Wednesday, 3 August 2022

MERITORIOUS SCHOOL COUNSELING: ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕਾਉਂਸਲਿੰਗ ਕੱਲ੍ਹ ਤੋਂ, ( ( DOWNLOAD BOYS-GIRLS MERIT LIST)

 

75 ਸਾਲਾ ਅਜ਼ਾਦੀ ਵਰੇਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼

 75 ਸਾਲਾ ਅਜ਼ਾਦੀ ਵਰੇਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼


ਪ੍ਰਾਇਮਰੀ ਵਰਗ ਦੇ ਮੁਕਾਬਲਿਆਂ ਵਿੱਚ ਨੰਨ੍ਹੇ-ਮੁੰਨ੍ਹਿਆਂ ਦਾ ਸ਼ਾਨਦਾਰ ਪ੍ਰਦਰਸ਼ਨ 


ਲੁਧਿਆਣਾ 3 ਅਗਸਤ:  ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤਹਿਤ ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿੱ) ਦੀ ਯੋਗ ਅਗਵਾਈ ਵਿੱਚ ਅਜ਼ਾਦੀ ਦੀ 75 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਪ੍ਰਾਇਮਰੀ ਵਰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਅੱਜ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੁਲਾਂਪੁਰ , ਬਲਾਕ ਸੁਧਾਰ ਵਿਖੇ ਹੋਈ। ਜਿੱਥੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿੱ) ਜਸਵਿੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।ਇਸ ਸਬੰਧੀ ਜਸਵਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ ਸਿੱ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿੱਦਿਅਕ ਮੁਕਾਬਲੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ ਦੁਆਰਾ ਜਾਰੀ ਹਦਾਇਤਾਂ ਅਨੁਸਾਰ ਪਹਿਲਾਂ ਸਕੂਲ ਪੱਧਰ, ਬਲਾਕ ਪੱਧਰ ਅਤੇ ਤਹਿਸੀਲ ਪੱਧਰ ਤੇ ਕਰਵਾਏ ਗਏ ਸਨ।

ਹੁਣ ਇਹ ਮੁਕਾਬਲੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਮੁਕਾਬਲੇ ਲਗਾਤਾਰ ਦੋ ਦਿਨ ਕਰਵਾਏ ਜਾਣਗੇ । 


ਇਸ ਸਬੰਧੀ ਸੰਜੀਵ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ ਪਪਪਪ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੋਏ ਭਿੰਨ-ਭਿੰਨ ਮੁਕਾਬਲਿਆਂ ਕੋਲਾਜ ਰਚਨਾ ,ਲੇਖ ਰਚਨਾ , ਕੋਰੀਓਗ੍ਰਾਫ਼ੀ , ਪੇਂਟਿੰਗ ਆਦਿ ਮੁਕਾਬਲਿਆਂ ਵਿੱਚ ਲੇਖ ਰਚਨਾ ਮੁਕਾਬਲੇ ਵਿੱਚ ਚੌਥੀ ਜਮਾਤ ਦੀ ਵਿਦਿਆਰਥਣ ਕ੍ਰਿਤਿਕਾ ਸ਼ਰਮਾ ,ਸ ਪ੍ਰਾ ਸਕੂਲ ਜਮਾਲਪੁਰ ਅਵਾਣਾ ,ਮਾਂਗਟ -2 ਅਤੇ ਦਿਲਪ੍ਰੀਤ ਕੌਰ ਜਮਾਤ ਛੇਂਵੀ ਸ. ਪ.ਸਕੂਲ ਸੰਗਤਪੁਰਾ ,ਸਿੱਧਵਾਂ ਬੇਟ-2 ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ , ਪੇਂਟਿੰਗ ਮੁਕਾਬਲਿਆਂ ਵਿੱਚ ਜਸਮੀਨ ਕੌਰ ,ਸ ਪ ਸਕੂਲ ਮੁੰਡੀਆਂ ਕਲਾਂ, ਮਾਂਗਟ -2 , ਸਿਮਰਨਜੋਤ ਸਿੰਘ ਸ ਪ ਸਕੂਲ ਬਰਮੀ,ਸੁਧਾਰ , ਸੁਖਮਨਦੀਪ ਕੌਰ ਸ ਪ ਸਕੂਲ ,ਖੰਡੂਰ ,ਸੁਧਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ , ਕੋਲਾਜ ਰਚਨਾ ਮੁਕਾਬਲੇ ਵਿੱਚ ਬਬੀਤਾ ਸ ਪ ਸਕੂਲ ਇਆਲੀ ਕਲਾਂ ਲੁਧਿ -2 ਨੇ ਪਹਿਲਾ ਸਥਾਨ ,ਨਿੱਕੀ ਸ ਪ ਸਕੂਲ ,ਸੇਖੋਵਾਲ ,ਮਾਂਗਟ -2 , ਪਵਨ ਸਿੰਘ ਸ ਪ ਸਕੂਲ ,ਜੰਡਿਆਲੀ ,ਲੁਧਿ -1 ਨੇ ਦੂਜਾ ਸਥਾਨ ਹਾਸਿਲ ਕੀਤਾ । ਭਾਸ਼ਣ ਮੁਕਾਬਲਿਆਂ ਵਿੱਚ ਅਮਨਪ੍ਰੀਤ ਕੌਰ  ( ਲੁਧਿਆਣਾ ਪੱਛਮੀ)ਨੇ ਪਹਿਲਾ ਸਥਾਨ, ਲਾਭਜੋਤ ਸਿੰਘ ( ਮਾਛੀਵਾੜਾ-1) ਨੇ ਦੂਜਾ ਸਥਾਨ ਹਾਸਲ ਕੀਤਾ।

ਉਹਨਾਂ ਵੱਲੋਂ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਨਾਮ ਤਕਸੀਮ ਕੀਤੇ ਅਤੇ ਅਗਲੇਰੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਦੀ ਹੱਲਾਸ਼ੇਰੀ ਵੀ ਦਿੱਤੀ । ਉਹਨਾਂ ਸਮਾਗਮ ਦੇ ਸਮੂਹ ਸੰਚਾਲਕਾਂ ਨੂੰ ਸਮਾਗਮ ਦਾ ਪਹਿਲਾ ਦਿਨ ਸਫ਼ਲਤਾਪੂਰਵਕ ਸੰਪੰਨ ਹੋਣ ਤੇ ਵਧਾਈ ਦਿੱਤੀ । ਉਹਨਾਂ ਵੱਲੋਂ ਮਹਿਮਾਨਨਿਵਾਜ਼ ਸਕੂਲ ਸ ਪ ਸਕੂਲ ਮੁਲਾਂਪੁਰ ਦੇ ਸਮੂਹ ਸਟਾਫ਼ ਦੀ ਸਮਾਗਮ ਦੇ ਸੁਚੱਜੇ ਪ੍ਰਬੰਧ ਲਈ ਸਰਾਹਣਾ ਕੀਤੀ।


ਇਸ ਦੌਰਾਨ ਬਲਾਕ ਸਿੱਖਿਆ ਅਫ਼ਸਰ ਰਮਨਜੀਤ ਸਿੰਘ. ਪਰਮਜੀਤ ਸਿੰਘ, ਅਵਤਾਰ ਸਿੰਘ ਨੇ ਵੀ ਭਾਗੀਦਾਰ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ ਤੇ ਹੌਸਲਾ ਵਧਾਇਆ।  

ਇਸ ਦੌਰਾਨ ਸੋਨਜੀਤ ਕੌਰ ਜ਼ਿਲ੍ਹਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ , ਅੰਜੂ ਸੂਦ ਨੋਡਲ ਅਫ਼ਸਰ ਕਮ ਜਿਲ੍ਹਾ ਮੀਡੀਆ ਕੋਆਰਡੀਨੇਟਰ , ਗੁਰਮੀਤ ਸਿੰਘ ਸਹਾਇਕ ਮੀਡੀਆ ਕੋਆਰਡੀਨੇਟਰ , ਵੱਖ -ਵੱਖ ਸੈਂਟਰ ਸਕੂਲਾਂ ਤੋਂ ਸੈਂਟਰ ਸਕੂਲ ਅਧਿਆਪਕ ਸਾਹਿਬਾਨ ਮਨਵੀਰ ਸਿੰਘ, ਰਾਜਵਿੰਦਰ ਸਿੰਘ ,ਰਾਕੇਸ਼ ਕੁਮਾਰ ,ਮਨਜੀਤ ਸਿੰਘ ,ਅਮਰਜੀਤ ਸਿੰਘ ,ਗੁਰਦੇਵ ਕੌਰ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਦਾਨੀ ਸੱਜਣਾਂ ਵਿੱਚ ਸਰਪੰਚ ਕਮਲਜੀਤ ਕੌਰ ਗਿੱਲ, ਬਲਜੀਤ ਕੌਰ ,ਰਵਿੰਦਰ ਕੌਰ ਮਹਿਤੋਂ ,ਪਰਮਜੀਤ ਕੌਰ, ਕਰਮਜੀਤ ਸਿੰਘ ਗਿੱਲ ,ਬਲਜਿੰਦਰ ਸਿੰਘ ,ਬਾਬਾ ਤੇਜਾ ਸਿੰਘ ਸਮੇਤ ਸਮੂਹ ਪੰਚ ਸਾਹਿਬਾਨ ਹਾਜ਼ਰ ਰਹੇ। ਇਸ ਤੋਂ ਇਲਾਵਾ ਸਮੂਹ ਬਲਾਕਾਂ ਦੇ ਬੀ ਐੱਮ ਸਾਹਿਬਾਨ ਗੁਰਸਿਮਰਨ ਸਿੰਘ , ਬਲਵੀਰ ਸਿੰਘ ਬਾਲੀ ,ਮਨਜਿੰਦਰ ਸਿੰਘ ਗੁਰਦੀਪ ਸਿੰਘ ,ਤੇਜਪਾਲ ਕਲੇਰ ,ਨਿਤਿਸ਼ ਗੋਇਲ ,ਵਿਸ਼ਾਲ ਸ਼ਰਮਾ ਵੱਲੋਂ ਪ੍ਰੋਗਰਾਮ ਦੇ ਸਫ਼ਲ ਸੰਚਾਲਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਅਤੇ ਬਲਦੇਵ ਸਿੰਘ ਬੀ ਐੱਮ ਟੀ ,ਮੁਲਾਂਪੁਰ ਵੱਲੋਂ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ।

ਸਕੂਲਾਂ ਵਿੱਚ ਪ੍ਰੀਖਿਆਵਾਂ ਸ਼ੁਰੂ, ਬੱਚਿਆਂ ਨੂੰ ਕਿਤਾਬਾਂ ਨਾ ਮਿਲਣ ਨੂੰ ਲੈ ਕੇ ਸਿਆਸੀ ਹੰਗਾਮਾ

 ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਕਿਤਾਬਾਂ ਨਾ ਮਿਲਣ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ। ਕਾਂਗਰਸ ਸਰਕਾਰ ਵਿੱਚ ਸਿੱਖਿਆ ਮੰਤਰੀ ਰਹੇ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਘੇਰਿਆ ਹੈ। ਪਰਗਟ ਨੇ ਕਿਹਾ ਕਿ ਸਰਕਾਰ ਬਣੀ ਦੇ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸੀ.ਐਮ.ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਤੱਕ ਨਹੀਂ ਪਹੁੰਚਾ ਸਕੀ। 


ਚਾਂਦੀ ਦਾ ਤਮਗਾ ਜਿੱਤਣ ਵਾਲੇ ਲੁਧਿਆਣਾ ਦੇ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਦਾ ਇਨਾਮ

 ਚਾਂਦੀ ਦਾ ਤਮਗਾ ਜਿੱਤਣ ਵਾਲੇ ਲੁਧਿਆਣਾ ਦੇ ਵਿਕਾਸ ਠਾਕੁਰ ਨੂੰ ਮੁੱਖ ਮੰਤਰੀ ਭਗਵੰਤ ਵਲੋਂ  50 ਲੱਖ ਰੁਪਏ ਦਾ ਇਨਾਮ  ਦੇਣ ਦਾ ਐਲਾਨ ਕੀਤਾ ਹੈ।

ਅਧਿਆਪਕਾਂ ਦੀਆਂ ਬਦਲੀਆਂ ਨਾ ਹੋਣ ਕਾਰਨ ਅਧਿਆਪਕ ਭੰਬਲਭੂਸੇ ਵਿੱਚ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ

 ਅਧਿਆਪਕਾਂ ਦੀਆਂ ਬਦਲੀਆਂ ਨਾ ਹੋਣ ਕਾਰਨ ਅਧਿਆਪਕ ਭੰਬਲਭੂਸੇ ਵਿੱਚ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ।

  ਮਿਊਚਲ ਬਦਲੀਆ ਬਿਨਾਂ ਸਰਤ ਹੋਣ:ਵਿੱਦਿਆਸਾਗਰ ਮਾਨਸਾ।

   ਪੰਜਾਬ ਦੇ ਵੱਖ -ਵੱਖ ਵਿਭਾਗਾਂ ਦੀਆਂ ਬਦਲੀਆਂ ਹੋਣ ਤੋਂ ਬਾਅਦ ਅਧਿਆਪਕਾਂ ਦੀਆਂ ਬਦਲੀਆਂ ਦੀਆਂ ਲਿਸਟਾਂ ਨਾ ਆਉਣ ਕਾਰਨ ਅਧਿਆਪਕਾਂ ਵਿਚ ਭੰਬਲਭੂਸਾ ਪਾਇਆ ਜਾ ਰਿਹਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਤੁਰੰਤ ਖੋਲਿਆ ਜਾਵੇ।          ਉਨ੍ਹਾਂ ਕਿਹਾ ਕਿ 22 ਜੁਲਾਈ ਨੂੰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਵਿਚ ਬਦਲੀਆਂ ਦੀ ਪਾਲਿਸੀ ਵਿਚ ਕੁਝ ਸੋਧਾਂ ਕਰਨ ਉਪਰੰਤ ਤੁਰੰਤ ਬਦਲੀਆਂ ਕਰਨ ਬਾਰੇ ਗੱਲਬਾਤ ਹੋਈ ਸੀ ਪ੍ਰੰਤੂ ਅੱਜ ਇੰਨਾ ਸਮਾਂ ਬੀਤਣ ਤੋਂ ਬਾਅਦ ਕੋਈ ਵੀ ਬਦਲੀਆਂ ਦੀ ਪਾਲਿਸੀ ਵਿਚ ਨਾ ਸੋਧ ਪੱਤਰ ਜਾਰੀ ਹੋਇਆ ਹੈ ਅਤੇ ਨਾ ਹੀ ਅਧਿਆਪਕਾਂ ਦੀਆਂ ਬਦਲੀਆਂ ਦੀਆਂ ਲਿਸਟਾਂ ਜਾਰੀ ਹੋਈਆਂ ਹਨ।ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਦੀ ਤਾਂ ਇੱਕ ਲਿਸਟ ਜਾਰੀ ਹੋ ਚੁੱਕੀ ਹੈ ਪ੍ਰੰਤੂ ਮਾਸਟਰ ਕਾਡਰ ਦੀਆਂ ਬਦਲੀਆਂ ਦੀ ਕੋਈ ਵੀ ਲਿਸਟ ਜਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਦਲੀਆਂ ਸਬੰਧੀ ਅਧਿਆਪਕ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਹ ਆਪੋ ਆਪਣੇ ਘਰਾਂ ਦੇ ਨਜ਼ਦੀਕ ਆ ਕੇ ਹੋਰ ਵਧੀਆ ਢੰਗ ਨਾਲ ਪੜ੍ਹਾ ਸਕਣ । ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਦੁਆਰਾ ਖੋਲਿਆ ਜਾਵੇ ਤਾਂ ਜੋ ਅਧਿਆਪਕਾਂ ਦੀਆਂ ਬਦਲੀਆਂ ਹੋ ਸਕਣ।

इनमें से कौन भारत की सबसे प्राचीन फुटबॉल प्रतियोगिता है ?

 1. भारत में सबसे ज्यादा दूध किस राज्य में उत्पादित होता है ?
(A) पंजाब

(B) हरियाणा

(C) उत्तर प्रदेश

Answer: C) उत्तर प्रदेश


2. इनमें से कौन भारत की सबसे प्राचीन फुटबॉल प्रतियोगिता है ?
(A) डूरंड कप

B) डी. सी. एम. ट्रॉफी

(C) आई.एफ़.ए. शील्ड

Answer: (A) डूरंड कप


3. भारत में सर्वाधिक निर्यात होने वाली सब्जी है?


(A) आलू

(B) भिन्डी

(C) प्याज 

Answer:  (C) प्याज 

भारत रत्न प्राप्त करने वाली पहली महिला कौन थी?

 Q1. भारत रत्न प्राप्त करने वाली पहली महिला कौन थी?


  • A. मदर टेरेसा
  • B. श्रीमती इंदिरा गाँधी
  • C. अरुणा आसफ अली


Answer: B श्रीमती इंदिरा गाँधी

Q2. भारत पहुंचने वाला पहला पुर्तगाली वास्को डि गामा क्या खोजने भारत आया था?


  • A. देश
  • B.जहाज
  • C. मसाले

Answer: Click here 

Q3. भारत में बनी पहली रंगीन फिल्म कौन सी थी ?


  • A. राजा हरीशचंद्र
  • B. आलम आरा
  • C. किसान कन्या


Answer : CLICK HERE ਜਾਣੋ ਆਪਣਾ ਭਾਰਤ ਕੁਵਿੱਜ: ਦਿਓ ਸਿਰਫ਼ 3 ਸਵਾਲਾਂ ਦਾ ਜਵਾਬ, ਤੇ ਜਿਤੋ 22000 ਦੇ ਇਨਾਮ ਰੋਜ਼ਾਨਾ

ਦੈਨਿਕ ਭਾਸਕਰ ਕੁਇਜ਼ -ਆਪਣੇ ਭਾਰਤ ਨੂੰ ਜਾਣੋ 2022ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਦੇ ਵਜੋਂ, ਦੈਨਿਕ ਭਾਸਕਰ ਅਖਬਾਰ ਵੱਲੋਂ 'ਆਓ ਜਾਣਿਏ ਅਪਨਾ ਭਾਰਤ' ਕਵਿਜ਼  ਸ਼ੁਰੂ ਕੀਤਾ ਗਿਆ ਹੈ।ਇਸ ਕੁਇੱਜ਼ ਵਿੱਚ ਹਿੱਸਾ ਲੈ ਕੇ ਆਪਣੇ ਗਿਆਨ ਵਿੱਚ ਵਾਧਾ ਕਰੋ, ਅਤੇ  ਨਾਲ ਹੀ ਜਿਤੋ ਕੈਸ਼ ਪ੍ਰਾਈਜ਼। 


ਹਰ ਰੋਜ਼ ਮਿਲਣਗੇ 5 ਕੈਸ਼ ਪ੍ਰਾਈਜ਼ , ਪਹਿਲਾ ਇਨਾਮ 11000 ਰੁਪਏ 

14 ਅਗਸਤ ਤੱਕ ਹਰ ਰੋਜ਼ 11000, 5100, 3100, 2100 ਅਤੇ 1100 ਰੁਪਏ ਦੇ 5 ਇਨਾਮ ਜਿੱਤਣ ਦਾ ਮੌਕਾ ਹੈ।ਹਰ ਰੋਜ਼ 5 ਜੇਤੂਆਂ ਦੀ ਚੋਣ ਲਾਟਰੀ ਪ੍ਰਣਾਲੀ ਦੁਆਰਾ ਸਹੀ ਉੱਤਰ ਦੇਣ ਵਾਲਿਆਂ ਵਿੱਚੋਂ ਕੀਤੀ ਜਾਵੇਗੀ।

ਬੰਪਰ ਇਨਾਮ ਵਿੱਚ ਜਿਤੋ 51000 ਰੁਪਏ 

 ਇੰਨਾ ਹੀ ਨਹੀਂ, ਸਹੀ ਉੱਤਰ ਦੇਣ ਵਾਲੇ ਸਾਰੇ ਪ੍ਰਤੀਭਾਗੀ 15 ਅਗਸਤ ਦੇ ਬੰਪਰ ਡਰਾਅ ਵਿੱਚ ਵੀ ਹਿੱਸਾ ਲੈਣਗੇ। ਬੰਪਰ ਡਰਾਅ ਤਹਿਤ 1 ਤੋਂ 14 ਅਗਸਤ ਤੱਕ ਕਿਸੇ ਵੀ ਕੁਇਜ਼ ਵਿੱਚ ਸਹੀ ਉੱਤਰ ਦੇਣ ਵਾਲੇ ਭਾਗੀਦਾਰਾਂ ਵਿੱਚੋਂ ਤਿੰਨ ਨੂੰ 51 ਹਜ਼ਾਰ, 31 ਹਜ਼ਾਰ ਅਤੇ 11 ਹਜ਼ਾਰ ਦਿੱਤੇ ਜਾਣਗੇ।

ਕੁਇਜ਼ ਵਿੱਚ ਭਾਗ ਕਿਵੇਂ ਲੈਣਾ ਹੈ? 

ਕਵਿਜ਼ ਵਿੱਚ ਭਾਗ ਲੈਣ ਲਈ ਦੈਨਿਕ ਭਾਸਕਰ ਐਪ ਨੂੰ ਡਾਊਨਲੋਡ ਕਰਨਾ ਜ਼ਰੂਰੀ ( DOWNLOAD HERE) ਹੈ। ਆਪਣਾ ਨਾਮ, ਮੋਬਾਇਲ ਨੰਬਰ ਤੇ ਈਮੇਲ ਰਾਹੀਂ ਰਜਿਸਟ੍ਰੇਸ਼ਨ ਕਰੋ। ਅਤੇ ਕਵਿੱਜ ਵਿੱਚ ਭਾਗ ਲੈਣ ਲਈ ਕਲਿੱਕ ਕਰੋ।


ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ?

ਸਵਾਲ ਸੌਖੇ ਅਤੇ ਭਾਰਤ ਦੇ ਇਤਿਹਾਸ ਨਾਲ ਸੰਬੰਧਿਤ ਪੁਛੇ ਜਾਂਦੇ ਹਨ

ਅੱਜ ਦੇ ਕਵਿੱਜ ਦੇ ਸਵਾਲ ਅਤੇ ਉਨ੍ਹਾਂ ਦੇ ਆਂਸਰ ਦੇਖਣ ਲਈ ਇੱਥੇ ਕਲਿੱਕ ਕਰੋ 


ਨੋਟ: ਜਿਹੜੇ ਵੀ ਪਾਠਕ , ਇਸ ਪੋਸਟ ਨੂੰ ਪੜ੍ਹ ਰਹੇ ਹਨ, ਉਹ ਆਪਣੇ ਬਚਿਆਂ ਅਤੇ ਹਰੇਕ ਸਕੂਲੀ ਵਿਦਿਆਰਥੀਆਂ ਤੱਕ ਇਸ ਪੋਸਟ ਨੂੰ ਸ਼ੇਅਰ ਜਰੂਰ ਕਰਨ, ਤਾਂ ਜੋ ਉਹਨਾਂ ਦੇ ਗਿਆਨ ਵਿਚ ਵਾਧਾ ਹੋ ਸਕੇ ਅਤੇ ਉਹ ਵੀ ਇਨਾਮ ਜਿੱਤ ਸਕਣ।


ਵੱਡੀ ਖੱਬਰ: ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆਂ 1050 ਅਸਾਮੀਆਂ ਖਤਮ, ਹੁਕਮ ਜਾਰੀ

 ਚੰਡੀਗੜ੍ਹ, 2 ਅਗਸਤ


ਪੰਜਾਬ ਸਰਕਾਰ ਨੇ ਮਾਲ ਅਤੇ ਮੁੜ ਵਸੇਬਾ ਵਿਭਾਗ ਵਿੱਚ ਪਟਵਾਰੀ ਦੀਆਂ 1,050 ਅਸਾਮੀਆਂ ਨੂੰ ਖਤਮ ਕਰ ਦਿੱਤਾ ਹੈ।ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ 'ਆਪ' ਨੇ ਸਰਕਾਰੀ ਵਿਭਾਗਾਂ 'ਚ ਖਾਲੀ ਅਸਾਮੀਆਂ ਨੂੰ ਭਰਨ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਮੁਹਿੰਮ ਸ਼ੁਰੂ ਕੀਤੀ ਹੈ।ਪਟਵਾਰੀ ਦੀਆਂ ਅਸਾਮੀਆਂ ਦੀ ਗਿਣਤੀ 4,716 ਤੋਂ ਘਟਾ ਕੇ 3,660 ਕਰ ਦਿੱਤੀ ਗਈ ਹੈ।


ਹੈਰਾਨੀ ਦੀ ਗੱਲ ਹੈ ਕਿ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨੂੰ ਕਦੇ ਵੀ ਜਨਤਕ ਤੌਰ 'ਤੇ ਬੰਦ ਨਹੀਂ ਕੀਤਾ ਗਿਆ। ਹੁਣ ਸਿਰਫ 5 ਦਸੰਬਰ, 2019 ਨੂੰ ਲਏ ਗਏ ਮੰਤਰੀ ਮੰਡਲ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ।

Also read: 
ਪਟਵਾਰੀ ਦੀਆਂ 4,716 ਮੂਲ ਮਨਜ਼ੂਰ ਅਸਾਮੀਆਂ ਦੇ ਮੁਕਾਬਲੇ ਇਹ ਮਾਲ ਅਧਿਕਾਰੀ ਸਿਰਫ਼ 1700 'ਤੇ ਹੀ ਕੰਮ ਕਰ ਰਹੇ ਹਨ। ਕਿਉਂਕਿ 3,000 ਅਸਾਮੀਆਂ ਖਾਲੀ ਪਈਆਂ ਸਨ ਅਤੇ ਪਟਵਾਰੀ ਜ਼ਿਆਦਾ ਕੰਮ ਕਰ ਰਹੇ ਸਨ, 'ਆਪ' ਸਰਕਾਰ ਨੇ ਸੰਕਟ ਨੂੰ ਦੂਰ ਕਰਨ ਲਈ ਹਾਲ ਹੀ ਵਿੱਚ 400 ਸੇਵਾਮੁਕਤ ਵਿਅਕਤੀਆਂ ਨੂੰ ਦੁਬਾਰਾ ਨਿਯੁਕਤ ਕੀਤਾ ਸੀ। ਇਸ ਸਮੇਂ 1,090 ਨਵੇਂ ਭਰਤੀ ਪਟਵਾਰੀ ਵੀ ਸਿਖਲਾਈ ਲੈ ਰਹੇ ਹਨ।

SCHOOL HOLIDAYS IN AUGUST: ਅਗਸਤ ਮਹੀਨੇ 9 ਦਿਨ ਬੰਦ ਰਹਿਣਗੇ ਸਕੂਲ 


RECENT UPDATES

Today's Highlight