ਵਿਧਾਨ ਸਭਾ ਦੇ 27 ਸਤੰਬਰ ਨੂੰ ਹੋਣ ਵਾਲੇ ਇਜਲਾਸ ਵਿੱਚ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦੇ ਵਿਚਾਰੇ ਜਾਣਗੇ: ਮੁੱਖ ਮੰਤਰੀ

 ਵਿਧਾਨ ਸਭਾ ਦੇ 27 ਸਤੰਬਰ ਨੂੰ ਹੋਣ ਵਾਲੇ ਇਜਲਾਸ ਵਿੱਚ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦੇ ਵਿਚਾਰੇ ਜਾਣਗੇ: ਮੁੱਖ ਮੰਤਰੀ


ਵਿਸ਼ੇਸ਼ ਇਜਲਾਸ ਦੀ ਇਜਾਜ਼ਤ ਨਾ ਦੇਣ ਦੇ ਆਪਹੁਦਰੇ ਤੇ ਜਮਹੂਰੀਅਤ ਵਿਰੋਧੀ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਕੋਲ ਪਹੁੰਚ ਕਰਨ ਦਾ ਐਲਾਨ


‘ਅਪਰੇਸ਼ਨ ਲੋਟਸ’ ਦੀ ਸਭ ਤੋਂ ਵੱਡੀ ਪੀੜਤ ਕਾਂਗਰਸ ਵੱਲੋਂ ਇਸ ਮੁੱਦੇ ਉਤੇ ਭਾਜਪਾ ਦਾ ਸਾਥ ਦੇਣਾ ਮੰਦਭਾਗਾ


ਪੰਜਾਬ ਪੂਰੇ ਮੁਲਕ ਨੂੰ ਜਮਹੂਰੀਅਤ ਸਭ ਤੋਂ ਉੱਪਰ ਹੋਣ ਦਾ ਸੁਨੇਹਾ ਦੇਵੇਗਾ: ਭਗਵੰਤ ਮਾਨ


ਚੰਡੀਗੜ੍ਹ, 22 ਸਤੰਬਰ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਸੂਬੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ਉਤੇ ਵਿਚਾਰ-ਚਰਚਾ ਕਰਨ ਲਈ 27 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਫੈਸਲਾ ਕੀਤਾ ਹੈ।ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਪਹਿਲਾਂ ਮਨਜ਼ੂਰੀ ਦੇ ਕੇ ਬਾਅਦ ਵਿੱਚ ਰੱਦ ਕਰਨ ਦੇ ਰਾਜਪਾਲ ਦੇ ਆਪਹੁਦਰੇ ਤੇ ਜਮਹੂਰੀਅਤ ਵਿਰੋਧੀ ਫੈਸਲੇ ਖ਼ਿਲਾਫ਼ ਸੂਬਾ ਸਰਕਾਰ ਸੁਪਰੀਮ ਕੋਰਟ ਕੋਲ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਫੈਸਲਾ ਹੈ ਅਤੇ ਉਹ ਇਸ ਤਰਕਹੀਣ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਮਹੂਰੀ ਹੱਕਾਂ ਅਤੇ ਸੂਬਿਆਂ ਦੇ ਸੰਘੀ ਅਧਿਕਾਰਾਂ ਦੀ ਰਾਖੀ ਲਈ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ।


ਭਾਜਪਾ ਦੇ ‘ਅਪਰੇਸ਼ਨ ਲੋਟਸ’ ਦੀ ਹਮਾਇਤ ਕਰਨ ਲਈ ਪੰਜਾਬ ਕਾਂਗਰਸ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਇਸ ਗੈਰ ਜਮਹੂਰੀ ਕਾਰੇ ਦੀ ਸਭ ਤੋਂ ਵੱਡੀ ਪੀੜਤ ਪਾਰਟੀ ਕਾਂਗਰਸ ਇਸ ਮਾਮਲੇ ਵਿੱਚ ਭਗਵਾਂ ਪਾਰਟੀ ਦੇ ਹੱਕ ਵਿੱਚ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਤੋੜਨ ਦੇ ਉਦੇਸ਼ ਵਾਲੇ ਇਸ ਭੈੜੇ ਕਾਰੇ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਸਾਂਝ-ਭਿਆਲੀ ਪਾ ਲਈ ਹੈ। ਭਗਵੰਤ ਮਾਨ ਨੇ ਆਖਿਆ ਕਿ ਕਾਂਗਰਸ ਤੇ ਭਾਜਪਾ ਨੇ ਖੇਤਰੀ ਪਾਰਟੀਆਂ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਹੈ ਅਤੇ ਉਹ ਹੁਣ ਚਾਹੁੰਦੇ ਹਨ ਕਿ ਸੱਤਾ ਸਿਰਫ਼ ਇਨ੍ਹਾਂ ਦੋਵਾਂ ਪਾਰਟੀਆਂ ਕੋਲ ਹੀ ਬਣੀ ਰਹਿਣੀ ਚਾਹੀਦੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਜਨਮ ਹੀ ਭ੍ਰਿਸ਼ਟਾਚਾਰ-ਵਿਰੋਧੀ ਮੁਹਿੰਮ ਵਿੱਚੋਂ ਹੋਇਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਹਰੇਕ ਲੰਘਦੇ ਦਿਨ ਨਾਲ ਮਕਬੂਲੀਅਤ ਦੀਆਂ ਨਵੀਆਂ ਹੱਦਾਂ ਛੋਹ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਹਰੇਕ ਗੈਰ ਜਮਹੂਰੀ ਕਦਮ ਦਾ ਵਿਰੋਧ ਕਰਨਗੇ ਅਤੇ ਦਬਾਅ ਦੇ ਕੋਝੇ ਹਥਕੰਡਿਆਂ ਅੱਗੇ ਨਹੀਂ ਝੁਕਣਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦੇਵੇਗਾ ਕਿ ਲੋਕਤੰਤਰ ਵਿੱਚ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਸਗੋਂ ਲੋਕ ਸਭ ਤੋਂ ਉੱਪਰ ਹੁੰਦੇ ਹਨ।

ਆਮ ਆਦਮੀ ਪਾਰਟੀ ਸਰਕਾਰ ਚਲਾਉਣਾ ਨਹੀਂ ਜਾਣਦੀ: ਸੰਸਦ ਮੈਂਬਰ ਮਨੀਸ਼ ਤਿਵਾੜੀ

 ਆਮ ਆਦਮੀ ਪਾਰਟੀ ਸਰਕਾਰ ਚਲਾਉਣਾ ਨਹੀਂ ਜਾਣਦੀ: ਸੰਸਦ ਮੈਂਬਰ ਮਨੀਸ਼ ਤਿਵਾੜੀ

ਜੀਓਜੀ ਨਾਲ ਕੀਤੀ ਮੀਟਿੰਗ; ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਮੁਫ਼ਤ ਕੇਸ ਲੜਨ ਦਾ ਭਰੋਸਾ ਦਿੱਤਾ

ਪ੍ਰਮੋਦ ਭਾਰਤੀ

ਰੋਪੜ, 22 ਸਤੰਬਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਆਮ ਆਦਮੀ ਪਾਰਟੀ 'ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਇਨ੍ਹਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਹੈ ਅਤੇ ਇਸੇ ਲਈ ਹਰ ਰੋਜ਼ ਬੇਤੁਕੇ ਫੈਸਲੇ ਲਏ ਜਾ ਰਹੇ ਹਨ। ਸੰਸਦ ਮੈਂਬਰ ਤਿਵਾੜੀ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀ.) ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇਸ ਦੌਰਾਨ ਉਨ੍ਹਾਂ ਜੀ.ਓ.ਜੀ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣਗੇ ਅਤੇ ਜੇਕਰ ਲੋੜ ਪਈ ਤਾਂ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਕੇਸ ਮੁਫਤ ਲੜਨ ਦਾ ਭਰੋਸਾ ਦਿੱਤਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਸਦ ਮੈਂਬਰ ਨੇ ਆਮ ਆਦਮੀ ਪਾਰਟੀ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਇਹਨਾਂ ਨੂੰ ਸ਼ਾਸਨ ਕਰਨਾ ਨਹੀਂ ਆਉਂਦਾ ਅਤੇ ਇਹੀ ਕਾਰਨ ਹੈ ਕਿ ਹਰ ਰੋਜ਼ ਬੇਤੁਕੇ ਫੈਸਲੇ ਲਏ ਜਾ ਰਹੇ ਹਨ।ਇਸ ਦੌਰਾਨ ਜੀ.ਓ.ਜੀ ਨੇ ਐਮ.ਪੀ ਤਿਵਾੜੀ ਨੂੰ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਹੋਈ ਸੀ। ਉਨ੍ਹਾਂ ਦੀ ਨਿਯੁਕਤੀ ਦਾ ਮੁੱਖ ਮਕਸਦ ਪ੍ਰਸ਼ਾਸਨਿਕ ਖਾਮੀਆਂ 'ਤੇ ਨਜ਼ਰ ਰੱਖਣਾ ਸੀ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੁੰਦਾ ਹੈ। ਪਰ ਮੌਜੂਦਾ ਸਰਕਾਰ ਨੇ ਉਨ੍ਹਾਂ ਨੂੰ ਬੋਝ ਕਹਿ ਕੇ ਅਹੁਦੇ ਤੋਂ ਹਟਾ ਦਿੱਤਾ। ਇਹ ਹੁਣ ਉਨ੍ਹਾਂ ਦੀ ਅਹਿਮ ਦੀ ਲੜਾਈ ਹੈ, ਕਿਉਂਕਿ ਫੌਜੀ ਪੈਸੇ ਲਈ ਨਹੀਂ, ਦੇਸ਼ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਸਰਕਾਰ ਤੋਂ ਕੋਈ ਤਨਖਾਹ ਨਹੀਂ ਲਈ, ਸਗੋਂ ਮਾਣ ਭੱਤਾ ਹੀ ਲਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਧੀਰ ਸਿੰਘ ਝਾਹਲ, ਪ੍ਰੋ: ਮਨਜੀਤ ਸਿੰਘ, ਜ਼ਿਲ੍ਹਾ ਮੁਖੀ ਬ੍ਰਿਗੇਡੀਅਰ (ਰਿਟਾ.) ਮਨੋਹਰ ਸਿੰਘ, ਜ਼ਿਲ੍ਹਾ ਮੁਖੀ ਐਫ.ਐਸ.ਦੇਹਲ, ਕਰਨਲ (ਰਿਟਾ.) ਭਜਨ ਸਿੰਘ, ਕੈਪਟਨ (ਰਿਟਾ.) ਆਈ.ਐਲ.ਕੇਰ, ਕੈਪਟਨ (ਰਿਟਾ.) ਡਾ. ਬਲਬੀਰ ਸਿੰਘ ਸੇਖੋਂ, ਕੈਪਟਨ (ਰਿਟ) ਸਰਬਜੀਤ ਸਿੰਘ, ਕੈਪਟਨ (ਰਿਟ) ਭਗਤ ਸਿੰਘ, ਕੈਪਟਨ (ਰਿੱਟ) ਬਲਦੇਵ ਸਿੰਘ, ਕੈਪਟਨ (ਰਿੱਟ) ਹਰਭਜਨ ਸਿੰਘ ਜੱਸਲ, ਗੁਰਚੇਤ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।

EDUCATION DEPARTMENT ENQUIRY OFFICER: ਸਿੱਖਿਆ ਵਿਭਾਗ ਨਵੇਂ ਪੜਤਾਲੀਆ ਅਫਸਰਾਂ ਦੀ ਨਿਯੁਕਤੀ

 

JOIN TELEGRAM: ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈 👈 👈 👈 👈

HOLIDAY BY DC ON FRIDAY

HOLIDAY ALERT : ਜ਼ਿਲ੍ਹਾ ਕਮਿਸ਼ਨਰ ਵੱਲੋਂ ਸ਼ੁਕਰਵਾਰ ਨੂੰ ਛੁੱਟੀ ਦਾ ਐਲਾਨ

 

ਬਾਬਾ ਸ਼ੇਖ ਫਰੀਦ  ਦੇ ਆਗਮਨ ਪੂਰਬ-2022 ਦੇ ਮੌਕੇ ਤੇ ਮਿਤੀ 23-09-2022 (ਸ਼ੁਕਰਵਾਰ) ਨੂੰ ਜਿਲ੍ਹਾ ਫਰੀਦਕੋਟ ਵਿੱਚ ਸਮੂਹ ਸਰਕਾਰੀ ਦਫਤਰਾਂ ਅਤੇ ਸਿੱਖਿਆ ਸੰਸਥਾਵਾਂ ਆਦਿ ਵਿੱਚ ਲੋਕਲ ਛੁੱਟੀ ਘੋਸਿਤ ਕੀਤੀ ਗਈ ਹੈ। ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਵੱਲੋਂ ਜਾਰੀ ਕੀਤੇ ਗਏ ਹਨ।  READ OFFICIAL LETTER HERE 


IAS KRISHN KUMAR NEWS: ਸਾਬਕਾ ਸਿੱਖਿਆ ਸਕੱਤਰ ਨੂੰ ਹੁਣ ਦਿਤੀ ਨਵੀਂ ਨਿਯੁਕਤੀ, ਪੜ੍ਹੋ ਇਥੇ 

PUNJAB GOVT POLICY FOR SCHOOL EDUCATION: ਪੰਜਾਬ ਸਰਕਾਰ ਨੇ ਬਣਾਈ, ਸਿੱਖਿਆ ਪਾਲਿਸੀ, ਅਧਿਆਪਕਾਂ ਲਈ ਵੱਡੀ ਖੱਬਰ 
OPS STRUGGLE: ਪੰਜਾਬ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋੰ ਬੁਲੰਦ ਕੀਤੀ ਜਾ ਰਹੀ ਸੰਘਰਸ਼ੀ ਅਵਾਜ਼ ਦਾ ਹੋਇਆ ਅਹਿਮ ਅਸਰ

 ~ਪੰਜਾਬ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋੰ ਬੁਲੰਦ ਕੀਤੀ ਜਾ ਰਹੀ ਸੰਘਰਸ਼ੀ ਅਵਾਜ਼ ਦਾ ਹੋਇਆ ਅਹਿਮ ਅਸਰ


~ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਬਿਆਨ


ਮੁੱਖ ਮੰਤਰੀ ਦਾ ਟਵੀਟਰ ਬਿਆਨ ਸਵਾਗਤਯੋਗ,ਪਰ ਇਹ ਬਿਆਨ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਕੇਵਲ ਸਿਆਸੀ ਲਾਹਾ ਲੈਣ ਦਾ ਜੁਮਲਾ ਸਾਬਤ ਨਾ ਹੋਵੇ, ਪੁਰਾਣੀ ਪੈਨਸ਼ਨ ਸਕੀਮ ਨੂੰ ਸਮਾਂਬੱਧ ਢੰਗ ਨਾਲ਼ ਲਾਗੂ ਕਰੇ ਪੰਜਾਬ ਸਰਕਾਰ : ਪੀ.ਪੀ.ਪੀ.ਐੱਫ਼


ਅਮਿ੍ਤਸਰ, 20ਸਤੰਬਰ (  ) :ਮੁੱਖ ਮੰਤਰੀ ਭਗਵੰਤ ਮਾਨ ਵੱਲੋੰ ਟਵੀਟਰ ਉੱਤੇ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਸਰਕਾਰ ਵੱਲੋਂ ਵਿਚਾਰਨ ਸਬੰਧੀ ਜਾਰੀ ਕੀਤੇ ਬਿਆਨ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋੰ ਲੜੇ ਜਾ ਰਹੇ ਸੰਘਰਸ਼ ਦਾ ਨਤੀਜਾ ਐਲਾਨਿਆ ਹੈ ,ਜਿਸ ਸਦਕਾ ਛੇ ਮਹੀਨਿਆਂ ਦੀ ਵੱਟੀ ਚੁੱਪ ਨੂੰ ਤੋੜਕੇ ਆਪ ਸਰਕਾਰ ਨੇ ਪੁਰਾਣੀ ਪੈਨਸ਼ਨ ਸਬੰਧੀ ਪਹਿਲਾ ਜਨਤਕ ਬਿਆਨ ਜਾਰੀ ਕੀਤਾ ਹੈ। ਫਰੰਟ ਦੇ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ, ਜਸਵੀਰ ਭੰਮਾਂ, ਹਰਵਿੰਦਰ ਅੱਲੂਵਾਲ ਵੱਲੋੰ ਆਪ ਸਰਕਾਰ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਨਿਸ਼ਚਿਤ ਸਮਾਂ ਸੀਮਾ ਅੰਦਰ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਪੰਜਾਬ ਦੇ ਦੋ ਲੱਖ ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਦੀ 15000 ਕਰੋੜ ਤੋਂ ਵੱਧ ਦੀ ਸਾਂਝੀ ਸੰਪਤੀ ਨੂੰ ਕੇਂਦਰੀ ਅਦਾਰੇ ਪੀ.ਐੱਫ.ਆਰ.ਡੀ.ਏ(PFRDA) ਤੋਂ ਪ੍ਰਾਪਤ ਕਰਨ ਲਈ ਸੂਬੇ ਦੇ ਅਧਿਕਾਰਾਂ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਡੱਟਵਾਂ ਅਤੇ ਸਪੱਸ਼ਟ ਪੱਖ ਲੈਣ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਆਪ ਪਾਰਟੀ ਦੇ ਆਗੂਆਂ ਵੱਲੋੰ ਵਿਧਾਨ ਸਭਾ ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਦੇ ਹੱਕ ਵਿੱਚ ਵੱਡੇ ਜਨਤਕ ਐਲਾਨ ਕੀਤੇ ਗਏ ਸਨ। ਪਰ ਸੱਤਾ ਵਿੱਚ ਆਉਣ ਦੇ ਛੇ ਮਹੀਨਿਆਂ ਦੇ ਬਾਵਜੂਦ ਆਪ ਸਰਕਾਰ ਵੱਲੋਂ ਆਪਣੇ ਚੋਣ ਵਾਅਦਿਆਂ ਨੂੰ ਲਾਗੂ ਕਰਨ ਬਾਰੇ ਧਾਰੀ ਚੁੱਪ ਕਾਰਨ ਐੱਨ.ਪੀ.ਐੱਸ ਮੁਲਾਜ਼ਮਾਂ ਅੰਦਰ ਰੋਹ ਦੀ ਭਾਵਨਾ ਉੱਠ ਰਹੀ ਸੀ ਜਿਸ ਦਾ ਪ੍ਰਗਟਾਵਾ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਸੰਗਰੂਰ ਰੈਲੀ ਵਿੱਚ, ਮੁਲਾਜ਼ਮਾਂ ਵੱਲੋੰ ਪੁਰਾਣੀ ਪੈਨਸ਼ਨ ਦੀ ਮੁੱਖ ਮੰਗ ਨੂੰ ਲੈ ਕੇ ਕੀਤੀ ਵੱਡੀ ਸ਼ਮੂਲੀਅਤ ਰਾਹੀੰ ਕੀਤਾ ਗਿਆ ਸੀ।

ਫਰੰਟ ਦੇ ਵਿੱਤ ਸਕੱਤਰ ਜਸਵਿੰਦਰ ਔਜਲਾ ਅਤੇ ਪ੍ਰੈੱਸ ਸਕੱਤਰ ਸਤਪਾਲ ਸਮਾਣਵੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਪੁਰਾਣੀ ਪੈਨਸ਼ਨ ਸਬੰਧੀ ਜਾਰੀ ਕੀਤਾ ਬਿਆਨ ਸਵਾਗਤਯੋਗ ਹੈ ਪਰ ਇਸ ਟਵੀਟਰ ਬਿਆਨ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਮੁਲਾਜ਼ਮਾਂ ਨੂੰ ਆਪਣੀ ਲਹਿਰ ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ। ਹਿਮਾਚਲ ਪ੍ਰਦੇਸ਼,ਗੁਜਰਾਤ ਅਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਸਿਆਸੀ ਪਾਰਟੀਆਂ ਵੱਲੋੰ ਕੀਤੇ ਜਾ ਰਹੇ ਲੋਕ ਲੁਭਾਊ ਐਲਾਨਾਂ,ਵਾਅਦਿਆਂ ਦੇ ਦੌਰ ਵਿੱਚ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਇੱਕਮੁੱਠ ਸੰਘਰਸ਼ੀ ਲਹਿਰ ਦੀ ਉਸਾਰੀ ਹੀ ਹੱਕੀ ਮੰਗਾਂ ਦੀ ਪ੍ਰਾਪਤੀ ਦਾ ਹਕੀਕੀ ਰਾਹ ਹੈ।

   ਜ਼ਿਲਾ ਆਗੂਆਂ ਨਿਰਮਲ ਸਿੰਘ, ਰਾਜੇਸ਼ ਪਰਾਸ਼ਰ, ਮਨਪ੍ਰੀਤ ਸਿੰਘ, ਪਰਮਿੰਦਰ ਰਾਜਾਸਾਂਸੀ,ਕੁਲਦੀਪ ਤੋਲਾਨੰਗਲ, ਮੁਨੀਸ਼ ਪੀਟਰ, ਬਲਦੇਵ ਮੰਨਣ, ਬਖਸ਼ੀਸ਼ ਬਲ, ਚਰਨਜੀਤ ਭੱਟੀ, ਗੁਰਪੀਤ ਨਾਭਾ,ਸ਼ਮਸ਼ੇਰ ਸਿੰਘ, ਬਲਦੇਵ ਖਤਰਾਏ ਵੱਲੋਂ ਵੀ ਸੂਬਾ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਟਵੀਟਰ ਬਿਆਨ ਤੇ ਦਿੱਤੇ ਪੱਖ ਨਾਲ ਸਹਿਮਤੀ ਪ੍ਰਗਟਾਈ ਗਈ।

OLD PENSION SCHEME STRUGGLE : ਐਨ ਪੀ ਐਸ ਤੋਂ ਦੁਖੀ ਮੁਲਾਜਮ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ 26 ਨੂੰ ਫੂਕਣਗੇ

 ਐਨ ਪੀ ਐਸ ਤੋਂ ਦੁਖੀ ਮੁਲਾਜਮ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ 26 ਨੂੰ ਫੂਕਣਗੇ

"ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਦੇ ਲਾਰੇ ਨਹੀੰ ਨੋਟੀਫਿਕੇਸ਼ਨ ਜਾਰੀ ਕਰੇ"

ਪ੍ਰਮੋਦ ਭਾਰਤੀ

ਨਵਾਂ ਸ਼ਹਿਰ,22 ਸਤੰਬਰ,2022 : ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਿਕ ਬਾਰਾਦਰੀ ਪਾਰਕ ਨਵਾਂ ਸ਼ਹਿਰ ਵਿਖੇ ਹੋਈ। ਮੀਟਿੰਗ ਵਿੱਚ ਵਿਚਾਰ ਸਾਂਝੇ ਕਰਦਿਆਂ ਅਹੁੱਦੇਦਾਰਾ ਨੇ ਕਿਹਾ ਕਿ ਪਿਛਲੀ ਦਿਨੀ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵਲੋਂ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਲਾਗੂ ਕਰਨ ਸੰਬੰਧੀ ਦਿੱਤੇ ਬਿਆਨ ਦਾ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸੁਆਗਤ ਕਰਦੀ ਹੈ,ਪਰ ਸਾਡਾ ਸ਼ੰਘਰਸ਼ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਲਗਾਤਾਰ ਜਾਰੀ ਰਹੇਗਾ। ਮੀਟਿੰਗ  ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜਮਾਂ ਨਾਲ ਮੀਟਿੰਗਾਂ ਵਿੱਚ ਸ਼ਾਮਿਲ ਹੋਕੇ ਵਾਇਦਾ ਕੀਤਾ ਸੀ ਕਿ ਜੇਕਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਦੀ ਹੈ ਤਾਂ ਪਹਿਲੀ ਕੈਬਨਿਟ ਮੀਟਿੰਗ ਵਿੱਚ 2004 ਤੋਂ ਬੰਦ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ,ਹੁਣ ਇਨ੍ਹਾਂ ਦੀ ਸਰਕਾਰ ਬਣੀ ਨੂੰ ਛੇ ਮਹੀਨੇ ਹੋ ਗਏ ਹਨ। ਸਰਕਾਰ ਵਲੋਂ ਹਾਲੇ ਤੱਕ ਜਥੇਬੰਦੀ ਨਾਲ ਲਾਰੇ ਲੱਪਿਆਂ ਅਤੇ ਡੰਗ ਟਪਾਊ ਨੀਤੀ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਕੀਤਾ। ਇਸ ਲਈ ਪੰਜਾਬ ਦੇ ਸਮੁੱਚੇ ਐਨ ਪੀ ਐਸ ਕਰਮਚਾਰੀ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ 24,25 ਅਤੇ 26 ਸਤੰਬਰ ਨੂੰ ਜ਼ਿਲ੍ਹਾ ਹੈਡਕੁਆਟਰਜ਼ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆ ਦੀ ਪੰਡ ਫੂਕ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਸੰਬੰਧ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਐਨ ਪੀ ਐਸ ਮੁਲਾਜ਼ਮ ਮਿਤੀ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 3 ਵਜੇ ਸਥਾਨਿਕ ਡੀ ਸੀ ਦਫ਼ਤਰ ਦੇ ਸਾਹਮਣੇ ਵੇਰਕਾ ਬੂਥ,ਚੰਡੀਗੜ੍ਹ ਰੋਡ,ਨਵਾਂ ਸ਼ਹਿਰ ਵਿਖੇ ਪੰਜਾਬ ਸਰਕਾਰ ਦੇ  ਲਾਰਿਆਂ ਦੀ ਪੰਡ ਫੂਕਕੇ ਰੋਸ ਪ੍ਰਦਰਸ਼ਨ ਕਰਨਗੇ। ਸ਼੍ਰੀਮਾਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਗੁਜਰਾਤ,ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੀ ਹੋਈ ਇਹ ਬਿਆਨ ਦੇ ਰਹੀ ਹੈ ਕਿਉਂਕਿ ਇਨ੍ਹਾਂ ਸੂਬਿਆਂ ਦੇ ਐਨ ਪੀ ਐਸ ਕਰਮਚਾਰੀ ਆਮ ਆਦਮੀ ਪਾਰਟੀ ਤੋਂ ਪੁੱਛ ਰਹੀ ਹੈ ਕਿ ਜਿਨ੍ਹਾਂ ਸੂਬਿਆਂ ਵਿੱਚ ਜਿਵੇਂ ਨਵੀਂ ਦਿੱਲੀ ਅਤੇ ਪੰਜਾਬ ਅੰਦਰ ਤੁਹਾਡੀ ਸਰਕਾਰ ਪੂਰਨ ਬਹੁਮਤ ਨਾਲ ਸੱਤਾ ਵਿੱਚ ਮੌਜੂਦ ਹੈ,ਫਿਰ ਉਨ੍ਹਾਂ ਸੂਬਿਆਂ ਵਿੱਚ ਹੁਣ ਤੱਕ ਪੁਰਾਣੀ ਪੈਨਸ਼ਨ ਲਾਗੂ ਕਿਉਂ ਨਹੀਂ ਕੀਤੀ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਟੁੱਟਾ ਫੁੱਟਾ ਬਿਆਨ ਦੇਕੇ ਇਨ੍ਹਾਂ ਸੂਬਿਆਂ ਅਤੇ ਪੰਜਾਬ ਦੇ ਮੁਲਾਜਮਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਸ਼ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਬਿਆਨ ਵਿੱਚ ਹਾਲੇ ਵੀ ਕਮੇਟੀ ਦਾ ਗਠਨ ਕਰਨ ਦੀ ਗੱਲ ਕੀਤੀ ਹੈ।ਜਦੋਂ ਕਿ ਡੀ ਪੀ ਰੈਡੀ ਦੀ ਪ੍ਰਧਾਨਗੀ ਹੇਠ 2018 ਦੀ ਕਮੇਟੀ ਬਣੀ ਹੋਈ ਹੈ ਅਤੇ ਕਮੇਟੀ ਨੇ ਆਪਣੀ ਰਿਪੋਰਟ ਵੀ ਸਰਕਾਰ ਨੂੰ ਸੌਪੀ ਹੋਈ ਹੈ। ਇਸ ਤਰ੍ਹਾਂ ਦੀਆਂ ਗੱਲਾਂ ਤੋ ਲੱਗਦਾ ਕਿ ਸਰਕਾਰ ਸਿਰਫ਼ ਤੇ ਸਿਰਫ਼ ਝੂਠੇ ਲਾਰੇ ਲੱਪੇ ਲਗਾਕੇ ਡੰਗ ਟਪਾਉਣਾ ਚਾਹੁੰਦੀ ਹੈ। ਪਰ ਹੁਣ ਮੁਲਾਜ਼ਮ ਸਰਕਾਰ ਦੇ ਇਨ੍ਹਾਂ ਲਾਰਿਆਂ ਵਿੱਚ ਨਹੀਂ ਆਉਣਗੇ। ਉਹ ਆਪਣੇ ਸ਼ੰਘਰਸ਼ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੇਜ਼ ਕਰਨਗੇ।  ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੁਰਾਣੀ ਪੈਨਸ਼ਨ ਸੰਬੰਧੀ ਨੋਟੀਫਿਕੇਨ ਜਾਰੀ ਕਰਕੇ ਐਨ ਪੀ ਐਸ ਤੋਂ ਪੀੜਤ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਦੇਵੇ। ਇਸ ਮੌਕੇ ਉਨ੍ਹਾਂ ਦੇ ਨਾਲ ਹਰਪ੍ਰੀਤ ਬੰਗਾ,ਮਨਜਿੰਦਰ ਰਾਂਹੋ,ਗੁਰਦੀਸ਼ ਸਿੰਘ ਜਾਫਰਪੁਰ,ਨੀਲ ਕਮਲ,ਅਸ਼ੋਕ ਪਠਲਾਵਾ,ਜੁਝਾਰ ਸੰਹੂਗੜਾ,ਮਨੋਹਰ ਲਾਲ,ਯੁਗਰਾਜ ਸਿੰਘ ਆਦਿ ਵੀ ਮੌਜੂਦ ਸਨ।

ਕੈਪਸ਼ਨ: ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੀ ਦੇ ਅਹੁਦੇਦਾਰ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ।

PSTET 2 SYALLABUS 2022: PSTET 2022 DETAILED SYLLABUS FOR. PSTET 2 EXAM

 

VIDHAN SABHA SESSION: 27 ਸਤੰਬਰ ਨੂੰ ਹੋਵੇਗਾ ਪੰਜਾਬ ਵਿਧਾਨ ਦਾ ਸੈਸ਼ਨ, ਮੁੱਖ ਮੰਤਰੀ ਨੇ ਲਾਈਵ ਹੋ ਕੇ ਦਿਤੀ ਜਾਣਕਾਰੀ ( VIDEO)

 VIDHAN SABHA SESSION: 27 ਸਤੰਬਰ ਨੂੰ ਹੋਵੇਗਾ ਪੰਜਾਬ ਵਿਧਾਨ ਦਾ ਸੈਸ਼ਨ, ਮੁੱਖ ਮੰਤਰੀ ਨੇ ਲਾਈਵ ਹੋ ਕੇ ਦਿਤੀ ਜਾਣਕਾਰੀ 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ,


"ਲੋਕਤੰਤਰ ‘ਚ ਲੋਕ ਵੱਡੇ ਹੁੰਦੇ ਨੇ…ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨੂੰ ਕੰਮ ਨਾ ਕਰਨ ਦੇਣਾ…ਲੋਕਤੰਤਰ ਦਾ ਕਤਲ ਹੈ…ਅੱਜ ਕੈਬਨਿਟ ਮੀਟਿੰਗ ਵਿੱਚ 27 ਸਤੰਬਰ ਨੂੰ ਸੈਸ਼ਨ ਸੱਦਣ ਦਾ ਫੈਸਲਾ ਲਿਆ…ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ…ਇਨਕਲਾਬ ਜ਼ਿੰਦਾਬਾਦ..!"


ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ 👈


PSTET-1 2022 SYLLABUS DOWNLOAD HERE: ਪੀਐਸਟੈਟ ਸਿਲੇਬਸ 2022

 

ਪੰਜਾਬ ਨੇ 215 ਮਿਲੀਅਨ ਡਾਲਰ ਦੇ ਬੀ.ਐਫ.ਏ.ਆਈ.ਆਰ. ਪ੍ਰੋਜੈਕਟ ਤਹਿਤ ਵਿਸ਼ਵ ਬੈਂਕ ਨਾਲ ਮਿਲਾਇਆ ਹੱਥ - ਚੀਮਾ

 ਪੰਜਾਬ ਨੇ 215 ਮਿਲੀਅਨ ਡਾਲਰ ਦੇ ਬੀ.ਐਫ.ਏ.ਆਈ.ਆਰ. ਪ੍ਰੋਜੈਕਟ ਤਹਿਤ ਵਿਸ਼ਵ ਬੈਂਕ ਨਾਲ ਮਿਲਾਇਆ ਹੱਥ - ਚੀਮਾ

ਸੂਬੇ ਵੱਲੋਂ ਪਾਇਆ ਜਾਵੇਗਾ 65 ਮਿਲੀਅਨ ਡਾਲਰ ਦਾ ਯੋਗਦਾਨ 


ਹੋਰਨਾਂ ਵਿੱਤੀ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦੇ ਉਲਟ ਇਹ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾਣ ਵਾਲਾ ਸੁਧਾਰ-ਆਧਾਰਿਤ ਪ੍ਰੋਜੈਕਟ ਚੰਡੀਗੜ, 21 ਸਤੰਬਰ :


 


ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾਂ ਨੇ ਅੱਜ ਇੱਥੇ ਦੱਸਿਆ ਕਿ ਸੂਬੇ ਨੇ ਵਿਸ਼ਵ ਬੈਂਕ ਨਾਲ 215 ਮਿਲੀਅਨ ਡਾਲਰ ਵਾਲੇ ‘ਵਿਕਾਸ ਲਈ ਵਿੱਤੀ ਅਤੇ ਸੰਸਥਾਗਤ ਲਚਕਤਾ ਦਾ ਨਿਰਮਾਣ’ (ਬੀ.ਐਫ.ਏ.ਆਈ.ਆਰ.) ਪ੍ਰੋਜੈਕਟ ਤਹਿਤ ਸਹਿਯੋਗ ਕੀਤਾ ਹੈ, ਜਿਸ ਵਿੱਚ ਸੂਬੇ ਵੱਲੋਂ 65 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਹੋਰ ਕਰਜ਼ਿਆਂ ਦੇ ਉਲਟ ਇਹ ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਪਤ ਇੱਕ ਸੁਧਾਰ ਆਧਾਰਿਤ ਪ੍ਰਾਜੈਕਟ ਹੈ।


 


ਇਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਵਿੱਤ, ਯੋਜਨਾਬੰਦੀ, ਪ੍ਰਸ਼ਾਸਨਿਕ ਸੁਧਾਰਾਂ, ਸਥਾਨਕ ਸਰਕਾਰਾਂ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਵਿੱਚ ਪ੍ਰਣਾਲੀਆਂ ਵਿੱਚ ਸੁਧਾਰ ਲਿਆਵੇਗਾ। ਉਨਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਸਥਾਨਕ ਪੱਧਰ ‘ਤੇ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਸੁਧਾਰ ਲਿਆਵੇਗਾ।


 


ਸ. ਚੀਮਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ 5 ਸਾਲਾਂ ਦੀ ਮਿਆਦ ਲਈ ਲਾਗੂ ਕੀਤਾ ਜਾਵੇਗਾ ਤਾਂ ਜੋ ਵਿੱਤੀ ਸਥਿਰਤਾ ਅਤੇ ਲਚਕਤਾ ਨੂੰ ਵਧਾਉਣ ਲਈ ਪ੍ਰਕਿਰਿਆ ਅਤੇ ਨੀਤੀ ਅਧਾਰਤ ਸੰਸਥਾਗਤ ਸੁਧਾਰ ਲਿਆਂਦੇ ਜਾ ਸਕਣ।’’ ਉਨ੍ਹਾਂ ਦੱਸਿਆ ਕਿ ਵਿਸ਼ਵ ਬੈਂਕ ਤੋਂ 150 ਮਿਲੀਅਨ ਡਾਲਰ ਦੀ ਸਹਾਇਤਾ ਬਹੁਤ ਹੀ ਘੱਟ ਲਾਗਤ ਵਾਲੇ ਕਰਜ਼ੇ ਦੇ ਰੂਪ ਵਿੱਚ ਉਪਲਬਧ ਹੋਵੇਗੀ ਜਿਸ ਦੀ ਮੁੜ ਅਦਾਇਗੀ ਪ੍ਰੋਜੈਕਟ ਦੇ ਦੌਰਾਨ ਜਲਦੀ ਹੀ ਸ਼ੁਰੂ ਹੋ ਜਾਵੇਗੀ।


 


ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਸੀਲਿਆਂ ਰਾਹੀਂ ਇਸ ਪ੍ਰੋਜੈਕਟ ਵਿੱਚ 65 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗੀ ,ਜਿਸ ਨਾਲ ਸੰਸਥਾਗਤ ਸਮਰੱਥਾਵਾਂ ਅਤੇ ਜਵਾਬਦੇਹੀ ਨੂੰ ਮਜਬੂਤ ਕਰਕੇ ਇੱਕ ਵਿਆਪਕ ਢਾਂਚਾ ਲਿਆਂਦਾ ਜਾਵੇਗਾ ਅਤੇ ਇਹ ਪ੍ਰਾਜੈਕਟ ਚੰਗੇ ਤੇ ਸੁਚੱਜੇ ਪ੍ਰਸ਼ਾਸਨ ਹਿੱਤ ਬਿਹਤਰ ਜਨਤਕ ਸੇਵਾ ਪ੍ਰਦਾਨ ਕਰਨ ਲਈ ਹੋਰ ਸੁਧਾਰ ਉਪਾਵਾਂ ਦਾ ਸਮਰਥਨ ਵੀ ਕਰੇਗਾ ।

ਸਿੱਖਿਆ ਮੰਤਰੀ ਵੱਲੋਂ 220 ਅਸਾਮੀਆਂ ਨੂੰ ਜਲਦੀ ਭਰਨ ਦਾ ਕੀਤਾ ਐਲਾਨ

 ਖੇਡ ਵਿਭਾਗ ਵਿਚ ਕੋਚਾਂ ਦੀਆਂ 220 ਅਸਾਮੀਆਂ ਜਲਦ ਭਰੀਆਂ ਜਾਣਗੀਆਂ - ਗੁਰਮੀਤ ਸਿੰਘ ਮੀਤ ਹੇਅਰ

- ਕਿਹਾ, ਬੰਦ ਖੇਡ ਵਿੰਗ ਅਤੇ ਅਕਾਦਮੀਆਂ ਮੁੜ ਚਾਲੂ ਕੀਤੀਆਂ ਜਾਣਗੀਆਂ 


- ਪਿੰਡ ਢੁੱਡੀਕੇ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹਾਕੀ ਐਸਟਰੋਟਰਫ ਦਾ ਖੇਡ ਮੰਤਰੀ ਵੱਲੋਂ ਉਦਘਾਟਨ

- ਲਾਲਾ ਲਾਜਪਤ ਰਾਏ ਜੀ ਦੇ ਸਮਾਰਕ ਉੱਤੇ ਨਤਮਸਤਕ  

ਢੁੱਡੀਕੇ (ਮੋਗਾ)/ਚੰਡੀਗੜ੍ਹ, 21 ਸਤੰਬਰ


ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਪੰਜਾਬ ਨੂੰ ਖੇਡ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਜਿੱਥੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਉਥੇ ਹੀ ਕੋਚਾਂ ਦੀਆਂ ਖਾਲੀ ਪਈਆਂ 220 ਅਸਾਮੀਆਂ ਨੂੰ ਜਲਦ ਹੀ ਭਰਿਆ ਜਾ ਰਿਹਾ ਹੈ। ਖੇਡ ਮੰਤਰੀ ਮੀਤ ਹੇਅਰ ਅੱਜ ਪਿੰਡ ਢੁੱਡੀਕੇ ਵਿਖੇ ਸਰਕਾਰੀ ਕਾਲਜ ਵਿੱਚ ਪੰਜ ਕਰੋੜ ਰੁਪਏ ਨਾਲ ਤਿਆਰ ਕੀਤੀ ਗਈ ਹਾਕੀ ਐਸਟਰੋਟਰਫ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਵਿੱਚ ਖੇਡਾਂ ਅਤੇ ਖਿਡਾਰੀਆਂ ਦੇ ਵਿਕਾਸ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ। ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਪ੍ਰਫੁਲਿਤ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ 220 ਖਾਲੀ ਅਸਾਮੀਆਂ ਭਰਨ ਦੇ ਨਾਲ ਨਾਲ ਕੋਚਾਂ ਦੀਆਂ ਨਵੀਆਂ ਅਸਾਮੀਆਂ ਵੀ ਸਿਰਜੀਆਂ ਜਾਣਗੀਆਂ। 


ਉਹਨਾਂ ਕਿਹਾ ਕਿ ਖਿਡਾਰੀਆਂ ਨੂੰ ਘੱਟੋ ਘੱਟ ਰਾਸ਼ਟਰੀ ਪੱਧਰ ਤੱਕ ਜਰੂਰੀ ਪਹੁੰਚਾਉਣ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਮ ਉੱਤੇ ਵਜ਼ੀਫਾ ਸਕੀਮ ਚਲਾਈ ਗਈ ਹੈ। ਇਸ ਸਕੀਮ ਤਹਿਤ ਰਾਸ਼ਟਰੀ ਪੱਧਰ ਉੱਤੇ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਸੀਨੀਅਰ ਖਿਡਾਰੀਆਂ ਨੂੰ 8000 ਰੁਪਏ ਪ੍ਰਤੀ ਮਹੀਨਾ ਅਤੇ ਅਤੇ ਜੂਨੀਅਰ ਖਿਡਾਰੀਆਂ ਨੂੰ 6000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਇਆ ਕਰੇਗਾ। ਉਹਨਾਂ ਕਿਹਾ ਕਿ ਇਸ ਸਕੀਮ ਨਾਲ ਖਿਡਾਰੀਆਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹ ਮਿਲੇਗਾ। ਹੁਣ ਤੱਕ ਦੀਆਂ ਸਰਕਾਰਾਂ ਨੇ ਕਦੇ ਖਿਡਾਰੀਆਂ ਲਈ ਸਮੇਂ ਸਿਰ ਖੇਡ ਸਾਮਾਨ ਖਰੀਦਣ ਲਈ ਫੰਡ ਹੀ ਨਹੀਂ ਜਾਰੀ ਕੀਤਾ। ਆਪ ਸਰਕਾਰ ਨੇ ਛੇ ਸਾਲ ਬਾਅਦ ਖਿਡਾਰੀਆਂ ਦਾ ਸਮਾਨ ਖਰੀਦਣ ਲਈ ਬਜਟ ਰੱਖਿਆ। ਉਹਨਾਂ ਵਾਅਦਾ ਕੀਤਾ ਕਿ ਹਰ ਸਾਲ ਖੇਡਾਂ ਦੇ ਬਜਟ ਵਿੱਚ ਵਾਧਾ ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਨਵੀਂ ਖੇਡ ਪਾਲਸੀ ਤਹਿਤ ਖੇਡਾਂ ਲਈ ਵੱਖਰਾ ਕੇਡਰ ਤਿਆਰ ਕਰਾਂਗੇ ਤਾਂ ਜੌ ਵੱਧ ਤੋਂ ਵੱਧ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਸਕੇ।


ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਵਿਖੇ ਨਤਮਸਤਕ ਹੁੰਦਿਆਂ ਉਹਨਾਂ ਕਿਹਾ ਕਿ ਅਜ਼ਾਦੀ ਘੁਲਾਟੀਏ ਪਰਿਵਾਰਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਕਾਬਿਲ ਹੋਏ ਹਾਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਸੂਬਾ ਸਿਰਜਣ ਲਈ ਯਤਨਸ਼ੀਲ ਹੈ। 


ਇਸ ਤੋਂ ਪਹਿਲਾਂ ਉਹਨਾਂ ਨੇ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਗਟਰਾ ਅਤੇ ਉਪ ਪ੍ਰਧਾਨ ਪਰਮਜੀਤ ਕੌਰ ਭੱਟੀ ਨੂੰ ਅਤੇ ਨਗਰ ਪੰਚਾਇਤ ਬੱਧਣੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਉਪ ਪ੍ਰਧਾਨ ਜਸਵੀਰ ਕੌਰ ਨੂੰ ਅਹੁਦਾ ਸੰਭਾਲਿਆ। ਇਸ ਦੌਰਾਨ ਉਹਨਾਂ ਮੋਗਾ ਰੋਇੰਗ ਅਤੇ ਵਾਟਰ ਸਪੋਰਟਸ ਕਲੱਬ ਦੌਧਰ ਦਾ ਵੀ ਉਦਘਾਟਨ ਕੀਤਾ।


ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਢੁੱਡੀਕੇ ਵਿਖੇ ਸਰਕਾਰੀ ਕਾਲਜ ਵਿੱਚ ਪੰਜ ਕਰੋੜ ਰੁਪਏ ਨਾਲ ਤਿਆਰ ਕੀਤੀ ਗਈ ਹਾਕੀ ਐਸਟਰੋਟਰਫ ਦਾ ਉਦਘਾਟਨ ਕਰਨ ਲਈ ਪਹੁੰਚਣ ਉੱਤੇ ਸ੍ਰ ਮੀਤ ਹੇਅਰ ਦਾ ਧੰਨਵਾਦ ਕੀਤਾ।


ਇਸ ਮੌਕੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ, ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ, ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ, ਐੱਸ ਡੀ ਐੱਮ ਸ੍ਰ ਰਾਮ ਸਿੰਘ, ਆਪ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ। 

MEETING WITH FINANCE MINISTER: ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੀ ਹੋਈ ਵਿੱਤ ਮੰਤਰੀ ਨਾਲ ਮੀਟਿੰਗ, ਪੜ੍ਹੋ ਕੀ ਹੋਏ ਫੈਸਲੇ

 ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੀ ਹੋਈ ਵਿੱਤ ਮੰਤਰੀ ਨਾਲ ਮੀਟਿੰਗ...

ਪੰਜਾਬ ਸਰਕਾਰ ਦੀ ਡੰਗ ਟਪਾਊ ਪਹੁੰਚ ਕਰਕੇ ਨਹੀ ਹੋਇਆ ਕੋਈ ਠੋਸ ਫੈਸਲਾ...     

ਚੰਡੀਗੜ੍ਹ,21 ਸਤੰਬਰ 

ਪੰਜਾਬ - ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ। ਫਰੰਟ ਦੇ ਕਨਵੀਨਰਾਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਠਾਕੁਰ ਸਿੰਘ, ਬਾਜ ਸਿੰਘ ਖਹਿਰਾ, ਪ੍ਰੇਮ ਸਾਗਰ ਸ਼ਰਮਾ, ਕੁਲਦੀਪ ਖੰਨਾ, ਸੁਖਦੇਵ ਸਿੰਘ ਸੈਣੀ ਅਤੇ ਹੋਰਾਂ ਨੇ ਦੱਸਿਆ ਕਿ ਵਿੱਤ ਮੰਤਰੀ ਵਲੋਂ ਪੈਨਸ਼ਨਰਜ਼ ਦੀ ਪੈਨਸ਼ਨ ਦੁਹਰਾਈ ਲਈ 2.59 ਗੁਣਾਂਕ ਲਾਗੂ ਕਰਨ 'ਤੇ ਵਿਚਾਰ ਕਰਨ ਲਈ ਸਬੰਧਤ ਵਿਭਾਗ ਨੂੰ ਪੰਜ ਦਿਨਾ ਅੰਦਰ ਰਿਪੋਰਟ ਪੇਸ਼ ਕਰਨ ਲਈ ਆਦੇਸ਼ ਦਿੱਤੇ ਗਏ, ਕੱਚੇ ਮੁਲਾਜ਼ਮ ਪੱਕੇ ਕਰਨ ਸੰਬੰਧੀ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਜਦ ਕਿ ਆਊਟ ਸੋਰਸ ਮੁਲਾਜ਼ਮਾਂ ਵਾਰੇ ਵਿੱਤ ਮੰਤਰੀ ਚੁੱਪ ਰਹੇ। ਮਾਣ ਭੱਤਾ / ਇਨਸੈਨਟਿਵ ਵਰਕਰਾਂ ਵਿਸ਼ੇਸ਼ ਤੌਰ 'ਤੇ ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਪ੍ਰਤੀ ਸਾਂਝੇ ਫਰੰਟ ਵਲੋਂ ਵਿੱਤ ਮੰਤਰੀ ਨੂੰ ਭੱਤੇ ਦੁਗਣੇ ਕਰਨ ਦਾ ਵਾਅਦਾ ਯਾਦ ਕਰਵਾਇਆ ਜਿਸ 'ਤੇ ਹਾਂ ਪੱਖੀ ਹੁੰਗਾਰਾ ਭਰਿਆ ਗਿਆ, ਮੁਲਾਜ਼ਮਾਂ ਦੀਆਂ ਤਨਖਾਹ ਤਰੁਟੀਆਂ ਦੂਰ ਕਰਨ ਜਿਸ ਵਿੱਚ ਸਾਲ 2011 ਵਿੱਚ ਗ੍ਰੇਡ ਪੇ ਸੋਧਣ ਸਮੇਂ ਹੋਈ ਬੇਇਨਸਾਫ਼ੀ, ਪਿਛਲੇ ਤਨਖਾਹ ਕਮਿਸ਼ਨ ਦੀ ਸਿਫਾਰਸ਼ 'ਤੇ ਸੋਧੀ ਗ੍ਰੇਡ ਪੇ ਅਤੇ ਇਹਨਾਂ ਵਰਗਾਂ ਲਈ ਵੱਖ ਵੱਖ ਗੁਣਾਂਕਾਂ ਦੀ ਮੰਗ ਕੀਤੀ ਗਈ, 01.01.2016 ਨੂੰ ਤਨਖਾਹ ਵਾਧੇ ਲਈ 125 % ਮਹਿਗਾਈ ਭੱਤੇ ਨੂੰ ਅਧਾਰ ਬਣਾਇਆ ਜਾਵੇ ਅਤੇ ਘੱਟੋ - ਘੱਟ ਤਨਖਾਹ 26000 ਰੁਪਏ ਮਹੀਨਾ ਕੀਤੀ ਜਾਵੇ। ਇਸ ਮੰਗ ਉਤੇ ਉਹ ਅਤੇ ਅਧਿਕਾਰੀ ਕੋਈ ਤਸੱਲੀਬਖ਼ਸ਼ ਜਵਾਬ ਨਹੀ ਦੇ ਸਕੇ। ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਕੇ ਏ.ਸੀ.ਪੀ. ਸਕੀਮ ਲਾਗੂ ਕਰਨ ਸਬੰਧੀ ਉਹਨਾਂ ਨੇ ਰਿਪੋਰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ, ਤਨਖਾਹ ਕਮਿਸ਼ਨ ਦੇ ਬਕਾਇਆਂ ਅਤੇ ਦੁਹਰਾਈ ਦੇ ਨਾਮ 'ਤੇ ਬੰਦ ਕੀਤੇ ਭੱਤਿਆਂ ਸਬੰਧੀ ਸਿਰਫ ਉਹਨਾਂ ਦੀ ਹਮਦਰਦੀ ਹੀ ਪੱਲੇ ਪਈ, ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਉਹਨਾਂ ਨੇ ਮੁੱਖ ਮੰਤਰੀ ਦੇ ਟਵੀਟ ਦਾ ਜ਼ਿਕਰ ਜ਼ਰੂਰ ਕੀਤਾ, ਪ੍ਰੰਤੂ ਲਾਗੂ ਕਦੋਂ ਹੋਵੇਗੀ ਇਸ ਬਾਰੇ ਚੁੱਪ ਰਹੇ, ਮਹਿੰਗਾਈ ਭੱਤਾ 6% ਜਾਰੀ ਕਰਨ ਦੀ ਮੰਗ 'ਤੇ ਉਹਨਾਂ ਨੇ 3% ਜਾਰੀ ਕਰਨ ਦਾ ਇਸ਼ਾਰਾ ਕੀਤਾ, ਪਰਖਕਾਲ ਸਮਾਂ ਘਟਾਉਣ ਸਬੰਧੀ ਸਹਿਮਤੀ ਜਤਾਈ ਪ੍ਰੰਤੂ ਇਸ ਸਮੇਂ ਦੌਰਾਨ ਪੂਰੀ ਤਨਖਾਹ ਅਤੇ ਭੱਤੇ ਮਿਲਣ ਬਾਰੇ ਚੁੱਪ ਰਹੇ, ਸਾਂਝਾ ਫਰੰਟ ਵਲੋਂ 17-07-2020 ਤੋਂ ਬਾਅਦ ਵਾਲੇ ਮੁਲਾਜ਼ਮਾਂ 'ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਸਮੇਂ ਮੰਤਰੀ ਜੀ ਨੂੰ ਚੰਡੀਗੜ ਦੇ ਮੁਲਾਜ਼ਮਾਂ 'ਤੇ ਕੇਂਦਰੀ ਸਕੇਲ ਲਾਗੂ ਕਰਨ ਸਮੇਂ ਕੀਤੇ ਵਿਰੋਧ ਨੂੰ ਯਾਦ ਕਰਵਾਇਆ ਗਿਆ, ਵਿਕਾਸ ਟੈਕਸ ਦੇ ਨਾਮ 'ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੋਂ ਵਸੂਲਿਆ ਜਾ ਰਿਹਾ 200 ਰੁਪਏ ਜਜ਼ੀਆ ਟੈਕਸ ਬੰਦ ਕਰਨ 'ਤੇ ਉਹਨਾਂ ਨੇ ਕਬੂਲ ਕੀਤਾ ਕਿ ਇਹ ਟੈਕਸ ਸਿਰਫ਼ ਮੁਲਾਜ਼ਮ ਹੀ ਦਿੰਦੇ ਹਨ, ਇਸ 'ਤੇ ਵਿਚਾਰ ਕੀਤਾ ਜਾਵੇਗਾ। ਅਦਾਲਤੀ ਫੈਸਲੇ ਜਨਰਲਾਈਜ ਕਰਨ ਬਾਰੇ ਉਹਨਾਂ ਸਹਿਮਤੀ ਦਿੱਤੀ ਅਤੇ ਸੰਘਰਸ਼ਾਂ ਦੌਰਾਨ ਦਰਜ ਪੁਲਿਸ ਕੇਸ ਸਬੰਧੀ ਉਹਨਾਂ ਆਖਿਆ ਕਿ ਇਸ ਸਬੰਧੀ ਪਹਿਲਾਂ ਲਿੱਖ ਦਿੱਤਾ ਗਿਆ ਹੈ ਪ੍ਰੰਤੂ ਸਾਂਝਾ ਫਰੰਟ ਵਲੋਂ ਕੋਈ ਕਾਰਵਾਈ ਨਾ ਹੋਣ 'ਤੇ ਉਹਨਾਂ ਫਾਈਲ ਮੁੱਖ ਮੰਤਰੀ ਨੂੰ ਭੇਜਕੇ ਰੱਦ ਕਰਨ ਦਾ ਭਰੋਸਾ ਦਿੱਤਾ। 

ਅੰਤ ਵਿੱਚ ਵਿੱਤ ਮੰਤਰੀ ਜੀ ਨੇ ਮੰਨਿਆ ਕਿ ਅੱਜ ਦੀ ਮੀਟਿੰਗ ਲਈ ਸਾਡੇ ਅਧਿਕਾਰੀਆਂ ਦੀ ਤਿਆਰੀ ਨਹੀ ਸੀ, ਇਸ ਲਈ ਸਾਂਝਾ ਫਰੰਟ ਨਾਲ 15 ਦਿਨ ਬਾਅਦ ਮੁੜ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵਿੱਤ ਮੰਤਰੀ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। 

ਸਾਂਝੇ ਫਰੰਟ ਦੇ ਕਨਵੀਨਰਾਂ ਨੇ ਕਿਹਾ ਕਿ ਫਰੰਟ ਵੱਲੋਂ ਜਲਦ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

SPECIAL SESSION CANCELLED BY GOVERNOR: ਪੰਜਾਬ ਸਰਕਾਰ ਨੂੰ ਵੱਡਾ ਝਟਕਾ

 SPECIAL SESSION CANCELLED BY GOVERNOR: ਪੰਜਾਬ ਸਰਕਾਰ ਨੂੰ ਵੱਡਾ ਝਟਕਾ 

Chandigarh, 21 ਸਤੰਬਰ 

22 ਸਤੰਬਰ ਵੀਰਵਾਰ ਨੂੰ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ( SPECIAL SESSION OF VIDHAN SABHA)  ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ  ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ  ਨੇ ਵਿਸ਼ੇਸ਼ ਸੈਸ਼ਨ ਲਈ ਰਾਜਪਾਲ ਤੋਂ ਮਨਜੂਰੀ ਮੰਗੀ ਸੀ, ਜਿਸ ਨੂੰ ਰਾਜਪਾਲ ਨੇ ਰੱਦ ਕਰ ਦਿੱਤਾ ਹੈ।


ਪੰਜਾਬ ਸਰਕਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਸੈਸ਼ਨ ਨੂੰ ਰੱਦ ਕਰ, ਵੱਡਾ ਝਟਕਾ ਦਿੱਤਾ  ਹੈ ।


ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਵਿੱਚ ਤਰਸ ਦੇ ਅਧਾਰ ਤੇ 27 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ

 


ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਵਿੱਚ ਤਰਸ ਦੇ ਅਧਾਰ ਤੇ 27 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ


 ਨਵ-ਨਿਯੁਕਤ ਮੁਲਾਜ਼ਮਾਂ ਨੂੰ  ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ


ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਸਤੰਬਰ:(ਗਗਨਦੀਪ ਸਿੰਘ) 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਤਰਸ ਦੇ ਆਧਾਰ 'ਤੇ ਨੌਕਰੀ ਸਬੰਧੀ ਮਾਮਲਿਆਂ ਦੇ ਤੁਰੰਤ ਹੱਲ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਸਕੂਲ ਸਿੱਖਿਆ ਵਿਭਾਗ ਨੇ ਤਰਸ ਦੇ ਆਧਾਰ 'ਤੇ 27 ਉਮੀਦਵਾਰਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਦਿੱਤੇ। ਸਕੂਲ ਸਿੱਖਿਆ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖਿਆ ਸਾਡੇ ਸਮਾਜ ਦਾ ਅਹਿਮ ਭਾਗ ਹੈ ਜਿਸ ਰਾਹੀਂ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ।  ਉਨ੍ਹਾਂ ਨਵਨਿਯੁਕਤ ਮੁਲਾਜ਼ਮਾ  ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਅੰਗ ਬਣਾ ਲੈਣ। 


ਉਨ੍ਹਾਂ ਨਵਨਿਯੁਕਤ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਸ ਪਰਿਵਾਰਕ ਮੈਂਬਰ ਦੀ ਥਾਂ ਨੌਕਰੀ ਹਾਸਲ ਕਰ ਰਹੇ ਹਨ ਉਸ ਵਲੋਂ ਘਰ ਵਿੱਚ ਨਿਭਾਈ ਜਾਂਦੀ ਜ਼ਿੰਮੇਵਾਰੀ ਵੀ ਉਸੇ ਸਮਰਪਣ ਭਾਵਨਾ ਨਾਲ ਨਿਭਾਉਣ।


ਸ.ਬੈਂਸ ਨੇ ਕਿਹਾ ਕਿ ਤੁਸੀਂ ਸਭ ਨੇ ਆਪਣੇ ਪਰਿਵਾਰ ਦੇ ਬਹੁਤ ਅਹਿਮ ਅਤੇ ਪਿਆਰੇ ਮੈਂਬਰ ਨੂੰ ਗੁਆਇਆ ਹੈ ਜਿਸ ਦੀ ਥਾਂ ਤੁਹਾਨੂੰ ਸਰਕਾਰੀ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ।

 

ਉਨ੍ਹਾਂ ਕਿਹਾ  ਕਿ ਅਸੀਂ ਸਭ ਨੇ ਇਕ ਪਰਿਵਾਰ ਵਾਂਗੂੰ ਕੰਮ ਕਰਨਾ ਹੈ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਸੁਨਹਿਰੀ ਦੌਰ ਵਿਚ ਲੈਣ ਕੇ ਜਾਣਾ ਹੈ।


 ਇਸ ਮੌਕੇ ਉਨ੍ਹਾਂ  ਮੈਥ ਮਿਸਟਰੈਸ ਵਜੋਂ 1,   ਕਲਰਕ ਵਜੋਂ 6,   ਐਸ.ਐਲ.ਏ. ਵਜੋਂ 3 , ਸੇਵਾਦਾਰ ਵਜੋਂ 12, ਚੌਕੀਦਾਰ ਵਜੋਂ 4 ਅਤੇ ਸਫਾਈ ਕਰਮਚਾਰੀ ਵਜੋਂ 1 ਨੂੰ  ਨਿਯੁਕਤੀ ਪੱਤਰ ਦਿੱਤੇ ਗਏ। 


ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੇ ਡੀ.ਪੀ.ਆਈ.ਕੁਲਜੀਤ ਸਿੰਘ ਮਾਹੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

PGT -TGT RECRUITMENT IN KENDRIYA VIDYALAYA: ਕੇਂਦਰੀ ਵਿਦਿਆਲੇ ਵਿਖੇ ਪੀਜੀਟੀ ਅਤੇ ਟੀਜੀਟੀ ਦੀ ਭਰਤੀ,

Kendriya Vidyalaya No. 1, Amritsar Cantt. q-143001 Ph. 0183-2923313,
Websites: https://no1amritsarcantt.kvs.ac.in Email: kvasrcantt2018@gmail.com


Eligible Candidates are invited for Walk-in Interview at 9:00 a.m. on 27.09.2022 for the posts of PGT (Geography), PGT (English) and TGT (English) on purely Part Time/Contractual basis for the session 2022-23. For further details please visit the Vidyalaya website https://no1amritsarcantt.kvs.ac.in


l

DISTT AND SESSION JUDGE CLERK RECRUITMENT: ਜ਼ਿਲ੍ਹਾ ਅਤੇ ਸੈਸ਼ਨ ਜੱਜ ਦਫ਼ਤਰ ਵਿਖੇ ਕਲਰਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 OFFICE OF THE DISTRICT & SESSIONS JUDGE, MANSA

Applications, on the prescribed proforma, given below are invited up to 05:00 p.m. on 10.10.2022 with complete bio-data along with self attested/attested copies of testimonials, recent passport size photograph for 09 posts of Clerk (on adhoc basis), initially for a period of six months or till regular appointments are made by the Hon'ble High Court of Punjab & Haryana, Chandigarh, whichever is earlier, as per detail given below: 

Name of Post: clerk 

Number of posts: 09 (Nine) 

Age: 18 to 37 years for General category

Qualification: Degree of Bachelor of Arts/Science or equivalent. Should have passed Punjabi upto Matriculation. Computer proficiency.

:

Last date for submission of application: 10.10.2022 

The date and time for Test/ Interview for the post of Clerks (on adhoc basis) will be informed later on via official website of this office i.e. https://districts.ecourts.gov.in/mansa


The envelope containing application should be superscribed in capital letters as


"APPLICATION FOR THE POST OF CLERK". 

District and Sessions Judge, Mansa. 

DOWNLOAD PROFORMA FOR APPLICATION CLERK RECRUITMENT DISTRICT AND SESSION JUDGE MANSA : CLICK HERE LAWS OF MOTION : MCQ ON LAWS OF MOTION SET 4

 

    

Q1 Action and reaction act on the same body

 • a) True
 • b) False

 • (a) False

Q2 Linear momentum is directly proportional to

 • (a) mass of the body
 • (b) velocity of the body
 • (c) both mass and
 • (d) none of these 

 • (a) mass of the body

Q3 The working of rocket is based on the principle of

 • (a) Newton's law of gravitation
 • (b) Kepler’s Law
 • (c) Newton’s First law 
 • (d) Conservation of linear momentum

 • (d) Conservation of linear momentum

Q4 Force exerted on a body can change its

 • (a) Momentum
 • (b) Velocity
 • (c) Direction of motion
 • (d) All of the above

 • (d) All of the above

Q5 When body is in motion it always changes it

 • (a) Momentum
 • (b) Velocity
 • (c) Position Vector
 • (d) Both a and b

 • (c) Position Vector

Q6 Dimentional formula of Impulse

 • a) `M^{1}L^{1}T^{-1}`
 • b) `M^{1}L^{0}T^{-1}`
 • c) `M^{1}L^{1}T^{-2}`
 • d) `M^{1}L^{2}T^{-1}`

 • a) `M^{1}L^{1}T^{-1}`

Q7 Which law of motion is also known as law of Inertia

 • (a) Newton’s first law of motion
 • (b) Newton’s second law of motion
 • (c) Newton’s third law of motion
 • (d) All of the above


 • (a)Newton’s first law of motion

Q8 A jet engine works on the principle of conservation of mass (True/False)

 • a. True
 • b. False

 • b. False

Q9. Suppose  a body is travelling with constant speed in a straight line the net force on the body is Zero (True / False)

 • a. True
 • b. False

 • a. True

Q10 A person swimming in a fresh water pool obeys...…

 • (a) Newton’s first law of motion
 • (b) Newton’s second law of motion
 • (c) Newton’s third law of motion
 • (d) All of the above

 • (c) Newton’s third law of motion

LAWS OF MOTION : MCQ ON LAWS OF MOTION SET 3

 

   

Q1 Suppose during collision the duration of time is small, then impact of force will be

 • (a) Large 
 • (b) Small 
 • (c) becomes zero
 • (d) None of these.

 • (a) Large 

Q2 The area enclosed by the force versus time curve numerically equals to

 • (a) Change in momentum 
 • (b) Magnitude of impulse
 • (c) Both a and b 
 • (d) None of these.

 • (b) Magnitude of impulse

Q3  S.I units of Impulse are

 • (a) N`m^{-1}`
 • (b) Ns 
 • (c) Nm 
 • (d) N`s^{-1}`

 • (a) N`m^{-1}`

Q4 Impulse  is equal to

 • (a) change in force
 • (b) change in momentum
 • (c) change in velocity
 • (d) change in acceleration

 • (b) change in momentum

Q5 It is easier to catch a leather ball as compare to tennis ball.

 • a) True
 • b) False

 • b) False

Q6 Dimentional formula of Impulse

 • a) `M^{1}L^{1}T^{-1}`
 • b) `M^{1}L^{0}T^{-1}`
 • c) `M^{1}L^{1}T^{-2}`
 • d) `M^{1}L^{2}T^{-1}`

 • a) `M^{1}L^{1}T^{-1}`

Q7 A child on a cart with wheels throws a sand bag forward. what will happen to child 

 • a. He moves to the left
 • b. He moves backward
 • c. He moves forward
 • d. He moves to the right


 • b. He moves backward

Q8 Which is the correct statement about Action and Reaction Forces

 • a. They act on different objects
 • b. They are equal
 • c. They are opposite
 • d. all of the above

 • d. all of the above

Q9. Rocket propulsion is associated with

 • a. Conservation of angular momentum
 • b. Conservation of mass
 • c. Conservation of mechanical energy
 • d. Newton’s third law of motion

 • d. Newton’s third law of motion

Q10 A batsman hits a ball with a force of 5N. What force does the bat experience?

 • a. 5N
 • b. 10N
 • c. 15N
 • d. 20N

 • a. 5N

LAWS OF MOTION: MCQ ON LAWS OF MOTION SET 2

 

         

Q1 Linear momentum varies inversely with … of the body.

 • (a) Mass 
 • (b) Velocity 
 • (c) Both (a) and (b)
 • (d) None of these

 • (c) Both (a) and (b)

Q2  1 Newton = … dyne

 • a) `10^{5}`
 • b. `10^{3}`
 • c. `10^{-5}`
 • d. `10^{10}`

 • a) `10^{5}`

Q3  Linear momentum is a ….. quantity.

 • (a) Scalar Quantity
 • (b) Vector Quantity
 • (c) None of these 
 • (d) Tensor

 • (b) Vector Quantity

Q4 According to Newton’s second law, F=

 • a) m/a
 • b) `m^{02}`a
 • c) ma
 • d) a/m

 • c) F= ma

Q5  1 gf = ….. dyne

 • a) `10^{5}`
 • b. `10^{3}`
 • c. `10^{-5}`
 • d. None of these

 • d)  None of these ;  1 gf =980 dyne

Q6 Dimensional formula of momentum is

 • a. `M^{1}L^{1}T^{-1}`
 • b. `M^{1}L^{2}T^{-1}`
 • c. `M^{1}L^{1}T^{-2}`
 • d. None of these

  • `M^{1}L^{1}T^{-1}`

Q7  Newton’s second law of motion is consistence with the first law of motion.

 • a) True
 • b) False


 • a) True

Q8 1 kgf = ...... N

 • a) `10^{5}`
 • b. `10^{3}`
 • c.  9.8
 • d. None of these

 • c.  9.8 1kgf = 9.8N

Q9.  Direction of linear momentum is …. as that of velocity of the object.

 • a) same
 • b) opposite 
 • c) can not be determined 
 • d) None of these 

 • a) same

Q10  During collision impulsive force varies ….. 

 • (a) Rapidly 
 • (b) Slowly 
 • (c) Remains Constant 
 • (d) None of these

 • (a) Rapidly 

LAWS OF MOTION: MCQ ON LAWS OF MOTION SET -1

 

       

Q1 When a bus suddenly takes a turn, the passengers are thrown outwards because of

 • (a) Inertia of direction 
 • (b) Inertia of motion
 • (c) Inertia of rest 
 • (d) Acceleration of motion

 • (a) Inertia of direction 

Q2 Two bodies of equal mass, one in motion and another is at rest, then which is correct for these bodies

 • (a) both possess no inertia
 • (b) both possess different inertia
 • (c) both have same inertia
 • (d) can’t say anything

 • (c) both have same inertia, because inertia is a factor of mass only and does not depend upon velocity

 

Q3  All the objects have inertia, whether they are moving or not.

 • (a) True
 • (d) False

 • (a) True

Q4 The mud guards over the wheel of car  is on the basis of inertia of rest.

 • (a) True
 • (d) False

 • (d) False  ; Due to  inertia of motion.

Q5  Inertia is a physical quantity.

 • a) True
 • b) False 

 • b)  False it is only a property of the body which depends on mass of the body)

Q6 When a horse at full gallop stops suddenly, the rider falls forward on account of

 • a) inertia of motion.
 • b) inertia of rest
 • c) inertia of direction
 • d) all of these 

 • a) inertia of motion.

Q7  A particle is moving with a constant speed along straight-line path. In which situation there is no need of force 

 • (a) Increase its speed 
 • (b) Decrease the momentum
 • (c) Change the direction 
 • (d) Keep it moving with uniform velocity


 • (d) Keep it moving with uniform velocity

Q8 Newton’s first law defines

 • (a) momentum and acceleration 
 • (b) inertia and force
 • (c) force and velocity 
 • (d) Momentum and energy

 • (b) inertia & force

Q9.  What causes the motion of a body which is initially in the state of rest?

 • (a) Force 
 • (b) Displacement
 • (c) Speed 
 • (d) Velocity

 • (a) Force 

Q10 Newton’s first law of motion is also called law of

 • a) Law of momentum
 • b) Law of Inertia
 • c) Law of conservation of energy
 • d) None of these

 • b) Law of Inertia

MOTION IN A PLANE : MCQ ON PROJECTILE AND CIRCULAR MOTION

 

 

Q1 At what angle a stone should be thrown to get maximum horizontal range?

 • a) `90^{0}`
 • b) `0^{0}`
 • c) `45^{0}`
 • d) `180^{0}`

 • c) `45^{0}`

Q2  the path followed by a projectile is called

 • a. territory
 • b. treasury
 • c. orbit
 • d. trajectory

 • d. trajectory

Q3  Any object that is thrown or fired through the air and affected by the force of gravity is called a

 • ( a) Aeroplan 
 • (b) Rocket
 • (c) Projectile
 • (d) None of these 

 • (c) Projectile

Q4 The path of a projectile which is projected at some angle with the horizontal

 • a) Linear
 • b) Circular
 • c) Parabolic
 • d) helical

 • c) Parabolic

Q5  Motion of simple pendulum is an example of:

 • (a)Linear motion 
 • (b) Vibratory motion
 • (c) Oscillatory motion 
 • (d) Rotational motion

 • (c) Oscillatory motion 

Q6 Angular displacement is defined by the units:

 • (a) Revolution 
 • (b) Radian
 • (c) Steradian 
 • (d) a&b both`

 • (b) Radian

Q7  Unit of angular acceleration are Radians. (T/F)

 • a) True
 • b) False

 • b) False

Q8  The angular displacement is _____________ dimensional motion.

 • ( a) 1
 • (b) 2
 • (c) 3
 • (d) None of these 

 • (b) 2

Q9 Units of angular velocity are Radian/sec. (T/F)

 • a) True
 • b) False

 • a) True

Q10  Acceleration of a body moving with constant speed in circle is

 • (a) Zero 
 • (b) `⍵^{2}`r
 • (c) ω r 
 • (d) `⍵^{2}`/r

 • (b) `⍵^{2}`r

KINEMATICS: MCQ ON VECTOR PRODUCT

 

        

Q1 The angle between two equal vector’s is

 • a) `90^{0}`
 • b) `0^{0}`
 • c) `40^{0}`
 • d) `180^{0}`

 • (b) `0^{0}`

Q2  A force of 4 newton makes an angle 30 with X-axis. Find X and Y component of the force.

 • a) 4/3 N,4N 
 • b) 5/3N,5N
 • c) `2\sqrt{3N}`
 •  d) d)3N,2N

 • `2\sqrt{3N}`

Q3  Dot Product of two perpendicular vectors is:

 • ( a) 1 
 • (b) 0
 • (c) 90 
 • (d) 

 • (b) 0

Q4 The vectors A and B are such that their sum is equal to their difference. The angle between these two vectors will be 

 • a) `90^{0}`
 • b) `0^{0}`
 • c) `40^{0}`
 • d) `180^{0}`

 • a) `90^{0}`

Q5  Can a vector vary with time (T/F)

 • a) True
 • b) False 

 • a) True

Q6 The magnitude of vector is always a vector (T/F)

 • a) True
 • b) False

 • b) False

Q7  Dot Product of two Parallel Vectors A & B is

 • a) AB
 • b) 0
 • c) 1
 • d) -AB


 • a) AB

Q8 The rain falling vertically downward with the velocity of 3km/hr. A person moves on a straight road with the velocity of 4 km/hr then the relative velocity of rain w.r.t. person is

 • a) 1 km/hr
 • b) 5 km/hr
 • c) 4 km/hr
 • d) 3km/hr

 • b) 5 km/hr 

Q9.  Dot product of  unit vector i and unit vector j is 

 • a) 0
 • b) 1
 • c) 90
 • d) -1

 • a) 0

Q10 Dot Product of Force And Displacement Vectors is

 • (a) Work 
 • (b) Power 
 • (c) Acceleration 
 • (d) Velocity

 • (a) Work

MOTION IN A PLANE : MCQ ON MOTION IN A PLANE SET 2

 

       

Q1 Five equal forces of 100N are applied at a point and lying in one plane. If the angle between them is equal, then the resultant force is?

 • (a) 10N 
 • (b) 20N
 • (c) `2\sqrt{10}`
 • (d) 0 N 

 • (d) 0 N 

Q2  Which one is true about null vector

 • (a) It has zero magnitude 
 • (b) It has no specific direction
 • (c) Both a and b
 •  d) None of the above

 • (c) Both a and b

Q3  Minimum number of unequal vectors which can give zero resultant is

 • ( a) 2 
 • (b) 4
 • (c) 3 
 • (d) None of the above

 • (c) 3 

Q4 The vectors A and B are such that their sum is equal to their difference. The angle between these two vectors will be 

 • a) `90^{0}`
 • b) `0^{0}`
 • c) `40^{0}`
 • d) `180^{0}`

 • a) `90^{0}`

Q5  Dot product of a null vector with any vector is always zero.

 • a) True
 • b) False 

 • a) True

Q6 Lami’s Theorem is based on the cosine rule of trigonometry.

 • a) True
 • b) False

 • b) False

Q7  A moves at a speed of 65 km/hr while B who is behind A moves at the speed of 80 km/hr. what is the relative velocity of B w.r.t. A..

 • a) 60 km/hr
 • b) 80 km/hr
 • c) 145 km/hr
 • d) 15 km/hr


 • d) 15 km/hr Using Formula for relative velocity = VB-VA, 80 – 65 = 15 km/hr

Q8 The rain falling vertically downward with the velocity of 3km/hr. A person moves on a straight road with the velocity of 4 km/hr then the relative velocity of rain w.r.t. person is

 • a) 1 km/hr
 • b) 5 km/hr
 • c) 4 km/hr
 • d) 3km/hr

 • b) 5 km/hr 

Q9.  A bus is moving towards east and car is moving toward north with same speed of 50 km/hr. What is the direction of motion of car to the passenger in the bus?

 • a) `30^{0}`
 • b) `0^{0}`
 • c) `60^{0}`
 • d) `45^{0}`

 • d) `45^{0}`

Q10 A man can protect himself from rain by holding his umbrella at an angle θ =

 • a) `30^{0}`
 • b) `0^{0}`
 • c) `60^{0}`
 • d) None of the above

 • d) None of the above

KINEMATICS : MCQ ON VECTORS

 

 

Q1 when a scalar quantity multiplied with a vector quantity, then the direction of the product is

 • a) Opposite direction to vector quantity
 • b) Same direction to vector quantity
 • c) Perpendicular to the direction of vector quantity
 • d) None

 • b) Same direction to vector quantity

Q2  when a vector quantity velocity is multiplied with a scalar quantity time then a new product form is

 • a) Linear momentum
 • b) Velocity vector
 • c) Distance
 • d) Displacement

 • d) Displacement

Q3  Unit vector has no sense of direction (T/F)

 • a) True
 • b) False 

 • b) False 

Q4 When two vectors in the same direction are added, the magnitude of resulting vector is equal to _______

 • a) Sum of magnitudes of the vectors
 • b) Difference of magnitudes of the vectors
 • c) Product of magnitudes of the vectors
 • d) Sum of the roots of magnitudes of the vectors

 • a) Sum of magnitudes of the vectors

Q5  On adding two vectors we get _____

 • a) A vector
 • b) A scalar
 • c) A number
 • d) An operation

 • a) A vector

Q6 Laws of algebra can be used to add Vectors..

 • a) True
 • b) False

 • b) False

Q7  The resultant of two  vectors P and Q acting (such that P>Q )  along in a straight line, but in opposite direction is :-

 • (a) P + Q 
 • (b) P – Q
 • (c) P / Q 
 • (d) Q / P


 • (b) P – Q

Q8 The resultant of two equal vectors P making an angle θ is given by :-

 • a) `2PSin\frac{θ}{2}`
 • b) `PSin\frac{θ}{2}`
 • c) `PCos\frac{θ}{2}`
 • d) `2PCos\frac{θ}{2}`

 • d) `2PCos\frac{θ}{2}`

Q9.  The resultant of two forces each equal to P and acting at right angles is

 • a) `\sqrt{\frac{P}{2}}`
 • b) `\sqrt{\frac{2}{P}}`
 • c) `\sqrt 2{P}`
 • d) None of these 

 • c) `\sqrt 2{P}`

Q10 Magnitude of null vector is 

 • a) 1
 • b) 0
 • c) 90
 • d) 180

 • b) 0

KINEMATICS : MCQ ON SCALAR AND VECTOR QUANTITIES SET 1

      

Q1 Which is a  Vector Quantity.

 • (a) Temperature 
 • (b) Pressure
 • (c) Impulse 
 • (d) Energy

 • (b) Pressure ( Pressure = force/area ; force is a vector quantity so pressure is vector quantity.

Q2  Which one is a Scalar Quantity

 • (a) Force 
 • (b) Electric Field
 • (c) Magnetic Moment 
 • (d) Work

 • (d) Work

Q3  Out of the following set of physical quantities, the vector quantities are

 • (a) Area and area vector 
 • (b) Impulse and area vector
 • (c) Gravitational Potential and force 
 • (d) Kinetic Energy and Velocity

 • (d) Kinetic Energy and Velocity

Q4 Which of the following is incorrect?

 • (a) A scalar quantity is one which is always conserved
 • (b) Polar quantity is that which acts along the axis of rotation
 • (c) Only same nature of vectors can be added
 • (d) Resultant of vectors taken in same order is zero

 • (a) A scalar quantity is one which is always conserved

Q5  The magnitude of a vector is always a scalar.

 • a) True
 • b) False 

 • a) True

Q6 A scalar quantity does not vary from one point to another in space.

 • a) True
 • b) False

 • b) False

Q7  A scalar quantity does not vary from one point to another in space.

 • a) `90^{0}`
 • b) `0^{0}`
 • c) `40^{0}`
 • d) `180^{0}`


 • b)`0^{0}`

Q8 The angle between negative vectors is

 • a) `90^{0}`
 • b) `0^{0}`
 • c) `40^{0}`
 • d) `180^{0}`

 • d) `180^{0}`

Q9.  Magnitude of the unit vector is

 • a) 1
 • b) 0
 • c) 90
 • d) 180

 • a) 1

Q10 Magnitude of null vector is 

 • a) 1
 • b) 0
 • c) 90
 • d) 180

 • b) 0

RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...