ਪੱਖੀ ਆਨਲਾਇਨ ਸਿੱਖਿਆ ਪ੍ਰਬੰਧ ਨੂੰ ਹੀ ਮਜਬੂਤ ਕਰਨ ਦੇ ਉਪਰਾਲੇ ਕੀਤੇ ਗਏ ਹਨ, ਜਿਸ ਤਹਿਤ ਛੋਟੀ ਉਮਰ ਦੇ ਵਿਦਿਆਰਥੀਆਂ ਲਈ ਰਾਸ਼ਟਰੀ ਡਿਜ਼ੀਟਲ ਲਾਇਬਰੇਰੀਆਂ ਸਥਾਪਿਤ ਕਰਨ ਦਾ ਅਜੰਡਾ ਪੇਸ਼ ਕੀਤਾ ਗਿਆ ਹੈ। ਜਦ ਕਿ ਤੱਥ ਇਹ ਹੈ ਕਿ, ਕਰੋਨਾ ਲਾਕਡਾਊਨ ਦੀ ਆੜ ਵਿੱਚ 15 ਮਹੀਨੇ ਦੇ ਕਰੀਬ ਬੰਦ ਕੀਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਆਨਲਾਈਨ ਸਿੱਖਿਆ ਨੇ ਵਿਦਿਆਰਥੀਆਂ ਦੀ ਸਿੱਖਿਆ ਵੱਡਾ ਉਜਾੜਾ ਕੀਤਾ ਹੈ। ਇਸੇ ਤਰ੍ਹਾਂ ਜਨਤਕ ਖੇਤਰ ਨੂੰ ਮਜਬੂਤ ਕਰਨ ਦੀ ਥਾਂ ਨਿੱਜ਼ੀਕਰਨ ਦਾ ਰਾਹ ਪੱਧਰਾ ਕਰਨ ਲਈ ਅਕਾਰ ਘਟਾਈ ਦੀ ਨੀਤੀ ਨੂੰ ਵਿਨਿਵੇਸ਼ ਰਾਹੀਂ ਅੱਗੇ ਵਧਾਉਣ ਦਾ ਟਿੱਚਾ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ 1 ਜਨਵਰੀ 2004 ਤੋਂ ਲਾਗੂ ਸ਼ੇਅਰ ਬਜ਼ਾਰ ਦੇ ਜੋਖਮਾਂ ਨਾਲ ਜੁੜੀ ਨੈਸ਼ਨਲ ਪੈਨਸ਼ਨ ਸਕੀਮ ਰੱਦ ਕਰਕੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਫੈਸਲਾ ਵੀ ਨਹੀਂ ਕੀਤਾ ਗਿਆ ਹੈ। ਕਾਰਪੋਰੇਟ ਟੈਕਸ ਨੂੰ ਮੁੜ 22 ਤੋਂ ਵਧਾ ਕੇ 30 ਫ਼ੀਸਦੀ ਕਰਦਿਆਂ ਪਿਛਲੇ ਸਮੇਂ ਦੌਰਾਨ ਪਏ 1.84 ਲੱਖ ਕਰੋੜ ਦੇ ਘਾਟੇ ਨੂੰ ਪੂਰਕੇ ਵੱਡੇ ਪੱਧਰ 'ਤੇ ਰੁਜ਼ਗਾਰ   ਮੁਹਈਆ ਕਰਵਾਉਣ ਲਈ ਕੋਈ ਨਵੀਂ ਯੋਜਨਾ ਲਿਆਉਣ ਦੀ ਥਾਂ, 2 ਕਰੋੜ ਤੋਂ ਵੱਧ ਸਲਾਨਾ ਆਮਦਨ ਵਾਲੇ ਵੱਡੇ ਅਮੀਰਾਂ ਦੇ ਆਮਦਨ ਕਰ ’ਤੇ ਸਰਚਾਰਜ 37 ਤੋਂ ਘਟਾਕੇ 25 ਫ਼ੀਸਦੀ ਕਰ ਦਿੱਤਾ ਗਿਆ ਹੈ।  ਇਸ ਤਰ੍ਹਾਂ ਸਿਖਰਲੇ ਅਮੀਰਾਂ ਅਤੇ ਕਾਰਪੋਰੇਟਾਂ ਨੂੰ ਮਿਲਦੀਆਂ ਛੋਟਾਂ ਦਾ ਘੇਰਾ ਹੋਰ ਵਧਾ ਕੇ, ਭਾਰਤ ਵਿੱਚ ਆਰਥਿਕ ਨਾਬਰਾਬਰੀ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਦ ਕੇ ਔਕਸਫੈਮ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਭਾਰਤ ਦੇ ਸਿਖਰਲੇ 1 ਫੀਸਦੀ ਅਮੀਰਾਂ ਕੋਲ 40 ਫੀਸਦੀ ਧਨ ਦੌਲਤ ਹੈ, ਜਦ ਕਿ ਹੇਠਲੇ 50 ਫੀਸਦੀ ਲੋਕਾਂ ਕੋਲ ਮਹਿਜ਼ 3 ਫੀਸਦੀ ਧਨ ਦੌਲਤ ਹੀ ਹੈ। ਡੀ ਟੀ ਐੱਫ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਇਸ ਬਜ਼ਟ ਨੂੰ ਕਾਰਪੋਰੇਟ ਪੱਖੀ ਅਤੇ ਦੇਸ਼ ਦੀਆਂ ਸਿੱਖਿਆ ਲੋੜਾਂ ਦੇ ਪ੍ਰਤੀਕੂਲ ਦੱਸਿਆ।

ADMISSION CAMPAIGN 2023-24:ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਦਾਖਲਾ ਮੁਹਿੰਮ ਸ਼ੁਰੂ

 ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਦਾਖਲਾ ਮੁਹਿੰਮ ਸ਼ੁਰੂ। 

ਲੁਧਿਆਣਾ, 1 ਫਰਵਰੀ ( ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2023-24 ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਜਿਸ ਤਹਿਤ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਲੁਧਿਆਣਾ ਹਰਜੀਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅਸ਼ੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਲੁਧਿਆਣਾ ਦੇ ਸਾਰੇ ਸਰਕਾਰੀ, ਮਿਡਲ ਤੇ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਦਾਖਲੇ ਦੇ ਸਬੰਧ ਵਿਚ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਰਕਾਰੀ ਸਕੂਲ ਜੋ ਕਿ ਇਸ ਸਮੇਂ ਸਮਾਜ ਨੂੰ ਬਿਹਤਰਤੀਨ ਪੜ੍ਹਾਈ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ ਤਾਂ ਕਿ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਇਸੇ ਤਹਿਤ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ 'ਚ ਦਾਖਲਾ ਮੁਹਿੰਮ ਸ਼ੁਰੂ ਕਰਕੇ ਸਕੂਲ ਦੇ ਅਧਿਆਪਕਾਂ ਵਲੋਂ ਵੱਖ ਵੱਖ ਸਕੂਲਾਂ ਵਿਚ ਪਹੁੰਚ ਕਰਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਵੱਖ ਵੱਖ ਸਕੂਲਾਂ, ਗੁਰਦੁਆਰਾ ਸਾਹਿਬਾਨ ਅਤੇ ਸ਼ਹਿਰ ਵਿਚ ਆਸ ਪਾਸ ਇਸ਼ਤਿਹਾਰਾਂ ਅਤੇ ਫਲੈਕਸ ਬੋਰਡਾਂ ਰਾਹੀਂ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਇਸ ਮੌਕੇ ਪ੍ਰਿੰਸੀਪਲ ਵਰਿੰਦਰ ਸਿੰਘ ਕੱਦੋ, ਪ੍ਰਿੰ. ਦਵਿੰਦਰ ਸਿੰਘ ਛੀਨਾ ਸ.ਸ.ਸ. ਸਕੂਲ ਸ਼ਾਹਪੁਰ, ਮਨਜੀਤ ਸਿੰਘ ਇੰਚਾਰਜ ਰਾਏਪੁਰ ਰਾਜਪੂਤਾਂ, ਸੋਨੀਆਂ ਜੋਸ਼ੀ ਸ.ਸ.ਸ.ਸਕੂਲ ਜਟਾਣਾ, ਪ੍ਰੀਤਪਾਲ ਕੌਰ ਸ.ਹ ਸਕੂਲ ਬੁਆਣੀ ਆਦਿ ਹਾਜ਼ਰ ਸਨ। 


ਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ: ਹਰਜੋਤ ਸਿੰਘ ਬੈਂਸ

 ਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ: ਹਰਜੋਤ ਸਿੰਘ ਬੈਂਸ

52.23 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਕੀਤੀ ਜਾਰੀ

ਚੰਡੀਗੜ੍ਹ, 31 ਜਨਵਰੀ :

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਸਿਸਟਮ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮੁੱਢਲੇ ਢਾਂਚੇ ਦੇ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ 1294 ਸਕੂਲਾਂ ਵਿੱਚ 1741 ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਮਨਜ਼ੂਰ ਹੋਈ ਗ੍ਰਾਂਟ ਵਿਚੋਂ ਪਹਿਲੀ ਕਿਸ਼ਤ ਵਜੋਂ 52.23 ਕਰੋੜ ਰੁਪਏ ਦੀ ਰਾਸ਼ੀ ਈ-ਟਰਾਂਸਫਰ ਰਾਹੀਂ ਜ਼ਿਲਿ੍ਹਆਂ ਵਿੱਚ ਭੇਜ ਦਿੱਤੀ ਗਈ ਹੈ।

ਸ. ਬੈਂਸ ਨੇ ਕਿਹਾ ਕਿ ਮਾਨ ਸਰਕਾਰ ਨੇ ਸਿਹਤ ਅਤੇ ਸਿੱਖਿਆ ਨੂੰ ਤਰਜੀਹੀ ਖੇਤਰ ਐਲਾਨਿਆਂ ਹੈ ਜਿਸ ਤਹਿਤ ਸਕੂਲਾਂ ਦੀਆਂ ਇਮਾਰਤਾਂ ਨੂੰ ਸ਼ਾਨਦਾਰ ਬਣਾਉਣਾ ਅਤੇ ਹਰ ਜਮਾਤ ਵਾਸਤੇ ਵੱਖਰਾ-ਵੱਖਰਾ ਕਮਰਾ ਮੁਹੱਈਆ ਕਰਵਾਉਣਾ ਲਈ ਰਾਜ ਸਰਕਾਰ ਵਲੋਂ ਕਾਰਜ਼ ਕੀਤੇ ਜਾ ਰਹੇ ਹਨ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਦੇ 191 ਸਕੂਲਾਂ ਲਈ 251 ਕਲਾਸ-ਰੂਮ, ਜ਼ਿਲਾ ਬਰਨਾਲਾ ਦੇ 27 ਸਕੂਲਾਂ ਲਈ 35 ਕਲਾਸ-ਰੂਮ, ਜ਼ਿਲਾ ਬਠਿੰਡਾ ਦੇ 48 ਸਕੂਲਾਂ ਲਈ 73 ਕਲਾਸ-ਰੂਮ, ਜ਼ਿਲਾ ਫਰੀਦਕੋਟ ਦੇ 37 ਸਕੂਲਾਂ ਲਈ 51 ਕਲਾਸ-ਰੂਮ, ਜ਼ਿਲਾ ਫਤਹਿਗੜ੍ਹ ਸਾਹਿਬ ਦੇ 5 ਸਕੂਲਾਂ ਲਈ 6 ਕਲਾਸ-ਰੂਮ, ਜ਼ਿਲਾ ਫਾਜਿਲਕਾ ਦੇ 152 ਸਕੂਲਾਂ ਲਈ 221 ਕਲਾਸ-ਰੂਮ, ਜ਼ਿਲਾ ਫ਼ਿਰੋਜ਼ਪੁਰ ਦੇ 72 ਸਕੂਲਾਂ ਲਈ 93 ਕਲਾਸ-ਰੂਮ, ਜ਼ਿਲਾ ਗੁਰਦਾਸਪੁਰ ਦੇ 61 ਸਕੂਲਾਂ ਲਈ 75 ਕਲਾਸ-ਰੂਮ, ਜ਼ਿਲਾ ਹੁਸ਼ਿਆਰਪੁਰ ਦੇ 81 ਸਕੂਲਾਂ ਲਈ 96 ਕਲਾਸ-ਰੂਮ, ਜ਼ਿਲਾ ਜਲੰਧਰ ਦੇ 21 ਸਕੂਲਾਂ ਲਈ 25 ਕਲਾਸ-ਰੂਮ, ਜ਼ਿਲਾ ਕਪੂਰਥਲਾ ਦੇ 23 ਸਕੂਲਾਂ ਲਈ 28 ਕਲਾਸ-ਰੂਮ, ਜ਼ਿਲਾ ਲੁਧਿਆਣਾ ਦੇ 74 ਸਕੂਲਾਂ ਲਈ 126 ਕਲਾਸ-ਰੂਮ, ਜ਼ਿਲਾ ਮਲੇਰਕੋਟਲਾ ਦੇ 14 ਸਕੂਲਾਂ ਲਈ 19 ਕਲਾਸ-ਰੂਮ, ਜ਼ਿਲਾ ਮਾਨਸਾ ਦੇ 28 ਸਕੂਲਾਂ ਲਈ 37 ਕਲਾਸ-ਰੂਮ, ਜ਼ਿਲਾ ਮੋਗਾ ਦੇ 17 ਸਕੂਲਾਂ ਲਈ 24 ਕਲਾਸ-ਰੂਮ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 69 ਸਕੂਲਾਂ ਲਈ 96 ਕਲਾਸ-ਰੂਮ, ਜ਼ਿਲਾ ਪਠਾਨਕੋਟ ਦੇ 11 ਸਕੂਲਾਂ ਲਈ 11 ਕਲਾਸ-ਰੂਮ, ਜ਼ਿਲਾ ਪਟਿਆਲ਼ਾ ਦੇ 89 ਸਕੂਲਾਂ ਲਈ 108 ਕਲਾਸ-ਰੂਮ, ਜ਼ਿਲਾ ਰੂਪਨਗਰ ਦੇ 38 ਸਕੂਲਾਂ ਲਈ 41 ਕਲਾਸ-ਰੂਮ, ਜ਼ਿਲਾ ਸੰਗਰੂਰ ਦੇ 46 ਸਕੂਲਾਂ ਲਈ 66 ਕਲਾਸ-ਰੂਮ, ਜ਼ਿਲਾ ਮੋਹਾਲੀ ਦੇ 44 ਸਕੂਲਾਂ ਲਈ 68 ਕਲਾਸ-ਰੂਮ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ 62 ਸਕੂਲਾਂ ਲਈ 78 ਕਲਾਸ-ਰੂਮ ਅਤੇ ਜ਼ਿਲਾ ਤਰਨਤਾਰਨ ਦੇ 84 ਸਕੂਲਾਂ ਲਈ 113 ਕਲਾਸ-ਰੂਮ ਬਣਾਉਣ ਲਈ ਇਹ ਰਾਸ਼ੀ ਪ੍ਰਵਾਨ ਕੀਤੀ ਗਈ ਹੈ।

ਸ. ਬੈਂਸ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਪੰਜਾਬ ਦੀ ਸਕੂਲ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਕਰਕੇ ਇਸਨੂੰ ਵਿਸ਼ਵ ਪੱਧਰੀ ਬਣਾਉਣ ਦਾ ਹੈ ਜਿਸਦੇ ਪਹਿਲੇ ਪੜਾਅ ਦੌਰਾਨ ਸਕੂਲਾਂ ਦੀਆਂ ਇਮਾਰਤਾਂ ਨੂੰ ਸ਼ਾਨਦਾਰ ਦਿੱਖ ਦਿੱਤੀ ਜਾਵੇਗੀ।

 ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਸਾਰੇ ਹੀ ਸਕੂਲਾਂ ਵਿੱਚ ਸੈਨੀਟੇਸ਼ਨ ਸਿਸਟਮ ਦੇ ਸੁਧਾਰ ਵੱਲ ਵੀ ਧਿਆਨ ਦਿੱਤਾ ਜਾਵੇਗਾ

RECENT UPDATES

School holiday

PUNJAB ANGANWADI DISTT WISE MERIT LIST 2023 : LINK FOR ANGANWADI MERIT LIST , ਇਸ ਦਿਨ ਜਾਰੀ ਹੋਵੇਗੀ ਆਂਗਣਵਾੜੀ ਵਰਕਰਾਂ ਦੀ ਮੈਰਿਟ ਸੂਚੀ

PUNJAB ANGANWADI MERIT LIST 2023 : ਪੰਜਾਬ ਆਂਗਣਵਾੜੀ ਮੈਰਿਟ ਲਿਸਟ 2023   ਪੰਜਾਬ  ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  45...