Friday, 29 July 2022

HAPPINESS UTSAV: ਮਨੀਸ਼ ਸਿਸੋਦੀਆ ਅਤੇ ਸਿੱਖਿਆ ਵਿਭਾਗ ਦਿੱਲੀ ਦੇ ਸੱਦੇ ਤੇ ਪੰਜਾਬ ਦੇ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਕੀਤੀ ਭਰਵੀਂ ਸ਼ਮੂਲੀਅਤ

 ਦਿੱਲੀ ਦਾ ਹੈਪੀਨੈਸ ਉੱਤਸਵ ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਅਤੇ ਮਨੋਬਲ ਨੂੰ ਉਚੇਰਾ ਕਰਨ ਦਾ ਵਿਲੱਖਣ ਉਪਰਾਲਾ


ਮਨੀਸ਼ ਸਿਸੋਦੀਆ ਅਤੇ ਸਿੱਖਿਆ ਵਿਭਾਗ ਦਿੱਲੀ ਦੇ ਸੱਦੇ ਤੇ ਪੰਜਾਬ ਦੇ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਕੀਤੀ ਭਰਵੀਂ ਸ਼ਮੂਲੀਅਤ


ਐੱਸ ਏ ਐੱਸ ਨਗਰ 29 ਜੁਲਾਈ (  ਚਾਨੀ)

ਮੁੱਖ ਮੰਤਰੀ ਭਗਵੰਤ ਮਾਨ ਦੇ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਦਫ਼ਤਰ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਅਧਿਆਪਕਾਂ ਦੇ ਇੱਕ ਵੱਡੇ ਵਫ਼ਦ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸੱਦੇ ਤੇ ਦਿੱਲੀ ਦੇ ਥਿਆਗਰਾਜ ਇਨਡੋਰ ਸਟੇਡੀਅਮ ਵਿੱਚ ਕਰਵਾਏ ਗਏ ਹੈਪੀਨੈਸ ਉੱਤਸਵ 2022 ਵਿੱਚ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਮੂਲੀਅਤ ਕੀਤੀ।ਕੁਲਜੀਤ ਪਾਲ ਸਿੰਘ ਮਾਹੀ ਡੀ.ਪੀ.ਆਈ. ਸੈਕੰਡਰੀ ਸਿੱਖਿਆ ਪੰਜਾਬ ਦੀ ਦੇਖ ਰੇਖ ਵਿੱਚ ਸੈਂਕੜੇ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਸ਼ਾਨਦਾਰ ਸਵਾਗਤ ਦਿੱਲੀ ਦੇ ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮੂਹ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਵਿਦਿਆਰਥੀ ਨੂੰ ਇੱਕ ਚੰਗਾ ਦੇਸ਼ ਭਗਤ ਨਾਗਰਿਕ ਬਣਾਉਣਾ ਸਿੱਖਿਆ ਅਤੇ ਸਰਕਾਰ ਦਾ ਉਦੇਸ਼ ਹੁੰਦਾ ਹੈ ਅਤੇ ਹੈਪੀਨੈਸ ਪਾਠਕ੍ਰਮ ਇਸ ਉਦੇਸ਼ ਨੂੰ ਪੂਰਾ ਕਰਨ ਦਾ ਉਪਰਾਲਾ ਹੈ। ਉਹਨਾਂ ਕਿਹਾ ਕਿ ਬੱਚੇ ਦੀ ਸਿੱਖਿਆ 'ਤੇ ਅੱਜ ਕੀਤਾ ਗਿਆ ਨਿਵੇਸ਼ ਭਵਿੱਖ ਵਿੱਚ ਵਧੀਆ ਨਤੀਜੇ ਲੈ ਕੇ ਆਉਂਦਾ ਹੈ ਅਤੇ ਬੱਚੇ ਨੂੰ ਸਕੂਲੀ ਸਮੇਂ ਦੌਰਾਨ ਹੀ ਮਨ ਅਤੇ ਦਿਮਾਗ ਨੂੰ ਕੇਂਦਰਿਤ ਕਰਨ ਦੀ ਸਿੱਖਿਆ ਦੇਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਇਸ ਮੌਕੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਹੈਪੀਨੈਸ ਪਾਠਕ੍ਰਮ ਨੂੰ ਦਿੱਲੀ ਦੇ ਨਾਲ-ਨਾਲ ਹੋਰਨਾਂ ਰਾਜਾਂ ਦੇ ਵਿੱਚ ਵੀ ਇਸ ਨੂੰ ਪ੍ਰਮੁੱਖਤਾ ਨਾਲ ਲਾਗੂ ਕਰਨ ਲਈ ਆਪਣੇ ਵਿਚਾਰ ਰੱਖੇ।

ਇਸ ਮੌਕੇ ਸੋਮ ਤਿਆਗੀ ਮੋਟੀਵੇਸ਼ਨਲ ਬੁਲਾਰੇ ਨੇ ਕਿਹਾ ਕਿ ਵਿਅਕਤੀ ਕੋਲ ਜੋ ਹੁੰਦਾ ਹੈ ਉਹ ਦੂਜਿਆਂ ਨੂੰ ਓਹੀਓ ਵੰਡਦਾ ਹੈ। ਇਸ ਲਈ ਸਭ ਕੋਲ ਸੰਜਮ, ਸੰਤੋਖ ਅਤੇ ਵਿਵੇਕ ਹੋਣਾ ਜਰੂਰੀ ਹੈ ਅਤੇ ਹੈਪੀਨੈਸ ਪਾਠਕ੍ਰਮ ਦੇ ਮਕਸਦ ਵੀ ਵਿਵੇਕਸ਼ੀਲ ਅਤੇ ਸੂਝਵਾਨ ਨਾਗਰਿਕ ਬਣਾਉਣਾ ਹੈ।

ਬ੍ਰਾਹਮਾ ਕੁਮਾਰੀ ਭੈਣ ਸ਼ਿਵਾਨੀ ਨੇ ਸਮੂਹ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਹਾ ਹੈਪੀਨੈਸ ਉੱਤਸਵ ਵਿੱਚ ਇੱਕ ਸੰਕਲਪ ਲੈਣ ਕਿ ਆਪਾਂ ਆਪਣੇ ਆਸ-ਪਾਸ ਦੇ ਵਾਤਾਵਰਣ ਅਤੇ ਭਾਈਚਾਰੇ ਵਿੱਚ ਸ਼ਾਂਤੀ ਰੱਖਣ ਲਈ ਅਸੀਂ ਗੁੱਸੇ ਤੇ ਕਾਬੂ ਪਾਉਣਾ ਸਿੱਖੀਏ। ਹੈਪੀਨੈਸ ਪਾਠਕ੍ਰਮ ਵਿੱਚ ਬੱਚੇ ਨੂੰ ਆ ਰਹੀ ਖਿੱਝ ਦੇ ਕਾਰਨਾਂ ਨੂੰ ਜਾਣਨ ਅਤੇ ਉਹਨਾਂ ਦੇ ਉਪਾਅ ਲੱਭਣ ਨਾਲ ਆਪਣੇ ਸਾਥੀਆਂ ਦੀ ਸਮੱਸਿਆਵਾਂ ਹੱਲ ਕਰਨ ਦਾ ਮੌਕਾ ਮਿਲ ਰਿਹਾ ਹੈ।

ਹੈਪੀਨੈਸ ਉੱਤਸਵ ਵਿੱਚ ਮੌਜੂਦ ਸਮੂਹ ਅਧਿਆਪਕਾਂ ਨੇ ਇਸ ਸ਼ਾਨਦਾਰ ਅਤੇ ਨਿਵੇਕਲੇ ਉਤਸਵ ਦਾ ਆਨੰਦ ਮਾਣਿਆ ਜਿਸ ਵਿੱਚ ਸਮੁੱਚੇ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਅਤੇ ਮਨੋਬਲ ਨੂੰ ਉਚੇਰਾ ਕਰਨ ਦੀ ਗੱਲ ਕੀਤੀ ਗਈ। ਪਿਛਲੇ 4 ਸਾਲ ਤੋਂ ਹੈਪੀਨੈਸ ਪਾਠਕ੍ਰਮ ਰਾਹੀਂ ਪੜ੍ਹ ਰਹੇ ਵਿਦਿਆਰਥੀਆਂ ਨੇ ਆਤਮ-ਵਿਸ਼ਵਾਸ਼ ਨਾਲ ਹੈਪੀਨੈਸ ਕਲਾਸਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਦੱਸਿਆ।ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਦਾ ਮੰਚ ਰਾਹੀਂ ਸਵਾਗਤ ਅਤੇ ਹੁੰਮ-ਹੁਮਾ ਕੇ ਪੁੱਜਣ ਤੇ ਧੰਨਵਾਦ ਕੀਤਾ।

ਇਸ ਮੌਕੇ ਡਾ ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਹੈਪੀਨੈਸ ਉੱਤਸਵ ਤੋਂ ਵਾਪਸ ਆ ਕੇ ਦੱਸਿਆ ਕਿ ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ ਕਿ ਉਹਨਾਂ ਨੂੰ ਪਹਿਲੀ ਵਾਰ ਅਜਿਹੇ ਨਿਵੇਕਲੇ ਨੈਤਿਕ ਕਦਰਾਂ ਕੀਮਤਾਂ ਵਾਲੇ ਹੈਪੀਨੈਸ ਉੱਤਸਵ ਵਿੱਚ ਸ਼ਮੂਲੀਅਤ ਕਰਨ ਦਾ ਅਤੇ ਦਿੱਲੀ ਦੇ ਸਕੂਲਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਦਿੱਤਾ ਹੈ।


PSEB BIMONTHLY SYLLABUS DISTRIBUTION 2022-23 FOR CLASSES 1ST TO 12TH

Bi-Monthly Distribution (2022- 23)
Bi-Monthly Primary (1st-5th)


PSSSB DECLARED CLERK RESULT DOWNLOAD HERE

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕਾਂ ਦੀ ਭਰਤੀ ਲਈ 22‌ ਜੁਲਾਈ ਨੂੰ ਲਈ ਗਈ ਟਾਈਪ ਟੈਸਟ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਨਤੀਜਾ ਡਾਊਨਲੋਡ ਕਰ ਸਕਦੇ ਹਨ -Public Notice regarding result of Type Test (22/07/2022 to 26/07/2022) for Advertisement No. 17/2021 (Clerk) 


Public Notice regarding result of Type Test (22/07/2022 to 26/07/2022) for Advertisement No. 18/2021 (Clerk IT)

Public Notice regarding result of Type Test (22/07/2022 to 26/07/2022) for Advertisement No. 19/2021 (Clerk Accounts) 

Public Notice regarding result of Type Test (22/07/2022 to 26/07/2022) for Advertisement Dated 02/12/2015 (issued by Department of Social Security Woman and Child Development) for posts of Department of General Administration and Health Department Only 

MASTER CADRE RECRUITMENT 2022: ਸਿੱਖਿਆ ਭਰਤੀ ਬੋਰਡ ਵੱਲੋਂ 2 ਵਿਸ਼ਿਆਂ ਦੀ ਪ੍ਰੀਖਿਆ ਸਬੰਧੀ ਅਹਿਮ ਅਪਡੇਟ

 

ਸ੍ਰੀਮਤੀ ਤ੍ਰਿਪਤਾ ਰਾਣੀ ਵੱਲੋਂ ਸਕੂਲੀ ਬੱਚਿਆਂ ਨੂੰ ਕੀਤਾ ਗਿਆ ਪ੍ਰਿੰਟਰ ਦਾਨ

 *ਸ੍ਰੀਮਤੀ ਤ੍ਰਿਪਤਾ ਰਾਣੀ ਵੱਲੋਂ ਸਕੂਲੀ ਬੱਚਿਆਂ ਨੂੰ ਕੀਤਾ ਗਿਆ ਪ੍ਰਿੰਟਰ ਦਾਨ*

ਦੇਵੀਗੜ੍ਹ/ ਪਟਿਆਲਾ ( ) 29 ਜੁਲਾਈ  

ਸਰਕਾਰੀ ਐਲੀਮੈਂਟਰੀ ਸਕੂਲ ਖੇੜੀ ਰਾਜਾ ਸਿੰਘ ਬਲਾਕ ਦੇਵੀਗਡ਼੍ਹ ਵਿਖੇ ਸਕੂਲ ਦੀ ਅਧਿਆਪਕਾ ਸ੍ਰੀਮਤੀ ਤ੍ਰਿਪਤਾ ਰਾਣੀ ਨੇ ਬੱਚਿਆਂ ਨੂੰ ਪ੍ਰਿੰਟਰ ਦਾਨ ਵਜੋਂ ਦਿੱਤਾ । ਸਕੂਲ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਸ੍ਰੀਮਤੀ ਤ੍ਰਿਪਤਾ ਰਾਣੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਖੇੜੀ ਰਾਜਾ ਸਿੰਘ ਵਿਖੇ ਲਗਾਤਾਰ ਨੌਂ ਸਾਲ ਸੇਵਾ ਬੜੀ ਤਨ ਮਨ ਨਾਲ ਨਿਭਾਈ ਹੁਣ ਉਨ੍ਹਾਂ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਹੋ ਗਈ ਹੈ ਉਨ੍ਹਾਂ ਨੇ ਬਦਲੀ ਹੋਣ ਉਪਰੰਤ ਇੱਥੇ ਬੱਚਿਆਂ ਨੂੰ ਵਿਭਾਗ ਵੱਲੋਂ ਸਮੇਂ ਸਮੇਂ ਤੇ ਭੇਜੀਆਂ ਜਾਂਦੀਆਂ ਗਤੀਵਿਧੀਆਂ ,ਸਹਾਇਕ ਸਮੱਗਰੀ ਤੇ ਹੋਰ ਕਈ ਕਿਸਮ ਦੇ ਪੇਪਰਾਂ ਦੇ ਲਈ ਜੋ ਪ੍ਰਿੰਟ ਕੱਢਣੇ ਹੁੰਦੇ ਹਨ ਉਸ ਨੂੰ ਦੇਖਦੇ ਹੋਏ ਬੱਚਿਆਂ ਨੂੰ ਪ੍ਰਿੰਟਰ ਦਾਨ ਕੀਤਾ ।
। ਬਲਾਕ ਸਿੱਖਿਆ ਅਫ਼ਸਰ ਸ੍ਰੀਮਤੀ ਬਲਜੀਤ ਕੌਰ ਨੇ ਇਸ ਸਮੇਂ ਕਿਹਾ ਕਿ ਅਧਿਆਪਕ ਬੱਚਿਆਂ ਲਈ ਇਕ ਰੋਲ ਮਾਡਲ ਹੁੰਦੇ ਹਨ ਸ੍ਰੀਮਤੀ ਤ੍ਰਿਪਤਾ ਰਾਣੀ ਨੇ ਇੱਥੇ ਰਹਿੰਦੇ ਹੋਏ ਉਸੇ ਤਰ੍ਹਾਂ ਹੀ ਆਪਣੀ ਸੇਵਾ ਨਿਭਾਈ ਅਤੇ ਇੱਕ ਗੁਰੂ ਹੋਣ ਦੇ ਨਾਤੇ ਬੱਚਿਆਂ ਨੂੰ ਬਹੁਤ ਵਧੀਆ ਤੋਹਫ਼ਾ ਦਿੱਤਾ । ਇਸ ਸਮੇਂ ਸ੍ਰੀਮਤੀ ਤ੍ਰਿਪਤਾ ਰਾਣੀ ਦੇ ਪਤੀ ਜਸਵਿੰਦਰ ਸਿੰਘ , ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ, ਬਲਾਕ ਮਾਸਟਰ ਟ੍ਰੇਨਰ ਬਲਜਿੰਦਰ ਸਿੰਘ , ਹਰਪ੍ਰੀਤ ਉੱਪਲ , ਸਕੂਲ ਅਧਿਆਪਕ ਪ੍ਰਮੋਦ ਕੁਮਾਰ , ਸ੍ਰੀਮਤੀ ਰੁਪਿੰਦਰ ਕੌਰ ,ਸ੍ਰੀਮਤੀ ਕਰਮਜੀਤ ਕੌਰ , ਅਧਿਆਪਕ ਸਾਥੀ ਹਾਜ਼ਰ ਸਨ

HAPPINESS UTSAV: ਖੁਸ਼ੀ ਉਤਸਵ ਦੇ ਸਮਾਪਤੀ ਸਮਾਰੋਹ ਵਿੱਚ ਅਰਵਿੰਦ ਕੇਜਰੀਵਾਲ ਨੇ ਸ਼ਿਰਕਤ ਕੀਤੀ, ਢੋਲ ਵਜਾਇਆ

 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਖੁਸ਼ੀ ਉਤਸਵ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ, ਢੋਲ ਵਜਾਇਆ.BREAKING NEWS: ਹੜਾਂ ਦਾ ਖ਼ਤਰਾ, ਕਰਮਚਾਰੀਆਂ/ ਅਧਿਕਾਰੀਆਂ ਨੂੰ ਛੁੱਟੀ ਦੀ ਮਨਾਹੀ

 ਪਠਾਨਕੋਟ 29 ਜੁਲਾਈ 


ਅੱਜ ਕੱਲ ਭਾਰੀ ਬਾਰਸ ਹੋਣ ਕਾਰਨ ਜਿਲ੍ਹਾ ਪਠਾਨਕੋਟ ਵਿੱਚ ਹੜ੍ਹ ਆਉਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਮੱਦੇਨਜਰ ਕਿਸੇ ਵੀ ਵਿਭਾਗ ਦੇ ਅਧਿਕਾਰੀ / ਕਰਮਚਾਰੀਆਂ ਦੀ Emergency ਸੇਵਾ ਦੀ ਜਰੂਰਤ ਪੈ ਸਕਦੀ ਹੈ।ਇਸ ਲਈ ਜ਼ਿਲ੍ਹਾ ਕਮਿਸ਼ਨਰ ਪਠਾਨਕੋਟ ਵੱਲੋਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਅਧਿਕਾਰੀ /ਕਰਮਚਾਰੀ ਨਿਮਨ-ਹਸਤਾਖਰਤ ਦੀ ਪੂਰਵ ਪ੍ਰਵਾਨਗੀ ਤੋਂ ਬਗੈਰ ਸਟੇਸਨ ਨਹੀ ਛੱਡੇਗਾ। ਇਹਨਾਂ ਹਦਾਇਤਾਂ ਸਬੰਧੀ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ। 

RECENT UPDATES

Today's Highlight