Monday, 1 August 2022

ਪੰਜਾਬ ਕਾਂਗਰਸ ਨੇ 32 ਬੁਲਾਰੇ ਨਿਯੁਕਤ ਕੀਤੇ

 ਪੰਜਾਬ ਕਾਂਗਰਸ ਨੇ 32 ਬੁਲਾਰੇ ਨਿਯੁਕਤ ਕੀਤੇ

ਚੰਡੀਗੜ੍ਹ, 1 ਅਗਸਤ: ਪੰਜਾਬ ਕਾਂਗਰਸ ਨੇ ਪਾਰਟੀ ਦੇ ਵਿਚਾਰ ਲੋਕਾਂ ਸਾਹਮਣੇ ਪੇਸ਼ ਕਰਨ ਅਤੇ ਵਿਰੋਧੀ ਪਾਰਟੀਆਂ ਖਾਸ ਕਰਕੇ ਸਰਕਾਰ ਨੂੰ ਜਵਾਬ ਦੇਣ ਲਈ 7 ਵਿਸ਼ੇਸ਼ ਬੁਲਾਰਿਆਂ ਅਤੇ 25 ਬੁਲਾਰਿਆਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।

ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਰੀ ਕੀਤੀ ਗਈ ਸੂਚੀ ਨੂੰ ਜਨਰਲ ਸਕੱਤਰ-ਇੰਚਾਰਜ ਹਰੀਸ਼ ਚੌਧਰੀ ਨੇ ਪ੍ਰਵਾਨਗੀ ਦਿੱਤੀ ਹੈ।

ਵਿਸ਼ੇਸ਼ ਬੁਲਾਰਿਆਂ ਵਿੱਚ ਡਾ: ਅਮਰ ਸਿੰਘ ਸੰਸਦ ਮੈਂਬਰ, ਪਰਗਟ ਸਿੰਘ ਅਤੇ ਸੁਖਵਿੰਦਰ ਸਿੰਘ ਕੋਟਲੀ (ਦੋਵੇਂ ਵਿਧਾਇਕ), ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ, ਕੁਲਦੀਪ ਸਿੰਘ ਵੈਦ ਅਤੇ ਪਵਨ ਆਦੀਆ (ਸਾਰੇ ਸਾਬਕਾ ਵਿਧਾਇਕ) ਸ਼ਾਮਲ ਹਨ।ਜਦਕਿ ਬੁਲਾਰਿਆਂ ਚ ਡਾ: ਨਵਜੋਤ ਦਹੀਆ, ਜਗਪਾਲ ਸਿੰਘ ਅਬਦੁਲਖੁਰਾਣਾ, ਅਰਸ਼ਦੀਪ ਸਿੰਘ ਖਡਿਆਲ, ਜਸਕਰਨ ਸਿੰਘ ਕਾਹਲੋਂ, ਰਮਨ ਸੁਬਰਾਮਨੀਅਮ, ਹਰਦੀਪ ਸਿੰਘ ਕਿੰਗਰਾ, ਸੁਰਜੀਤ ਸਿੰਘ ਸਵੈਚ, ਅਮਿਤ ਬਾਵਾ, ਵਿਨੋਦ ਭਾਰਤੀ, ਕੁੰਵਰ ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸੀਖਾਂਵਾਲਾ, ਸੁਖਦੇਵ ਸਿੰਘ, ਰੁਪਿੰਦਰ ਸਿੰਘ ਰੁਬੀ ਗਿੱਲ, ਨਰਿੰਦਰਪਾਲ ਸਿੰਘ ਸੰਧੂ, ਜਗਮੀਤ ਸਿੰਘ ਢਿੱਲੋਂ, ਡਾ: ਸੁਖਬੀਰ ਸਿੰਘ, ਕੈਪਟਨ ਗੌਰਵ ਦੁਲਚਾ ਬਰਾੜ, ਸ੍ਰੀਮਤੀ ਸਿਮਰਤ ਖੰਗੂੜਾ, ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਸ੍ਰੀਮਤੀ ਟੀਨਾ ਚੌਧਰੀ, ਰਾਣਾ ਬਲਜੀਤ ਸਿੰਘ ਚਾਹਲ, ਜਸਪ੍ਰੀਤ ਸਿੰਘ ਨਰਵਾਲ, ਕੁਲਜੀਤ ਸਿੰਘ ਜੱਗੀ, ਨਵੀਨ ਸੱਭਰਵਾਲ ਅਤੇ ਜਸ਼ਨਦੀਪ ਸਿੰਘ ਚਾਹਲ ਸ਼ਾਮਲ ਹਨ।


———————————PSSSB CLERK RECRUITMENT: ਕਲਰਕ ਭਰਤੀ ਲਈ ਕਾਉਂਸਲਿੰਗ ਸ਼ਡਿਊਲ ਜਾਰੀ

Download complete list of candidates here

PSSSB SUPERVISOR RECRUITMENT: ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

SAD NEWS: ਹਿਮਾਚਲ ਦੀ ਗੋਬਿੰਦ ਸਾਗਰ ਝੀਲ 'ਚ ਪੰਜਾਬ ਦੇ 7 ਨੌਜਵਾਨ ਡੁੱਬੇ, ਰਾਹਤ ਕਾਰਜ ਜਾਰੀ

 ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਅੰਦਰੌਲੀ ਵਿੱਚ ਬਾਬਾ ਗਰੀਬਨਾਥ ਮੰਦਰ ਨੇੜੇ ਗੋਬਿੰਦ ਸਾਗਰ ਝੀਲ ਵਿੱਚ ਸੱਤ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਨਹਿਰ 'ਚ ਡੁੱਬਣ ਵਾਲੇ ਨੌਜਵਾਨਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਮੋਹਾਲੀ ਦੇ ਬਨੂੜ ਦੇ 11 ਲੋਕ ਪੀਰ ਨਿਗਾਹ ਤੋਂ ਦਰਸ਼ਨ ਕਰਕੇ ਬਾਬਾ ਬਾਲਕਨਾਥ ਦਿਯੋਟਸਿੱਧ ਨੂੰ ਜਾ ਰਹੇ ਸਨ। ਇਸ ਦੌਰਾਨ ਉਹ ਰਸਤੇ 'ਚ ਮੰਦਰ ਨੇੜੇ ਰੁਕ ਗਏ। ਇਸ 'ਚ 7 ਲੋਕ ਨਹਾਉਣ ਲਈ ਝੀਲ 'ਚ ਛਾਲ ਮਾਰ ਕੇ ਡੁੱਬ ਗਏ।

PIC SOURCE : DAINIK BHASKAR 


ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ ਡੁੱਬਣ ਵਾਲਿਆਂ ਵਿੱਚ ਇੱਕ 14 ਸਾਲਾ ਨੌਜਵਾਨ, ਦੋ 16 ਸਾਲਾ, ਦੋ 17 ਸਾਲਾ ਅਤੇ ਇੱਕ 34 ਸਾਲਾ ਨੌਜਵਾਨ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ  ਇਕ ਨੌਜਵਾਨ ਪਾਣੀ 'ਚ ਉਤਰਿਆ ਸੀ। ਉਹ ਝੀਲ ਵਿੱਚ ਡੁੱਬਣ ਲੱਗਾ। ਉਸ ਨੂੰ ਡੁੱਬਦਾ ਦੇਖ ਕੇ ਬਾਕੀ ਲੋਕ ਉਸ ਨੂੰ ਬਚਾਉਣ ਲਈ ਪਾਣੀ ਵਿਚ ਉਤਰ ਗਏ ਪਰ ਕੋਈ ਵੀ ਬਾਹਰ ਨਾ ਆ ਸਕਿਆ।


ਦੱਸ ਦੇਈਏ ਕਿ ਬਾਬਾ ਗਰੀਬਨਾਥ ਮੰਦਰ ਦੇ ਦਰਸ਼ਨਾਂ ਲਈ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇਹ ਗੋਬਿੰਦ ਸਾਗਰ ਝੀਲ ਦੇ ਵਿਚਕਾਰ ਸਥਿਤ ਹੈ। ਜ਼ਿਲ੍ਹੇ ਵਿੱਚ ਮੀਂਹ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਨਾਲਿਆਂ ਦੇ ਨੇੜੇ ਨਾ ਜਾਣ ਦੀ ਹਦਾਇਤ ਕੀਤੀ ਹੈ। ਫਿਰ ਵੀ ਲੋਕ ਦਰਿਆ ਨਾਲਿਆਂ ਦੇ ਨੇੜੇ ਜਾਣ ਤੋਂ ਗੁਰੇਜ਼ ਨਹੀਂ ਕਰ ਰਹੇ।


ਐਸਡੀਐਮ ਯੋਗ ਰਾਜ ਧੀਮਾਨ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚ ਗਏ ਸਨ। ਝੀਲ ਵਿੱਚ ਡੁੱਬੇ ਨੌਜਵਾਨਾਂ ਨੂੰ ਕੱਢਣ ਲਈ ਬੀਬੀਐਮਬੀ ਨੰਗਲ ਤੋਂ ਗੋਤਾਖੋਰ ਬੁਲਾ ਲਏ ਗਏ ਹਨ, ਬਚਾਅ ਕਾਰਜ ਜਾਰੀ ਹੈ।

2 ਅਗਸਤ ਤੋਂ ਮਿਲਣਗੇ 5ਵੀਂ , 8 ਵੀਂ ਅਤੇ ਦਸਵੀਂ ਜਮਾਤ ਦੇ ਸਰਟੀਫਿਕੇਟ/ਨਤੀਜਾ ਕਾਰਡ

 ਪੰਜਾਬ ਸਕੂਲ ਸਿੱਖਿਆ ਬੋਰਡ ਪੰਜਵੀਂ, ਅੱਠਵੀਂ ਪ੍ਰੀਖਿਆ ਮਾਰਚ 2022 ਕੇਵਲ ਰੈਗੂਲਰ ਅਤੇ ਦਸਵੀਂ ਪ੍ਰੀਖਿਆ ਅਪ੍ਰੈਲ 2022 ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਮਿਤੀ 01-08-2022 ਨੂੰ ਜਿਲ੍ਹਾ ਪੱਧਰ ਤੇ ਸਥਿਤ ਬੋਰਡ ਦੇ ਖੇਤਰੀ ਦਫਤਰਾਂ ਵਿੱਚ ਭੇਜ ਦਿੱਤੇ ਗਏ ਹਨ, ਸਬੰਧਤ ਸਕੂਲਾਂ ਦੇ ਮੁੱਖੀ/ਨੁਮਾਇੰਦੇ ਆਪਣੇ ਸਕੂਲ ਦੇ ਸਰਟੀਫਿਕੇਟ/ਨਤੀਜਾ ਕਾਰਡ ਆਪਣੇ ਜਿਲ੍ਹੇ ਵਿੱਚ ਸਥਿਤ ਖੇਤਰੀ ਦਫਤਰਾਂ ਤੋਂ ਮਿਤੀ 02-08-2022 ਤੋਂ ਪ੍ਰਾਪਤ ਕਰ ਸਕਦੇ ਹਨ।


ਇਸ ਦੇ ਨਾਲ ਹੀ ਜਿਲ੍ਹਾ ਮਲੇਰਕੋਟਲਾ ਦੇ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਖੇਤਰੀ ਦਫਤਰ ਸੰਗਰੂਰ ਤੋਂ, ਜਿਲ੍ਹਾ ਫਾਜਿਲਕਾ ਦੇ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਖੇਤਰੀ ਦਫਤਰ ਅਬੋਹਰ ਤੋਂ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ(ਮੁਹਾਲੀ) ਦੇ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਾਪਤ ਕਰਨਗੇ।


ਜਿਨ੍ਹਾਂ ਸਕੂਲਾਂ ਦੇ ਸਰਟੀਫਿਕੇਟ ਫੀਸ ਡਿਫਾਲਟਰ ਕਾਰਡ ਰੋਕੇ ਗਏ ਹਨ, ਉਨ੍ਹਾਂ ਦੀ ਸੂਚੀ ਸਬੰਧਤ ਸਕੂਲਾਂ ਦੀ ਲਾਗ ਇੰਨ ਆਈ.ਡੀ. ਤੇ ਉਪਲਬੱਧ ਹੈ।
 HEADLINES :
MASTER TO LECTURER PROMOTION: ਮਾਸਟਰ ਤੋਂ ਲੈਕਚਰਾਰ ਕੇਡਰ ਦੀਆਂ ਪਦਉੱਨਤੀਆਂ ਦੇ ਆਰਡਰ ਜਾਰੀ, ਡਾਊਨਲੋਡ

 ਚੰਡੀਗੜ੍ਹ 1 ਅਗਸਤ: MASTER TO LECTURER PROMOTION: ਮਾਸਟਰ ਤੋਂ ਲੈਕਚਰਾਰ ਕੇਡਰ ਦੀਆਂ ਪਦਉੱਨਤੀਆਂ ਦੇ ਆਰਡਰ ਜਾਰੀ. 

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰ ਕੇਡਰ ਦੀਆਂ ਪਦਉੱਨਤੀਆਂ  ਦੇ ਆਰਡਰ ਅਪਲੋਡ ਕਰ ਦਿੱਤੇ ਗਏ ਹਨ। ਪਦ ਉੱਨਤ ਹੋਏ ਨਵੇਂ ਲੈਕਚਰਾਰ ਈਪੰਜਾਬ ਪੋਰਟਲ ਤੇ ਲੋਗਿਨ ਕਰ ਕੇ ਆਪਣੇ ਆਰਡਰ ਡਾਊਨਲੋਡ ਕਰ ਸਕਦੇ ਹਨ। 

LINK FOR DOWNLOADING ORDER CLICK HERE


 


 HEADLINES :
ਪ੍ਰਿੰਸੀਪਲ ਦੀਆਂ ਤਰੱਕੀਆਂ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੁਰੰਤ ਲਾਏ ਜਾਣ :ਡੀ ਟੀ ਐੱਫ

 ਬਿਨਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਚੱਲ ਰਹੇ ਜ਼ਿਲ੍ਹਿਆਂ ਨੂੰ ਅਧਿਕਾਰੀਆਂ ਦੀ ਉਡੀਕ


ਪੰਜਾਬ ਸਰਕਾਰ ਸਿੱਖਿਆ ਪ੍ਰਤੀ ਦਿਖਾਵੇ ਦੀ ਨੀਤੀ ਛੱਡ ਕੇ ਹਕੀਕੀ ਸੁਧਾਰ ਕਰੇ: ਡੀ ਟੀ ਐੱਫ


ਪ੍ਰਿੰਸੀਪਲ ਦੀਆਂ ਤਰੱਕੀਆਂ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੁਰੰਤ ਲਾਏ ਜਾਣ :ਡੀ ਟੀ ਐੱਫ


1 ਅਗਸਤ, ਚੰਡੀਗੜ੍ਹ ( )

ਸਿੱਖਿਆ ਨੂੰ ਪਹਿਲ ਦੇਣ ਦ‍ਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ 46 ਵਿੱਚੋਂ 18 ਅਸਾਮੀਆਂ ਖਾਲੀ ਰੱਖਣ ਦਾ ਗੰਭੀਰ ਨੋਟਿਸ ਲੈਂਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਇਸ ਨੂੰ ਆਪ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਫਰਕ ਕਰਾਰ ਦਿੱਤਾ ਹੈ। ਇੱਥੇ ਦੱਸਣਯੋਗ ਹੈ ਕਿ ਵੱਡੀ ਗਿਣਤੀ ਵਿੱਚ ਅਧਿਕਾਰੀਆਂ, ਟੀਚਿੰਗ ਅਤੇ ਨਾਨ ਟੀਚਿੰਗ ਅਮਲੇ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਪੰਜਾਬ ਵਿੱਚ ਸਿੱਖਿਆ ਪ੍ਰਬੰਧ ਬੁਰੀ ਤਰ੍ਹਾਂ ਡਗਮਗਾ ਚੁੱਕਿਆ ਹੈ ਅਤੇ ਕਈ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਤੋਂ ਪੂਰੀ ਤਰ੍ਹਾਂ ਵਿਰਵੇ ਹੋਣ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਰੁਕੀਆਂ ਹੋਈਆਂ ਹਨ।ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਭਰ ਦੇ 23 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ ਸਿ)ਦੀਆਂ 22 ਅਸਾਮੀਆਂ ਵਿੱਚੋਂ 11 ਅਸਾਮੀਆਂ ਖਾਲੀ ਹਨ ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐ ਸਿ) ਦੀਆਂ 22 ਅਸਾਮੀਆਂ ਵਿੱਚੋਂ 5 ਅਸਾਮੀਆਂ ਖਾਲੀ ਹਨ ਜਦਕਿ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਹਾਲੇ ਤੱਕ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਦਿੱਤੀਆਂ ਹੀ ਨਹੀਂ ਗਈਆਂ ਹਨ, ਇੱਥੇ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਾਧੂ ਚਾਰਜ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲੰਧਰ, ਨਵਾਂ ਸ਼ਹਿਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਦੋਵੇਂ-ਦੋਵੇਂ ਅਸਾਮੀਆਂ( ਐਲੀਮੈਂਟਰੀ ਅਤੇ ਸੈਕੰਡਰੀ) ਖਾਲੀ ਹਨ।


 HEADLINES :
ਇੰਨ੍ਹਾਂ ਜ਼ਿਲ੍ਹਿਆਂ ਦਾ ਚਾਰਜ ਬਾਹਰਲੇ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਨੂੰ ਦੇਣ ਦੀ ਡੰਗ ਟਪਾਊ ਨੀਤੀ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਇੰਨ੍ਹਾਂ ਜ਼ਿਲ੍ਹਿਆਂ ਵਿੱਚ ਕੋਈ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਹੀਂ ਹੈ ਤਾਂ ਪੰਜਾਬ ਸਰਕਾਰ ਦੀ ਸਿੱਖਿਆ ਨੂੰ ਪਹਿਲ ਦੇਣ ਦੀ ਦਿਖਾਵੇ ਵਾਲੀ ਨੀਤੀ ਸਵੀਕਾਰ ਯੋਗ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਸਿੱਖਿਆ ਸੁਧਾਰਾਂ ਨੂੰ ਠੋਸ ਰੂਪ ਵਿੱਚ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਖਾਲੀ ਰਹਿੰਦੀਆਂ ਸਾਰੀਆਂ ਅਸਾਮੀਆਂ ਤੁਰੰਤ ਭਰਦੇ ਹੋਏ ਅਤੇ ਪ੍ਰਿੰਸੀਪਲਾਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਤੁਰੰਤ ਕਰਦੇ ਹੋਏ ਠੋਸ ਕਦਮ ਚੁੱਕੇ ਜਾਣ।


 ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਸਿੰਘ ਫੂਲੇਵਾਲਾ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ, ਤੇਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਹਾਜ਼ਰ ਸਨ।

DAV UNIVERSITY JALANDHAR RECRUITMENT 2022: ਡੀਏਵੀ ਯੂਨੀਵਰਸਿਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ,30 ਜੁਲਾਈ ਤੱਕ ਕਰੋ ਅਪਲਾਈ

 

DAV UNIVERSITY, JALANDHAR ADVERTISEMENT NOTICE Applications complete in all respects, on prescribed form (available in download form at DAV University official website (www.davuniversity.org) are invited from eligible candidates for the following discipline(s)/position(s) in DAV University, Jalandhar.
Desirable: Candidates with teaching experience at University level shall be given preference.

 Salary: Selected candidate shall be offered salary as per norms. 

 Application complete in all respects should reach the Office of the Registrar, DAV University, Sarmastpur, Jalandhar on or before July 30, 2022.

 Those candidates who have already applied on or before March 15, 2022 in the discipline of education as per advt. in the month of March need not to apply.

 Download prescribed application form from www.davuniversity.org. 
 2. The candidates applying for the faculty position are required to send DD of Rs. 1500/– in favour of Registrar, DAV University, Jalandhar payable at Jalandhar or make online payment in the State Bank of India favoring Registrar DAV University, Jalandhar Account No 32960453224 (IFSC Code SBIN0002395) and get the proof of fee transaction from the bank and attach the same with the application form. 


 3. Superscribe “APPLICATION FOR THE POST OF ....................................... (Name of the Post applied for)” on the envelope containing the application form and send through registered/speed post or by hand at the below mentioned address: The Registrar, DAV University, Vill: SARMASTPUR, Jalandhar-Pathankot Highway (NH-44), Jalandhar, Punjab – 144 001 

 4. Application form accompanied with 8 (Eight) complete photocopy sets of application form only and one photocopy set of qualification certificates/testimonials including experience certificates issued by the Competent Authority be sent only by Registered/Speed Post/Courier or by hand to Registrar, DAV University, Jalandhar, so as to reach on or before July 30, 2022.

DAV UNIVERSITY JALANDHAR RECRUITMENT OFFICIAL NOTIFICATION DOWNLOAD HERE 

DAV UNIVERSITY JALANDHAR PROFORMA FOR APPLICATION DOWNLOAD HERE
SCHOOL INSPECTION INSTRUCTIONS: ਸਕੂਲਾਂ ਦੀਆਂ ਅਚਨਚੇਤ ਚੈਕਿੰਗਾਂ ਸਬੰਧੀ, ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ

 


TODAY'S HEADLINES :

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਜ਼ਮੀਨ ਤੇ ਕਬਜ਼ਾ ਹਟਵਾਉਣ ਲਈ, ਸੁਖਪਾਲ ਸਿੰਘ ਖਹਿਰਾ ਵੱਲੋਂ ਮੁੱਖ ਮੰਤਰੀ ਤੇ ਕੀਤਾ ਵੱਡਾ ਹਮਲਾ

ਚੰਡੀਗੜ੍ਹ 1 ਅਗਸਤ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜ਼ਮੀਨਾ‌ ਦੇ ਕਬਜ਼ਿਆਂ ਨੂੰ ਹਟਵਾਉਣ ਸਬੰਧੀ ਮੁਹਿੰਮ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਪੰਚਾਇਤ  ਮੰਤਰੀ ਨੂੰ ਸਿਰਫ ਸਿਆਸੀ ਵਿਰੋਧੀਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਛੁਡਵਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲਵਲੀ ਯੂਨੀਵਰਸਿਟੀ ਵੱਲੋਂ ਕਬਜ਼ੇ ਵਾਲੀ ਜ਼ਮੀਨ ਨੂੰ ਛੁਡਵਾਉਣ ।


 

 

ਪੰਜਾਬ ਦੇ 500 ਸਕੂਲਾਂ ਵਿੱਚ ਬਣਨਗੇ ਸਟੈਂਡਰਡ ਕਲਬ, ਲਿਸਟ ਜਾਰੀ, ਹਰੇਕ ਸਕੂਲ ਨੂੰ ਮਿਲੇਗਾ 30000‌ ਰੁਪਏ

 

ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ) ਵੱਲੋਂ ਪੰਜਾਬ ਰਾਜ ਦੇ ਕਈ ਸਕੂਲਾਂ ਵਿੱਚ BIS standard Club ਬਣਾਏ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ formulation of Indian Standards, Conformity Assessment, Laboratory Testing, hallmarking Scheme, Consumer Affairs Activities, Promotional Activities, Training Services, National & International level, Information Services along with other activities ਬਾਰੇ ਜਾਣੂ ਕਰਵਾਇਆ ਜਾ ਸਕੇ।  BIS ਵੱਲੋਂ ਪੰਜਾਬ ਰਾਜ ਦੇ 500 ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ BIS standard Club ਬਣਾਏ ਜਾਏ ਹਨ। ਜਿਹਨਾਂ ਰਾਹੀਂ ਵਿਦਿਆਰਥੀਆਂ ਨੂੰ ਹੇਠ ਲਿਖੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ: 1. Writing competition 2. Competitions on Standards & Quality issues pbjobsoftoday Quiz, Essay writing and Debates etc. 3. Exposure visits 4. Awareness programme, Seminars and workshops on Indian Standards and their role in the upliftment of the quality of life and economic  ਉਕਤ ਗਤੀਵਿਧੀਆਂ ਕਰਵਾਉਣ ਲਈ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ) ਵੱਲੋਂ 30,000/- ਰੁਪਏ ਪ੍ਰਤੀ ਸਕੂਲ ਦਿੱਤਾ ਜਾਵੇਗਾ। 

DOWNLOAD LIST OF SCHOOL HERE


ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਮੀਟਿੰਗ ਅੱਜ

 

BREAKING NEWS: ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਅੱਜ,

 ਚੰਡੀਗੜ੍ਹ 1 ਅਗਸਤ 

ਕੱਚੇ ਮੁਲਾਜਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਗਠਿਤ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਅੱਜ  


 ਵਿੱਤ ਮੰਤਰੀ ਪੰਜਾਬ ਵਲੋਂ ਅੱਜ ਮਿਤੀ 01.08.2022 ਨੂੰ ਦੁਪਹਿਰ 02:30 ਵਜੇ, ਪੰਜਾਬ ਭਵਨ, ਸੈਕਟਰ 3, ਚੰਡੀਗੜ੍ਹ ਵਿਖੇ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਮੀਟਿੰਗ ਵਿੱਚ ਸਕੂਲ ਵਿਭਾਗ ਦੀਆਂ ਜਥੇਬੰਦੀਆਂ ਨਾਲ ਡਿਸਕਸਨ ਹੋਵੇਗੀ।  ਇਸ ਮੀਟਿੰਗ ਵਿੱਚ   ਵਿੱਤ ਮੰਤਰੀ,ਉਚੇਰੀ ਸਿੱਖਿਆ ਮੰਤਰੀ ,ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ  ਸ਼ਾਮਲ ਹੋਣਗੇ ।
BLUE PRINT OF BIMONTHLY MATHEMATICS EXAM , SAMPLE PAPER 6TH TO 10TH CLASS

 

PSEB MATHEMATICS 6TH CLASS SAMPLE PAPER PSEB MATHEMATICS 7TH CLASS SAMPLE PAPER PSEB MATHEMATICS 8TH CLASS SAMPLE PAPER PSEB MATHEMATICS 9TH CLASS SAMPLE PAPER PSEB MATHEMATICS 10TH CLASS SAMPLE PAPER

PUNJAB GOVT CASUAL LEAVE RULES LETTER NUMBER 6/26/99-6

 

भारत में बनी पहली रंगीन फिल्म कौन सी थी ?

 Q1. भारत रत्न प्राप्त करने वाली पहली महिला कौन थी?

  • A. मदर टेरेसा
  • B. श्रीमती इंदिरा गाँधी
  • C. अरुणा आसफ अलीAnswer: Click here


Q2. भारत पहुंचने वाला पहला पुर्तगाली वास्को डि गामा क्या खोजने भारत आया था?

  • A. देश
  • B.जहाज
  • C. मसाले

Answer:देश


Q3. भारत में बनी पहली रंगीन फिल्म कौन सी थी ?

A. राजा हरीशचंद्र

B. आलम आरा

C. किसान कन्या


Answer : C. किसान कन्या

RECENT UPDATES

Today's Highlight