SSSB PUNJAB RECRUITMENT: 334 ਅਸਾਮੀਆਂ ਨੂੰ ਭਰਨ ਲਈ,‌‌ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 14 ਸਤੰਬਰ ਤੱਕ ਮੰਗੀਆਂ ਅਰਜ਼ੀਆਂ

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ(S.S.S. Board, Punjab) ਵਣ ਭਵਨ, ਸੈਕਟਰ 68, ਐਸ.ਏ.ਐਸ. ਨਗਰ (ਮੁਹਾਲੀ)   ਇਸ਼ਤਿਹਾਰ ਨੰ. 01 ਆਫ 2022

 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ-ਪੱਤਰਾਂ ਦੇ ਆਧਾਰ ਤੇ ਸਟੈਨੋਟਾਈਪਿਸਟ ਦੀਆਂ 312 ਅਤੇ ਜੂਨੀਅਰ ਸਕੇਲ ਸਟੈਨੋਗਰਾਫਰ ਦੀਆਂ 22 ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ http://www.sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 06.01.2022 ਤੋਂ 05.02.2022, ਸ਼ਾਮ 05.00 ਵਜੇ ਤੱਕ ਆਨਲਾਈਨ ਅਰਜ਼ੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਸੀ।  


 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ  ਹੁਣ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਵਾਧਾ ਕੀਤਾ ਗਿਆ ਹੈ।


ਇਸ ਭਰਤੀ ਦਾ ਵਿਸਥਾਰ-ਪੂਰਵਕ ਨੋਟਿਸ ਅਤੇ ਜਾਣਕਾਰੀ, ਜਿਵੇਂ ਕਿ ਬਿਨੈ ਕਰਨ ਦਾ ਢੰਗ, ਅਸਾਮੀਆਂ ਦਾ ਸ਼੍ਰੇਣੀ ਵਾਈਜ਼ ਵਰਗੀਕਰਨ, ਵਿੱਦਿਅਕ ਯੋਗਤਾ, ਉਮਰ ਸੀਮਾ, ਚੋਣ ਵਿਧੀ, ਭਰਤੀ ਦੇ ਹੋਰ ਨਿਯਮਾਂ ਅਤੇ ਸ਼ਰਤਾਂ (Terms and  Conditions), ਹੈਲਪਲਾਈਨ ਨੰਬਰ ਅਤੇ ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਵੈੱਬਸਾਈਟ 'ਤੇ ਮਿਤੀ 06.01.2022 ਨੂੰ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ।

Important Highlights 
Name of Post : stenographer
Number of posts : 312 
Name of Post : junior scale stenographer
Number of posts :22 
Important dates: 
ਆਨਲਾਈਨ ਅਪਲਾਈ ਕਰਨ ਲਈ ਮਿਤੀ  : 6/1/2022
ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ : 14/9/2022.
Important links:
Official website www.sssb.punjab.gov.in

ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਜਿਲਾ ਅਜਲਾਸ ਵਿਚ ਸੰਘਰਸ਼ਾਂ ਨੂੰ ਤਿੱਖਾ ਕਰਨ ਦਾ ਅਹਿਦ

 ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਜਿਲਾ ਅਜਲਾਸ ਵਿਚ ਸੰਘਰਸ਼ਾਂ ਨੂੰ ਤਿੱਖਾ ਕਰਨ ਦਾ ਅਹਿਦ 


 ਸ਼ਕੁੰਤਲਾ ਸਰੋਏ ਜਿਲਾ ਪ੍ਰਧਾਨ ਅਤੇ ਬਲਵਿੰਦਰ ਕੌਰ ਬਾਗੋਵਾਲ ਜਨਰਲ ਸਕੱਤਰ ਬਣੇ

ਪ੍ਰਮੋਦ ਭਾਰਤੀ

ਨਵਾਂਸ਼ਹਿਰ 8 ਸਤੰਬਰ 2022:- ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਜਿਲਾ ਡੈਲੀਗੇਟ ਅਜਲਾਸ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਸੂਬਾਈ ਆਗੂ ਹਰਿੰਦਰ ਦੁਸਾਂਝ,ਮੁਕੇਸ਼ ਗੁਜਰਾਤੀ ਸੂਬਾਈ ਚੋਣ ਆਬਜ਼ਰਵਰ ਮਨਦੀਪ ਕੌਰ ਬਿਲਗਾ, ਪੁਸ਼ਪਿੰਦਰ ਕੌਰ ਪਾਂਸ਼ਟਾ ਦੀ ਦੇਖ ਰੇਖ ਹੇਠ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ, ਬੰਗਾ ਰੋਡ ਨਵਾਂਸ਼ਹਿਰ ਵਿਖੇ ਕੀਤਾ ਗਿਆ। ਜਿਸ ਵਿੱਚ ਸਮੂਹ ਬਲਾਕਾਂ ਦੇ ਚੁਣੇ ਹੋਏ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ।ਇਸ ਅਜਲਾਸ ਵਿੱਚ ਇਫਟੂ ਦੇ ਸੂਬਾਈ ਪ੍ਰਧਾਨ ਕਲਵਿੰਦਰ ਸਿੰਘ ਵੜੈਚ,ਬਲਵੀਰ ਸਿੰਘ ਖਾਨਪੁਰੀ ਸੂਬਾਈ ਕਨਵੀਨਰ ਡੈਮੋਕ੍ਰੇਟਿਕ ਪੈਨਜ਼ਨਰਜ ਫਰੰਟ ,ਜਸਬੀਰ ਦੀਪ ਜਿਲਾ ਸਕੱਤਰ ਜਮਹੂਰੀ ਅਧਿਕਾਰ ਸਭਾ, ਰੁਪਿੰਦਰ ਕੌਰ ਦੁਰਗਾ ਪੁਰ ਜਿਲਾ ਸਕੱਤਰ ਇਸਤਰੀ ਜਾਗ੍ਰਿਤੀ ਮੰਚ,ਹੰਸਰਾਜ ਗੜ੍ਹਸ਼ੰਕਰ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਸਟੇਜ ਦਾ ਸੰਚਾਲਨ ਰਜਵਿੰਦਰ ਕੌਰ ਨੇ ਕੀਤਾ। ਜਥੇਬੰਦੀ ਦੀਆਂ ਜਿਲਾ ਸਰਗਰਮੀਆਂ ਦੀ ਰਿਪੋਰਟ ਸ਼ਕੁੰਤਲਾ ਸਰੋਏ ਨੇ ਪੇਸ਼ ਕੀਤੀ ਜਿਸ ਤੇ ਹਾਜਰ ਡੈਲੀਗੇਟਾਂ ਨੇ ਵਿਚਾਰ ਚਰਚਾ ਕੀਤੀ। ਅਜਲਾਸ ਵਿੱਚ 10 ਸਤੰਬਰ ਨੂੰ ਪੰਜਾਬ ਤੇ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਪੰਜਾਬ ਵਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਰੈਲੀ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ , ਬਹੁ ਚਰਚਿਤ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਗੁਜਰਾਤ ਸਰਕਾਰ ਵਲੋਂ ਰਿਹਾ ਕੀਤੇ ਗਏ ਕਾਤਲਾਂ ਨੂੰ ਮੁੜ ਜੇਹਲ ਵਿਚ ਬੰਦ ਕਰਨ ਦੇ ਮਤੇ ਪਾਸ ਕੀਤੇ ਗਏ। 

   ਅਜਲਾਸ ਵਿੱਚ ਜਿਲਾ ਪ੍ਰਧਾਨ ਨੇ ਪਿਛਲੀ ਜਿਲਾ ਕਮੇਟੀ ਭੰਗ ਕਰਦਿਆ ਅਗਲੀ ਟਰਮ ਲਈ ਜਿਲਾ ਕਮੇਟੀ ਦੀ ਚੋਣ ਕਰਵਾਉਣ ਦਾ ਐਲਾਨ ਕੀਤਾ।ਅਗਲੀ ਜਿਲੇ ਦੀ ਚੋਣ ਲਈ ਐਲਾਨ ਕੀਤੇ ਵੱਖ ਵੱਖ ਅਹੁਦਿਆ ਲਈ ਡੈਲੀਗੇਟਾਂ ਵਿਚੋਂ ਅਹੁਦੇਦਾਰਾਂ ਨੇ ਆਪਣੇ ਨਾਮਜਦਗੀ ਪੱਤਰ ਚੋਣ ਅਬਜ਼ਰਵਰਾਂ ਨੂੰ ਪੇਸ਼ ਕੀਤੇ ।ਜਿਹਨਾਂ ਦੀ ਪੜਤਾਲ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਚੁਣੀ ਗਈ ਨਵੀਂ ਕਮੇਟੀ ਦਾ ਐਲਾਨ ਕੀਤਾ ਜਿਹਨਾਂ ਵਿੱਚ ਜਿਲਾ ਪ੍ਰਧਾਨ ਸ਼ਕੁੰਤਲਾ ਸਰੋਏ, ਸੀਨੀਅਰ ਮੀਤ ਪ੍ਰਧਾਨ ਹਰਬੰਸ ਕੌਰ ਮੁਜੱਫਰਪੁਰ, ਮੀਤ ਪ੍ਰਧਾਨ ਗੁਰਪਾਲ ਕੌਰ ਸੜੋਆ ਤੇ ਜਸਵੀਰ ਕੌਰ ਬਲਾਚੌਰ,ਜਨਰਲ ਸਕੱਤਰ ਬਲਵਿੰਦਰ ਕੌਰ ਬਾਗੋਵਾਲ,ਜਾਇੰਟ ਸਕੱਤਰ ਕੁਲਵਿੰਦਰ ਕੌਰ,ਸੀਮਾ ਸੁਜੋਂ, ਵਿੱਤ ਸਕੱਤਰ ਗੀਤਾ ਬੈਰਸੀਆਂ ,ਪ੍ਰੈਸ ਸਕੱਤਰ ਰਾਜ ਰਾਣੀ ਸੁੱਜੋਂ, ਜਥੇਬੰਦਕ ਸਕੱਤਰ ਰਜਨੀ ਸੜੋਆ,ਸਹਾਇਕ ਵਿੱਤ ਸਕੱਤਰ ਗੁਰਪ੍ਰੀਤ ਕੌਰ ਮੁਕੰਦਪੁਰ,ਸਹਾਇਕ ਪ੍ਰੈਸ ਸਕੱਤਰ ਚਰਨਜੀਤ ਕੌਰ ਨਵਾਂਸ਼ਹਿਰ( ਅਰਬਨ)ਚੁਣੇ ਗਏ।ਅਜਲਾਸ ਵਿਚ ਮੁਕੰਦ ਪੁਰ ਬਲਾਕ ਦੇ ਪ੍ਰਧਾਨ ਰਜਵਿੰਦਰ ਕੌਰ, ਸਕੱਤਰ ਜਸਵੀਰ ਕੌਰ, ਬਲਾਕ ਬਲਾਚੌਰ ਦੇ ਪ੍ਰਧਾਨ ਅਨੀਤਾ ਅਤੇ ਸਕੱਤਰ ਸੁਨੀਤਾ, ਬਲਾਕ ਮੁਜੱਫਰ ਪੁਰ ਦੇ ਪ੍ਰਧਾਨ ਗੀਤਾ,ਬਲਾਕ ਸੁੱਜੋਂ ਦੇ ਪ੍ਰਧਾਨ ਸੀਮਾ, ਸਕੱਤਰ ਰਾਜ ਬਹੂਆ,ਬਲਾਕ ਸੜੋਆ ਦੇ ਪ੍ਰਧਾਨ ਗੁਰਪਾਲ ਕੌਰ, ਸਕੱਤਰ ਰਜਨੀ, ਬਲਾਕ ਨਵਾਂਸ਼ਹਿਰ (ਅਰਬਨ)ਦੇ ਪ੍ਰਧਾਨ ਵਿੰਦਰ, ਸਕੱਤਰ ਪੂਜਾ ਵੀ ਮੌਜੂਦ ਸਨ। ਅਜਲਾਸ ਦੀ ਸਮਾਪਤੀ ਸੰਘਰਸ਼ਾਂ ਨੂੰ ਤਿੱਖੇ ਕਰਨ ਦੇ ਅਹਿਦ ਨਾਲ ਹੋਈ।

PPSC NAIB TEHSILDAR RECRUITMENT: ਰਿਵਾਇਜਡ ਆਂਸਰ ਕੀਅ, ਅਤੇ ਸ਼ਾਰਟ ਲਿਸਟ ਉਮੀਦਵਾਰਾਂ ਦੀ ਸੂਚੀ ਜਾਰੀ, ਇਥੇ ਕਰੋ ਡਾਊਨਲੋਡ

LIST OF PROVISIONALLY SHORTLISTED CANDIDATES (ANNEXURE-A) 


COURT CASE ON STATE AWARD: ਅਧਿਆਪਕ ਦਿਵਸ ਤੇ ਮਿਲੇ ਸਟੇਟ ਅਵਾਰਡਾਂ ਤੇ ਹਾਈਕੋਰਟ ਵਿੱਚ ਕੇਸ ਦਰਜ਼

COURT CASE ON STATE AWARD: ਅਧਿਆਪਕ ਦਿਵਸ ਤੇ ਮਿਲੇ ਸਟੇਟ ਅਵਾਰਡਾਂ ਤੇ ਹਾਈਕੋਰਟ ਵਿੱਚ ਕੇਸ ਦਰਜ਼ 

ਅਧਿਆਪਕ ਦਿਵਸ ਤੇ ਮਿਲੇ ਸਟੇਟ ਅਵਾਰਡਾਂ ਤੇ ਹਾਈਕੋਰਟ ਵਿੱਚ ਕੇਸ ਦਰਜ਼  ਕੀਤਾ ਗਿਆ ਹੈ।  ਪਟੀਸ਼ਨਰ ਦੀ ਤਰਫੋਂ ਪੇਸ਼ ਹੋਏ  ਵਕੀਲ ਨੇ ਮਾਨਯੋਗ ਹਾਈਕੋਰਟ ਵਿੱਚ  ਦਲੀਲ ਦਿੱਤੀ ਕਿ State Policy Guidelines of 2019,ਅਨੁਸਾਰ, ਨਾਮਜ਼ਦਗੀ ਨਾਲ  ਕਿਸੇ ਵਿਅਕਤੀ ਨੂੰ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। 

 ਅਵਾਰਡ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ ਪ੍ਰਦਾਨ ਕੀਤਾ ਜਾਣਾ ਹੈ । ਇਸ ਕੇਸ ਦੀ ਸੁਣਵਾਈ ਹੁਣ 5 ਦਸੰਬਰ ਨੂੰ ਹੋਵੇਗੀ।


 

ਅਧਿਆਪਕਾਂ ਲਈ ਅਹਿਮ ਖ਼ਬਰ: ਸਿੱਖਿਆ ਮੰਤਰੀ ਨੇ ਸੂਬੇ ਦੇ ਹਰੇਕ ਅਧਿਆਪਕ ਨੂੰ ਭੇਜਿਆ ਖਾਸ ਸਨਮਾਨ ਪੱਤਰ, ਇੰਜ ਕਰੋ ਡਾਊਨਲੋਡ

 

ਅਧਿਆਪਕਾਂ ਲਈ ਅਹਿਮ ਖ਼ਬਰ: ਸਿੱਖਿਆ ਮੰਤਰੀ ਨੇ ਸੂਬੇ ਦੇ ਹਰੇਕ ਅਧਿਆਪਕ ਨੂੰ ਭੇਜਿਆ ਖਾਸ ਸਨਮਾਨ ਪੱਤਰ, ਇੰਜ ਕਰੋ ਡਾਊਨਲੋਡ

ਚੰਡੀਗੜ੍ਹ 7 ਸਤੰਬਰ :  ਸਿੱਖਿਆ ਮੰਤਰੀ ਪੰਜਾਬ ਵੱਲੋਂ ਇੱਕ ਖਾਸ ਸਨਮਾਨ ਪੱਤਰ ਸੂਬੇ ਦੇ ਹਰੇਕ ਅਧਿਆਪਕ ਨੂੰ ਭੇਜਿਆ ਗਿਆ ਹੈ । ਹਰੇਕ ਅਧਿਆਪਕ ਆਪਣਾ ਸਨਮਾਨ ਪੱਤਰ  ਹੇਠਾਂ ਦਿੱਤੇ ਲਿੰਕ ਤੇ ਤੇ ਡਾਊਨਲੋਡ ਕਰ ਸਕਦਾ ਹੈ। 


ਸਨਮਾਨ ਪੱਤਰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ  https://www.epunjabschool.gov.in/Staff/TeacherDayPDF.aspx
 

ਲਿੰਕ ਤੇ ਕਲਿਕ ਕਰਨ ਉਪਰੰਤ ਆਪਣੀ ਸਟਾਫ ਆਈਡੀ, ਪਾਸਵਰਡ, DOB , ਭਰੋ। ਇਸ ਤੋਂ ਬਾਅਦ MESSAGE FROM HON'Ble Education minister ਤੇ ਕਲਿਕ ਕਰੋ ਤੇ ਆਪਣਾ ਸਨਮਾਨ ਪੱਤਰ ਡਾਊਨਲੋਡ ਕਰਨ ਲਈ ਪ੍ਰਿੰਟ ਬਟਨ ਤੇ ਕਲਿਕ ਕਰੋ।

 ਪਾਓ ਹਰੇਕ ਅਪਡੇਟ ਟੈਲੀਗਰਾਮ ਚੈਨਲ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ ਇਥੇ ਕਲਿੱਕ ਕਰੋ 👈👈👈👈


ENGLISH AND PHYSICAL EDUCATION MASTER CADRE ANSWER KEY RELEASED: DOWNLOAD HERE

 

DPE - Answer Keys / ਡੀਪੀਈ - ਉੱਤਰ ਕੁੰਜੀਆਂ

6635 ETT RECRUITMENT: 71 ਅਸਾਮੀਆਂ ਲਈ ਸਟੇਸ਼ਨ ਚੋਣ ਦਾ ਅੱਜ ਆਖਰੀ ਦਿਨ

 

NEET RESULT 2022 DECLARED: DOWNLOAD RESULT DIRECT LINK

NEET RESULT 2022 DECLARED: DOWNLOAD RESULT DIRECT LINK ਨੈਸ਼ਨਲ ਟੈਸਟਿੰਗ ਏਜੰਸੀ ਨੇ ਨਤੀਜਾ ਐਲਾਨ ਕਰ ਦਿੱਤਾ ਹੈ।

 ਉਮੀਦਵਾਰ ਆਪਣੇ ਨਤੀਜੇ neet.nta.nic.in 'ਤੇ ਅਤੇ ntaresults.nic.in 'ਤੇ ਵੀ ਦੇਖ ਸਕਦੇ ਹਨ। DOWNLOAD NEET RESULT HERE

BOMB THREAT TO AMRITSAR SCHOOL : ਸਕੂਲ ਦੇ ਕੈਂਪਸ ਵਿੱਚ ਬੰਬ ਰੱਖਣ ਦੀ ਧਮਕੀ, ਸਕੂਲ ਦੀ ਸੁਰੱਖਿਆ ਵਧਾਈ

 ਅੰਮ੍ਰਿਤਸਰ  ਸਕੂਲ ਦੇ ਪ੍ਰਿੰਸੀਪਲ ਨੂੰ ਮਿਲੀ ਬੰਬ ਰੱਖਣ ਦੀ  ਗੰਭੀਰ ਧਮਕੀ 

ਅਮ੍ਰਿਤਸਰ 7 ਸਤੰਬਰ 

ਅੰਮ੍ਰਿਤਸਰ ਦੇ ਡੀਏਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਗੰਭੀਰ ਧਮਕੀ  ਮਿਲੀ  ਹੈ ਕਿ ਕੈਂਪਸ ਦੇ ਅੰਦਰ ਬੰਬ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਬੁੱਧਵਾਰ ਨੂੰ ਸਕੂਲ ਦੇ ਕੈਂਪਸ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵੀ ਇਹ ਮੁੱਦਾ ਉਠਾਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ   ਸਕੂਲ  ਸੁਰੱਖਆ ਲਈ  ਕਾਰਵਾਈ ‌ ਕਰਨ ਦੇ ਨਿਰਦੇਸ਼ ਦੇਣ।

CLERK ( LEGAL ) RECRUITMENT PUNJAB 2022: ਕਲਰਕਾਂ ਦੀਆਂ ਅਸਾਮੀਆਂ ਵਿੱਚ ਵਾਧਾ, 355 ਅਸਾਮੀਆਂ ਲਈ ਹੁਣ ਅਪਲਾਈ ਕਰੋ 12 ਸਤੰਬਰ ਤੱਕ

  CLERK (LEGAL) RECRUITMENT IN PUNJAB 2022ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ। 

ਇਸ਼ਤਿਹਾਰ ਨੰਬਰ 02/2022

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਲੀਗਲ  ਦੀਆਂ 355 ਅਸਾਮੀਆਂ ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਮਿਤੀ 15.05.2022 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ  ਹੈ। ਇਛੁੱਕ ਉਮੀਦਵਾਰ ਆਨਲਾਈਨ ਕਰਨ ਤੋਂ ਪਹਿਲਾਂ ਭਰਤੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੜਨ ਉਪਰੰਤ ਹੀ ਅਪਲਾਈ ਕਰਨ।

LEGAL CLERK RECRUITMENT IN PUNJAB 2022 
 • NAME OF POST : CLERK (LEGAL)
 • TOTAL POSTS : 355
QUALIFICATION FOR THE RECRUITMENT OF CLERK (LEGAL ) IN PUNJAB  :  LAW GRADUATION WITH COMPUTER DIPLOMA , (FOR MORE DETAILS SEE OFFICIAL NOTIFICATION) 


AGE FOR THE RECRUITMENT OF CLERK (LEGAL ) IN PUNJAB:    18-37 Years ,age relaxation as per notification 

SALARY OF THE CLERK (LEGAL ) IN PUNJAB : 19900/- per month AS PER 6TH PAY COMMISSION 

CLERK LEGAL RECRUITMENT OFFICIAL NOTIFICATION

FEES FOR THE CLERK LEGAL POST Name of post/ total posts Online application starts/ last date Official notification/ Link for application
VDO- ਗ੍ਰਾਮ ਸੇਵਕ ਭਰਤੀ 792 Posts
Click here
Clerk cum data entry operator 917 Posts
Clerk here
Clerk legal Recruitment 283 Posts Click here

Important links : 
 • OFFICIAL NOTIFICATION RECRUITMENT OF CLERK (LEGAL ) IN PUNJAB             (CLICK HERE
 • LINK FOR APPLYING CLERK (LEGAL ) IN PUNJAB 2022 :) CLICK HERE
 • ਇਸ਼ਤਿਹਾਰ ਜਾਰੀ ਹੋਣ ਦੀ ਮਿਤੀ : 15 ਮਈ 2022
 •  ਅਪਲਾਈ ਕਰਨ ਦੀ ਮਿਤੀ : 12  ਸਤੰਬਰ 2022
 • ਫੀਸ ਜਮ੍ਹਾਂ ਕਰਨ ਦੀ ਮਿਤੀ: 15 ਸਤੰਬਰ  2022
Selection Process: candidates will be selected on the bases of merit of entrance test conducted by sssb.


 Question:  HOW TO APPLY FOR CLERK (LEGAL ) IN PUNJAB:
 ELIGIBLE CANDIDATES WILL HAVE TO APPLY ONLINE FROM the link given above.

Question:  WHAT IS THE QUALIFICATION FOR CLERK (LEGAL ) IN PUNJAB 
QUALIFICATION FOR RECRUITMENT OF CLERK (LEGAL )  WILL BE GRADUATION in law

 Question:  WHAT IS THE AGE FOR CLERK (LEGAL ) IN PUNJAB?
AGE 18-37 YEARS 

Question: What is the date for release of official notification  : 15TH MAY 2022 

 Question : What is the Last date for  submission of applications of clerk legal : 18th june 2022.

IMPORTANT NOTE: KEEP REFRESHING THIS PAGE FOR LATEST JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on Name of DEPARTMENTLAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022SENIOR ASSISTANT RECRUITMENT  EDUCATION DEPARTMENT  2022 -05 2022  (DOWNLOAD HERE)
-05-2022LEGAL ASSISTANT RECRUITMENT IN EDUCATION DEPARTMENT  2022 -05 2022  (DOWNLOAD HERE)
-05-2022CLERK CUM DATA ENTRY OPERATOR RECRUITMENT 2022 -05 2022  (DOWNLOAD HERE)
-05-2022LIBRARIAN RECRUITMENT 2022 -05 2022  (DOWNLOAD HERE)
05- 2022CLERK RECRUITMENT IN EDUCATION DEPARTMENT  2022 -05 2022  (DOWNLOAD HERE)
22-04-2022POWER COM RECRUITMENT 2022 20-05 2022  (DOWNLOAD HERE)
14-04-2022DISTT AND SESSION JUDGE OFFICE BARNALA RECRUITMENT13-05 2022  (APPLY HERE)
06-04-2022PSPCL RECRUITMENT (WRITTEN TEST ) 22-04 2022  (DOWNLOAD HERE)
06-04-2022BFSU LECTURER RECRUITMENT ( ADVT -3) 27-04 2022  (APPLY HERE)
12-04-2022PSOU NON TEACHING  RECRUITMENT 2022 09-05 2022  (APPLY HERE)
06-04-2022PGI JUNIOR AUDITOR RECRUITMENT05-05 2022  (APPLY HERE)
06-04-2022KMV JALANDHAR RECRUITMENT 202220-04 2022  (APPLY HERE)
06-04-2022BFSU LECTURER RECRUITMENT ( ADVT -3) 27-04 2022  (APPLY HERE)
06-04-2022PPSC DISTT ATTORNEY GENERAL RECRUITMENT 202226-04 2022  (ਅਪਲਾਈ ਕਰੋ )
04-01-2022PUNJAB SCHOOL TEACHER RECRUITMENT 2022 20-04 2022  (ਅਪਲਾਈ ਕਰੋ )
30-03-2022MGSIPAP CHANDIGARH 202224-04 2022  (ਅਪਲਾਈ ਕਰੋ )
30-03-2022BFSU RECRUITMENT 2022 (ADVT -2)28-04 2022  (ਅਪਲਾਈ ਕਰੋ )
30-03-2022GNDU RECRUITMENT 2022 13-04-2022   ( APPLY HERE)
30-03-2022DAV COLLEGE RECRUITMENT 202228-04 2022  (ਅਪਲਾਈ ਕਰੋ )
30-03-2022ਪੰਜਾਬ ਜੇਲ ਵਿਭਾਗ ਭਰਤੀ 202211-04-2022  (ਅਪਲਾਈ  ਕਰੋ  )

10 ਸਤੰਬਰ ਦੀ ਸੰਗਰੂਰ ਮਹਾਂਰੈਲੀ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬੇ ਭਰ ਚੋਂ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ

 ~10 ਸਤੰਬਰ ਦੀ ਸੰਗਰੂਰ ਮਹਾਂਰੈਲੀ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬੇ ਭਰ ਚੋਂ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ


~*ਪੰਜਾਬ-ਯੂਟੀ ਫਰੰਟ ਦੀ ਸੰਗਰੂਰ ਰੈਲੀ ਦੀ ਕਾਮਯਾਬੀ ਲਈ ਪੀਪੀਪੀਐਫ ਅਮਿ੍ਤਸਰ ਨੇ ਲਾਮਬੰਦੀ ਮੁਹਿੰਮ ਚਲਾਉਣ ਦਾ ਕੀਤਾ ਫੈਸਲਾ - ਗੁਰਬਿੰਦਰ ਖਹਿਰਾ* 


~ ਪੁਰਾਣੀ ਪੈਨਸ਼ਨ ਲਾਗੂ ਕਰਨ ਤੋਂ ਭੱਜ ਰਹੀ ਆਪ ਸਰਕਾਰ ਖਿਲਾਫ ਐਨ.ਪੀ.ਐੱਸ ਮੁਲਾਜ਼ਮਾਂ ਵਿੱਚ ਤਿੱਖਾ ਰੋਹ,ਸੰਗਰੂਰ ਰੈਲੀ ਫੈਸਲਾਕੁੰਨ ਸੰਘਰਸ਼ਾਂ ਦਾ ਅਧਾਰ ਸਾਬਤ ਹੋਵੇਗੀ: ਪੀ.ਪੀ.ਪੀ.ਐਫ


ਅੰਮ੍ਰਿਤਸਰ,7 ਸਤੰਬਰ ( ): ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਆਪ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਮੁਲਾਜ਼ਮ ਰੋਹ ਦੇ ਪ੍ਰਗਟਾਵੇ ਲਈ 10 ਸਤੰਬਰ ਨੂੰ ਸੰਗਰੂਰ ਵਿਖੇ ਉਲੀਕੀ ਮਹਾਂਰੈਲੀ ਵਿੱਚ,ਪੁਰਾਣੀ ਪੈਨਸ਼ਨ ਦਾ ਹੱਕ ਬਹਾਲ ਕਰਵਾਉਣ ਦੀ ਮੁੱਖ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋੰ ਐਨ.ਪੀ.ਐੱਸ ਮੁਲਾਜ਼ਮਾਂ ਦੀ ਭਰਵੀਂ ਗਿਣਤੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਫਰੰਟ ਵੱਲੋਂ ਵੱਖ ਵੱਖ ਮੁਲਾਜ਼ਮ ਵਰਗਾਂ ਦੇ ਹਿੱਤਾਂ ਲਈ ਮੋਹਰੀ ਸਫਾਂ ਵਿੱਚ ਸੰਘਰਸ਼ੀਲ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੈਨਰ ਹੇਠ ਸੰਗਰੂਰ ਰੈਲੀ ਦਾ ਹਿੱਸਾ ਬਣਨ ਦਾ ਫੈਸਲਾ ਵੀ ਕੀਤਾ ਗਿਆ।


ਸੰਗਰੂਰ ਰੈਲੀ ਦੀ ਤਿਆਰੀ ਲਈ ਪੀਪੀਪੀਐਫ ਫਰੰਟ ਦੀ ਹੋਈ ਸੂਬਾ ਕਮੇਟੀ ਮੀਟਿੰਗ ਦੀ ਜਾਣਕਾਰੀ ਪ੍ਰੈਸ ਨਾਲ਼ ਸਾਂਝੀ ਕਰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ,ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ,ਜਸਵੀਰ ਭੰਮਾ ਅਤੇ ਹਰਵਿੰਦਰ ਅਲੂਵਾਲ ਨੇ ਦੱਸਿਆ ਕਿ ਪੰਜਾਬ-ਯੂਟੀ ਫਰੰਟ ਸੂਬੇ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜੱਥੇਬੰਦੀਆਂ ਦਾ ਸਾਂਝਾ ਸੰਘਰਸ਼ੀ ਮੰਚ ਹੈ ਜਿਸ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਸਮੇਤ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ,ਕੱਚੇ ਤੇ ਠੇਕਾ ਮੁਲਾਜ਼ਮ ਪੱਕੇ ਕਰਨ,ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਉਣ,ਕੱਟੇ ਭੱਤੇ ਬਹਾਲ ਕਰਨ,ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ,ਪਰਖਕਾਲ ਐਕਟ ਰੱਦ ਕਰਨ ਅਤੇ 17-07-2020 ਤੋਂ ਬਾਅਦ ਭਰਤੀਆਂ ਤੇ ਜਬਰੀ ਥੋਪੇ ਕੇਂਦਰੀ ਤਨਖਾਹ ਪੈਟਰਨ ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਨ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਹੈ।ਉਹਨਾਂ ਕਿਹਾ ਕਿ ਪਿਛਲੀਆਂ ਕਾਂਗਰਸ,ਅਕਾਲੀ ਸਰਕਾਰਾਂ ਵੱਲੋਂ ਇਹਨਾਂ ਮੁਲਾਜ਼ਮ ਮੰਗਾਂ ਦੀ ਕੀਤੀ ਅਣਦੇਖੀ ਵਾਂਗ ਮੌਜੂਦਾ ਆਪ ਸਰਕਾਰ ਵੀ ਵੱਡੇ ਚੋਣ ਐਲਾਨਾਂ ਦੇ ਬਾਵਜੂਦ ਕੋਈ ਗੰਭੀਰਤਾ ਨਹੀਂ ਦਿਖਾ ਰਹੀ।ਫਰੰਟ ਵੱਲੋਂ ਮੌਜੂਦਾ ਵਿੱਤ ਮੰਤਰੀ ਨਾਲ ਜੂਨ ਮਹੀਨੇ ਵਿੱਚ ਕੀਤੀ ਵਿਸਥਾਰੀ ਮੀਟਿੰਗ ਅਤੇ ਕੈਬਨਿਟ ਮੰਤਰੀਆਂ ਨੂੰ ਅਗਸਤ ਵਿੱਚ ਵੱਡੇ ਪੱਧਰ ਤੇ ਰੋਸ ਪੱਤਰ ਦੇਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਨਿਰਾਸ਼ਾ ਹੀ ਮਿਲੀ ਹੈ ਜਿਸ ਦੇ ਖਿਲਾਫ ਸੂਬੇ ਭਰ ਚੋਂ ਵਹੀਰਾਂ ਘੱਤ ਕੇ ਮੁਲਾਜ਼ਮ 10 ਸਤੰਬਰ ਨੂੰ ਸੰਗਰੂਰ ਪਹੁੰਚਣਗੇ।


ਪੀ.ਪੀ.ਐਫ.ਫਰੰਟ ਦੇ ਆਗੂਆਂ ਰਾਜੇਸ਼ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਗੁਰਪ੍ੀਤ ਸਿੰਘ ਨੇ ਕਿਹਾ ਕਿ ਸੰਗਰੂਰ ਰੈਲੀ ਦੀ ਕਾਮਯਾਬੀ ਲਈ ਦਫਤਰਾਂ ਦੇ ਮੁਲਾਜ਼ਮਾਂ ਅਤੇ ਸਕੂਲੀ ਅਧਿਆਪਕਾ ਤੱਕ ਪਹੁੰਚ ਕਰਕੇ ਲਾਮਬੰਦੀ ਮੁਹਿੰਮ ਵਿੱਢੀ ਜਾਵੇਗੀ।ਉਹਨਾਂ ਆਪ ਸਰਕਾਰ ਤੇ ਰੋਸ ਜਤਾਇਆ ਕਿ ਜਦੋਂ ਰਾਜਸਥਾਨ, ਛੱਤੀਸਗੜ ਤੋਂ ਬਾਅਦ ਝਾਰਖੰਡ ਵਿੱਚ ਵੀ ਪੁਰਾਣੀ ਪੈਨਸ਼ਨ ਮੁੜ ਬਹਾਲ ਕਰ ਦਿੱਤੀ ਗਈ ਹੈ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਮਾਰੇ ਵੱਡੇ ਦਮਗਜ਼ੇ ਮਾਤਰ ਜੁਮਲੇ ਸਾਬਤ ਹੋਏ ਹਨ। ਪੁਰਾਣੀ ਪੈਨਸ਼ਨ ਦੀ ਮੁੜ ਬਹਾਲੀ ਸੂਬੇ ਦੇ ਦੋ ਲੱਖ ਮੁਲਾਜ਼ਮਾਂ ਦੀ ਅਹਿਮ ਮੰਗ ਬਣ ਚੁੱਕੀ ਹੈ ਜਿਸ ਨੂੰ ਨਜ਼ਰਅੰਦਾਜ਼ ਕਰਨਾ ਆਪ ਸਰਕਾਰ ਲਈ ਵੱਡੀ ਸੰਘਰਸ਼ੀ ਚੁਣੌਤੀ ਸਾਬਿਤ ਹੋਵੇਗੀ।


ਮੀਟਿੰਗ ਵਿੱਚ ਸ਼ਮਸ਼ੇਰ ਸਿੰਘ, ਪਰਮਿੰਦਰ ਰਾਜਾਸਾਂਸੀ, ਕੁਲਦੀਪ ਤੋਲਾਨੰਗਲ, ਬਖਸ਼ੀਸ਼ ਬੱਲ, ਮੁਨੀਸ਼ ਪੀਟਰ, ਬਲਦੇਵ ਮੰਨਣ , ਰਣਬੀਰ ਕੰਬੋਜ, ਮਨਪੀ੍ਤ ਸਿੰਘ ਆਦਿ ਆਗੂ ਹਾਜ਼ਰ ਸਨ।

TRANSFER: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਾਲ ਅਫ਼ਸਰਾਂ ਅਤੇ ਤਹਿਸੀਲਦਾਰਾਂ ਦੇ ਤਬਾਦਲੇ

 

ਪੈਨਸ਼ਨਰਾਂ ਵਲੋਂ 10 ਸਤੰਬਰ ਦੀ ਸੰਗਰੂਰ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ*

 *ਪੈਨਸ਼ਨਰਾਂ ਵਲੋਂ 10 ਸਤੰਬਰ ਦੀ ਸੰਗਰੂਰ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ*


*ਤਨਖਾਹ ਕਮਿਸ਼ਨ ਵਲੋਂ ਸੁਝਾਏ ਗੁਣਾਂਕ ਅਨੁਸਾਰ ਪੈਨਸ਼ਨਾਂ ਸੋਧਣ ਦੀ ਮੰਗ*


*ਕੋਰੋਨਾ ਬਹਾਨੇ ਦਰਜ ਕੀਤੇ ਪੁਲਿਸ ਕੇਸ ਰੱਦ ਨਾ ਕਰਨ ਦੀ ਨਿਖੇਧੀ*

ਪ੍ਰਮੋਦ ਭਾਰਤੀ

ਨਵਾਂ ਸ਼ਹਿਰ 07 ਸਤੰਬਰ


  ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਹੋਈ। ਮੀਟਿੰਗ ਵਿੱਚ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ ਰਿਟਾਇਰਡ ਬੀਪੀਈਓ, ਜੀਤ ਲਾਲ ਗੋਹਲੜੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਸੁੱਚਾ ਰਾਮ ਸਾਬਕਾ ਬੀਪੀਈਓ, ਹਰਭਜਨ ਸਿੰਘ ਭਾਵੜਾ, ਭਲਵਿੰਦਰ ਪਾਲ ਛੋਕਰਾਂ, ਰਾਮ ਪਾਲ, ਰੇਸ਼ਮ ਲਾਲ, ਦੀਦਾਰ ਸਿੰਘ, ਸਰਵਣ ਰਾਮ ਸੁਪਰਡੈਂਟ, ਧਰਮਪਾਲ ਪ੍ਰਿੰਸੀਪਲ, ਰਾਮ ਮਿੱਤਰ ਕੋਹਲੀ, ਰਾਮ ਲਾਲ, ਹਰਮੇਸ਼ ਲਾਲ ਰਾਣੇਵਾਲ ਅਤੇ ਨਿਰਮਲ ਦਾਸ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੀ ਬਦਨੀਤੀ ਦੀ ਚਰਚਾ ਕੀਤੀ। ਬੁਲਾਰਿਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ 10 ਸਤੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਇਸ ਸਬੰਧੀ ਹਰੇਕ ਤਹਿਸੀਲ ਵਿੱਚੋਂ ਪੈਨਸ਼ਨਰਾਂ ਦੇ ਰੈਲੀ ਵਿੱਚ ਜਾਣ ਲਈ ਬੱਸਾਂ ਦਾ ਪ੍ਰਬੰਧ ਕਰਨ ਲਈ ਤਹਿਸੀਲ ਬੰਗਾ ਲਈ ਰਾਮ ਮਿੱਤਰ ਕੋਹਲੀ, ਤਹਿਸੀਲ ਬਲਾਚੌਰ ਲਈ ਸੋਮ ਲਾਲ ਅਤੇ ਤਹਿਸੀਲ ਨਵਾਂ ਸ਼ਹਿਰ ਲਈ ਅਸ਼ੋਕ ਕੁਮਾਰ ਦੀ ਡਿਊਟੀ ਲਗਾਈ ਗਈ। ਪੈਨਸ਼ਨਾਂ ਸਬੰਧੀ ਵੱਖ ਵੱਖ ਬੈਕਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ ਜਿਸ ਦੇ ਹੱਲ ਲਈ ਬੈਂਕ ਅਧਿਕਾਰੀਆਂ ਨੂੰ ਵਫਦ ਦੇ ਰੂਪ ਵਿੱਚ ਮਿਲਣ ਦਾ ਫੈਸਲਾ ਕੀਤਾ ਗਿਆ।

             ਮੀਟਿੰਗ ਵਿੱਚ ਪੰਜਾਬ ਦੇ ਜਨਤਕ ਖੇਤਰ ਦੇ ਸਮੁੱਚੇ ਅਦਾਰਿਆਂ ਵਿੱਚ ਕੱਚੇ, ਠੇਕੇ ਤੇ, ਆਊਟ ਸੋਰਸ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮ ਜੋ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਪਿਛਲੀ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤਾ ਧੋਖਾ ਰੱਦ ਕਰਕੇ ਜਨਵਰੀ 2016 ਨੂੰ 125% ਬਣਦੇ ਮਹਿੰਗਾਈ ਭੱਤੇ ਨਾਲ 2.72 ਦੇ ਗੁਣਾਂਕ ਨਾਲ ਪੈਨਸ਼ਨ ਦੁਹਰਾਈ ਕਰਨ, ਕੇਂਦਰੀ ਪੈਟਰਨ ਤੇ ਡੀਏ ਦੇ ਬਕਾਏ ਦੇਣ, 20 ਸਾਲ ਦੀ ਸੇਵਾ ਵਾਲੇ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਦੇਣ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ ਦੀ ਮੰਗ ਕੀਤੀ।  

      ਜ਼ਿਲ੍ਹੇ ਵਿੱਚ ਕੋਰੋਨਾ ਦੇ ਬਹਾਨੇ ਬਣਾਏ ਗਏ ਪੁਲਿਸ ਕੇਸਾਂ ਨੂੰ ਹੁਣ ਤੱਕ ਰੱਦ ਨਾ ਕਰਨ ਦੀ ਨਿਖੇਧੀ ਕੀਤੀ ਗਈ।

          ਮੀਟਿੰਗ ਵਿਚ ਸੁਰਜੀਤ ਰਾਮ, ਕ੍ਰਿਸ਼ਨ ਲਾਲ, ਹਰਦਿਆਲ ਸਿੰਘ, ਜੋਗਾ ਸਿੰਘ, ਅਮਰਜੀਤ ਸਿੰਘ, ਸਰੂਪ ਲਾਲ, ਬਖਤਾਵਰ ਸਿੰਘ, ਸੁਰਜੀਤ ਰਾਮ, ਅਵਤਾਰ ਸਿੰਘ, ਰਾਮ ਸਿੰਘ, ਧਰਮ ਪਾਲ, ਜੋਗਿੰਦਰ ਪਾਲ, ਤੇਜਾ ਸਿੰਘ, ਅਵਤਾਰ ਸਿੰਘ ਛੋਕਰਾਂ, ਮਲਕੀਤ ਸਿੰਘ, ਪਿਆਰਾ ਸਿੰਘ, ਜਰਨੈਲ ਸਿੰਘ, ਜਸਬੀਰ ਸਿੰਘ, ਮਹਿੰਗਾ ਸਿੰਘ, ਆਤਮਾ ਸਿੰਘ, ਰਾਮ ਲਾਲ, ਸੁੱਖ ਚੰਦ, ਭੁਪਿੰਦਰ ਸਿੰਘ, ਠਾਕਰ ਸਿੰਘ, ਰਾਵਲ ਸਿੰਘ, ਹਰਮੇਸ਼ ਲਾਲ, ਪ੍ਰੇਮ ਚੰਦ ਰਤਨ, ਕ੍ਰਿਸ਼ਨ ਲਾਲ, ਮਹਿੰਗਾ ਰਾਮ, ਲਲਿਤ ਕੁਮਾਰ ਸ਼ਰਮਾ, ਈਸ਼ਵਰ ਚੰਦਰ, ਗੁਰਦਿਆਲ ਸਿੰਘ, ਕੇਵਲ ਰਾਮ, ਹਰਭਜਨ ਸਿੰਘ, ਗੁਰਮੇਲ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

LUMPY SKIN DISEASE ADVISORY REGARDING MILK

 

LUMPY SKIN DISEASE: ਪੰਜਾਬ ਸਰਕਾਰ ਪਸ਼ੂ ਪਾਲਣ ਵਿਭਾਗ ਵੱਲੋਂ ਦੁੱਧ ਪੀਣ ਸਬੰਧੀ ‌‌ਜਾਰੀ ਕੀਤੀ ਐਡਵਾਈਜਰੀ

ਚੰਡੀਗੜ੍ਹ, 7 ਸਤੰਬਰ 

ਪੰਜਾਬ ਵਿੱਚ ਪਸ਼ੂਆ ਦੀਆਂ  ਲੰਪੀ ਸਕਿਨ ਬੀਮਾਰੀ ਨਾਲ ਦਿਨ ਪ੍ਰਤੀ ਦਿਨ ਮੌਤਾਂ ਹੋ ਰਹੀਆਂ ਹਨ। ਜਿਸ ਕਾਰਨ  ਪਸ਼ੁਆਂ ਦੇ ਦੁੱਧ ਸਬੰਧੀ ਸੋਸ਼ਲ ਮੀਡੀਆ ਤੇ ਵੱਖ ਵੱਖ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ  ਵੱਲੋਂ ਐਡਵਾਇਜਰੀ ਜਾਰੀ ਕੀਤੀ ਗਈ ਹੈ ਕਿ ਦੁੱਧ ਚੰਗੀ ਤਰ੍ਹਾਂ ਉਬਾਲ ਕੇ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ । ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਐਡਵਾਇਜਰੀ ਅਨੁਸਾਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਦੁਧ ਨੂੰ ਉਬਾਲ ਕੇ ਪੀਓ ।  FOR MORE DETAILS READ OFFICIAL LETTER 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੇਂ ਚੇਅਰਮੈਨਾਂ ਦੀ ਕੀਤੀ ਨਿਯੁਕਤੀ


ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨਾਂ ਨੂੰ ਵਧਾਈਆਂ…ਨਵੇਂ ਅਹੁਦੇਦਾਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਉਮੀਦ ਕਰਦਾ ਹਾਂ…


ਸਾਡੀ ਕੋਸ਼ਿਸ਼ ਸਰਕਾਰ ਦੀਆਂ ਨੀਤੀਆਂ ਦਾ ਲਾਭ ਹਰ ਘਰ ਤੱਕ ਪਹੁੰਚਾਉਣ ਦੀ ਹੈ…ਜਿਸ ਲਈ ਤੁਹਾਡੀ ਜ਼ਿੰਮੇਵਾਰੀ ਅਹਿਮ ਹੈ…ਪੰਜਾਬ ਦੀ “ਰੰਗਲਾ ਪੰਜਾਬ” ਟੀਮ ਵਿੱਚ ਤੁਹਾਡਾ ਸਵਾਗਤ ਹੈ..ਅਧਿਆਪਕਾਂ ਦੀਆਂ ਪਰਮੋਸ਼ਨਾ ਤੇ ਬਦਲੀਆਂ ਸਬੰਧੀ ਵੱਡੀ ਖੱਬਰ

 ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਸੁਖਾਂਵੇ ਮਾਹੋਲ ਚ ਹੋਈ ਪੈਨਲ ਮੀਟਿੰਗ 

"ਪਰਮੋਸ਼ਨਾ ਤੇ ਬਦਲੀਆਂ ਜਲਦੀ ਕਰਨ ਦਾ ਦਿੱਤਾ ਭਰੋਸਾ "

ਚੰਡੀਗੜ੍ਹ 7 ਸਤੰਬਰ 

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਬੈਂਸ ਨਾਲ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਫਾਉਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ,ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ,ਸੂਬਾ ਵਿੱਤ ਸਕੱਤਰ ਸ੍ਰੀ ਰਮਨ ਕੁਮਾਰ ਪਠਾਨਕੋਟ ਅਤੇ ਸੀਨੀ ਮੀਤ ਪ੍ਰਧਾਨ ਹਰਮਿੰਦਰ ਸਿੰਘ ਉੱਪਲ ਦੀ ਸਾਂਝੀ ਅਗਵਾਈ ਵਿੱਚ ਪੰਜਾਬ ਭਵਨ ਚੰਡੀਗੜ ਵਿਖੇ ਹੋਈ ।ਮੀਟਿੰਗ ਵਿੱਚ ਜਥੇਬੰਦੀ ਵਲੋਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2. 59 ਦਾ ਗੁਣਾਂਕ ਦੇਣ , ਪੇਂਡੂ ਭੱਤੇ,ਬਾਰਡਰ ਏਰੀਆ ਭੱਤਾ,ਮੁੱਖ ਅਧਿਆਪਕ ਪ੍ਰਬੰਧਕੀ ਭੱਤਾ,ਸਾਇੰਸ ਅਧਿਆਪਕਾ ਦਾ ਪ੍ਰੈਕਟੀਕਲ ਭੱਤਾ,ਦਰਜਾ ਚਾਰ ਭੱਤਾ ਅਤੇ ਸਿੱਖਿਆ ਵਿਭਾਗ ਸਬੰਧਿਤ ਹੋਰ ਭੱਤੇ ਲਾਗੂ ਕਰਨ ਸਬੰਧੀ ਜਥੇਬੰਦੀ ਵਲੋ ਤਿਆਰ ਕੀਤੀ ਫਾਇਲ ਤੇ ਵਿੱਤ ਮੰਤਰੀ ਨਾਲ ਗੱਲਬਾਤ ਕਰਕੇ ਬੰਦ ਭੱਤੇ ਚਾਲੂ ਕਰਵਾਉਣ ਅਤੇ 2.59 ਦ‍ਾ ਉਚੇਰਾ ਗੁਣਾਂਕ ਜਲਦ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਮੀਤ ਪ੍ਰਧਾਨ ਹਰਮਿੰਦਰ ਸਿੰਘ ਉੱਪਲ ,ਮਾਲਵਾ ਜ਼ੋਨ ਪ੍ਰਧਾਨ ਮਹਿੰਦਰ ਸਿੰਘ ਰਾਣਾ ,ਮਨਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਤਰਨਤਾਰਨ ,ਸੁਖਦੇਵ ਕਾਜਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਨੇ ਦੱਸਿਆ ਇਸ ਤੋ ਇਲਾਵਾ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਕਰਨ ਦੇ ਆਰਡਰ ਜਲਦੀ ਜਾਰੀ ਕਰਨ ਸੰਬੰਧੀ ਅਤੇ ਰਹਿੰਦੇ ਵਿਸ਼ਿਆਂ ਦੀਆਂ ਪਰਮੋਸ਼ਨਾ ਜਲਦੀ ਕਰਨ ਦੀ ਮੰਗ ਤੇ ਸਿੱਖਿਆ ਮੰਤਰੀ ਵਲੋਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਪਰਮੋਸ਼ਨਾ ਜਲਦੀ ਕਰਨ ਦੇ ਆਦੇਸ਼ ਦਿੱਤੇ ।ਮੁੱਖ ਅਧਿਆਪਕਾਂ ਦੀਆਂ ਪਦਉਨਤੀਆ ਸਬੰਧੀ 14 ਸਤੰਬਰ ਨੂੰ ਕੋਰਟ ਕੇਸ ਚ ਵਿਭਾਗ ਵੱਲੋਂ ਪੱਖ ਰੱਖ ਕੇ ਮਨਜ਼ੂਰੀ ਲੈਣ ਲਈ ਯਤਨ ਕੀਤੇ ਜਾਣਗੇ ।

PSEB  SEPTEMBER EXAM:  SYLLABUS FOR ENGLISH EXAM 

SYLLABUS OF MATHEMATICS AND SCIENCE FOR SEPTEMBER EXAM DOWNLOAD HERE 

 ਬਲਜਿੰਦਰ ਸਿੰਘ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ਰੋਪੜ ਅਤੇ ਸੁਖਦੇਵ ਸਿੰਘ ਭੈਣੀ ਨੇ ਦੱਸਿਆ ਕਿ 2018 ਦੇ ਸਰਵਿਸ ਰੂਲਜ਼ ਰੱਦ ਕਰਕੇ ਮੁੱਖ ਅਧਿਆਪਕ ਲਈ ਪਦਉਨਤੀਆ ਦਾ ਕੋਟਾ 75% ਕੀਤੇ ਜਾਣ ਦੀ ਮੰਗ ਤੇ ਸਿੱਖਿਆ ਮੰਤਰੀ ਵਲੋਂ ਇਸ ਦੇ ਸਾਰਥਕ ਹਲ ਦਾ ਭਰੋਸਾ ਦਿੱਤਾ । ਬਦਲੀਆਂ ਸਬੰਧੀ ਪ੍ਰਵਾਨਗੀ ਲਈ ਫਾਈਲ ਮੁੱਖ ਮੰਤਰੀ ਜੀ ਵਲੋਂ ਕਲੀਅਰ ਹੋਣ ਤੇ ਜਲਦ ਬਦਲੀਆਂ ਕਰਨ ਦਾ ਭਰੋਸਾ ।

HOLIDAY ALERT: ਸ਼ੁਕਰਵਾਰ ਨੂੰ ਛੁੱਟੀ ਦਾ ਐਲਾਨ, ਵਿਦਿਅੱਕ ਸੰਸਥਾਵਾਂ ਰਹਿਣਗੀਆਂ ਬੰਦ 

LUMPY SKIN DISEASE: ਦੁੱਧ ਪੀਣ ਵਾਲਿਆਂ ਲਈ ਅਹਿਮ ਖ਼ਬਰ 
 ਵਿਭਾਗੀ ਟੈਸਟ ਰੱਦ ਕਰਨ ਦਾ ਮੁੱਦਾ ਵੀ ਜਥੇਬੰਦੀ ਵੱਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ।ਇਸ ਤੋ ਇਲਾਵਾ ਇਕ ਦਿਨ ਦੀ ਮੈਡੀਕਲ ਛੁੱਟੀ ਈ ਐਚ ਆਰ ਐਮ ਐਸ ਤੇ ਅਪਲਾਈ ਨਹੀਂ ਹੁੰਦੀ ਦੀ ਮੰਗ ਸੰਬੰਧੀ ਉਸ ਪੋਰਟਲ ਨੂੰ ਦਰੁਸਤ ਕਰਨ ਵਾਸਤੇ ਸਿੱਖਿਆ ਮੰਤਰੀ ਵਲੋਂ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ।ਡਾ ਅਰਜਿੰਦਰ ਕਲੇਰ, ਧਰਮਜੀਤ ਸਿੰਘ ਢਿੱਲੋਂ ਤੇ ਗੁਰਮੇਜ ਸਿੰਘ ਕਲੇਰ ਨੇ ਦੱਸਿਆ ਕਿ ਜਥੇਬੰਦੀ ਵਲੋਂ ਐਸ ਐਸ ਏ ਰਮਸਾ ਅਧਿਆਪਕਾ ਦਾ ਬਕਾਇਆ ਰਾਸ਼ੀ ਜਾਰੀ ਕਰਨ ਸੰਬੰਧੀ, 27/06/2013 ਤਕ ਦਾਖਲਾ ਲੈ ਚੁੱਕੇ ਬਾਹਰਲੇ ਰਾਜਾਂ ਦੀਆਂ ਯੂਨੀਵਰਸਿਟੀਆਂ ਤੋ ਡਿਗਰੀ ਕਰਨ ਵਾਲੇ ਅਧਿਆਪਕਾ ਨੂੰ ਪਦਉਨਤ ਕਰਨ ਸੰਬੰਧੀ ਮੰਗ ,ਤਰਸ ਦੇ ਆਧਾਰ ਤੇ ਨਿਯੁਕਤੀ ਲੈਣ ਵਾਲੇ ਅਧਿਆਪਕਾਵਾਂ ਦੀਆਂ ਵਿਧਵਾ ਪਤਨੀਆਂ ਨੂੰ ਟਾਈਪਿੰਗ ਟੈਸਟ ਤੋਂ ਛੋਟ ਦੇਣ ਸਬੰਧੀ ਅਤੇ ਸਮਾਂ ਬਧ ਪਰਮੋਸ਼ਨਾ ਤੇ ਵੀ ਗਲਬਾਤ ਤੇ ਸਿੱਖਿਆ ਮੰਤਰੀ ਵਲੋਂ ਇਹਨਾ ਮੰਗਾਂ ਦੇ ਹਲ ਲਈ ਸਾਰਥਕ ਹਲ ਕਰਨ ਦਾ ਭਰੋਸਾ ਦਿੱਤਾ ।ਇਸ ਸਮੇਂ ਹੋਰਨਾ ਤੋ ਇਲਾਵਾ ਇੰਦਰਪਾਲ ਸਿੰਘ , ਗੁਰਮੀਤ ਸਿੰਘ, ਪਵਨ ਕੁਮਾਰ, ਗੁਰਦਿਆਲ ਸਿੰਘ, ਮਨਦੀਪ ਸਿੰਘ, ਕਿਰਨਦੀਪ ਸਿੰਘ, ਗੁਰਦੀਪ ਸਿੰਘ ਪੀਟਰ ਅਤੇ ਕਰਨੈਲ ਸਿੰਘ ਆਦਿ ਹਾਜ਼ਰ ਸਨ।

ਅਹਿਮ ਖਬਰ: ਸਿੱਖਿਆ ਬੋਰਡ ਨੇ ਮਾਰਚ 2021 ਦੇ 12 ਵੀਂ ਜਮਾਤ ਦੇ ਇਹ ਸਰਟੀਫਿਕੇਟ ਕੀਤੇ ਰੱਦ

PM YASASVI SCHOLARSHIP: ਪ੍ਰਧਾਨ ਮੰਤਰੀ YASASVI ਸਕਾਲਰਸ਼ਿਪ ਲਈ ਰਜਿਸਟ੍ਰੇਸ਼ਨ ਦੀ ਮਿਤੀ ਵਿੱਚ ਵਾਧਾ

 

FCI RECRUITMENT PUNJAB 2022: ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਹਦਾਇਤਾਂ

 

ਸਿੱਖਿਆ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਕੇਸਾਂ ਦੇ ਨਿਪਟਾਰੇ ਲਈ ਪੜਤਾਲੀਆ ਅਫ਼ਸਰਾਂ ਦਾ ਪੈਨਲ ਨਿਯੁਕਤ

PSEB ENGLISH SYLLABUS FOR SEPTEMBER EXAM

PSEB 6TH CLASS ENGLISH SYLLABUS FOR SEPTEMBER EXAM  

Unseen Passage for Comprehension
Unseen Picture/Poster for Comprehension
Unseen Dialogue/Conversation for Comprehension
Lesson 4: The Giving Tree (Complete)
Poem 2: How Beautiful is the Rain! (Complete)
Lesson 6: The Peacock and the Crow (Complete) 

TRANSLATION SENTENCES 13 to 25

 

PSEB 7TH CLASS ENGLISH SYLLABUS FOR SEPTEMBER EXAM  

 • Unseen Passage for Comprehension
 • Unseen Picture/Poster for Comprehension
 • Unseen Dialogue/Conversation for Comprehension
 • Lesson 4: A Glass of Milk(Complete)
 • Poem 2: The Hunter and the Deer (Complete)
 • Lesson 6: Mountaineers (Complete)
 • TRANSLATION SENTENCES 13 to 25

PSEB 8TH CLASS ENGLISH SYLLABUS FOR SEPTEMBER EXAM  

 • Unseen Passage for Comprehension
 • Unseen Picture/Poster for Comprehension
 • Unseen Dialogue/Conversation for Comprehension
 • Lesson 4: Saint Ravidas (Complete)
 • Poem 5: Don't Quit (Complete)
 • Lesson 6: The Old Sage and the Brothers (Complete)
 • TRANSLATION SENTENCES 21 to 40
PSEB 9TH CLASS ENGLISH SYLLABUS FOR SEPTEMBER EXAM  :. DOWNLOAD HERE

 PSEB 10TH CLASS ENGLISH SYLLABUS FOR SEPTEMBER EXAM  : DOWNLOAD HERE 
PPSC CIVIL JUDGE RECRUITMENT 2022: ਸਿਵਲ ਜੱਜਾਂ ਦੀਆਂ 159 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ

The Punjab Public Service Commission (PPSC) CIVIL JUDGE RECRUITMENT 2022: PPSC INVITED ONLINE APPLICATION FOR THE RECRUITMENT OF CIVIL JUDGE ( JUNIOR DIVISION) 

Important highlights of posts 

Name of Post: Civil Judge ( Junior division)

Number of posts: 159

PAY SCALE : Rs. 27,700-44,770 or such as may be revised from time to time.

Qualification: Candidates must possess as on 10/10/2022 a Degree of Bachelor of Laws 

Punjabi pass upto matric.


Age: Candidate should not be below 21 years and above 37 years of age.

HOW TO APPLY

The candidates can ONLY apply by filling Online Application Form, a link of which is available on the website of the Commission http://ppsc.gov.in 


COMPETITION HELPLINE: ਹਰੇਕ ਤਰ੍ਹਾਂ ਦੇ ਕੰਪੀਟੀਸ਼ਨ ਲਈ,ਜਨਰਲ ਨਾਲਜ, ਕਰੰਟ ਅਫੇਅਰ ( ਪੰਜਾਬੀ/ ਅੰਗਰੇਜ਼ੀ ਵਿਚ) ਪੜ੍ਹੋ ਇਥੇ 


Important dates: 

Last Date for Filling Online Application Form 10.10.2022

Schedule for filling Application Fee and Examination fee by using online mode of payment 17.10.2022

Important links: official website http://ppsc.gov.in


Official notification download here 

Link for application form click here 
REGULARISATION OF CONTRACT TEACHERS: ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦਾ ਧੰਨਵਾਦ

 ਰੂਪਨਗਰ, 6 ਸਤੰਬਰ 

ਕੱਚੇ ਅਧਿਆਪਕਾਂ ਨੇ ਆਮ ਆਦਮੀ ਪਾਰਟੀ  ਦਾ ਉਹਨਾਂ ਨੂੰ ਦਿੱਤੀ ਗਈ ਗਰੰਟੀ ਨੂੰ ਪੰਜ ਮਹੀਨਿਆਂ ਵਿੱਚ ਪੂਰਾ ਕਰਨ ਲਈ ਧੰਨਵਾਦ ਕੀਤਾ।

ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ 

ਉਹ ਭਾਵੁਕ ਹੋ ਗਏ ਅਤੇ ਕਿਹਾ, ''ਪਹਿਲੀ ਵਾਰ ਉਨ੍ਹਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਹਨ ਨਾ ਕਿ ਅੱਥਰੂ ਗੈਸ ਕਾਰਨ।

ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈

 


 

SCHOOL HOLIDAYS IN SEPTEMBER 2022: ਸਤੰਬਰ ਮਹੀਨੇ ਪੰਜਾਬ ਦੇ ਸਕੂਲਾਂ / ਦਫਤਰਾਂ ਵਿੱਚ ਛੁੱਟੀਆਂ ਦੀ ਸੂਚੀ, ਦੇਖੋ ਇਥੇ

SCHOOL HOLIDAYS IN  2022: ਸਤੰਬਰ ਮਹੀਨੇ 6 ਦਿਨ ਬੰਦ ਰਹਿਣਗੇ ਸਕੂਲ  ਸਤੰਬਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ  ਇਸ ਮਹੀਨੇ ਸਕੂਲਾਂ ਵਿੱਚ ਕੁਲ ਮਿਲਾ ਕੇ 6 ਛੂਟੀਆਂ ਰਹਿਣਗੀਆਂ।

ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸਬੰਧੀ ਨੋਟੀਫਿਕੇਸ਼ਨ ਡਾਊਨਲੋਡ ਕਰੋ ਇੱਥੇ  


PSEB 5TH, 8TH,10TH,12TH  QUESTION PAPER PDF MARCH EXAMINATION 2023 DOWNLOAD HERE 


SCHOOL HOLIDAYS IN OCTOBER 2022: ਅਕਤੂਬਰ ਮਹੀਨੇ 13 ਦਿਨ ਬੰਦ ਰਹਿਣਗੇ ਸਕੂਲ, ਪੜ੍ਹੋ ਛੁਟੀਆਂ ਦੀ ਸੂਚੀ  

PSEB SEPTEMBER EXAMS DOWNLOAD SAMPLE PAPER HERE  


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
4   ਐਤਵਾਰਹਰੇਕ ਜਗ੍ਹਾ
10   ਦੂਜਾ ਸ਼ਨੀਵਾਰ ਹਰੇਕ ਜਗ੍ਹਾ
11   ਐਤਵਾਰ ਹਰੇਕ ਜਗ੍ਹਾ
18   ਐਤਵਾਰ ਹਰੇਕ ਜਗ੍ਹਾ

ALSO READ : 


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
25 ਐਤਵਾਰ ਹਰੇਕ ਜਗ੍ਹਾ
26    ਮਹਾਰਾਜਾ ਅਗਰਸੈਨ ਜਯੰਤੀ  ਹਰੇਕ ਜਗ੍ਹਾ 

 

ਮਨਿਸਟੀਰੀਅਲ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ: 2-3 ਸਕੂਲਾਂ ਵਿੱਚ ਕੰਮ ਕਰਦੇ ਕਲਰਕਾਂ ਦੀ ਮੰਗ ਨੂੰ ਮਿਲਿਆ ਭਰੋਸਾ

 ਚੰਡੀਗੜ੍ਹ, 6 ਸਤੰਬਰ 

ਅੱਜ ਮਿਤੀ 06-09-2022 ਨੂੰ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਜੀ ਦੇ ਨਾਲ ਪੰਜਾਬ ਭਵਨ ਵਿਖੇ ਸ੍ਰੀ ਅਨੀਰੁਧ ਮੋਦਗਿੱਲ ਸੂਬਾ ਪ੍ਰਧਾਨ, ਅਮਰੀਕ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਦੀ ਅਗਵਾਈ ਹੇਠ ਵਫ਼ਦ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਫ਼ਦ ਵੱਲੋਂ ਸਿੱਖਿਆ ਵਿਭਾਗ ਦੇ ਮਨਿਸਟੀਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਸਥਾਰ ਸਹਿਤ ਦੱਸਿਆ ਗਿਆ। ਮੀਟਿੰਗ ਦੌਰਾਨ ਹੇਠ ਲਿਖੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ:-ਸਕੂਲਾਂ ਵਿੱਚ ਕੰਮ ਕਰਦੇ ਕਲਰਕਾਂ ਨੂੰ ਦੋ-ਦੋ ਤਿੱਨ-ਤਿੱਨ ਸਕੂਲਾਂ ਦੀ ਬਜਾਏ ਇੱਕ ਇੱਕ ਸਕੂਲ ਦੇਣ ਦੀ ਮੰਗ ਤੇ ਮੰਤਰੀ ਜੀ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਫਾਈਲ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਭੇਜੀ ਜਾ ਚੁੱਕੀ ਹੈ, ਆਰਜ਼ੀ ਦਿੱਤੇ ਗਏ ਸਕੂਲਾਂ ਦੀਆਂ ਪੋਸਟਾਂ ਨੂੰ ਖਾਲੀ ਸ਼ੋਅ ਕਰਨ ਸੰਬੰਧੀ ਤੇ ਦੂਰ ਦੁਰਾਡੇ ਸਕੂਲਾਂ ਵਿੱਚ ਜਾਂਦੇ ਕਲਰਕਾਂ ਦੀਆਂ ਬਦਲੀਆਂ ਨੇੜਲੇ ਸਕੂਲਾਂ ਕਰਨ ਸਬੰਧੀ ਮੰਗ ਦਾ ਨਿਪਟਾਰਾ ਜਲਦੀ ਕਰਨ ਸਬੰਧੀ ਵਿਸ਼ਵਾਸ ਦਿਵਾਇਆ ਗਿਆ।


ਹਰੇਕ ਕੇਡਰ ਦੀਆਂ ਤਰੱਕੀਆਂ ਸਮੇਤ ਸਟੈਨੋ ਕਰਨ ਸਬੰਧੀ ਮੰਗ ਤੇ ਉਨ੍ਹਾਂ ਜਲਦੀ ਤੋਂ ਜਲਦੀ ਕਾਰਵਾਈ ਕਰਨ ਦਾ ਵਿਸਵਾਸ ਦੁਆਇਆ ਗਿਆ। ਬੀ.ਐਡ ਪਾਸ ਕਲਰਕ ਨੂੰ ਮਾਸਟਰ ਕੇਡਰ ਵਿਚ ਤਰੱਕੀ ਕਰਨ ਸਬੰਧੀ ਨਾਰਮਜ਼ ਅਨੁਸਾਰ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।ਬੀ.ਪੀ.ਈ.ਓ ਦਫਤਰਾਂ ਵਿਚ ਇਕ ਇਕ ਸੀਨੀਅਰ ਸਹਾਇਕ ਦੀ ਅਸਾਮੀ ਦੇਣ ਤੇ ਮੰਤਰੀ ਜੀ ਵੱਲੋਂ ਭਰੋਸਾ ਦਿੱਤਾ ਗਿਆ।*  ਪਿਛਲੇ ਸਮੇ ਤੋਂ ਰੁਕਿਆ ਹੋਇਆ 50-50 ਪ੍ਰਤੀਸ਼ਤ ਅਨੁਸਾਰ ਕਲਰਕ ਤੋਂ ਜੂਨੀਅਰ ਸਹਾਇਕ ਦੇ ਗਰੇਡ ਦੀ ਪਲੇਸਮੈਂਟ ਸਬੰਧੀ ਜਲਦੀ ਪੱਤਰ ਜਾਰੀ ਕਰਨ ਸਬੰਧੀ ਵਿਸ਼ਵਾਸ ਦਿਵਾਇਆ ਗਿਆ। ਕਲਰਕ, ਸੀਨੀਅਰ ਸਹਾਇਕ ਅਤੇ ਸੁਪਰਡੰਟ ਸੀਨੀਆਰਤਾ ਸੂਚੀ ਵੀ ਅਪਡੇਟ ਕਰਨ ਸਬੰਧੀ ਵਿਸ਼ਵਾਸ ਦਿਵਾਇਆ ਗਿਆ।ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਮੁਅੱਤਲ/ਗ਼ੈਰਹਾਜ਼ਰ ਅਤੇ ਦੋਸ ਸੂਚੀਆਂ ਜਾਰੀ ਹੋਏ ਕਰਮਚਾਰੀਆਂ ਦੇ ਕੇਸਾਂ ਦਾ ਨਿਪਟਾਰਾ ਵਿਸ਼ੇਸ਼ ਸੈੱਲ ਬਣਾ ਕੇ ਇੱਕ ਮਹੀਨੇ ਦੇ ਅੰਦਰ ਅੰਦਰ ਕਰਨ ਸਬੰਧੀ ਆਦੇਸ਼ ਦਿੱਤੇ ਗਏ।

      ਇਸ ਮੀਟਿੰਗ ਵਿਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਜਥੇਬੰਦੀ ਦੇ ਵਫ਼ਦ ਵਿੱਚ ਵਰਿੰਦਰ ਕੁਮਾਰ ਜ਼ਿਲ੍ਹਾ ਪ੍ਰਧਾਨ, ਲਖਵੀਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਰੋਪੜ, ਕਪਿਲ ਦੱਤ ਸ਼ਰਮਾ ਸੂਬਾ ਮੁੱਖ ਸਲਾਹਕਾਰ, ਮਨਦੀਪ ਸਿੰਘ, ਦੀਪਕ ਰਾਣਾ, ਸੰਦੀਪ ਭੱਟ ਰੋਪੜ, ਭੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਹਰਪਾਲ ਸਿੰਘ, ਰੂਪ ਸਿੰਘ ਡੀ.ਈ.ਓ ਦਫ਼ਤਰ ਫ਼ਰੀਦਕੋਟ, ਬਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਹੁਸ਼ਿਆਰਪੁਰ, ਜਸਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਹਾਲੀ, ਕਿਰਨ ਪ੍ਰਾਸ਼ਰ ਜ਼ਿਲ੍ਹਾ ਵਿੱਤ ਸਕੱਤਰ ਮੋਹਾਲੀ ਸ਼ਾਮਿਲ ਹੋਏ।


SBI JUNIOR ASSOCIATE RECRUITMENT 2022: ਸਟੇਟ ਬੈਂਕ ਆਫ ਇੰਡੀਆ ਵੱਲੋਂ 5000 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ ਅਰਜ਼ੀਆਂ ਆਨਲਾਈਨ

 SBI JUNIOR ASSOCIATE RECRUITMENT 2022: ਸਟੇਟ ਬੈਂਕ ਆਫ ਇੰਡੀਆ ਵੱਲੋਂ 5000 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ ਅਰਜ਼ੀਆਂ ਆਨਲਾਈਨ RECRUITMENT OF JUNIOR ASSOCIATES (CUSTOMER SUPPORT & SALES)(Advertisement No. CRPD/CR/2022-23/15)

ONLINE REGISTRATION OF APPLICATION AND PAYMENT OF FEES: 07.09.2022 TO 27.09.2022

Applications are invited from eligible Indian Citizens for appointment as Junior Associate (Customer Support & Sales) in clerical cadre in State Bank of India. 


Candidates can apply for vacancies in one State/UT only. Candidates can appear for the test only once under this recruitment project. 


ONLINE REGISTRATION OF APPLICATION AND PAYMENT OF FEES: 07.09.2022 TO 27.09.2022 

Preliminary Examination will be conducted tentatively in the month of November 2022 and Main Examination will be conducted tentatively in the month of December 2022/January2023. 

Official website for Bank's website https://bank.sbi/careers or https://www.sbi.co.in/careers for details and updates. 

Age Limit: (As on 01.08.2022)

Not below 20 years and not above 28 years as on 01.08.2022, i.e.candidates must have been born not earlier than 02.08.1994 and not later than 01.08.2002 (both days inclusive)

Age relaxation as per official notification.


Essential Academic Qualifications: (As on 30.11.2022): Graduation in any discipline from a recognised University.APPLICATION FEE AND INTIMATION CHARGE: (Non-Refundable)

Sl. Category Fee/ intimation Charges

1. SC/ ST/ PwBD/ ESM/DESM Nil

2. General/ OBC/ EWS : Rs 750/


PAY SCALE: Rs.17900-1000/3-20900-1230/3-24590-1490/4-30550-1730/7-42600-3270/1-45930-1990/1-47920.

The starting Basic Pay is Rs.19900/- (Rs.17900/- plus two advance increments admissible to graduate.


SELECTION PROCESS:IMPORTANT LINKS: 

SBI JUNIOR ASSOCIATE RECRUITMENT 2022 : OFFICIAL NOTIFICATION LINK DOWNLOAD HERE  


LINK FOR APPLYING SBI JUNIOR ASSOCIATE RECRUITMENT CLICK HERE ( ACTIVE ON 7TH SEPTEMBER)

OFFICIAL WEBSITE FOR SBI JUNIOR ASSOCIATE RECRUITMENT : CLICK HERE 
Current affairs : Current affairs in Punjabi Upto 5Th september

1/8
36ਵੀਆਂ ਰਾਸ਼ਟਰੀ ਖੇਡਾਂ 2022 ਭਾਰਤ ਦੇ ਕਿਸ ਰਾਜ ਵਿੱਚ ਕਰਵਾਈਆਂ ਜਾਣਗੀਆਂ?
PUNJAB
GUJRAT
RAJASTHAN
NONE OF THESE
2/8
Teachers’ Day in India is observed to celebrate the birth anniversary of which personality ? ਭਾਰਤ ਵਿੱਚ ਅਧਿਆਪਕ ਦਿਵਸ ਕਿਸ ਸ਼ਖਸੀਅਤ ਦੇ ਜਨਮ ਦਿਨ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ?
Dr. APJ Abdul Kalam
Mahatma Gandhi
Dr.Sarvepalli Radhakrishnan
Lal Bahadur Shastri
3/8
Who unveiled the new Ensign for Indian Navy? ਭਾਰਤੀ ਜਲ ਸੈਨਾ ਲਈ ਨਵੇਂ ਐਨਸਾਈਨ ਦਾ ਉਦਘਾਟਨ ਕਿਸਨੇ ਕੀਤਾ?
Prime Minister Narender Modi
Rajnath Singh
Amit Shah
None of these
4/8
Name the Union territory which has made forensic investigation mandatory in all criminal cases? ਉਸ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ ਦੱਸੋ ਜਿਸਨੇ ਸਾਰੇ ਅਪਰਾਧਿਕ ਮਾਮਲਿਆਂ ਵਿੱਚ ਫੋਰੈਂਸਿਕ ਜਾਂਚ ਨੂੰ ਲਾਜ਼ਮੀ ਬਣਾਇਆ ਹੈ?
Andaman and Nicobar
Chandigarh
Delhi
None of these
5/8
ਪ੍ਰਧਾਨ ਮੰਤਰੀ ਦੁਆਰਾ ਭਾਰਤ ਦੇ ਪਹਿਲੇ ਭੂਚਾਲ ਸਮਾਰਕ( Earthquake Memorial) ਦਾ ਉਦਘਾਟਨ ਕਿਸ ਰਾਜ ਵਿੱਚ ਕੀਤਾ ਗਿਆ ?
Gujrat
Himachal
Assam
None of these
6/8
ਭਾਰਤ ਦੇ 49ਵੇਂ ਚੀਫ਼ ਜਸਟਿਸ ( 49th Chief Justice of India) ਕੌਣ ਬਣੇ ਹਨ?
N V Ramana
Uday Umesh Lalit
Vineet Saran
None of these
7/8
City which has been announced as the safest city in India in 2021 according to NCRB report? ਐਨਸੀਆਰਬੀ ਦੀ ਰਿਪੋਰਟ ਅਨੁਸਾਰ 2021 ਵਿੱਚ ਭਾਰਤ ਵਿੱਚ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਕਿਸ ਸ਼ਹਿਰ ਦਾ ਐਲਾਨ ਕੀਤਾ ਗਿਆ ਹੈ?
Delhi
Banglore
Chandigarh
kolkata
8/8
Union Govt has decided to change the name of Rajpath, what will be new name of Rajpath ? ਕੇਂਦਰ ਸਰਕਾਰ ਨੇ ਰਾਜਪਥ ਦਾ ਨਾਮ ਬਦਲਣ ਦਾ ਲਿਆ ਫੈਸਲਾ, ਰਾਜਪਥ ਦਾ ਨਵਾਂ ਨਾਮ ਕੀ ਹੋਵੇਗਾ ?
Kartavyapath
PM Path
Lok Sabha Path
None of these
Result:

ਪੰਜਾਬ ਸਰਕਾਰ ਵਲੋਂ ਤਨਖਾਹਾਂ 'ਤੇ ਰੋਕ ਲਗਾਉਣ ਦਾ ਡੀ.ਟੀ.ਐੱਫ. ਨੇ ਕੀਤਾ ਸਖਤ ਵਿਰੋਧ

 ਪੰਜਾਬ ਸਰਕਾਰ ਵਲੋਂ ਤਨਖਾਹਾਂ 'ਤੇ ਰੋਕ ਲਗਾਉਣ ਦਾ ਡੀ.ਟੀ.ਐੱਫ. ਨੇ ਕੀਤਾ ਸਖਤ ਵਿਰੋਧ
ਤਨਖਾਹਾਂ ਬਾਝੋਂ ਅਧਿਆਪਕ ਹੋ ਰਹੇ ਨੇ ਵਿੱਤੀ ਸੰਕਟ ਦਾ ਸ਼ਿਕਾਰ


ਪੰਜਾਬ ਸਰਕਾਰ ਵੱਲੋਂ ਗਰੁੱਪ ਏ,ਬੀ ਅਤੇ ਸੀ ਕੈਟਾਗਿਰੀ ਦੇ ਲੱਖਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਢਵਾਉਣ 'ਤੇ ਖ਼ਜ਼ਾਨਿਆਂ ਨੂੰ ਜ਼ੁਬਾਨੀ ਰੋਕ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਕਾਰਨ ਮੁਲਾਜ਼ਮਾਂ ਨੂੰ ਇੱਕ ਹਫਤਾ ਬੀਤਣ ਦੇ ਬਾਵਜੂਦ ਲੰਘੇ ਮਹੀਨੇ ਦੀ ਤਨਖਾਹ ਨਹੀਂ ਨਸੀਬ ਹੋ ਸਕੀ ਹੈ। ਦੂਜੇ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦੇ ਮਾਣ ਸਨਮਾਨ ਦੇ ਦਾਅਵੇ ਫੋਕੇ ਸਾਬਤ ਹੋਏ ਹਨ, ਕਿਉਂਕਿ ਮਾੜੇ ਆਰਥਿਕ ਪ੍ਰਬੰਧ ਕਾਰਨ ਹਜ਼ਾਰਾਂ ਅਧਿਆਪਕ ਵੀ ਤਨਖਾਹ ਨਾ ਮਿਲਣ ਪੱਖੋਂ ਨਿਰਾਸ਼ ਰਹੇ ਹਨ। ਇਕ ਪਾਸੇ ਵਿੱਤ ਮੰਤਰੀ ਪੰਜਾਬ ਵੱਲੋਂ ਫੋਕੇ ਦਾਅਵੇ ਕੀਤੇ ਜਾ ਰਹੇ ਹਨ ਜੇ ਪੰਜਾਬ ਦੇ ਖ਼ਜ਼ਾਨੇ ਵਿੱਚ ਭਾਰੀ ਇਜ਼ਾਫਾ ਹੋਇਆ ਹੈ, ਦੂਜੇ ਪਾਸੇ ਵਿੱਤ ਵਿਭਾਗ ਵੱਲੋਂ ਬੀਤੇ ਮਹੀਨੇ ਦੀ ਤਨਖਾਹਾਂ ਨੂੰ ਜਾਰੀ ਕਰਨ ਤੇ ਲੱਗੀ ਜ਼ੁਬਾਨੀ ਰੋਕ ਪੰਜਾਬ ਦੀ ਵਿੱਤੀ ਸਥਿਤੀ ਨੂੰ ਸਪਸ਼ਟ ਕਰਦੀ ਹੈ ਅਤੇ ਵਿੱਤ ਮੰਤਰੀ ਪੰਜਾਬ ਦੇ ਦਾਅਵਿਆਂ ਨੂੰ ਝੂਠਾ ਸਾਬਿਤ ਕਰਦੀ ਹੈ। ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਇਸ ਮਾਮਲੇ ਵਿੱਚ ਆਪ ਸਰਕਾਰ ਦੀ ਗ਼ੈਰ ਜ਼ਿੰਮੇਵਾਰਾਨਾ ਕਾਰਜਸ਼ੈਲੀ ਦੀ ਸਖਤ ਨਿਖੇਧੀ ਕੀਤੀ ਹੈ।


ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਸੂਬਾ ਵਿੱਤ ਸਕੱਤਰ ਕਮ ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮਾਨ ਸਰਕਾਰ ਵਲੋਂ ਵੀ ਪਹਿਲੀਆਂ ਸਰਕਾਰਾਂ ਵਾਂਗ ਮਾੜੇ ਵਿੱਤੀ ਪ੍ਰਬੰਧ ਕਾਰਨ ਖਜਾਨੇ ਦਾ ਜਨਾਜ਼ਾ ਕੱਢਿਆ ਜਾ ਰਿਹਾ ਹੈ, ਜਿਸ ਦਾ ਖਮਿਆਜਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ।ਪੰਜਾਬ ਸਰਕਾਰ ਆਪਣੀਆਂ ਝੂਠੀਆਂ ਉਪਲੱਬਧੀਆਂ ਨੂੰ ਜਨਤਕ ਕਰਨ ਲਈ ਇਸ਼ਤਿਹਾਰਾਂ ਤੇ ਕਰੋੜਾਂ ਰੁਪਿਆ ਖਰਚ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕਰ ਰਹੀ ਹੈ।ਸੂਬੇ ਵਿਚ ਆਈ ਨਵੀਂ ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਤੋੜਦਿਆਂ ਪੰਜਾਬ ਦੇ ਸਿਰ ਸੱਤ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਰ ਵਧਾ ਦਿੱਤਾ ਹੈ ਅਤੇ ਕੁਲ ਕਰਜ਼ੇ ਦੇ ਵਿਆਜ ਦੀ ਰਾਸ਼ੀ ਚੁਕਾਉਣ ਵਿੱਚ ਵੀ ਅਸਮਰੱਥ ਸਾਬਤ ਹੋ ਰਹੀ ਹੈ।ਦੂਜੇ ਪਾਸੇ ਪੰਜਾਬ ਦੇ ਤਨਖਾਹਾਂ ਤੋਂ ਵਿਰਵੇ ਮੁਲਜ਼ਮਾਂ ਵਲੋਂ ਲਏ ਘਰੇਲੂ ਕਰਜ਼ਿਆਂ ਦੀਆਂ ਅਗਲੇ ਦਿਨਾਂ ਵਿੱਚ ਭਰੀਆਂ ਜਾਣ ਵਾਲੀਆਂ ਕਿਸ਼ਤਾਂ ਉਪਰ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਆਗੂਆਂ ਨੇ ਦੱਸਿਆ ਕਿ ਦਰਅਸਲ ਆਪ ਸਰਕਾਰ ਦੀਆਂ ਆਰਥਿਕ ਨੀਤੀਆਂ ਵੀ ਕਾਰਪੋਰੇਟਾਂ ਤੇ ਨਿੱਜੀ ਅਦਾਰਿਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਅਤੇ ਮਿਹਨਤਕਸ਼ ਲੋਕਾਂ ਦਾ ਕਚੂੰਬਰ ਕੱਢਣ ਵਾਲੀਆਂ ਹੀ ਹਨ।


 ਡੀ.ਟੀ.ਐਫ. ਆਗੂਆਂ ਚਰਨਜੀਤ ਸਿੰਘ, ਡਾ. ਗੁਰਦਿਆਲ ਸਿੰਘ, ਨਿਰਮਲ ਸਿੰਘ,ਕੁਲਦੀਪ ਸਿੰਘ ਤੌਲਾਨੰਗਲ, ਪਰਮਿੰਦਰ ਸਿੰਘ ਰਾਜਾਸਾਂਸੀ, ਦੀਪਕ ਕੁਮਾਰ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਗੁਰਪ੍ਰੀਤ ਸਿੰਘ ਨਾਭਾ, ਕੇਵਲ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਬਿੱਟਾ, ਚਰਨਜੀਤ ਭੱਟੀ, ਬਲਦੇਵ ਮੰਨਣ, ਬਖਸ਼ੀਸ਼ ਬਲ, ਵਿਪਨ ਰਿਖੀ, ਨਰੇਸ਼ ਕੁਮਾਰ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਵਿਸ਼ਾਲ ਕਪੂਰ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਮਾਣ ਸਨਮਾਨ ਦੇਣ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਹਨ, ਜਦ ਕਿ ਪੰਜਾਬ ਸਰਕਾਰ ਤਾਂ ਅਧਿਆਪਕਾਂ ਦੀ ਲੰਘੇ ਮਹੀਨੇ ਦੀ ਤਨਖ਼ਾਹ ਨੂੰ ਵੀ ਸਮੇਂ ਸਿਰ ਦੇਣ ਵਿੱਚ ਨਾਕਾਮਯਾਬ ਹੋ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਏ, ਬੀ ਅਤੇ ਸੀ ਕੈਟਾਗਿਰੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕਢਵਾਉਣ 'ਤੇ ਖ਼ਜ਼ਾਨਿਆਂ ਨੂੰ ਲਗਾਏ ਜ਼ੁਬਾਨੀ ਰੋਕ ਦੇ ਹੁਕਮ ਫੌਰੀ ਵਾਪਸ ਲਏ ਜਾਣ, ਅਜਿਹਾ ਨਾ ਹੋਣ ਦੀ ਸੂਰਤ ਵਿਚ ਮੁਲਾਜ਼ਮ ਵਰਗ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।

ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕੀ ਸਿੱਖਿਆ ਵਿਭਾਗ ਬਦਲੀਆਂ ਲਈ ਅਰਜ਼ੀਆਂ ਨੂੰ ਹੋ ਕੇ ਜਲਦ ਤੋਂ ਜਲਦ ਬੰਦੀਆਂ ਦੀ ਲਿਸਟ ਜਾਰੀ ਕਰੇ।ਪਿਛਲੇ ਲੰਮੇ ਸਮੇਂ ਤੋਂ ਆਪਣੇ ਘਰਾਂ ਤੋਂ ਦੂਰ ਕੰਮ ਕਰ ਰਹੇ ਅਧਿਆਪਕ ਜਿਨ੍ਹਾਂ ਨੇ ਬਦਲੀ ਦੀ ਅਰਜ਼ੀ ਵਿਭਾਗ ਵੱਲੋਂ ਦਿੱਤੇ ਸਮੇਂ ਤੇ ਦਿੱਤੀ ਹੈ , ਦੀ ਬਦਲੀਆਂ ਤੁਰੰਤ ਕੀਤੀਆਂ ਜਾਣ।

PSEB SYLLABUS FOR SEPTEMBER EXAM : ਸਤੰਬਰ ਮਹੀਨੇ ਪ੍ਰੀਖਿਆ ਲਈ ਮੈਥ ਅਤੇ ਸਾਇੰਸ ਦਾ ਸਿਲੇਬਸ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ - ਅਕਤੂਬਰ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਹਨਾਂ ਪ੍ਰੀਖਿਆਵਾਂ ਵਿੱਚ ਜੁਲਾਈ ਅਤੇ ਅਗਸਤ ਦੇ ਸਿਲੇਬਸ ਵਿਚੋਂ ਪ੍ਰਸ਼ਨ ਪੁੱਛੇ ਜਾਣਗੇ। ਵਿਦਿਆਰਥੀਆਂ ਦੀ ਸਹੁਲਤ ਲਈ ਸਿਲੇਬਸ ਦਿੱਤਾ ਗਿਆ ਹੈ। BIMONTHLY SYLLABUS MATHEMATICS 

MATHEMATICS CLASS 6TH SYLLABUS FOR SEPTEMBER - OCTOBER EXAM 2022  

 • ਮੁੱਢਲੀਆਂ ਕਿਰਿਆਵਾਂ ਦੀ ਦੁਹਰਾਈ,
 • ਆਪਣੀਆਂ ਸੰਖਿਆਵਾਂ ਨੂੰ ਜਾਨਣਾ,
 • ਪੂਰਨ
 • ਸੰਖਿਆਵਾਂ ਰਾਸ਼ੀਆਂ ਦੀ ਤੁਲਨਾ, 
 • ਸਰਲ ਸਮੀਕਰਣ, 
 • ਰੇਖਾਵਾਂ ਅਤੇ ਕੋਣ, 
 • ਪਰਿਮੇਯ ਸੰਖਿਆਵਾਂ


MATHEMATICS CLASS 7TH SYLLABUS FOR SEPTEMBER - OCTOBER EXAM 2022  

 • ਸੰਪੂਰਨ ਸੰਖਿਆਵਾਂ, 
 • ਅੰਕੜਿਆਂ ਦਾ ਪ੍ਰਬੰਧਨ, 
 • ਭਿੰਨਾਂ ਅਤੇ ਦਸ਼ਮਲਵ

 • ਸੰਖਿਆਵਾਂ ਨਾਲ ਖੇਡਣਾ, 
 • ਸੰਪੂਰਨ ਸੰਖਿਆਵਾਂ, 
 • ਭਿੰਨ, 
 • ਦਸਮਲਵ


MATHEMATICS CLASS 8TH SYLLABUS FOR  SEPTEMBER - OCTOBER EXAM 2022;

 • ਪ੍ਰਯੋਗਿਕ ਜਿਆਮਿਤੀ, 
 •  ਪਰਿਮੇਯ ਸੰਖਿਆਵਾਂ, 
 • ਇੱਕ ਚਲ ਵਾਲੇ ਰੇਖੀ ਸਮੀਕਰਣ,
 •  ਸੰਖਿਆਵਾਂ ਦੇ ਨਾਲ ਖੇਡਣਾ,
 • ਚਤੁਰਭੁਜਾਵਾਂ ਨੂੰ ਸਮਝਣਾ 
 • ਅੰਕੜਿਆਂ ਦਾ ਪ੍ਰਬੰਧਨ, 
 • ਵਰਗ ਅਤੇ ਵਰਗਮੂਲ, 
 • ਘਣ ਅਤੇ ਘਣਮੂਲ 

 MATHEMATICS CLASS 9TH SYLLABUS FOR SEPTEMBER - OCTOBER EXAM 2022 

 •  ਸੰਖਿਆ ਪ੍ਰਣਾਲੀ, ਬਹੁਪਦ 
 • ਯੂਕਲਿਡ ਜਿਮਾਇਤੀ ਦੀ ਜਾਣ-ਪਛਾਣ,
 • ਰੇਖਾਵਾਂ ਅਤੇ ਕੋਣ, 
 • ਤ੍ਰਿਭੁਜ, 
 • ਹੀਰੋ ਦਾ ਸੂਤਰ, 
 • ਸੰਭਾਵਨਾ 
MATHEMATICS CLASS 10TH SYLLABUS FOR SEPTEMBER - OCTOBER EXAM 2022 

PSEB SEPTEMBER EXAMS SCIENCE SYLLABUS   : DOWNLOAD HERE 

SCIENCE CLASS 6TH SYLLABUS FOR SEPTEMBER - OCTOBER EXAM 2022

 • 1. ਭੋਜਨ
 • 2. ਭੋਜਨ ਦੇ ਤੱਤ
 • 7. ਪੌਦਿਆਂ ਨੂੰ ਜਾਣੋ
 • 9. ਸਜੀਵ ਅਤੇ ਉਹਨਾਂ ਦਾ ਚੌਗਿਰਦਾ

 • 3. ਰੋਸ਼ਿਆਂ ਤੋਂ ਕੱਪੜਿਆਂ ਤੱਕ
 • 6. ਸਾਡੇ ਆਲੇ ਦੁਆਲੇ ਦੇ ਪਰਿਵਰਤਨ
 • 10. ਗਤੀ ਅਤੇ ਦੂਰੀਆਂ ਦਾ ਮਾਪਣ
 • 12. ਬਿਜਲੀ ਅਤੇ ਸਰਕਟ
 • 13. ਚੁੰਬਕਾਂ ਰਾਹੀਂ ਮਨੋਰੰਜਨ


SCIENCE CLASS 7TH SYLLABUS FOR SEPTEMBER  EXAM 2022 

 • 1. ਪੌਦਿਆਂ ਵਿੱਚ ਪੋਸ਼ਣ
 • 2. ਜੰਤੂਆਂ ਵਿੱਚ ਪੋਸ਼ਣ
 • 10. ਜੀਵਾਂ ਵਿੱਚ ਸਾਹ ਕਿਰਿਆ
 • 11. ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ
 • 12. ਪੌਦਿਆਂ ਵਿੱਚ ਪ੍ਰਜਨਣ

  • 3. ਰੇਸ਼ਿਆਂ ਤੋਂ ਕੱਪੜਿਆਂ ਤੱਕ
  • 5. ਤੇਜ਼ਾਬ ਖਾਰ ਅਤੇ ਲੂਣ
  • 13. ਗਤੀ ਅਤੇ ਸਮਾਂ
  • 14. ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

SCIENCE CLASS 8TH SYLLABUS FOR SEPTEMBER - OCTOBER EXAM 2022

 • 1. ਫਸਲ ਉਤਪਾਦਨ ਅਤੇ ਪ੍ਰਬੰਧਨ
 • 2. ਸੂਖਮਜੀਵ-ਮਿੱਤਰ ਅਤੇ ਦੁਸ਼ਮਣ
 • 7. ਪੌਦਿਆਂ ਅਤੇ ਜੰਤੂਆਂ ਦਾ ਸੁਰੱਖਿਅਣ
 • 8. ਸੈੱਲ ਬਣਤਰ ਅਤੇ ਕਾਰਜ
 • 9. ਜੰਤੂਆਂ ਵਿੱਚ ਪ੍ਰਜਣਨ
 • 3. ਸੰਸ਼ਲਿਸਤ ਰੇਸ਼ੇ ਅਤੇ ਪਲਾਸਟਿਕ
 • 4. ਪਦਾਰਥ ਧਾਤਾਂ ਅਤੇ ਅਧਾਤਾਂ
 • 11. ਬਲ ਅਤੇ ਦਾਬ
 • 17. ਤਾਰੇ ਅਤੇ ਸੂਰਜੀ ਪਰਿਵਾਰ
 • 14. ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

SCIENCE CLASS 9TH SYLLABUS FOR SEPTEMBER - EXAM 2022

SCIENCE CLASS 10TH SYLLABUS FOR SEPTEMBER  EXAM 2022

 


ਹਾੜੀ ਦੀਆਂ ਫਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦੇਣ ਲਈ 9 ਸਤੰਬਰ ਨੂੰ ਖੇਤਰੀ ਖੋਜ਼ ਕੇਂਦਰ, ਗੁਰਦਾਸਪੁਰ ਵਿਖੇ ਲੱਗੇਗਾ ਕਿਸਾਨ ਮੇਲਾ

 

ਹਾੜੀ ਦੀਆਂ ਫਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦੇਣ ਲਈ 9 ਸਤੰਬਰ ਨੂੰ ਖੇਤਰੀ ਖੋਜ਼ ਕੇਂਦਰ, ਗੁਰਦਾਸਪੁਰ ਵਿਖੇ ਲੱਗੇਗਾ ਕਿਸਾਨ ਮੇਲਾ


ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ


ਗੁਰਦਾਸਪੁਰ, 6 ਸਤੰਬਰ ( ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਪਣੇ ਖੇਤਰੀ ਖੋਜ਼ ਕੇਂਦਰ, ਗੁਰਦਾਸਪੁਰ ਵਿਖੇ 9 ਸਤੰਬਰ 2022 ਨੂੰ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਮੇਲੇ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ, ਕੈਬਨਿਟ ਮੰਤਰੀ ਖੁਰਾਕ ਤੇ ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ ਵਿਭਾਗ, ਪੰਜਾਬ ਸਰਕਾਰ, ਮੁੱਖ ਮਹਿਮਾਨ ਵਜੋਂ ਹੋਣਗੇ। ਇਸ ਤੋਂ ਇਲਾਵਾ ਡਾ. ਸਤਬੀਰ ਸਿੰਘ ਗੋਸਲ, ਉੱਪ-ਕੁੱਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਇਸ ਮੇਲੇ ਦੀ ਪ੍ਰਧਾਨਗੀ ਕਰਨਗੇ। 


ਖੇਤਰੀ ਖੋਜ਼ ਕੇਂਦਰ, ਗੁਰਦਾਸਪੁਰ ਦੇ ਡਾਇਰੈਕਟਰ ਡਾ. ਭੁਪਿੰਦਰ ਸਿੰਘ ਢਿਲੋਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਮੇਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਖੇਤੀ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਹਾੜੀ ਦੀਆਂ ਫਸਲਾਂ ਦੇ ਸੁਧਰੇ ਬੀਜ਼, ਫ਼ਲਦਾਰ ਬੂਟਿਆਂ ਅਤੇ ਖੇਤੀ ਸਾਹਿਤ ਦੀ ਵਿਕਰੀ ਵੀ ਕੀਤੀ ਜਾਵੇਗੀ।


ਡਾ. ਭੁਪਿੰਦਰ ਸਿੰਘ ਢਿਲੋਂ ਨੇ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ 9 ਸਤੰਬਰ ਨੂੰ ਖੇਤਰੀ ਖੋਜ਼ ਕੇਂਦਰ, ਗੁਰਦਾਸਪੁਰ ਵਿਖੇ ਲੱਗ ਰਹੇ ਕਿਸਾਨ ਮੇਲੇ ਵਿੱਚ ਭਾਗ ਲੈਣ ਅਤੇ ਖੇਤੀ ਮਾਹਿਰਾਂ ਕੋਲੋਂ ਖੇਤੀ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨ।

PUNJAB CABINET DECISION: ਪੰਜਾਬ ਕੈਬਨਿਟ ਵੱਲੋਂ ਐਡਹਾਕ, ਠੇਕੇ, ਡੇਲੀ ਵੇਜ਼, ਵਰਕ ਚਾਰਜਡ ਤੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਨੀਤੀ ਨੂੰ ਪ੍ਰਵਾਨਗੀ

 ਪੰਜਾਬ ਕੈਬਨਿਟ ਵੱਲੋਂ ਐਡਹਾਕ, ਠੇਕੇ, ਡੇਲੀ ਵੇਜ਼, ਵਰਕ ਚਾਰਜਡ ਤੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਨੀਤੀ ਨੂੰ ਪ੍ਰਵਾਨਗੀ


  ਸੂਬੇ ਦੇ ਨੌਂ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਹੋਵੇਗਾ ਲਾਭ


ਚੰਡੀਗੜ, 6 ਸਤੰਬਰ 2022: ਮੁਲਾਜ਼ਮ ਪੱਖੀ ਇਕ ਵੱਡੇ ਫੈਸਲੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਐਡਹਾਕ, ਠੇਕੇ, ਡੇਲੀ ਵੇਜ਼, ਵਰਕ ਚਾਰਜਡ ਤੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਵਾਲੀ ਨੀਤੀ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ। ਇਸ ਫੈਸਲੇ ਨਾਲ ਸੂਬਾ ਸਰਕਾਰ ਦੇ ਨੌਂ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਲਾਭ ਹੋਵੇਗਾ। ਇਸ ਸਬੰਧੀ ਫੈਸਲਾ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਗਰੁੱਪ ਸੀ ਤੇ ਗਰੁੱਪ ਡੀ ਦੇ ਪੱਧਰ ਦੀਆਂ ਆਸਾਮੀਆਂ ਦੀ ਬੇਹੱਦ ਘਾਟ ਹੋਣ ਕਾਰਨ ਇਨਾਂ ਆਸਾਮੀਆਂ ਉਤੇ ਠੇਕੇ/ਆਰਜ਼ੀ ਤੌਰ ਉਤੇ ਭਰਤੀ ਕੀਤੀ ਗਈ ਸੀ। ਇਨਾਂ ਵਿੱਚੋਂ ਕੁੱਝ ਮੁਲਾਜ਼ਮਾਂ ਨੂੰ ਕੰਮ ਕਰਦਿਆਂ 10 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਅਤੇ ਉਨਾਂ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਸੂਬੇ ਦੀ ਸੇਵਾ ਲਈ ਦਿੱਤੇ ਹਨ। ਕੈਬਨਿਟ ਦਾ ਤਰਕ ਸੀ ਕਿ ਇਸ ਪੱਧਰ ਉਤੇ ਜਾ ਕੇ ਹੁਣ ਇਨਾਂ ਮੁਲਾਜ਼ਮਾਂ ਨੂੰ ਫਾਰਗ ਕਰਨ ਜਾਂ ਇਨਾਂ ਦੀ ਥਾਂ ਹੋਰ ਭਰਤੀ ਕਰਨੀ, ਇਨਾਂ ਮੁਲਾਜ਼ਮਾਂ ਨਾਲ ਸਰਾਸਰ ਬੇਇਨਸਾਫ਼ੀ ਤੇ ਅਢੁਕਵੀਂ ਹੈ।


ਇਨਾਂ ਠੇਕੇ ਦੇ ਆਧਾਰ ਉਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਭਾਰਤੀ ਸੰਵਿਧਾਨ ਦੀ ਦੂਜੀ ਸੂਚੀ ਦੇ 41ਵੇਂ ਇੰਦਰਾਜ ਨਾਲ ਧਾਰਾ 162 ਅਧੀਨ ਐਡਹਾਕ, ਠੇਕੇ, ਡੇਲੀ ਵੇਜ਼, ਵਰਕ ਚਾਰਜਡ ਤੇ ਕੱਚੇ ਮੁਲਾਜ਼ਮਾਂ ਦੀ ਭਲਾਈ ਲਈ ਨੀਤੀ ਬਣਾਈ ਹੈ ਤਾਂ ਕਿ ਅਜਿਹੇ ਮੁਲਾਜ਼ਮਾਂ ਨੂੰ ਬੇਯਕੀਨੀ ਦੇ ਮਾਹੌਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨਾਂ ਦੀ ਨੌਕਰੀ ਸੁਰੱਖਿਅਤ ਹੋਣੀ ਯਕੀਨੀ ਬਣੇ। ਸੂਬਾ ਸਰਕਾਰ ਨੇ ਅਜਿਹੇ ਇੱਛੁਕ ਤੇ ਯੋਗ ਮੁਲਾਜ਼ਮਾਂ, ਜਿਹੜੇ ਯੋਗਤਾ ਸ਼ਰਤਾਂ ਪੂਰੀਆਂ ਕਰਨਗੇ, ਦੀਆਂ ਸੇਵਾਵਾਂ ਨੂੰ 58 ਸਾਲ ਦੀ ਉਮਰ ਤੱਕ ਵਿਸ਼ੇਸ਼ ਕਾਡਰ ਵਿੱਚ ਪਾ ਕੇ ਪੱਕੀਆਂ ਕਰਨ ਲਈ ਨੀਤੀਗਤ ਫੈਸਲਾ ਕੀਤਾ ਹੈ। ਸਿਰਫ਼ ਪੰਜਾਬ ਦੇ ਪ੍ਰਬੰਧਕੀ ਵਿਭਾਗਾਂ ਤੇ ਅਦਾਰਿਆਂ ਵਿਚਲੇ ਗਰੁੱਪ ਸੀ ਤੇ ਗਰੁੱਪ ਡੀ ਦੀਆਂ ਆਸਾਮੀਆਂ ਲਈ ਬਣਾਈ ਇਸ ਨੀਤੀ ਨਾਲ ਨੌਂ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਲਾਭ ਮਿਲੇਗਾ।

PSEB BIMONTHLY EXAM DATE SHEET, PSEB BIMONTHLY SYLLABUS, STRUCTURE OF QUESTION PAPER DOWNLOAD HERE 


SCHOOL HOLIDAY IN SEPTEMBER 2022: ਸਕੂਲਾਂ ਵਿੱਚ ਸਤੰਬਰ ਮਹੀਨੇ ਦੀਆਂ ਛੁੱਟੀਆਂ 


ਸੇਵਾਵਾਂ ਨੂੰ ਰੈਗੂਲਰ ਕਰਨ ਲਈ ਐਡਹਾਕ, ਠੇਕੇ, ਡੇਲੀ ਵੇਜ਼, ਵਰਕ ਚਾਰਜਡ ਜਾਂ ਕੱਚੇ ਮੁਲਾਜ਼ਮ ਨੂੰ ਇਸ ਮੌਜੂਦਾ ਨੀਤੀ ਦੇ ਜਾਰੀ ਹੋਣ ਤੱਕ ਕੰਮ ਕਰਦਿਆਂ ਨੂੰ ਲਗਾਤਾਰ 10 ਸਾਲ ਹੋਣੇ ਚਾਹੀਦੇ ਹਨ ਅਤੇ ਵਿਸ਼ੇਸ਼ ਕਾਡਰ ਵਿੱਚ ਪਾਉਣ ਵੇਲੇ ਉਨਾਂ ਕੋਲ ਸਬੰਧਤ ਆਸਾਮੀ ਦੀਆਂ ਸ਼ਰਤਾਂ ਮੁਤਾਬਕ ਤਜਰਬੇ ਤੇ ਲੋੜੀਂਦੀ ਯੋਗਤਾ ਹੋਵੇ। ਇਨਾਂ 10 ਸਾਲਾਂ ਦੀ ਸੇਵਾ ਦੌਰਾਨ ਸਬੰਧਤ ਵਿਭਾਗ ਦੇ ਮੁਲਾਂਕਣ ਮੁਤਾਬਕ ਬਿਨੈਕਾਰ ਦਾ ਆਚਰਣ ਤੇ ਵਿਹਾਰ ਪੂਰੀ ਤਰਾਂ ਤਸੱਲੀਬਖ਼ਸ਼ ਹੋਵੇ। ਪੱਕੇ ਹੋਣ ਲਈ ਮੁਲਾਜ਼ਮ ਨੇ ਇਨਾਂ 10 ਸਾਲਾਂ ਦੇ ਹਰੇਕ ਕੈਲੰਡਰ ਸਾਲ ਦੌਰਾਨ ਘੱਟੋ-ਘੱਟ 240 ਦਿਨ ਕੰਮ ਕੀਤਾ ਹੋਵੇ। ਦਸ ਸਾਲਾਂ ਦੀ ਸੇਵਾ ਗਿਣਨ ਵੇਲੇ ਕੰਮ ਵਿੱਚ ਨੋਸ਼ਨਲ ਬਰੇਕ ਨੂੰ ਵਿਚਾਰਿਆ ਨਹੀਂ ਜਾਵੇਗਾ।


ਇਹ ਨੀਤੀ ਉਨਾਂ ਵਿਅਕਤੀਆਂ ਉਤੇ ਲਾਗੂ ਨਹੀਂ ਹੋਵੇਗੀ, ਜਿਹੜੇ ਆਨਰੇਰੀ ਆਧਾਰ ਉਤੇ ਸ਼ਾਮਲ ਸਨ ਜਾਂ ਜਿਹੜੇ ਪਾਰਟ ਟਾਇਮ ਆਧਾਰ ਉਤੇ ਕੰਮ ਕਰਦੇ ਸਨ ਜਾਂ ਜਿਹੜੇ ਸੇਵਾ ਮੁਕਤੀ ਦੀ ਉਮਰ ਉਤੇ ਪੁੱਜ ਚੁੱਕੇ ਹਨ ਜਾਂ ਜਿਹੜੇ ਆਪਣੇ ਪੱਧਰ ਉਤੇ ਅਸਤੀਫ਼ਾ ਦੇ ਚੁੱਕੇ ਹਨ। ਇਹ ਨੀਤੀ ਉਨਾਂ ਮੁਲਾਜ਼ਮਾਂ ਉਤੇ ਵੀ ਲਾਗੂ ਨਹੀਂ ਹੋਵੇਗੀ, ਜਿਨਾਂ ਦੀਆਂ ਸੇਵਾਵਾਂ ਨੂੰ ਵਿਭਾਗ ਨੇ ਬਰਕਰਾਰ ਨਹੀਂ ਰੱਖਿਆ ਜਾਂ ਜਿਹੜੇ ਆਊਟ ਸੋਰਸ ਜਾਂ ਇਨਸੈਂਟਿਵ ਆਧਾਰ ਉਤੇ ਸ਼ਾਮਲ ਸਨ। ਜਿਹੜੇ ਮੁਲਾਜ਼ਮ ਕੋਲ ਇਸ ਵਿਸ਼ੇਸ਼ ਸੇਵਾ ਕਾਡਰ ਵਿੱਚ ਸ਼ਾਮਲ ਕੀਤੇ ਜਾਣ ਸਮੇਂ ਸੇਵਾ ਨਿਯਮ (ਜੇ ਹਨ) ਅਧੀਨ ਸਬੰਧਤ ਆਸਾਮੀ ਲਈ ਤਜਰਬਾ ਜਾਂ ਲੋੜੀਂਦੀ ਯੋਗਤਾ ਨਹੀਂ ਹੋਵੇਗੀ, ਉਨਾਂ ਦੀਆਂ ਸੇਵਾਵਾਂ ਵੀ ਪੱਕੀਆਂ ਨਹੀਂ ਹੋਣਗੀਆਂ। ਜਿਹੜੇ ਮੁਲਾਜ਼ਮ ਕਿਸੇ ਅਦਾਲਤ ਜਾਂ ਟਿ੍ਰਬਿਊਨਲ ਦੇ ਅੰਤਰਿਮ ਆਦੇਸ਼ਾਂ ਤੇ ਹਦਾਇਤਾਂ ਮੁਤਾਬਕ ਸੇਵਾ ਕਰ ਰਹੇ ਹਨ ਜਾਂ ਜਿਨਾਂ ਨੂੰ ਕਿਸੇ ਨੈਤਿਕ ਆਚਰਣ ਦਾ ਦੋਸ਼ੀ ਜਾਂ ਜਿਸ ਮੁਲਾਜ਼ਮ ਖ਼ਿਲਾਫ਼ ਅਜਿਹੇ ਕਿਸੇ ਅਪਰਾਧ ਕਾਰਨ ਅਦਾਲਤ ਨੇ ਦੋਸ਼ ਆਇਦ ਕੀਤੇ ਹਨ, ਉਨਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਹੋਣਗੀਆਂ।


ਇਨਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਜਾਰੀ ਰੱਖਣ ਦੇ ਮੰਤਵ ਨਾਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਮੁਲਾਜ਼ਮ ਅਜਿਹੀ ਆਸਾਮੀ ਉਤੇ ਤਾਇਨਾਤ ਹੋਣਗੇ, ਜਿਨਾਂ ਦੀ ਕਾਡਰ ਪੋਸਟ ਨਹੀਂ ਹੋਵੇਗੀ, ਉਨਾਂ ਦੀਆਂ ਸੇਵਾਵਾਂ ਨੂੰ ਵਿਸ਼ੇਸ਼ ਕਾਡਰ ਆਸਾਮੀਆਂ ਵਿੱਚ ਰੱਖਿਆ ਜਾਵੇਗਾ। ਲਾਭਪਾਤਰੀ ਮੁਲਾਜ਼ਮ ਦੀ ਨਿਯੁਕਤੀ ਪ੍ਰਕਿਰਿਆ ਉਸ ਵੱਲੋਂ ਸਾਰੇ ਸਬੰਧਤ ਦਸਤਾਵੇਜ਼ਾਂ ਨਾਲ ਅਰਜ਼ੀ ਫਾਰਮ ਜਮਾਂ ਕਰਵਾਉਣ ਮਗਰੋਂ ਸ਼ੁਰੂ ਹੋਵੇਗੀ। ਜਿਨਾਂ ਲਾਭਪਾਤਰੀ ਮੁਲਾਜ਼ਮਾਂ ਨੂੰ ਵਿਸ਼ੇਸ਼ ਕਾਡਰ ਵਿੱਚ ਰੱਖਿਆ ਜਾ ਰਿਹਾ ਹੈ, ਉਨਾਂ ਦੀਆਂ ਸੇਵਾਵਾਂ 58 ਸਾਲ ਦੀ ਉਮਰ ਤੱਕ ਜਾਰੀ ਰਹਿਣਗੀਆਂ। ਇਸ ਵਿਸ਼ੇਸ਼ ਕਾਡਰ ਵਿੱਚ ਨਿਯੁਕਤੀ ਦੇ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਇਨਾਂ ਮੁਲਾਜ਼ਮਾਂ ਨੂੰ ਨਵ-ਨਿਯੁਕਤ ਮੁਲਾਜ਼ਮ ਵਜੋਂ ਵਿਚਾਰਿਆ ਜਾਵੇਗਾ।

RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...